ਅੰਤ ਦੇ ਦਿਨਾਂ ਦੀਆਂ ਘਟਨਾਵਾਂ
ਪਾਠ 2. ਮਸੀਹ ਦੇ ਜਲਦੀ ਆਓਨ ਦੇ ਚਿੰਨ੍ਹ
ਸਾਡੇ ਪ੍ਰਭੂ ਦੀ ਮਹਾਨ ਭਵਿੱਖਬਾਣੀ
ਮਸੀਹ ਨੇ ਆਪਣੇ ਚੇਲਿਆਂ ਨੂੰ ਯਰੂਸ਼ਲਮ ਦੀ ਤਬਾਹੀ ਅਤੇ ਮਨੁੱਖ ਦਾ ਪੁੱਤਰਦੇ ਆਉਣ ਤੋਂ ਪਹਿਲਾਂ ਹੋਣ ਵਾਲਿਆਂ ਘਟਨਾਵਾਂ ਦੇ ਨਿਸ਼ਾਨਾਂ / ਚਿੱਨਾ ਵਿੱਖੇ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ । ਮੱਤੀ ਦਾ ਚੋkਵਾਂ (24) ਅਧਿਆਇ ਪੁਰਾ ਦਾ ਪੂਰਾ ਏਹਣਾ ਘਟਨਾਵਾਂ ਦੇ ਹੋਣ ਤੋਂ ਪਹਿਲਾਂ ਦੀਆਂ ਭਵਿੱਖਬਾਣੀਆ ਹੈ , ਅਤੇ ਯਰੂਸ਼ਲਮ ਦੇ ਨਾਸ਼ ਸੰਸਾਰ | ਦੁਨੀਆਂ ਦੇ ਅੱਗ ਨਾਲ ਨਾਸ਼ ਹੋਣ ਨੂੰ ਦਰਸ਼ਾਂਦਾ ਹੈ , ਜੋਕਿ ਇੱਕ ਵੱਡੀ ਤਬਾਹੀ ਹੈ । - ਮੈਨੁਸਕ੍ਰਿਪਟ 77, 1899. LDEpj 14.1
ਜੈਤੂਨ ਦੇ ਪਹਾੜ ਉੱਤੇ ਮਸੀਹ ਨੇ ਉਸਦੇ ਦੂਸਰੇ ਆਗਮਨ ਤੋਂ ਬਾਦ ਹੋਣ ਵਾਲੇ ਦਰਾਵਣੇ ਨਿਆਂ ਨੂੰ ਮਹਸੂਸ ਕੀਤਾ : ਯੁੱਧਾਂ ਅਤੇ ਜੰਗਾਂ ਦੀਆਂ ਅਫਵਾਹਾਂ ਬਾਰੇ ਸੁਣੋਗੇ .......ਕੋਮ ਦੇ ਵਿਰੁੱਧ ਕੋਮ ਉਠੇਗੀ , ਅਤੇ ਰਾਜ ਦੇ ਵਿਰੁੱਧ ਰਾਜ ਲੜੇਗਾ , ਅਤੇ ਅਕਾਲ ਪੇਣਗੇ , ਮਹਾਂਮਾਰੀਆਂ ਹੋਣਗੀਆਂ ਅਤੇ ਭੁਚਾਲ ਅੱਣਗੇ । ਇਹ ਤੰਗੀਆਂ ਦੀ ਸ਼ੁਰੂਆਤ ਹੈ ” ( ਮੱਤੀ 24 : 6 - 8 ) ° ਯਰੂਸ਼ਲਮ ਦੇ ਨਾਸ਼ ਵੇਲੇ ਇਹ ਅਗੰਮ ਵਾਕ | ਭਵਿਖਬਾਣੀਆ ਦਾ ਕੁਜ / ਥੋੜਾ ਹਿੱਸਾ ਪਰਾ ਹੋਇਆ ਹੈ , ਅੰਤ ਸਮੇਂ ਵਿੱਚ ਏਹਣਾ ਅਗੰਮ ਵਾਕ / ਭਵਿਖਬਾਣੀਆ ਦਾ ਪੂਰਾ ਹੋਣਾ ਸਿੱਧੇ ਤੋਰ ਤੇ ਹੋਵੇਗਾ । - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀ 5 :753 (1899 ) LDEpj 14.2
ਆਕਾਸ਼ ਵਿੱਚ ਚਿੰਨ੍ਹ
ਮਹਾਨ ਪੋਪ ਦੇ ਅਤਿਆਚਾਰ ਦੇ ਅੰਤ ਵਿੱਚ , ਮਸੀਹ ਨੇ ਐਲਾਨ ਕੀਤਾ , ਸੂਰਜ ਨੂੰ ਕਾਲੇ ਹੋ ਜਾਣਾ ਚਾਹੀਦਾ ਹੈ , ਅਤੇ ਚੰਨ ਨੂੰ ਆਪਣੀ ਰੋਸ਼ਨੀ ਨਹੀਂ ਦੇਨੀ ਚਾਹੀਦੀ। ਇਸ ਤੋਂ ਬਾਦ , ਤਾਰਿਆਂ ਨੂੰ ਸਵਰਗ ਤੋਂ ਡਿੱਗਣਾ ਚਾਹੀਦਾ ਹੈ । ਅਤੇ ਉਹ ਕਹਿੰਦਾ ਹੈ , ” ਅੰਜੀਰ ਦੇ ਰੁੱਖ ਦਾ ਦ੍ਰਿਸ਼ਟਾਂਤ ਸਿੱਖੋ; ਜਦੋਂ ਉਸ ਦੀ ਸ਼ਾਖਾ ਅਜੇ ਕੋਮਲ ਹੀ ਹੈ , ਅਤੇ ਪੱਤੇ ਆ ਰਹੇ ਹਨ , ਤੁਸੀਂ ਜਾਣਦੇ ਹੋ ਕਿ ਗਰਮੀਆਂ ਦੀ ਰੁੱਤ ਨੇੜੇ ਹੈ : ਇਸੇ ਤਰਹ , ਜਦੋਂ ਤੁਸੀਂ ਇਹ ਸਭ ਗੱਲਾਂ ਵਾਪਰਦੀਆਂ ਵੇਖੋਗੇ , ਤੁਸੀਂ ਜਾਣ ਜਾਵੋਂਗੇ ਕਿ ਉਹ ਬਹੁਤ ਨੇੜੇ ਹੈ , ਦਰਵਾਜ਼ੇ ਤੇ ” ( ਮੱਤੀ 24:32 , 33 ). LDEpj 14.3
ਮਸੀਹ ਨੇ ਆਪਣੇ ਆਉਣ ਦੇ ਸੰਕੇਤ / ਚਿੰਨ ਦਿੱਤੇ ਹਨ। ਉਹ ਐਲਾਨ ਕਰਦਾ ਹੈ ਕਿ ਅਸੀਂ ਜਾਣ ਸਕੀਏ ਕੀ ਉਹ ਨੇੜੇ ਹੈ , ਦਰਵਾਜ਼ਿਆਂ ਤੇ ਵੀ । ਜੋ ਏਹ ਸੰਕੇਤ / ਚਿੰਨ ਦੇਖਦੇ ਹਨ ਉਹ ਉਨ੍ਹਾਂ ਬਾਰੇ ਦੱਸਦਾ ਹੈ , ” ਜੱਦ ਤੱਕ ਏਹ ਸੱਬ ਪੂਰਾ ਨਾਂ ਹੋ ਜਾਵੇ ਪੀੜੀ ਖੱਤਮ ਨਾਂ ਹੋਵੇਗੀ। ” ਇਹ ਚਿੰਨ੍ਹ ਪ੍ਰਗਟ ਹੋ ਚੁੱਕੇ ਹਨ । - (ਦੀ ਗੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 306 - 308 , 333 , 334 ) • ਹੁਣ ਅਸੀਂ ਨਿਸ਼ਚਿੱਤ ਤੋਰ ਤੇ ਜਾਣਦੇ ਹਾਂ ਕੀ ਪ੍ਰਭੂ ਦਾ ਆਉਣ ਨੇੜੇ ਹੈ । • ਦੀ ਡਿਜਾਯਰ ਔਫ ਏਜਸ / ਗਾਂ ਦੀ ਆਸ , 632 (1898 ) LDEpj 14.4
ਧਰਤੀ ਉੱਤੇ ਨਿਸ਼ਾਨੀਆਂ / ਚਿੰਨ
ਯਿਸੂ ਨੇ ਐਲਾਨ ਕੀਤਾ : ” ਸੂਰਜ ਅਤੇ ਚੰਦ ,ਅਤੇ ਤਾਰਿਆਂ ਵਿੱਚ ਨਿਸ਼ਾਨੀਆਂ / ਚਿੰਨ ਹੋਣਗੀਆਂ ; ਅਤੇ ਧਰਤੀ ਉੱਤੇ ਕੌਮਾਂ ਵਿੱਚ ਦੁੱਖ ਹੋਵੇਗਾ ।” - (ਲੂਕਾ 21:25 ; ਮੱਤੀ 24:29 ; ਮਰਕੁਸ 13:24 -26 ; 6 : 12 - 17 ). ਉਹ ਜਿਹੜੇ ਆਉਣ ਵਾਲੇ ਇਨ੍ਹਾਂ ਚਿੱਨਾ / ਨਿਸ਼ਾਨੀਆਂ ਨੂੰ ਵੇਖਦੇ ਹਨ , ਇਹ ਜਾਣਦੇ ਹਨ ਕਿ ਓਹ ਨੇੜੇ ਹੈ, ਇੱਥੋਂ ਤਕ ਕਿ ਦਰਵਾਜ਼ੇ ਤੇ।” (ਮੱਤੀ 24:33) - ਦੀ ਗ੍ਰੇਟ ਕੋਨਟਰਵਰਸੀ / ਮਹਾਨ ਸੰਘਰਸ਼ , 37, 38 (1911) • LDEpj 15.1
ਕੌਮਾਂ ਬੇਚੈਨ ਹਨ । ਸਾਡੇ ਉੱਤੇ ਪਰੇਸ਼ਾਨੀ ਦੇ ਸਮੇ ਹਨ । ਧਰਤੀ ਉੱਤੇ ਆਰਹੀਆਂ ਚੀਜ਼ਾਂ ਨੂੰ ਦੇਖਕੇ ਲੋਕਾਂ ਦੇ ਦਿਲਾਂ ਵਿੱਚ ਡਰ ਹੈ । ਪਰ ਜੋ ਰੱਬ ਨੂੰ ਮੰਨਦੇ ਹਨ ਉਹ ਉਸ ਦੀ ਆਵਾਜ਼ ਨੂੰ ਤੂਫ਼ਾਨ ਏਹ ਕਹਿੰਦੇ ਸੁਣਨਗੇ , ” ਇਹ ਮੈਂ ਹਾਂ ; ਨਾ ਡਰ। ” - ਦੀ ਸਾਇੰਨਜ਼ ਆਫ ਦੀ ਟਾਈਮਜ਼ , 9 ਅਕਤੂਬਰ, 1901 LDEpj 15.2
ਸਵਰਗ ਦੀਆਂ ਕਿਤਾਬਾਂ ਵਿੱਚ ਅਜੀਬ ਅਤੇ ਮਹੱਤਵਪੂਰਨ ਇਤਿਹਾਸ ਰਿਕਾਰਡ ਕੀਤਾ ਗਿਆ ਹੈ - ਘਟਨਾਵਾਂ ਜਿਹੜੀਆਂ ਇਸ ਨੂੰ ਘੋਸ਼ਿਤ ਕੀਤੀਆਂ ਗਈਆਂ ਸੀ ਪਰਮੇਸ਼ੁਰ ਦਾ ਮਹਾਨ ਦਿੱਨ ਤੋਂ ਪਹਿਲਾਂ ਹੋਣਗਿਆ । ਦੁਨੀਆਂ ਵਿੱਚ ਹਰ ਚੀਜ਼ ਅਸਥਿਰ ਅਵਸਥਾ ਵਿੱਚ ਹੈ। - ਮੈਨੁਸਕ੍ਰਿਪਟ 3:313 (1908 ) LDEpj 15.3
ਝੂਠੇ ਨਬੀ
ਯਰੂਸ਼ਲਮ ਦੇ ਵਿਨਾਸ਼ ਦੇ ਇੱਕ ਚਿੰਨ ਵਜੋਂ , ਮਸੀਹ ਨੇ ਕੇਹਾ ਸੀ , ” ਬਹੁਤ ਸਾਰੇ ਝੂਠੇ ਨਬੀ ਉੱਠ ਖੜੇ ਹੋਣਗੇ ਅਤੇ ਬਹੁਤਿਆਂ ਨੂੰ ਗੁਮਰਾਹ ਕਰਨਗੇ। ” ( ਮੱਤੀ 24:11) • ਝੂਠੇ ਨਬੀ ਲੋਕਾਂ ਨੂੰ ਧੋਖਾ ਦੇ ਰਹੇ ਹਨ ਅਤੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬਰਬਾਦ ਕਰ ਰਹੇ ਹਨ। ਜਾਦੂਗਰ ਅਤੇ ਧੋਖੇਬਾਜ਼ , ਚਮਤਕਾਰੀ ਸ਼ਕਤੀ ਦਾ ਦਾਅਵਾ ਕਰਦੇ ਹੋਏ , ਲੋਕਾਂ ਨੂੰ ਪਹਾੜਾਂ ਵਿੱਚ ਏਕਾਂਤ ਵਿੱਚ ਲੈ ਜਾਂਦੇ ਹਨ । ਪਰ ਇਹ ਭਵਿੱਖਬਾਣੀ ਵੀ ਆਖ਼ਰੀ | ਅੰਤਮ ਦਿਨਾਂ ਲਈ ਬੋਲੀ ਗਈ ਸੀ। ਇਹ ਚਿੰਨ੍ਹ ਦੁਜੀ ਆਗਮਨ ਦੇ ਚਿੰਨ / ਨਿਸ਼ਾਨੀ ਵਜੋਂ ਦਿੱਤਾ ਗਿਆ ਹੈ। - ਦੀ ਡਿਜਾਯਰ ਔਫ ਏਜਸ / ਯੁਗਾਂ ਦੀ ਆਸ , 631 (1898). LDEpj 15.4
ਅਸੀਂ ਝੂਠੇ ਦਾਅਵਿਆਂ ਦਾ ਸਾਹਮਣਾ ਕਰਾਂਗੇ , ਝੂਠੇ ਨਬੀ ਉਠ ਖਲੋਣਗੇ , ਝੂਠੇ ਸੁਪਨੇ ਅਤੇ ਝੂਠੇ ਦਰਸ਼ਣ ਹੋਣਗੇ , ਪਰ ਤੁਸੀਂ ਵਚਨ ਦਾ ਪ੍ਰਚਾਰ ਕਰਨਾ ; ਪਰਮੇਸ਼ਰ ਦੀ ਆਵਾਜ਼ ਜੋ ਉਸ ਦਾ ਵਚਨ ਹੈ ਉਸ ਤੋਂ ਦੂਰ ਨਾ ਹੋਣਾ। ਸਲੈਕਟੇਡ ਮੇਸੇਜਸ / ਚੁਣੇ ਗਏ ਸੁਨੇਹੇ 2:49 (1894 LDEpj 16.1
ਮੈਨੂੰ ਬਹੁਤ ਸਾਰੇ ਦਿਖਾਏ ਗਏ ਹਨ , ਜੋ ਖਾਸ ਤੌਰ ਤੇ ਪਰਮੇਸ਼ਰ ਦੇ ਸਿਖਾਏ ਅਤੇ ਚੁਣੇ ਹੋਣ ਦਾ ਦਾਅਵਾ ਕਰਨਗੇ , ਅਤੇ ਦੂਸਰਿਆਂ ਦੀ ਅਗਵਾਈ ਕਰਨ ਦੀ ਕੋਸ਼ਿਸ਼ ਕਰੇਗਾ , ਅਤੇ ਗਲਤ ਵਿਚਾਰਾਂ / ਤਰੀਕਿਆਂ ਨਾਲ ਓਹ ਕਮ ਕਰਾਂਗੇ ਜਿੰਨਾਂ ਦੀ ਜਿੰਮੇਵਾਰੀ ਪਰਮੇਸ਼ਰ ਨੇ ਓਹਨਾਂ ਨੂੰ ਨਹੀਂ ਦਿੱਤੀ । ਉਲਝਣ ਦਾ ਨਤੀਜਾ ਹੋਵੇਗਾ । ਹਰੇਕ ਨੂੰ ਸੱਚੇ ਦਿਲੋਂ ਪਰਮੇਸ਼ਰ ਦੀ ਭਾਲ ਕਰਨ ਦੀ ਜ਼ਰੂਰਤ ਹੈ ਤਾਜੋ ਓਹ ਵੇਕਤੀਗਤ ਤੌਰ ਤੇ ਉਸ ਦੀ ਮਰਜ਼ੀ ਨੂੰ ਸਮਾਜ ਸਕਣ। - ਸਲੈਕਟੇਡ ਮੇਸੋਜਸ | ਚੁਣੇ ਗਏ ਸੁਨੇਹੇ 2:72 (1893) LDEpj 16.2
ਇੱਕ ਝੂਠੇ ਨਬੀ ਨਾਲ ਅਨੁਭਵ
ਕੱਲ੍ਹ ਰਾਤ ਇਕ ਜਵਾਨ ਆਦਮੀ , ਜੋ ਸਾਡੇ ਸਾਰਿਆਂ ਲਈ ਇੱਕ ਅਜਨਬੀ ਸੀ ,ਪਰ ਵਿਕਟੋਰੀਆ ਆਸਟ੍ਰੇਲੀਆ ਤੋਂ ਇਕ ਭਰਾ ਹੋਣ ਦਾ ਦਾਅਵਾ ਕਰ ਰੇਹਾ ਸੀ , ਅਤੇ ਸਿਸਟਰ ਵਾਈਟ ਨੂੰ ਮਿਲਣ ਲਈ ਸਾਨੂੰ ਕੇਹਾ । ਸ਼ਾਮ ਦਾ ਸਮਾਂ ਸੀ ਅਤੇ ਮੈਂ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ | ਅਸੀਂ ਉਸ ਨੂੰ ਰਾਤ ਵੇਲੇ ਆਪਣੇ ਨਾਲ ਰਹਿਣ ਲਈ ਬੁਲਾਇਆ , ਅਤੇਨਾਸ਼ਤਾ ਲੈਣ ਲਈ ਕਿਹਾ। ਹਮੇਸ਼ਾ ਦੀ ਤਰਹ ਸਾਡੀ ਸਵੇਰ ਦੀ ਉਪਾਸਨਾ ਤੋਂ ਬਾਅਦ , ਜਿਵੇਂ ਅਸੀਂ ਸਾਡੇ ਵੱਖ-ਵੱਖ ਕਮਾਂ / ਨੌਕਰੀਆਂ ਦੇ ਲਈ ਜਾਣ ਲੱਗੇ , ਇਹ ਨੋਜਵਾਨ ਆਦਮੀ ਉੱਠਿਆਅਤੇ ਕਮਾਂਡਿੰਗ / ਭਾਰੀ ਆਵਾਜ਼ ਦੇ ਨਾਲ ਸਾਨੂੰ ਬੈਠਣ ਦੀ ਬੇਨਤੀ ਕੀਤੀ। ਉਸਨੇ ਕਿਹਾ , ” ਕੀ ਤੁਹਾਡੇ ਕੋਲ ਕੋਈ ਭਜਨਮਾਲਾ ਹੈ ? ਅਸੀਂ ਇੱਕ ਭਜਨ ਗਾਵਾਂਗੇ ,ਫਿਰ ਮੇਰੇ ਕੋਲ ਤੁਹਾਨੂੰ ਦੇਣ ਲਈ ਇੱਕ ਸੰਦੇਸ਼ ਹੈ। ” ਮੈਂ ਕਿਹਾ ,” ਜੇ ਤੁਹਾਡੇ ਕੋਲ ਕੋਈ ਸੰਦੇਸ਼ ਹੈ , ਤਾਂ ਬਿਨਾਂ ਦੇਰੀ ਕੀਤੇ ਦੇ ਦਿਓ , ਕਿਉਂਕਿ ਅਸੀਂ ਅਮਰੀਕੀ ਡਾਕ ਨੂੰ ਬੰਦ ਕਰਨ ਲਈ ਬਹੁਤ ਜ਼ਿਆਦਾ ਦਬਾਅ ਵਿੱਚ ਹਾਂ ਅਤੇ ਸਾਡੇ ਕੋਲ ਬਰਬਾਦ ਕਰਨ ਦੇ ਲਈ ਸਮਾਂ ਨਹੀਂ ਹੈ। 46 ਉਸ ਜੋ ਕੁਝ ਉਸ ਨੇ ਲਿਖਿਆ ਸੀ ਪੜ੍ਹਨਾ ਸ਼ੁਰੂ ਕੀਤਾ , ਜਿਸ ਵਿੱਚ ਹੋਰਾਂ ਗੱਲਾਂ ਨਾਲ ਏਹ ਵੀ ਕਿ ਹੁਣ ਪ੍ਰਾਣੀਆਂ ਉੱਤੇ ਨਿਆਂ ਸ਼ੁਰੂ ਹੋ ਗਿਆ ਹੈ .... LDEpj 16.3
ਮੈਂ ਉਸ ਦੀ ਗੱਲ ਸੁਣੀ ਅਤੇ ਆਖ਼ਰਕਾਰ ਉਸਨੇ ਕਿਹਾ , ” ਮੇਰੇ ਭਰਾ , ਤੁਸੀਂ ਆਪਣੇ ਸਹੀ ਮਨ ਵਿੱਚ ਬਿਲਕੁਲ ਨਹੀਂ ਹੋ । ਸਪੱਸ਼ਟ ਕਰੋ ਕੀ ਏਹ ਸੰਦੇਸ਼ ਸਾਡੇ ਤੋਂ ਕਿਵੇ ਢੁਕਦਾ ਹੈ । ਕਿਰਪਾ ਕਰਕੇ ਸਾਨੂੰ ਜਲਦੀ ਦੱਸੋ । ਤੁਹਾਡਾ ਮਨ ਪਰੇਸ਼ਾਨ ਹੈ , ਤੁਸੀਂ ਆਪਣੇ ਕੰਮ ਨੂੰ ਗਲਤ ਸਮਝਦੇ ਹੋ । ਤੁਸੀ ਬਹੁਤ ਕੁਜ ਬਾਈਬਲ ਦੇ ਅਨੁਸਾਰ ਕਿਹਾ ਹੈ , ਅਤੇ ਅਸੀਂ ਉਸਦੇ ਹਰ ਇੱਕ ਸ਼ਬਦ ਨੂੰ ਮੰਨਦੇ ਹਾਂ । ਪਰ ਤੁਸੀਂ ਬਹੁਤ ਜ਼ਿਆਦਾ ਉੱਤਸੁਕ ਹੋ । ਕਿਰਪਾ ਕਰਕੇ ਦੱਸੋ ਕਿ ਤੁਹਾਡੇ ਕੋਲ ਸਾਡੇ ਲਈ ਕੀ ਹੈ। LDEpj 16.4
ਉਸ ਨੇ ਕਿਹਾ ਠੀਕ ਹੈ , ਸਾਨੂੰ ਹੁਣੇ ਹੀ ਆਪਣਾ ਸਮਾਨ ਬੰਕੇ ਬੈਟਲ ਕਰੀਕ ਵੱਲ ਅੱਗੇ ਵਧਣਾ | ਜਾਣਾ ਚਾਹੀਦਾ ਹੈ । ਮੈਂ ਉਸ ਨੂੰ ਕਰਨ ਪੁੱਛਿਆ , ਤਾਂ ਉਸਨੇ ਕਿਹਾ , ” ਕੀ ਏਹ ਸੰਦੇਸ਼ ਦੇਣ ਦੇ ਲਈ ਕਿ ਹੁਣ ਪ੍ਰਾਣੀਆਂ ਉੱਤੇ ਨਿਆਂ ਸ਼ੁਰੂ ਹੋ ਗਿਆ ਹੈ । ” ਮੈਂ ਉਸਨੂੰ ਆਖਿਆ, ” ਉਹ ਕੰਮ ਜੋ ਯਹੋਵਾਹ ਨੇ ਸਾਨੂੰ ਕਰਨ ਲਈ ਦਿੱਤਾ ਹੈ ਅੱਜੇ ਪੂਰਾ ਨਹੀਂ ਹੋਇਆ ਹੈ। ਤੁਸੀਂ ਸਾਨੂੰ ਸਾਡਾ ਫਰਜ਼ ਨਾ ਸਮਜਾਓ , ਮੈਨੂੰ ਪੂਰਾ ਯਕੀਨ ਹੈ ਕਿ ਜਦੋਂ ਸਾਡਾ ਕੰਮ ਇੱਥੇ ਖਤਮ ਹੋ ਜਾਵੇਗਾ ਤਾਂ ਪ੍ਰਭੂ ਸਾਨੂੰ ਦੱਸ ਦੇਵੇਗਾ ਕਿ ਇਹ ਸਾਡੇ ਲਈ ਅੱਗੇ ਵਧਣ ਯਾਨੀ ਬੈਟਲ ਕਰੀਕ ਜਾਣ ਦਾ ਸਮਾਂ ਹੈ .... ਮੈਂ ਉਸਨੂੰ ਅੱਗੇ ਗੱਲ ਕਰਨ ਦੇ ਲਈ ਬ੍ਰਦਰ ਸਟਾਰ ਦੇ ਨਾਲ ਛੱਡ ਦਿੱਤਾ ਅਤੇ ਮੈਂ ਆਪਣਾ ਲਿਖਣ ਦੇ ਕਮ ਨੂੰ ਮੁੜ ਅਰੰਭ ਕੀਤਾ । LDEpj 17.1
ਉਸਨੇ ਬ੍ਰਦਰ ਸਟਾਰ ਨੂੰ ਦੱਸਿਆ ਕਿ ਜਦੋਂ ਸਿਸਟਰ ਵਾਈਟ ਨੇ ਉਸਦੇ ਨਾਲ ਬਹੁਤ ਦਿਆਲੂਤਾ ਅਤੇ ਅਧਿਕਾਰ ਦੇ ਨਾਲ ਦੇ ਨਾਲ ਗੱਲ ਕੀਤੀ , ਓਹ ਮਹਸਸ ਕਰਨ ਲਗ ਪਿਆ ਕੀ ਉਸਨੇ ਇੱਕ ਗਲਤੀ ਕੀਤੀ ਹੈ , ਕਿ ਓਹ ਪ੍ਰਭਾਵ ਜਿਨਾਂ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ ਉਹ ਇਕਸਾਰ ਜਾਂ ਵਾਜਬ ਨਹੀਂ ਸਨ। ਹਾਲਾਂਕਿ ਸਾਡਾ ਪਰਿਵਾਰ ਵੱਡਾ ਹੈ , ਪਰਿਵਾਰ ਵਿੱਚ ਦਸ ਜੀ | ਮੈਂਬਰ ਹਨ , ਤਿੰਨ ਮਹਿਮਾਨ ਵੀ ਹਨ , ਅਸੀਂ ਇਸ ਨੌਜਵਾਨ ਨੇ ਕੁਝ ਸਮੇਂ ਲਈ ਸਾਡੇ ਨਾਲ ਰਖਣ ਦਾ ਫੈਸਲਾ ਕੀਤਾ। ਅਸੀਂ ਉਸ ਨੂੰ ਉਨ੍ਹਾਂ ਲੋਕਾਂ ਨਾਲ ਨਹੀਂ ਜਾਣ ਦਿੱਤਾ ਜਿਹੜੇ ਉਸ ਨਾਲ ਕਠੋਰ ਸਲੂਕ ਕਰਨਗੇ ਅਤੇ ਉਸ ਦੀ ਨਿੰਦਿਆ ਕਰਾਂਗੇ , ਅਤੇ ਨਾ ਹੀ ਅਸੀਂ ਚਾਹੁੰਦੇ ਸੀ ਕਿ ਉਹ ਆਪਣੀ ” ਭਵਿਖਬਾਣੀਆ ” ਨੂੰ ਦੁਹਰਾਵੇ । ਅਸੀਂ ਥੋੜੇ ਸਮੇਂ ਲਈ ਉਸ ਨੂੰ ਆਪਣੇ ਨਾਲ ਰੱਖਾਂਗੇ ਅਤੇ ਉਸ ਦੇ ਨਾਲ ਸੰਗਤੀ ਕਰਾਂਗੇ ਜਿੱਥੇ ਅਤੇ ਜੇ ਸੰਭਵ ਹੋਸਕੇਗਾ ਤਾਂ ਉਸ ਨੂੰ ਸੁਰੱਖਿਅਤ ਅਤੇ ਪੱਕੇ ਮਾਰਗ ਤੇ ਚਲਾਵਾਂਗੇ । . ਲੈਂਟਰ | ਪੱਤਰ 66 , 1894 LDEpj 17.2
ਪੇਟਪੁਣ ਅਤੇ ਘਿਣਾਉਨਾਪਣ
ਪੇਟੁਣ ਅਤੇ ਘਿਣਾਉਨਾਪਣ ਸੰਸਾਰ ਦੀ ਨੈਤਿਕ ਬਦਚਲਣੀ ਦੀ ਬੁਨਿਆਦ ਹੈ। ਸ਼ੈਤਾਨ ਇਸ ਤੋਂ ਜਾਣੂ ਹੈ ਅਤੇ ਉਹ ਸਿਹਤ ਅਤੇ ਖ਼ੁਦ ਦੀ ਜ਼ਿੰਦਗੀ ਨੂੰ ਵੀ ਦਾਵ ਤੇ ਲਗਾ ਕੇ ਲਗਾਤਾਰ ਮਰਦਾਂ ਅਤੇ ਔਰਤਾਂ ਨੂੰ ਇਸ ਦਾ ਸਵਾਦ ਲੈਣ | ਚਖਣ ਲਈ ਭੜਕਾ ਰਿਹਾ ਹੈ। ਖਾਣਾ, ਪੀਣਾ, ਅਤੇ ਪੋਸ਼ਾਕਾਂ ਦਾ ਚੁਨਵ ਹੀ ਲੋਕਾਂ ਦੇ ਜੀਵਨ ਦਾ ਟੀਚਾ ਬਣਾਇਆ ਹੋਇਆ ਹੈ । ਅਤੇ ਜੱਲ ਪਰਲੋ ਤੋਂ ਪਹਿਲਾਂ ਅਜਿਹੀ ਸਥਿਤੀਹੀ ਸੀ । ਅਤੇ ਖਿਲਵਾੜ ਦੀ ਇਹ ਅਵਸਥਾ ਇਸ ਗੱਲ ਦਾ ਪੱਕਾ ਸਬੂਤ ਹੈ ਕੀ ਸੰਸਾਰ ਦੇ ਇਤਿਹਾਸ ਦਾ ਅੰਤ ਨਜ਼ਦੀਕ ਹੈ। - ਲੈਟਰ / ਪੱਤਰ 34 , 1875. LDEpj 17.3
ਓਹ ਤਸਵੀਰ ਜਿਸਨੇ ਪ੍ਰਾਚੀਨ ਸੰਸਾਰ ਨੂੰ ਅਪਣੇ ਵਾਲ ਆਕਰਸ਼ਿਤ ਕੀਤਾ ਹੈ , ਆਧੁਨਿਕ ਸਮਾਜ ਤੇਜ਼ੀ ਨਾਲ ਚੱਲ ਉਸ ਵਾਲ ਵੱਦ ਰਹਾਂ ਹੈ । -ਪੈਟਰਿਆਕਸ ਐਂਡ ਪਰੋਫਿਟਸ | ਬਜ਼ੁਰਗ ਅਤੇ ਨੱਬੀ , 102 (1890). LDEpj 18.1
ਅਸੀਂ ਜਾਣਦੇ ਹਾਂ ਕਿ ਪ੍ਰਭੂ ਬਹੁਤ ਜਲਦੀ ਆ ਰਿਹਾ ਹੈ । ਜਿਵੇਂ ਨੁਹ ਦੇ ਦਿਨਾਂ ਵਿੱਚ ਸੀ ਸੰਸਾਰ ਤੇਜ਼ੀ ਨਾਲ ਓਸੇ ਤਰਹ ਦਾ ਹੁੰਦਾ ਜਾ ਰੇਹਾ ਹੈ । ਸੰਸਾਰ ਸਵਾਰਥੀ ਹੁੰਦਾ ਜਾ ਰੇਹਾ ਹੈ । ਖਾਣਾ ਅਤੇ ਪੀਣਾ (ਪੇਟੂਪੁਣ ਬਹੁਤਾਂਤ ਵਿੱਚ ਹੋ ਰੇਹਾ ਹੈ । ਮਰਦ ਜ਼ਹਿਰੀਲੀ ਸ਼ਰਾਬ ਪੀ ਰਹੇ ਹਨ ਜੋ ਓਹਨਾਂ ਨੂੰ ਪਾਗਲ | ਮਤਵਾਲੇ ਕਰ ਰਹੀ ਹੈ। - ਲੈਟਰ / ਪੱਤਰ 308 ,1907 LDEpj 18.2
ਹਿੰਸਾ ਦੇ ਕੰਮ
ਨੂਹ ਦੇ ਦਿਨਾਂ ਵਿੱਚ ਬਹੁਮੱਤ / ਬਹੁਤੇ ਲੋਕਾਂ ਨੇ ਸੱਚਾਇ / ਸੱਤ ਦਾ ਵਿਰੋਧ ਕੀਤਾ ਸੀ , ਅਤੇ ਝੂਠ ਦੇ ਨਾਲ ਮੋਹਿਤ / ਮਗਨ ਸਨ। ਧਰਤੀ ਹਿੰਸਾ ਨਾਲ ਭਰੀ ਹੋਈ ਸੀ। ਜੰਗ, ਅਪਰਾਧ ਅਤੇ ਕਤਲ ਇੱਕ ਆਮ ਗੱਲ ਸੀ। ਮਸੀਹ ਦੇ ਦੂਜੀ ਵਾਰ ਆਉਣ ਤੋਂ ਪਹਿਲਾਂ ਵੀ ਅਜੇਹਾ ਹੀ ਹੋਵੇਗਾ । - ਐਸ ਡੀ ਅਏ ਬਾਈਬਲ ਕਟੇਰੀ / ਟਿੱਪਣੀ 1:1090 (1891). LDEpj 18.3
ਮਜ਼ਦੂਰ ਯੂਨੀਅਨਾਂ ਦੀਆਂ ਮੰਗਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਓਹ ਛੇਤੀ ਹੀ ਹਿੰਸਾ ਤੇ ਉਤਾਰੂ ਹੋ ਜਾਂਦੀ ਹੈ । ਏਹ ਬਿਲਕੁਲ ਸਪਸ਼ਟ ਹੈ ਕਿ ਸੰਸਾਰ ਦੇ ਲੋਗ ਪਰਮੇਸ਼ਰ ਨਾਲ ਸਹਮਤ ਨਹੀਂ ਹਨ। ਵਿਗਿਆਨਕ ਦਾ ਕੋਈ ਸਿਧਾਂਤ ਇਸ ਨੂੰ ਸਾਬਤ ਨਹੀਂ ਕਰ ਸਕਦਾ ਕੀ ਸ਼ੈਤਾਨ ਦੇ ਮਾੜੇ ਕਰਮਚਾਰੀ , ਸ਼ੈਤਾਨ ਅਗਵਾਈ ਦੇ ਅਧੀਨ ਹਨ । ਹਰ ਭੀੜ ਵਿੱਚ ਦੁਸ਼ਟ ਦੂਤ ਕੰਮ ਕਰਦੇ ਹਨ , ਜੋਸ਼ੀਲੇ ਲੋਕ ਹਿੰਸਾ ਦੇ ਕੰਮ ਕਰਨ ਲਈ ਹੁਕਮ ਦਿੰਦੇ ਹਨ ...... LDEpj 18.4
ਮਨੁਖਤਾ ਦੀ ਵਿਗਾੜਨ ਅਤੇ ਜ਼ੁਲਮ ਅਜੇਹੀ ਉਚਾਈ ਤੱਕ ਪਹੁੰਚ ਜਾਵੇਗੀ ਕਿ ਪ੍ਰਮਾਤਮਾ ਆਪਣੇ ਆਪ ਨੂੰ ਆਪਣੀ ਮਹਾਨਤਾ ਵਿੱਚ ਪ੍ਰਗਟ ਕਰੇਗਾ । ਬਹੁਤ ਹੀ ਜਲਦੀ ਸੰਸਾਰ ਦੀ ਦੁਸ਼ਟਤਾ ਇਸਦੀ ਸੀਮਾ ਤੇ ਪਹੁੰਚ ਚੁੱਕੀ ਹੋਵੇਗੀ ਅਤੇ , ਜਿਵੇਂ ਨੂਹ ਦੇ ਦਿਨ ਵਿੱਚ ਪਰਮੇਸ਼ੁਰ ਨੇ ਨਿਆਂ ਕੀਤਾ ਸੀ , ਪਰਮੇਸ਼ਰ ਆਪਣਾ ਨਿਆਂ ਕਰੇਗਾ | • ਦੀ ਅਪਵਰਡ ਲੁਕ , 334 (1903). LDEpj 18.5
ਕਤਲ ਅਤੇ ਡਕੈਤੀਆਂ , ਰੇਲ ਦੁਰਘਟਨਾਵਾਂ ਅਤੇ ਹਿੰਸਾ ਦੀਆਂ ਭਿਆਨਕ ਖ਼ਬਰਾਂ ਅਸੀਂ ਸੁਣਦੇ ਹਾਂ , ਏਹ ਸਬ ਕੰਮ ਦੱਸਦੇ ਹਨ ਕਿ ਏਹਣਾ ਸਬ ਚੀਜਾਂ ਦਾ ਅੰਤ ਨੇੜੇ ਹੈ। ਹੁਣ ਹੀ , ਏਸੇ ਸਮੇ , ਸਾਨੂੰ ਪ੍ਰਭੂ ਦੀ ਦੂਸਰੀ ਆਗਮਨ ਲਈ ਤਿਆਰੀ ਕਰਨ ਦੀ ਜ਼ਰੂਰਤ ਹੈ। - ਲੈਟਰ / ਪੱਤਰ 308, 1907. LDEpj 18.6
ਜੰਗ ਅਤੇ ਤਬਾਹੀ
ਤੂਫ਼ਾਨ ਆ ਰਿਹਾ ਹੈ ਅਤੇ ਸਾਨੂੰ ਸਾਡੇ ਪ੍ਰਭੂ ਯਿਸੂ ਵਿੱਚ ਵਿਸ਼ਵਾਸ ਕਰਕੇ ਉਸ ਤੂਫਾਨ ਦੇ ਗੁੱਸੇ ਦਾ ਸਾਹਮਣਾ ਕਰਨ ਦੇ ਲਈ ਤਿਆਰ ਹੋਣਾ ਚਾਹੀਦਾ ਹੈ । ਪ੍ਰਭ ਇਸ ਧਰਤੀ ਨੂੰ ਭਿਆਨਕ ਢੰਗ ਨਾਲ ਹਿਲਾਵੇਗਾ | ਅਸੀਂ ਹਰ ਪਾਸੇ ਮੁਸੀਬਤਾਂ ਵੇਖਾਗੇ । ਹਜ਼ਾਰਾਂ ਜਹਾਜ਼ ਸਮੁੰਦਰ ਦੀ ਡੂੰਘਾਈ ਵਿਚ ਸੁੱਟ ਦਿੱਤੇ ਜਾਣਗੇ । ਜੱਲ ਸੈਨਾ ਘੱਟ ਜਾਵੇਗੀ , ਅਤੇ ਕਰੋੜਾਂ ਵਿੱਚ ਮਨੁੱਖੀ ਜ਼ਿੰਦਗੀਆਂ ਕੁਰਬਾਨ ਹੋ ਜਾਣਗੀਆਂ । ਅਚਾਨਕ ਅੱਗ ਭੜਕ ਉਠੇਗੀ ਅਤੇ ਕੋਈ ਵੀ ਮਨੁੱਖੀ ਕੋਸ਼ਿਸ਼ ਉਸ ਨੂੰ ਬੁਝਾ ਨਹੀਂ ਸਕੇਗੀ ਧਰਤੀ ਦੇ ਮਹਿਲਾਂ ਨੂੰ ਅੱਗ ਦੀਆਂ ਲਾਟਾਂ ਦੁਆਰਾ ਤਬਾਹ ਕਰ ਦਿੱਤਾ ਜਾਵੇਗਾ | ਅਕਸਰ ਰੇਲ ਦੀਆਂ ਦੁਰਘਟਨਾਵਾਂ ਹੋਣਗੀਆਂ। LDEpj 19.1
ਉਲਝਣ , ਟੱਕਰ , ਅਤੇ ਸਫਰ ਵਿੱਚ ਇਕ ਪੱਲ ਦੀ ਵੀ ਚੇਤਾਵਨੀ ਤੋਂ ਬਿਨਾ ਮੌਤਾਂ ਵਿੱਚ ਵੱਦਾ ਹੋਵੇਗਾ । ਅੰਤ ਨੇੜੇ ਹੈ , ਮੋਹਲਤ ਖੱਤਮ ਹੋ ਰਹੀ ਹੈ । ਆਓ , ਅਸੀਂ ਜੱਦ ਤੀਕ ਪਰਮੇਸ਼ਰ ਮਿਲ ਸਕਦਾ ਹੈ ਉਸਦੀ ਭਾਲ ਕਰੀਏ , ਉਸਨੂੰ ਪੁਕਰੀਏ ਜੱਦ ਓਹ ਨਜ਼ਦੀਕ ਹੈ । - ਐੱਸਗੇਸ ਟੂ ਯੋਗ ਪਿੱਪਲ | ਨੌਜਵਾਨਾਂ ਨੂੰ ਸੰਦੇਸ਼ , 89, 90 (1890). LDEpj 19.2
ਧਰਤੀ ਦੇ ਇਤਿਹਾਸ ਦੇ ਆਖਰੀ ਦ੍ਰਿਸ਼ਾਂ ਵਿੱਚ ਲੜਾਈ ਹੋਵੇਗੀ। ਉੱਥੇ ਮਹਾਮਾਰੀ, ਪਲੇਗ ਅਤੇ ਕਾਲ ਹੋਣਗੇ । ਡੂੰਘੇ ਪਾਣੀ ਆਪਣੀਆਂ ਹੱਦਾਂ ਨੂੰ ਪਾਰ ਕਰ ਲੈਂਣਗੇ। ਜਾਇਦਾਦ ਅਤੇ ਜੀਵਨ ਅੱਗ ਅਤੇ ਹੜ੍ਹ ਦੁਆਰਾ ਤਬਾਹ ਹੋ ਜਾਣਗੇ । ਸਾਨੂੰ ਉਨ੍ਹਾਂ ਇਮਾਰਤਾਂ / ਘਰਾਂ ਲਈ ਤਿਆਰੀ ਕਰਨੀ ਚਾਹੀਦੀ ਹੈ ਜੋ ਮਸੀਹ ਆਪਣੇ ਪਿਆਰ ਕਰਨ ਵਾਲਿਆਂ ਲਈ ਤੈਰ ਕਰ ਰਹੇ ਹੈ । - ਮਾਂਰਾਨਾਥਾਂ , 174 (1897) LDEpj 19.3
ਅੱਗ ਦੇ ਵੱਡੇ ਗੋਲੇ
ਪਿਸ਼ਲੇ ਸ਼ੁੱਕਰਵਾਰ ਸਵੇਰੇ , ਮੇਰੇ ਜਾਗ ਉਠਣ ਤੋਂ ਪਹਿਲਾਂ , ਮੈਂ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਦ੍ਰਿਸ਼ ਦੇਖਿਆ । ਮੈ ਨੀਂਦ ਤੋਂ ਜਾਗ ਉਠੀਆ ਸੀ ਪਰ ਮੈਂ ਮੇਰੇ ਘਰ ਵਿੱਚ ਨਹੀਂ ਸੀ। ਗੋਖਿਆਂ / ਖਿੜਕੀਆਂ ਤੋਂ ਬਾਹਰ ਮੈਂ ਇਕ ਭਿਆਨੱਕ ਦ੍ਰਿਸ਼ ਦੇਖ ਸਕਦਾ ਸੀ। ਅੱਗ ਦੇ ਵੱਡੇ ਗੋਲੇ ਘਰਾਂ ਤੇ ਡਿੱਗ ਰਹੇ ਸਨ , ਅਤੇ ਏਹਣਾ ਗੋਲੇਆ ਵਿੱਚੋਂ ਅਗਨੀ ਤੀਰ ਹਰ ਦਿਸ਼ਾ ਵਿੱਚ ਉੱਡ ਰਹੇ ਸਨ । ਲੱਗੀ ਅੱਗ ਦੀ ਜਾਂਚ ਕਰਨਾ ਅਤੇ ਉਸ ਨੂੰ ਰੋਕਣਾ ਨਾਮੁਮਕਿਨ ਸੀ। ਇਹ ਅਸੰਭਵ ਸੀ , ਅਤੇ ਬਹੁਤ ਸਾਰੇ ਸਥਾਨ ਨਸ਼ਟ ਕੀਤੇ ਜਾ ਰਹੇ ਸਨ। ਲੋਕਾਂ ਵਿੱਚ ਦਹਿਸ਼ਤ ਦੇ ਮਾਹੋਲ ਦਾ ਵਰਣਨ ਨਾਮੁਮਕਿਨ ਸੀ। ਕੁਜ ਸਮੇ ਬਾਅਦ ਜਦੋਂ ਮੈਂ ਉੱਠਿਆ ਅਤੇ ਆਪਣੇ ਆਪ ਨੂੰ ਆਪਣੇ ਘਰ ਵਿੱਚ ਪਾਇਆ | - ਈਵੇਂਜਿਲਜ਼ਮ , 29 (1906). LDEpj 19.4
ਮੈਂ ਦੇਖਿਆ , ਕਿ ਅੱਗ ਦਾ ਇੱਕ ਵੱਡਾ ਗੋਲਾ ਕੁੱਜ ਸੁੰਦਰ ਇਮਾਰਤਾਂ ਤੇ ਡਿਗਦਾ ਦੇਖਿਆ , ਅਤੇ ਓਹਨਾਂ ਨੂੰ ਬਰਬਾਦ / ਤਬਾਹ ਕਰ ਦਿੱਤਾ। ਮੈਂ ਕਿਸੇ ਨੂੰ ਏਹ ਕਹਿੰਦੇ ਸੁਣਿਆ : ” ਅਸੀਂ ਜਾਣਦੇ ਸੀ ਕਿ ਪਰਮੇਸ਼ੁਰ ਦੇ ਫ਼ੈਸਲੇ ਧਰਤੀ ਉੱਤੇ ਆ ਰਹੇ ਹਨ , ਪਰ ਸਾਨੂੰ ਪਤਾ ਨਹੀਂ ਸੀ ਕਿ ਉਹ ਜਲਦੀ ਹੀ ਆ ਜਾਣਗੇ । “ਹੋਰਾਂ ਨੇ ਦੁਖੀ ਆਵਾਜ਼ਾਂ ਨਾਲ ਕਿਹਾ : ਤੁਹਾਨੂੰ ਪਤਾ ਸੀ ! ਫ਼ਿਰ ਤੁਸੀਂ ਸਾਨੂੰ ਕੀਓ ਨਾ ਦੱਸਿਆ ? ਸਾਨੂੰ ਪਤਾ ਨਹੀਂ ਸੀ। ” - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 9:28 (1909 • LDEpj 20.1
ਭੁਚਾਲ ਅਤੇ ਹੜ੍ਹ
ਦੁਸ਼ਮਣ ਨੇ ਕੰਮ ਕੀਤਾ ਹੈ , ਅਤੇ ਉਹ ਅਜੇ ਵੀ ਕੰਮ ਕਰ ਰਿਹਾ ਹੈ । ਉਹ ਮਹਾਨ ਸ਼ਕਤੀ ਥੱਲੇ ਧਰਤੀ ਤੇ ਆ ਚੁਕਿਆ ਹੈ , ਅਤੇ ਪਰਮੇਸ਼ੁਰ ਦਾ ਆਤਮਾ ਧਰਤੀ ਤੋਂ ਵਾਪਸ ਲਿਆ ਜਾ ਰਿਹਾ ਹੈ। ਪਰਮੇਸ਼ਰ ਨੇ ਆਪਣਾ ਹੱਥ ਪਿੱਛੇ ਕਰ ਲਿਆ ਹੈ । ਸਾਡੇ ਅਸੀਂ ਸਿਰਫ ਜੌਨਸਟਾਉਨ ਪੈਨਸਿਲਵੇਨੀਆ ਵੱਲ ਹੀ ਦੇਖ ਸਕਦੇ ਹਾਂ । ਉਸ ਨੇ | ਪਰਮੇਸ਼ਰ ਨੇ ਸ਼ੈਤਾਨ ਨੂੰ ਸ਼ਹਿਰ ਨੂੰ ਉਸਦੀ ਹੋਂਦ ਤੋਂ ਮਿਟਾਉਣ ਤੋਂ ਨਾ ਰੋਕਿਆ । ( 31 ਮਈ ,1889 , ਵਿੱਚ ਜੌਨਸਟਾਉਨ ਵਿੱਚ ਲਗਭਗ / ਅੰਦਾਜ਼ਨ 2,200 ਲੋਕਾਂ ਦੀਆਂ ਜਾਨਾਂ ਗਈਆਂ ਸਨ । ਜਦ ਕਈ ਦਿਨ ਭਾਰੀ ਬਾਰਸ਼ ਦੇ ਬਾਅਦ ਡੈਮ ਟੁੱਟ ਗਿਆ ਸੀ।) ਧਰਤੀ ਦੇ ਇਤਿਹਾਸ ਦੇ ਅੰਤ ਵਿੱਚ ਇਹ ਸਭ ਘਟਨਾਵਾਂ ਕੁਝ ਵੱਧ ਜਾਣਗੀਆਂ। - ਸਰਮਸ ਐਂਡ ਟਾਂਕਸ /ਉਪਦੇਸ਼ ਅਤੇ ਭਾਸ਼ਣ , 1:109 (1889) LDEpj 20.2
ਧਰਤੀ ਦੀਆਂ ਛੱਲਾਂ ਧਰਤੀ ਦੇ ਅੰਤਲੇ ਹਿੱਸੇ ਵਿੱਚ ਲਕੇ ਹੋਏ ਤੱਤਾਂ ਤੋਂ ਬਾਹਰ ਆਉਣਗੀਆਂ। ਇਹ ਤੱਤ , ਇਕ ਵਾਰ ਟੱਟੇ ਗਏ , ਉਨਾਂ ਦੇ ਖਜਾਨਿਆਂ / ਦੌਲਤ ਨੂੰ ਜੋ ਓਹਨਾ ਨੇ ਕਈ ਸਾਲ ਲਗਾ ਕੇ ਆਪਣੇ ਮਾਲਕੀ ਵਿੱਚ ਦੇ ਲੋਕਾਂ ਨੂੰ ਭੁੱਖੇ ਰਖਕੇ ਹਾਸਲ ਕੀਤਾ ਹੈ , ਉਨ੍ਹਾਂ ਦੇ ਖਜਾਨਿਆਂ ਨੂੰ ਨਸ਼ਟ ਕਰ ਦੇਣਗੇ । ਅਤੇ ਧਾਰਮਿਕ ਸੰਸਾਰ ਵੀ ਬੁਰੀ ਤਰਹ ਹਿੱਲਾਂ ਦਿਤਾ ਜਾਵੇਗਾ , ਕੀਓ ਜੋ ਸਾਰੀਆਂ ਚੀਜਾਂ ਨੇੜੇ | ਨਜਦੀਕ ਹੈ। - ਮੈਨੁਸਕ੍ਰਿਪਟ ਰਲੀਜ਼ 3: 208 (1891). LDEpj 20.3
ਹੁਣ ਸਮਾਂ ਆ ਗਿਆ ਹੈ ਜਦੋਂ ਇੱਕ ਪੱਲ ਅਸੀਂ ਠੋਸ ਧਰਤੀ ਤੇ ਹੋ ਸਕਦੇ ਹਾਂ, ਅਤੇ ਅਗਲੇ ਪੱਲ ਧਰਤੀ ਸਾਡੇ ਪੈਰਾਂ ਹੇਠੋਂ ਘਲਾਈ ਹੋ ਸਕਦੀ ਹੈ। ਜਦੋਂ ਉਮੀਦ ਵੀ ਨਾ ਕੀਤੀ ਹੋਵੇਗੀ ਤਾਂ ਭੁਚਾਲ ਆ ਜਾਣਗੇ । - ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਪਲ ਵਰਕਰਸ , 421 (1896) LDEpj 20.4
ਚੇਤਾਵਨੀ ਦਿੱਤੀ ਗਈ ਹੈ ਕਿ ਅੱਗ ਵਿੱਚ , ਹੜਾਂ ਵਿੱਚ , ਭੁਚਾਲਾਂ ਵਿੱਚ , ਵੱਡੇ ਡੂੰਘੇ ਦੇ ਗੁੱਸੇ ਵਿੱਚ , ਸਮੁੰਦਰੀ ਅਤੇ ਜ਼ਮੀਨ ਦੀਆਂ ਬਿਪਤਾਵਾਂ ਵਿੱਚ , ਪਰਮੇਸ਼ਰ ਦਾ ਆਤਮਾ ਹਮੇਸ਼ਾ ਮਨੁੱਖਾਂ ਨਾਲ ਨਹੀਂ ਰਹੇਗਾ | - ਮੈਨਸਕ੍ਰਿਪਟ ਰਲੀਜ਼ 3:315 (1897). LDEpj 20.5
ਬੱਦਲਾਂ ਵਿੱਚ ਮਨੁੱਖ ਦੇ ਪੱਤਰ ਦੇ ਆਣ ਤੋਂ ਪਹਿਲਾਂ ਕੁਦਰਤ ਵਿੱਚ ਦੇ ਹਰ ਚੀਜ ਨੂੰ ਸ਼ਾਂਤ ਕਰ ਦਿੱਤਾ ਜਾਵੇਗਾ। ਅਕਾਸ਼ ਵਿੱਚੋਂ ਬਿਜਲੀ ਧਰਤੀ ਵਿੱਚ ਦੀ ਅੱਗ ਨਾਲ ਇੱਕਜੁਟ ਹੋਕੇ ਪਹਾੜਾਂ ਨੂੰ ਅੱਗ ਦੀ ਭੱਠੀ ਵਾਂਗ ਸਾੜ ਦੇਵੇਗੀ ਅਤੇ ਪਿੰਡਾਂ ਅਤੇ ਸ਼ਹਿਰਾਂ ਤੇ ਲਾਵੇ ਦਾ ਹੜ੍ਹਾਂ ਡੋਲ ਦੇਣਗੇ । ਪਿਘਲਿਆਂ ਹੋਈਆਂ ਚਟਾਨਾਂ ਦੇ ਪਾਣੀ ਵਿੱਚ ਸੁੱਟੇ ਜਾਣ ਨਾਲ ਅਤੇ ਧਰਤੀ ਵਿੱਚ ਲਕੀਆਂ ਹੋਈਆਂ ਚੀਜ਼ਾਂ ਦੇ ਕਰਨ ਪਾਣੀ ਚੜ੍ਹ ਜਾਵੇਗਾ ਅਤੇ ਉਬਾਲਣ ਲਗੇਗਾ ਅਤੇ ਮਿੱਟੀ ਅਤੇ ਚਟਾਨਾਂ ਵਾਪਸ ਭੇਜੇਗਾ । ਸ਼ਕਤੀਸ਼ਾਲੀ ਭੁਚਾਲ ਅੱਣਗੇ ਅਤੇ ਮਨੁੱਖੀ ਜੀਵਨ ਦੀ ਬਹੁਤ ਤਬਾਹੀ / ਬਰਬਾਦੀ ਹੋਵੇਗੀ। • ਐਸ ਡੀ ਅਏ ਬਾਈਬਲ ਕਟੋਰੀ / ਟਿੱਪਣੀ 7: 946 (1907) LDEpj 21.1
ਅਪਰਾਧ ,ਕਾਲ , ਮਹਾਂਮਾਰੀਆਂ
ਸ਼ੈਤਾਨ ਵਾਤਾਵਰਣ ਵਿੱਚ ਕੰਮ ਕਰ ਰਿਹਾ ਹੈ ; ਉਹ ਮਾਹੌਲ ਨੂੰ ਜ਼ਹਿਰੀਲਾ ਕਰ ਰੇਹਾ ਹੈ , ਅਤੇ ਇੱਥੇ ਅਸੀਂ ਆਪਣੇ ਜੀਵਨ ਦੇ ਲਈ ਪਰਮਾਤਮਾ ਤੇ ਨਿਰਭਰ ਹਾਂ -ਸਾਡੇ ਮੌਜੂਦਾ ਅਤੇ ਸਦੀਵੀ ਜੀਵਨ ਦੇ ਲਈ । ਅਤੇ ਜਿਸ ਅਵਸਥਾ | ਸਥਿਤੀ ਵਿੱਚ ਅਸੀਂ ਹਾਂ ਉਸ ਵਿੱਚ ਰਹਣ ਦੇ ਲਈ , ਸਾਨੂੰ ਸੁਚੇਤ ਹੋਣਾ | ਜਾਗਦੇ ਰਹਿਣਾ ਚਾਹੀਦਾ ਹੈ , ਪੂਰੀ ਤਰ੍ਹਾਂ ਸਮਰਪਿਤ ਚਾਹੀਦਾ ਹੈ , ਪੂਰੀ ਤਰ੍ਹਾਂ ਪਰਿਵਰਤਿਤ, ਪੂਰੀ ਤਰ੍ਹਾਂ ਪਵਿੱਤਰ ਹੋਣਾ ਚਾਹੀਦਾ ਹੈ । ਪਰ ਅਸੀਂ ਇਸ ਤਰ੍ਹਾਂ ਬੈਠੇ ਜਾਪਦੇ ਹਾਂ ਜਿਵੇਂ ਅਧਰੰਗੀ । ਸਵਰਗੀ ਪਰਮੇਸ਼ਰ , ਸਾਨੂੰ ਜੱਗਾ ਦਿਓ ! - ਸਲੈਕਟੇਡ ਮੇਸੇਜਸ / ਚੁਣੇ ਗਏ ਸੁਨੇਹੇ 2 : 52 (1890) LDEpj 21.2
ਪਰਮੇਸ਼ਰ ਨੇ , ਹਨੇਰੇ ਦੀ ਸ਼ਕਤੀ ਨੂੰ ਹਵਾ ਨੂੰ ; ਜੋਕਿ ਜੀਵਨ ਅਤੇ ਸ਼ਕਤਿ ਦਾ ਸਰੋਤ ਹੈ , ਉਸ ਨੂੰ ਜਾਨਲੇਵਾਂ | ਦੁਸ਼ਤ ਕਰਨ ਤੋਂ ਨਹੀਂ ਰੋਕਿਆ । ਅਤੇ ਵੱਨਸਪਤੀ ਜੀਵਨ ਹੀ ਪ੍ਰਭਾਵਿੱਤ ਨਹੀਂ ਸਗੋਂ ਮਾਨਵ ਵੀ ਪੀੜਿਤ ਹੈ ..... ਏਹ ਪਰਮੇਸ਼ਰ ਦੇ ਕੋਧ ਦਾ ਨਤੀਜਾ ਹੈ । ( ਪਰਮੇਸ਼ਰ ਉਸ ਦੀ ਜ਼ਿੰਮੇਵਾਰੀ ਲੈਂਦਾ ਹੈ ਜਿਸ ਨੂੰ ਉਹ ਮਨਜ਼ੂਰੀ ਦਿੰਦਾ ਹੈ ਜਾਂ ਨਹੀਂ ਰੋਕਦਾ । ਨਿਰਗਮਨ / ਕਚ 7:3; 8 : 32 ; ਅਤੇ 1 ਇਤਹਾਸ 10:4 , 13 , 14 ਦੇਖੋ ) ਧਰਤੀ ‘ਤੇ ਵਿਕਿਆ ਜਾ ਰਿਹਾ ਹੈ , ਅਤੇ ਇਹ ਭੌਤਿਕ ਪ੍ਰਸਤੁਤੀ / ਨਮੂਨੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ । - ਸਲੈਕਟੇਡ ਮੇਸੇਜਸ / ਚੁਣੇ ਗਏ ਸੁਨੇਹੇ 3 : 391 (1891). LDEpj 21.3
ਭੁਖਮਰੀ / ਕਾਲ ਵੱਦ ਜਾਣਗੇ । ਹਜ਼ਾਰਾਂ ਮਹਾਂਮਾਰੀਆਂ ਦੇ ਨਾਲ ਮਰ ਜਾਣਗੇ । ਸਾਡੇ ਆਲੇ ਦੁਆਲੇ ਅਤੇ ਸਾਡੇ ਵਿਚਕਾਰ ਸ਼ਤਾਨੀ ਕਾਰਜਾਂ ਅਤੇ ਸ਼ਕਤੀਆਂ ਤੋਂ ਸਾਨੂੰ ਖਤਰੇ ਹੈ , ਪਰ ਪ੍ਰਮਾਤਮਾ ਦੀ ਬਚਾਣ ਵਾਲੀ ਸ਼ਕਤੀ ਆਪਣਾ ਕੰਮ ਕਰ ਰਹੀ ਹੈ । - ਸਲੈਕਟੇਡ ਮੈਂਸਗੇਸ / ਚੁਣੇ ਗਏ ਸੁਨੇਹੇ 19 : 382 (1897). LDEpj 21.4
ਮੈਂ ਵੇਖਿਆ ਕਿ ਪ੍ਰਭੂ ਦਾ ਆਤਮਾ ਧਰਤੀ ਤੋਂ ਖੋਹ ਲਿਆ ਗਿਆ ਹੈ। ਛੇਤੀ ਹੀ ਉਹਨਾ ਸਾਰਿਆਂ ਤੋਂ ਜੋ ਪਰਮੇਸ਼ਰ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰਦੇ ਰਹਿੰਦੇ ਹਨ ਅਤੇ ਓਹਨਾਂ ਦਾ ਇਨਕਾਰ ਕਰਦੇ ਹਨ , ਓਹਨਾਂ ਤੋਂ ਪਰਮੇਸ਼ੁਰ ਦੀ ਬਚਾਣ ਵਾਲੀ ਸ਼ਕਤੀ ਨੂੰ ਦੂਰ ਕਰ ਦਿਤਾ ਜਾਵੇਗਾ। ਹਰ ਰੋਜ਼ ਧੋਖੇਬਾਜ਼ੀ , ਲੈਣ ਦੇਣ , ਹੱਤਿਆਵਾਂ , ਅਤੇ ਹਰ ਤਰਹ ਦੇ ਅਪਰਾਦਾ ਦੀਆਂ ਰਿਪੋਰਟਾਂ / ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਅਪਰਾਧ / ਬੱਦੀ ਜੋ ਕੀ ਕਦੇ ਇੱਕ ਅਚਰਜ | ਹੈਰਾਨ ਕਰਨ ਵਾਲੀ ਗੱਲ ਸੀ ਅੱਜ ਆਮ ਗੱਲ ਹੋ ਗਈ ਹੈ । - ਲੈਟਰ / ਪੱਤਰ 258 , 1907. LDEpj 22.1
ਬਿਪਤਾਵਾਂ ਵਿੱਚ ਪਰਮੇਸ਼ਰ ਦਾ ਮਕਸਦ
ਸਮੁੰਦਰੀ ਭਿਆਨਕ ਬਿਪਤਾਵਾਂ ਦਾ ਅਰਥ ਕੀ ਹੈ - ਇੱਕ ਪੱਲ ਦੀ ਚੇਤਾਵਨੀ ਦੇ ਬਿਨਾਂ ਬਰਤਨ | ਸਮਾਨ ਸਮੁੰਦਰ ਵਿੱਚ ਸੁੱਟਨਾ ? ਭੂਮੀ / ਧਰਤੀ ਦੀਆਂ ਦੁਰਘਟਨਾਵਾਂ ਦਾ ਅਰਥ ਕੀ ਹੈ - ਲੋਕਾਂ ਰਹੀ ਜਮਾ ਕੀਤੇ ਧੰਨ ਦਾ ਅੱਗ ਨਾਲ ਸੜਨਾ , ਜੋ ਗ਼ਰੀਬਾਂ ‘ਤੇ ਜ਼ੁਲਮ ਕਰ ਕੇ ਇਕੱਠਾ ਕੀਤਾ ਗਿਆ ਸੀ ? ਪ੍ਰਭੁ ਓਹਨਾਂ ਲੋਕਾਂ ਦੀ ਰੱਖਿਆ ਨਹੀ ਕਰੇਗਾ ਜਿਨ੍ਹਾਂ ਨੇ ਉਸ ਦੇ ਨਿਯਮਾਂ ਦੀ ਉਲੰਘਣਾ ਕੀਤੀ , ਉਸ ਦੀ ਬਿਵਸਥਾ ਨੂੰ ਤੋੜਿਆ , ਅਤੇ ਉਸ ਦੇ ਸੱਬਤ ਨੂੰ ਰੱਦ ਕਰ ਦਿੱਤਾ , ਉਸ ਦੀ ਜਗ੍ਹਾ ਇੱਕ ਜਾਅਲੀ ਆਰਾਮ ਦਾ ਦਿੱਨ ਸਵੀਕਾਰ ਕਰ ਲਿਆ ਹੈ। ਪਰਮੇਸ਼ੁਰ ਦੀਆਂ ਬਿਪਤਾਵਾਂ ਪਹਿਲਾਂ ਹੀ ਧਰਤੀ ਉੱਤੇ ਡਿੱਗ ਰਹੀਆਂ ਹਨ ,ਸਭ ਤੋਂ ਕੀਮਤੀ ਢਾਂਚਿਆਂ / ਇਮਾਰਤਾਂ ਨੂੰ ਇਸ ਤਰਹ ਖਤਮ ਕਰ ਦਿੱਤਾ ਜਾ ਰੇਹਾ ਹੈ ਜਿਵੇਂ ਕਿ ਸਵਰਗ ਤੋਂ ਅੱਗ ਦੇ ਇੱਕ ਸਾਹ ਦੇ ਨਾਲ । ਕੀ ਇਹ ਸਜ਼ਾਵਾਂ , ਓਹ ਜੋ ਮਸੀਹੀ ਹਨ ; ਕੀ ਓਹਨਾਂ ਨੂੰ ਸੁਚੇਤ ਨਹੀਂ ਕਰਨਗੀਆਂ। ਪਰਮੇਸ਼ਰ ਓਹਨਾਂ ਨੂੰ ਆਉਣ ਲਈ ਇਜਾਜ਼ਤ ਦਿੰਦਾ ਹੈ ਤਾਂ ਜੋ ਸੰਸਾਰ ਦੇ ਲੋਕ ਹੋਸ਼ ਵਿੱਚ ਆ ਜਾਣ , ਤਾਂ ਕਿ ਪਾਪੀ ਡਰੇ ਅਤੇ ਉਸ (ਪਰਮੇਸ਼ਰ) ਦੇ ਸਾਹਮਣੇ ਕਬੇ । - ਮੈਨੁਸਕ੍ਰਿਪਟ ਰਲੀਜ਼ ਤੇ : 311 (1902). LDEpj 22.2
ਇਨ੍ਹਾਂ ਬਿਪਤਾਵਾਂ ਦੇ ਵਾਪਰਨ ਦੀ ਇਜਾਜ਼ਤ ਦੇਣ ਦੇ ਪਿੱਛੇ ਪਰਮੇਸ਼ਰ ਦਾ ਇੱਕ ਉਦੇਸ਼ ਹੈ । ਏਹ ਓਹਨਾਂ ਵਿੱਚੋ ਇੱਕ ਤਰੀਕਾ ਹੈ ਮਰਦਾਂ ਅਤੇ ਔਰਤਾਂ ( ਲੋਕਾਂ ) ਨੂੰ ਉਹਨਾਂ ਦੇ ਹੋਸ਼ ਵਿੱਚ ਲਿਆਂਦਾ। ਕੁਦਰਤ ਵਿੱਚ ਅਸਾਧਾਰਨ ਕਾਰਜਾਂ / ਕੱਮਾਂ ਰਹੀ ਪਰਮੇਸ਼ੁਰ ਸ਼ੱਕ ਕਰਨ ਵਾਲੇ ਮਨੁੱਖ ਤੇ ਓਹ ਪ੍ਰਗਟ ਕਰੇਗਾ ਜਿਸ ਨੂੰ ਉਸ ਨੇ ਸਪੱਸ਼ਟ ਤੌਰ ਤੇ ਵਚਨ ਵਿੱਚ ਦਸਿਆ ਹੈ । - ਮੈਨੁਸਕ੍ਰਿਪਟ ਰਲੀਜ਼ 19 : 279 (1902). LDEpj 22.3
ਕਿੰਨੀ ਵਾਰ ਅਸੀਂ ਭੁਚਾਲ ਅਤੇ ਬਵੰਡਰ ਬਾਰੇ , ਅੱਗ ਅਤੇ ਹੜ ਨਾਲ ਤਬਾਹੀ ਬਾਰੇ , ਜਾਂ ਅਤੇ ਮਾਲ ਦੇ ਨੁਕਸਾਨ ਬਾਰੇ ਸੁਣਦੇ ਸੁਣਦੇ ਹਾਂ ! ਜ਼ਾਹਰ ਹੈ ਕਿ ਇਹ ਬਿਪਤਾਵਾਂ ਕੁਦਰਤ ਦੇ ਵਿਗੜੇ , ਗੈਰਨਿਯਮਿਤ ਪ੍ਰਭਾਵ ਹਨ , ਜੋ ਪੂਰੀ ਤਰ੍ਹਾਂ ਮਨੁੱਖ ਦੇ ਕਾਬੂ ‘ਤੇ ਪਰੇ ਹੈ, ਪਰ ਉਹਨਾਂ ਸਾਰੇਆਂ ਵਿੱਚ ਪਰਮੇਸ਼ਰ ਦੇ ਉਦੇਸ਼ਾ ਨੂੰ ਜਾਣਿਆ ਜਾ ਸਕਦਾ ਹੈ । ਉਹ ਓਹਨਾਂ ਵਿਧੀਆਂ / ਤਰੀਕੇਆ ਵਿੱਚੋਂ ਹਨ ਜਿਨ੍ਹਾਂ ਦੁਆਰਾ ਓਹ ਲੋਕਾਂ ਨੂੰ ਉਹਨਾ ਦੇ ਖਤਰਆਂ ਤੋਂ ਜਗਾਉਣ ਦੀ ਕੋਸ਼ਿਸ਼ ਕਰਦਾ ਹੈ । - ਪ੍ਰੋਫਿਟਸ ਅਤੇ ਕਿੰਗਜ਼ / ਨੱਬੀ ਅਤੇ ਰਾਜੇ , 277 ( c.1914) LDEpj 22.4
ਆਉਣ ਵਾਲਿਆਂ ਘਟਨਾਵਾਂ ਪ੍ਰਭੂ ਦੇ ਹੱਥ ਵਿੱਚ ਹਨ
ਸੰਸਾਰ ਇੱਕ ਸ਼ਾਸਕ ਦੇ ਬਗੈਰ ਨਹੀਂ ਹੈ । ਆਉਣ ਵਾਲਿਆਂ ਘਟਨਾਵਾਂ ਦੀ ਸਮਾਸੂਚੀ ਪ੍ਰਭੂ ਦੇ ਹੱਥ ਵਿੱਚ ਹੈ । ਰਾਸ਼ਟਰਾਂ ਦੀ ਕਿਸਮਤ ਅਤੇ ਉਸਦੇ ਚਰਚ ਦੀਆਂ ਚਿੰਤਾਵਾਂ ਸਵਰਗ ਦਾ ਮਹਾਂਰਾਜ ਦੇ ਅਧਿਕਾਰ ਵਿੱਚ ਹੈ । - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 5 : 753 (1889) LDEpj 23.1
ਇਹ ਪ੍ਰਤਿਸ਼ਠਾਕ ਨੁਮਾਇੰਦਗੀ ( ਉਜਾੜ ਵਿੱਚ ਅੱਗ ਵਾਲ ਸੱਪ ) ਦੋਹਰੇ ਉਦੇਸ਼ ਨੂੰ ਹੱਲ ਕਰਦਾ ਹੈ । ਓਹਨਾਂ ਤੋਂ ਪਰਮੇਸ਼ੁਰ ਦੇ । LDEpj 23.2
ਲੋਕ ਸਿਰਫ਼ ਇਹ ਨਹੀਂ ਸਿੱਖਦੇ ਕਿ ਧਰਤੀ ਦੀਆਂ ਭੌਤਿਕ ਸ਼ਕਤੀਆਂ ਸਿਰਜਣਹਾਰ ਦੇ ਅਧੀਨ ਹਨ , ਪਰ ਇਹ ਵੀ ਕਿ ਕੌਮਾਂ ਦੀਆਂ ਧਾਰਮਿਕ ਲਹਿਰਾਂ ਵੀ ਉਸ ਦੇ ਅਧੀਨ ਹਨ। ਖ਼ਾਸ ਕਰਕੇ ਐਤਵਾਰ ਦੀ ਪਾਲਣਾ ਨੂੰ ਲਾਗੂ ਕਰਨ ਦੇ ਹਵਾਲੇ ਨਾਲ ਇਹ ਸੱਚ ਹੈ । - ਮੈਨੁਸਕ੍ਰਿਪਟ ਰਲੀਜ਼ 19 :281 (1902). LDEpj 23.3
ਵੱਡੇ ਅੰਤ ਦੇ ਕੰਮ ਵਿੱਚ ਸਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਅਸੀਂ ਇਹ ਜਾਂਦੇ ਹਾਂ ਕੀ ਓਹਨਾਂ ਨਾਲ ਕਿਵੇਂ ਨਜਿੱਠਣਾ ਹੈ , ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕੀ ਸਵਰਗ ਦੀਆਂ ਤਿੰਨ ਮਹਾਨ ਸ਼ਕਤੀਆਂ ਕੰਮ ਕਰ ਰਹੀਆਂ ਹਨ , ਇੱਕ ਸਵਰਗੀ (ਪਰਮੇਸ਼ਰ ਦਾ ) ਹੱਥ ਚੱਕਰ ਤੇ ਹੈ , ਅਤੇ ਪਰਮੇਸ਼ਰ ਆਪਣੇ ਉਦੇਸ਼ਾਂ ਨੂੰ ਪੂਰਾ ਕਰੇਗਾ। - ਈਵੇਂਜਿਲਜ਼ਮ , 65 ( 1902 ) LDEpj 23.4
ਜਿਵੇਂ ਕਿ ਕਰੁਬੀ ਦੇ ਖੰਭਾਂ ਦੇ ਥੱਲੇ ਹੱਥ ਦੀ ਅਗਵਾਈ ਹੇਠ ਚੱਕਰ (ਵੀਲ) ਵਰਗੀਆਂ ਪੇਚੀਦਗੀਆਂ ਸਨ , ਓਸੇ ਤਰਹ ਮਨੁੱਖੀ ਘਟਨਾਵਾਂ ਦਾ ਗੁੰਝਲਦਾਰ ਖੇਲ ਪਰਮੇਸ਼ਰ ਦੇ ਨਿਯੰਤਰਣ ਅਧੀਨ ਹੈ। ਦੇਸ਼ਾਂ ਦੇ ਝਗੜੇ ਅਤੇ ਸੰਘਰਸ਼ ਦੇ ਵਿਚਾਲੇ , ਉਹ ਜਿਹੜਾ ਸਬ ਤੋਂ ਉੱਪਰ ਬੈਠਾ ਹੈ, ਉਹ ਧਰਤੀ ਦੇ ਮਾਮਲਿਆਂ ਦੀ ਅਗਵਾਈ ਕਰਦਾ ਹੈ । ਅਤੇ ਉਹ ਕੌਮਾਂ ਦੇ ਲੋਕਾਂ ਦਾ ਮਖੌਲ ਉਡਾਉਂਦਾ ਹੈ ਜੋ ਕਰੂਬੀ ਫਰਿਸ਼ਤਿਆਂ ਉਪਰ ਬਿਰਾਜਮਾਨ ਹੈ ਧਰਤੀ ਦੇ ਮਾਮਲਿਆਂ ਦੀ ਅਗਵਾਈ ਕਰਦਾ ਹੈ. ( ਹਿਜ਼ਕੀਏਲ 1:4, 26 ; 10 : 8 ; ਦਾਨੀਏਲ 4:17, 25 , 32 )• - ਏਜੂਕੇਸ਼ਨ / ਸਿੱਖਿਆ, 178 (1903). LDEpj 23.5
ਮਾਨਵਤਾ ਦੇ ਇਤਿਹਾਸ ਵਿੱਚ , ਦੇਸ਼ਾਂ ਦਾ ਵੱਦਾਂ , ਸਾਮਰਾਜਾਂ ਦਾ ਵੱਦਨਾ ( ਅੱਪਰ ਉਠਣਾ ) ਅਤੇ ਓਹਨਾਂ ਦਾ ਪਤਨ , ਇਸ ਤਰਹ ਜਾਪਦਾ ਹੈ ਜਿਵੇ ਏਹ ਮਨੁੱਖ ਦੀ ਇੱਛਾ ਅਤੇ ਬਹਾਦਰੀ ‘ਤੇ ਨਿਰਭਰ ਹੈ ; ਘਟਨਾਵਾਂ ਦਾ ਰੂਪ ਧਾਰਨ ਕਰਨਾ ਇੱਕ ਮਹਾਨ ਮਿਆਰ ਹੈ, ਜਿਸਨੂੰ ਉਸ ਦੀ ਸ਼ਕਤੀ, ਲਾਲਸਾ, ਜਾਂ ਮੁਦਰਾ ਦੁਆਰਾ ਨਿਰਧਾਰਤ ਕੀਤਾ ਜਾ ਸਕਦਾ ਹੈ । ਪਰ ਪਰਮੇਸ਼ਰ ਦੇ ਵਚਨ ਦੇ ਵਿੱਚ ਏਹ ਪਦਾ ਹੱਟਾ ਦਿੱਤਾ ਗਿਆ ਹੈ , ਅਤੇ ਅਸੀਂ , ਉਪਰ , ਪਿੱਛੇ , ਅਤੇ ਸਾਰੇ ਨਾਟਕ ਨੂੰ ਵੇਖਦੇ ਹਾਂ ਅਤੇ , ਦੁਸਰੇ ਪੱਸੇ ਮਨੁੱਖੀ ਹਿੱਤ ਅਤੇ ਸ਼ਕਤੀ ਅਤੇ ਇੱਛਾਵਾਂ ਦੇ ਪ੍ਰਤੀਕਰਮ , ਸਰਬ-ਦਿਆਲੂ ਨੂੰ ਦੇਖਦੇ ਹਾਂ , ਜੋ ਚੁੱਪਚਾਪ ਸ਼ਾਂਤਿ ਨਾਲ , ਧੀਰਜ ਨਾਲ ਆਪਣੀ ਇੱਛਾ ਨਾਲ ਕੰਮ ਕਰਦਾ ਹੈ । - ਪ੍ਰੋਫਿਟਸ ਐਂਡ ਕਿੰਗਜ਼ / ਨੱਬੀ ਅਤੇ ਰਾਜੇ , 499 , 500 ( c .1914) LDEpj 23.6
ਧਰਤੀ ਦੇ ਮਾਮਲਿਆਂ ਬਾਰੇ ਸਵਰਗ ਦਾ ਨਜ਼ਰੀਆ
ਪਹਿਲੇ ਕਾਤਲ ਦੀ ਜਾਣ ਬਕਸ਼ਨ ਨਾਲ ਕਰਨ ਵਿੱਚ , ਪਰਮੇਸ਼ਰ ਨੇ ਸਾਰਾ ਹਿਮਾਂਡ ਦੇ ਸਾਹਮਣੇ ਮਹਾਨ ਸੰਘਰਸ਼ ਤੇ ਇੱਕ ਸਬਕ ਪੇਸ਼ ਕੀਤਾ .... ਉਸ ਦਾ ਮਕਸਦ ਕੇਵਲ ਬਾਂਗੀ ਨੂੰ ਰੋਕਣਾ ਹੀ ਨਹੀਂ ਸੀ ਸਗੋਂ ਸਾਰੇ ਹਿਮੰਡ ਦੇ ਸਾਹਮਣੇ ਬਾਂਗੀ ਦੇ ਸੁਬਾਹ ਨੂੰ ਦਰਸਾਉਣਾ ਸੀ ....ਦੂਸਰੇ ਸੰਸਾਰ ਦੇ ਪਵਿੱਤਰ ਨਿਵਾਸੀ ਧਰਤੀ ਤੇ ਹੋਣ ਵਾਲੀਆਂ ਘਟਨਾਵਾਂ ਨੂੰ ਬਹੁਤ ਦਿਲਚਸਪੀ ਨਾਲ ਦੇਖ ਰਹੇ ਸਨ LDEpj 24.1
ਪਰਮੇਸ਼ਰ ਨੇ ਆਪਣੀ ਯੋਜਨਾ ਨੂੰ ਆਪਣੀ ਸਹਿਣਸ਼ੀਲਤਾ ਨਾਲ ਅਤੇ ਸੰਪੂਰਨ ਹਿਮੰਡ ਦੀ ਪ੍ਰਵਾਨਗੀ ਦੇ ਕੇ ਪੂਰਾ ਕੀਤਾ । ਪੈਟਰਿਆਕਸ ਐਂਡ ਪਰੋਫਿਟਸ / ਬਜ਼ੁਰਗ ਅਤੇ ਨਬੀ, 78, 79 (1890). LDEpj 24.2
ਮਾਨਵ ਮੁਕਤੀ ਲਈ ਮਸੀਹ ਦਾ ਮਰਨਾ ਸਿਰਫ ਮਾਨਵ ਨੂੰ ਸਵਰਗ ਪਹੁੰਚ ਹੀ ਨਹੀਂ , ਪਰ ਸਾਰੇ ਬ੍ਰਹਿਮੰਡ ਦੇ ਸਮਣੇ ਪਰਮੇਸ਼ਰ ਅਤੇ ਉਸ ਦੇ ਪੁੱਤਰ ਨੂੰ ਸ਼ੈਤਾਨ ਦੀ ਬਗਾਵਤ ਨਾਲ ਨਿਆਂ ਨਾਲ ਨਜਿੱਠਣ ਯੋਗ ਦਰਸ਼ਾਂਦਾ ਹੈ । - ਪੈਟਰਿਆਕਸ ਐਂਡ ਪਰੋਫਿਟਸ / ਬਜ਼ੁਰਗ ਅਤੇ ਨੱਬੀ , 68, 69 (1890). LDEpj 24.3
ਸਾਰਾ ਬ੍ਰਹਿਮੰਡ ਚੰਗਾ ਅਤੇ ਦੁਸ਼ਟ ਵਿਚਕਾਰ ਹੋ ਰਹੇ ਮਹਾਨ ਸੰਘਰਸ਼ ਦੇ ਅੰਤ ਦੀਆਂ ਘਟਨਾਵਾਂ ਨੂੰ ਬਹੁਤ ਗੌਰ (ਰੁੱਚੀ) ਨਾਲ ਵੇਖ ਰਿਹਾ ਹੈ । - ਪ੍ਰੋਫਿਟਸ ਐਂਡ ਕਿੰਗਜ਼ / ਨੱਬੀ ਅਤੇ ਰਾਜੇ , 148 (c.1914). LDEpj 24.4
ਸਾਡਾ ਛੋਟਾ ਜਿਹਾ ਸੰਸਾਰ ਬ੍ਰਹਿਮੰਡ ਪਾਠ-ਪੁਸਤਕ ਹੈ। - ਦੀ ਡਿਜਾਯਰ ਔਫ ਏਜਸ | ਯੁਗਾਂ ਦੀ ਆਸ ,19 (1898). ( ਐਲਨ ਵਾਈਟ ਦੱਸਦੇ ਹਨ ਕਿ ਬੇਦਾਗ ਦੁਨੀਆ ਅਤੇ ਸਵਰਗੀ ਦੂਤਾਂ ਨੇ ਮਸੀਹ ਦੇ ਗਥਸਮਨੀ ਦੇ ਸੰਘਰਸ਼ ਨੂੰ ” ਬਹੁਤ ਦਿਲਚਸਪੀ ਨਾਲ ਦੇਖਿਆ। ( ਦੀ ਡਿਜਾਯਰ ਔਫ ਏਜਸ / ਯੁਗਾਂ ਦੀ ਆਸ • 693). LDEpj 24.5
ਮਸੀਹ ਦੇ ਸ਼ਤਾਨ ਨਾਲ ਚਾਰ ਹਜ਼ਾਰ ਸਾਲ ਦੇ ਯੁੱਧ ਅਤੇ ਅੰਤ ਉਸ ਦੀ ਸਲੀਬ ਉੱਤੇ ਜਿੱਤ ਦਾ ਵਰਣਨ ਕਰਦੇ ਹੋਏ ਉਸ ਨੇ ਅਜਿਹੇ ਵਾਕਾਂਸ਼ਾਂ ਦੀ ਵਰਤੋਂ ਕੀਤੀ ਜਿਵੇਂ “ਸਵਰਗੀ ਹਿਮੰਡ ਦੇਖਦਾ ਹੈ ” , ” ਸਾਰੇ ਸਵਰਗ ਅਤੇ ਪਾਪ ਰਹਿੱਤ ਦੁਨੀਆ ਨੇ ਦੇਖਿਆ ਸੀ ”, ” ਓਹਨਾਂ ਨੇ ਸੁਣਿਆ ”, ” ਉਨ੍ਹਾਂ ਨੇ ਦੇਖਿਆ ”, “ਸਵਰਗ ਨੇ ਵੇਖਿਆ ”, ” ਸਵਰਗੀ ਹਿਮੰਡ ਦੇ ਲਈ ਕਿਹੋ ਜਿਹਾ ਨਜ਼ਰਾ ਸੀ !” ਦੀ ਡਿਜਾਯਰ ਔਫ ਏਜਸ / ਯੁਗਾਂ ਦੀ ਆਸ , 693,759 , 760 , ਦੇਖੋ ) LDEpj 24.6