ਅੰਤ ਦੇ ਦਿਨਾਂ ਦੀਆਂ ਘਟਨਾਵਾਂ
ਪਾਠ 7. ਕੰਟਰੀ ਲਿਵਿੰਗ | ਸ਼ਹਿਰਾਂ ਤੋਂ ਦੁਰ ਜੀਵਨ ਸ਼ੈਲੀ
ਸਵਰਗੀ ਆਦਰਸ਼
ਹਾਲਾਂਕਿ ਜੋ ਕੁਝ ਪਰਮੇਸ਼ਰ ਨੇ ਬਣਾਇਆ ਸੀ ਉਹ ਸੁੰਦਰਤਾ ਦੀ ਸੰਪੂਰਨਤਾ ਵਿੱਚ ਸੀ , ਅਤੇ ਧਰਤੀ ਉੱਤੇ ਆਦਮ ਅਤੇ ਹੱਵਾ ਨੂੰ ਖ਼ੁਸ਼ ਕਰਨ ਦੇ ਲਈ ਪਰਮੇਸ਼ਰ ਦੀ ਉੱਤਪਤ ਵਿੱਚ ਕੁਝ ਵੀ ਘੱਟ ਨਹੀਂ ਸੀ ਲਗਦਾ , ਫਿਰ ਵੀ ਖਾਸ ਤੌਰ ਤੇ ਇੱਕ ਬਾਗ਼ ਲਗਾ ਕੇ ਉਸਨੇ ਓਹਨਾਂ ਦੇ ਪ੍ਰਤੀ ਆਪਣੇ ਮਹਾਨ ਪਿਆਰ ਦਾ ਪ੍ਰਗਟਾਵਾ ਕੀਤਾ। ਓਹਨਾਂ ਦੇ ਸਮੇਂ ਦਾ ਇੱਕ ਹਿੱਸਾ ਖੁਸ਼ੀ ਨਾਲ ਬਾਗ ਨੂੰ ਸਵਾਰਨ ਵਿੱਚ ਰੁਜ਼ਗਾਰੀਆ ਜਾਣਨਾ ਸੀ , ਅਤੇ ਇੱਕ ਹਿੱਸਾ ਦਤਾਂ ਨਾਲ ਮੁਲਾਕਾਤ ਕਰਨ ਵਿੱਚ , ਓਹਨਾਂ ਦੀ ਸਿੱਖਿਆ ਸੁਣਨ ਵਿੱਚ , ਅਤੇ ਖੁਸ਼ੀ ਦੇ ਨਾਲ ਸਿਮਰਨ ਕਰਨ ਵਿੱਚ । ਓਹਨਾਂ ਦੀ ਮਿਹਨਤ ਕਠੋਰ ਨਹੀਂ ਸੀ , ਪਰ ਸੁਹਾਵਣੀ ਅਤੇ ਸ਼ਕਤੀਸ਼ਾਲੀ ਸੀ। ਇਹ ਸੁੰਦਰ ਬਾਗ਼ ਓਹਨਾਂ ਦੇ ਘਰ , ਓਹਨਾਂ ਦੇ ਵਿਸ਼ੇਸ਼ ਨਿਵਾਸ ਵਜੋਂ ਸੀ। - ਸੁਪਰੀਚੁਅੱਲ ਗਿਫਟਸ / ਰੂਹਾਨੀ ਤੋਹਫ਼ੇ 3: 34 (1864) . LDEpj 81.1
ਆਪਣੇ ਪੁੱਤਰ ਲਈ ਅਨੰਤ ਪਿਤਾ ਦੁਆਰਾ ਚੁਣੀਆਂ ਗਈਆਂ ਸ਼ਰਤਾਂ ਕੀ ਸਨ ? ਗਲੀਲੀ ਦੀਆਂ ਪਹਾੜੀਆਂ ਵਿੱਚ ਇੱਕ ਘਰ ; ਇੱਕ ਇਮਾਨਦਾਰ , ਇੱਜ਼ਤਦਾਰ ਮੇਹਨਤੀ , ਸਾਦਗੀ ਦੇ ਜੀਵਨ ਵਾਲਾ ਪਰਿਵਾਰ ; ਮੁਸੀਬੱਤ ਅਤੇ ਮੁਸ਼ਕਿਲ ਨਾਲ ਰੋਜ਼ਾਨਾ ਦਾ ਸੰਘਰਸ਼ ; ਸਵੈ-ਬਲੀਦਾਨ , ਆਰਥਿਕਤਾ , ਅਤੇ ਸੱਬਰ , ਸ਼ਾਨਦਾਰ ਸੇਵਾ ; ਆਪਣੀ ਮਾਂ ਦੀ ਤਰਫੋਂ ਘਟੇ ਦੀ ਪੜ੍ਹਾਈ ਦੇ ਨਾਲ , ਬਚਨ ਦੀ ਖੁੱਲੀ ਲਿਪੀ ਦੇ ਨਾਲ ; ਹੱਰੀ ਵਾਦੀ ਵਿੱਚ ਸਵੇਰ ਦੀ ਸ਼ਾਂਤੀ ਜਾਂ ਪਹਲੀ ਕਿਰਣ ਦੇ ਨਾਲ ; ਕੁਦਰਤ ਦੀ ਪਵਿੱਤਰ ਸੇਵਕਾਈ; ਸ੍ਰਿਸ਼ਟੀ ਅਤੇ ਦੂਰਦਰਸ਼ਿਤਾ ਦਾ ਅਧਿਐਨ ; ਅਤੇ ਆਤਮਾ ਦਾ ਪਰਮੇਸ਼ਰ ਨਾਲ ਮੇਲ - ਯਿਸੂ ਦੇ ਮੁਢਲੇ ਜੀਵਨ ਦੀਆਂ ਇਹ ਸ਼ਰਤਾਂ ਅਤੇ ਮੋਕੇ ਸਨ । - ਦੀ ਮਨਿਸਟਰੀ ਆਫ ਹੀਲਿੰਗ / ਚੰਗਈ ਦੀ ਸੇਵਕਾਈ , 365 , 366 (1905) . LDEpj 81.2
ਸ਼ਹਿਰ ਤੋਂ ਦੂਰ
ਜਿੰਨੀ ਛੇਤੀ ਹੋ ਸਕੇ ਸ਼ਹਿਰਾਂ ਵਿੱਚੋਂ ਬਾਹਰ ਆ ਜਾਓ ਅਤੇ ਥੋੜਾ ਜਿਹਾ ਜ਼ਮੀਨ ਦਾ ਟੁਕੜਾ ਖਰੀਦ ਲਵੋ ਜਿਥੇ ਤੁਸੀਂ ਬਾਗ਼ਵਾਂਨੀ ਕਰ ਸੱਕੋ , ਜਿੱਥੇ ਤੁਹਾਡੇ ਬੱਚੇ ਉੱਗ ਰਹੇ ਫੁੱਲਾਂ ਤੋਂ ਸਾਦਗੀ ਅਤੇ ਸ਼ੁੱਧਤਾ ਦਾ ਸਬਕ ਸਿੱਖ ਸਕਣ। - ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 2 : 356 (1903) . LDEpj 82.1
ਇਸ ਵਾਰ ਮੇਰਾ ਸੰਦੇਸ਼ ਸ਼ਹਿਰਾਂ ਤੋਂ ਬਾਹਰ ਹੈ। ਭਰੋਸਾ ਰੱਖੋ ਵੱਡੇ ਸ਼ਹਿਰ ਤੋਂ ਕਈ ਮੀਲ ਦੂਰ ਵੱਸਣ ਦੇ ਲਈ ਸਾਡੇ ਲੋਕਾਂ ਨੂੰ ਪੁਕਾਰਿਆ ਗਿਆ ਹੈ । ਸੈਨ ਫਰਾਂਸਿਸਕੋ ਵੱਲ ਇੱਕ ਨਜ਼ਰ / ਝੱਲਕ , ਜਿਵੇਂ ਅੱਜ ਹੈ , ਤੁਹਾਡੇ ਬੁੱਧੀਮਾਨ ਦਿਮਾਗ ਨੂੰ ਦੱਸ ਸਕਦੀ ਹੈ , ਤੁਹਾਨੂੰ ਸ਼ਹਿਰਾਂ ਤੋਂ ਬਾਹਰ ਆਉਣ । ਨਿਕਲਣ ਦੀ ਲੋੜ ਨੂੰ ਦਿਖਾਵੇਗਾ .... LDEpj 82.2
ਪਰਮੇਸ਼ਰ ਆਪਣੇ ਲੋਕਾਂ ਨੂੰ ਸ਼ਹਿਰਾਂ ਤੋਂ ਦੂਰ ਰਹਿਣ ਲਈ ਕਹਿੰਦਾ ਹੈ , ਕਿਉਂਕਿ ਜਿੱਸ ਘੜੀ ਤੁਸੀਂ ਸੋਚਿਆ ਵੀ ਨਾ ਹੋਵੇਗਾ , ਸਵਰਗ ਤੋਂ ਅੱਗ ਅਤੇ ਗੰਧਕ ਦੀ ਬਰਖਾ ਏਹਣਾ ਸ਼ਹਿਰਾਂ ਤੋਂ ਕੀਤੀ ਜਾਵੇਗੀ। ਉਹਨਾਂ ਦੇ ਪਾਪਾਂ ਦੇ ਅਨੁਪਾਤ ਵਿੱਚ ਏਹ ਹੋਵੇਗਾ । ਜੱਦ ਇੱਕ ਸ਼ਹਿਰ ਤਬਾਹ ਹੋ ਜਾਵੇਗਾ , ਤਾਂ ਸੱਡੇ ਲੋਕ ਇਸ ਘਟਨਾ ਨੋ ਹਲਕੇ ਵਿੱਚ ਨਾ ਲੈਣ , ਅਤੇ ਸੋਚਦੇ ਹਨ ਕਿ ਜੇਕਰ ਓਹਨਾਂ ਨੂੰ ਅਨੁਕੂਲ ਮੌਕਾ ਮਿਲੇ ਤਾਂ ਉਸ ਤਬਾਹ ਹੋਏ ਸ਼ਹਿਰ ਵਿੱਚ ਘਰ ਬਣਾ ਸਕਦੇ ਹਨ .... LDEpj 82.3
ਓਹ ਸਾਰੇ ਲੋਕ ਜੋ ਏਹਣਾ ਸਾਰੀਆਂ ਗੱਲਾਂ ਦਾ ਅਰਥ ਸਮਝ ਸਕਦੇ ਹਨ ਓਹ ਪਰਕਾਸ਼ ਦੀ ਪੋਥੀ ਦੇ ਗਿਆਰਵੇਂ ਅਧਿਆਇ ਨੂੰ ਪੜ੍ਹਨ । ਹਰ ਆਇਤ ਨੂੰ ਪੜੋ , ਅਤੇ ਓਹਨਾਂ ਚੀਜ਼ਾਂ ਬਾਰੇ ਸਿੱਖੋ ਜਿਹੜੀਆਂ ਅੱਜੇ ਸ਼ਹਿਰਾਂ ਵਿੱਚ ਹੋਣੀਆਂ ਹਨ। ਉਸੇ ਕਿਤਾਬ ਦੇ ਅਠਾਰਵੇਂ ਅਧਿਆਇ ਵਿੱਚ ਦਰਸ਼ਾਏ ਦਰਿਯਾ ਨੂੰ ਨੂੰ ਵੀ ਪੜੋ । - ਐੱਮ ਆਰ 1518 (ਮਈ 10 , 1906) . LDEpj 82.4
ਓਹ ਪਿੱਤਾ ਅਤੇ ਮਾਤਾ ਜਿੰਨਾਂ ਦੇ ਕੋਲ ਜ਼ਮੀਨ ਦਾ ਇੱਕ ਟੁਕੜਾ ਹੈ ਅਤੇ ਇੱਕ ਅਰਾਮਦੇਹ ਘਰ ਹੈ ਓਹ ਰਾਜੇ ਅਤੇ ਰਾਣੀਆਂ ਹਨ । - ਦੀ ਏਡਵੇਂਟਿਸਟ ਹੋਮ , 141 (1894) • LDEpj 82.5
ਚੌਕੀਆਂ ( ਬਾਹਰ) ਤੋਂ ਕੰਮ ਕਰਨ ਵਾਲੇ ਸ਼ਹਿਰ
ਪਰਮੇਸ਼ਰ ਦੇ ਹੁਕਮ ਮੰਨਣ ਵਾਲੇ ਲੋਕ ਹੋਣ ਦੇ ਨਾਤੇ ਸਾਨੂੰ ਸ਼ਹਿਰਾਂ ਨੂੰ ਛੱਡ ਦੇਣਾ ਚਾਹੀਦਾ ਹੈ । ਹਨੋਕ ਵਾਂਗ , ਸਾਨੂੰ ਸ਼ਹਿਰਾਂ ਵਿੱਚ ਕੰਮ ਕਰਨਾ ਚਾਹੀਦਾ ਹੈ ਪਰ ਸ਼ਹਿਰਾਂ ਵਿੱਚ ਰਹਿਣਾ ਨਹੀਂ ਚਾਹੀਦਾ | - ਈਵੈਂਜਲਿਜਮ , 77, 78 (1899) . ਸ਼ਹਿਰਾਂ ਤੋਂ ਬਾਹਰ / ਦੂਰ ( ਚੌਕੀਆਂ ) ਪਰਿੰਦੇ ਹੋਈ ਏਹਨਾ ਸ਼ਹਿਰਾਂ ਵਿੱਚ ਕੰਮ ਕਰਨਾ ਚਾਹੀਦਾ ਹੈ। ਪਰਮੇਸ਼ਰ ਦੇ ਦੂਤ ਨੇ ਕਿਹਾ , ” ਕੀ ਸ਼ਹਿਰਾਂ ਨੂੰ ਚੇਤਾਵਨੀ ਨਹੀਂ ਦਿੱਤੀ ਜਾਵੇਗੀ ? ਜੀ ਹਾਂ , ਪਰਮੇਸ਼ੁਰ ਦੇ ਲੋਕ ਜੋ ਉਹਨਾਂ ਵਿੱਚ ਰਹਿੰਦੇ ਹਨ ਓਹਨਾਂ ਹੀ ਨਹੀਂ , ਪਰ ਓਹਨਾਂ ਦੇ ਰਹੀ ਜੋ ਓਹਨਾਂ ਨੂੰ ਮਿੱਲਣ ਦੇ ਲਈ ਆਉਣਦੇ ਹਨ , ਓਹ ਉਹਨਾਂ ਨੂੰ ਚੇਤਾਵਨੀ ਦੇਣ ਕਿ ਧਰਤੀ ਉੱਤੇ ਕੀ ਆ ਰਹਾ ਹੈ | ਕੀ ਵਾਪਰਨ ਵੱਲਾਂ ਹੈ ।” - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2 : 358 (1902) . LDEpj 82.6
ਕਈ ਸਾਲਾਂ ਤੋਂ ਮੈਨੂੰ ਵਿਸ਼ੇਸ਼ ਪ੍ਰਕਾਸ਼ / ਰੌਸ਼ਨੀ ਦਿੱਤੀ ਗਈ ਹੈ ਕਿ ਅਸੀਂ ਸ਼ਹਿਰਾਂ ਵਿੱਚ ਸਾਡੇ ਕੰਮ ਨੂੰ ਕੇਂਦਰਿਤ ਨਹੀਂ ਕਰਨਾ ਹੈ । ਗੜਬੜ ਅਤੇ ਉਲਝਣ ਜੋ ਏਹਨਾ ਸ਼ਹਿਰਾਂ ਵਿੱਚ ਭਰੀ ਹੈ , ਮਜ਼ਦੂਰ ਯੂਨੀਅਨਾਂ ਅਤੇ ਹੜਤਾਲਾਂ ਨਾਲ ਸੰਬੰਧਿਤ ਸ਼ਰਤਾਂ ਜੋ ਲਾਗੂ ਕੀਤੀਆਂ ਗਈਆਂ ਹਨ , ਸਾਡੇ ਕੰਮ ਲਈ ਇੱਕ ਵੱਡੀ ਰੁਕਾਵਟ ਸਾਬਤ ਹੋਣਗੀਆਂ । - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 7:84 (1902). LDEpj 83.1
ਜੱਦ ਇੱਕ ਕੌਮ ਵਿੱਚ ਹਮੇਸ਼ਾ ਅਤਿਆਚਾਰ ਹੁੰਦੇ ਸੁਣੇ ਜਾਂਦੇ ਹਨ ਤਾਂ ਕੁਝ ਆਵਾਜ਼ਾਂ ਚੇਤਾਵਨੀ ਅਤੇ ਹਿਦਾਇਤ ਦਿੰਦੀਆਂ ਹਨ , ਜਿਵੇਂ ਲੂਤ ਦੀ ਆਵਾਜ਼ ਸਦੂਮ ਵਿੱਚ ਸੁਣਿ ਗਈ ਸੀ। ਫਿਰ ਵੀ ਲੂਤ ਆਪਣੇ ਪਰਿਵਾਰ ਨੂੰ ਬਹੁਤ ਸਾਰੀਆਂ ਬੁਰਾਈਆਂ ਤੋਂ ਬਚਾ ਸਕਦਾ ਸੀ ਜੇਕਰ ਉਸਨੇ ਇਸ ਦੁਸ਼ਟ , ਪ੍ਰਦੂਸ਼ਿਤ ਸ਼ਹਿਰ ਵਿੱਚ ਆਪਣਾ ਘਰ ਨਾ ਬਣਾਇਆ ਹੁੰਦਾ। ਜੋ ਕੁਜ ਲੂਤ ਅਤੇ ਉਸ ਦੇ ਪਰਿਵਾਰ ਨੇ ਸਦੂਮ ਵਿੱਚ ਕੀਤਾ ਸੀ , ਕਿ ਉਹ ਸਭ ਕੁਝ ਹੋ ਸਕਦਾ ਸੀ ਜੇ ਕਰ ਉਹ ਕਿਸੇ ਹੋਰ ਜਗਾਹ ਸ਼ਹਿਰ ਤੋਂ ਕੁਝ ਦੂਰੀ ਤੇ ਰਹਿੰਦੇ ਹੁੰਦੇ। - ਈਵੈਂਜਲਿਜਮ , 78 (1903) • LDEpj 83.2
ਵਰਤਮਾਨ ਸਮੇਂ ਵਿੱਚ , ਕੁਝ ਸ਼ਿਕਾਗੋ ਵਿੱਚ ਮਜ਼ਦੂਰੀ ਲਈ ਮਜਬੂਰ ਹੋਣਗੇ , ਪਰ ਇਹਨਾਂ ਨੂੰ ਸ਼ਹਿਰ ਨੂੰ ਕੰਮ ਕਰਨ ਲਈ ਪੇਂਡੂ ਜ਼ਿਲਿਆਂ ਵਿੱਚ ਕੰਮਕਾਜੀ ਕੇਂਦਰਾਂ ਨੂੰ ਤਿਆਰ ਕਰਨਾ ਚਾਹੀਦਾ ਹੈ । ਪ੍ਰਭੁ ਨੇ ਆਪਣੇ ਲੋਕਾਂ ਦੀ ਭਾਲ ਕੀਤੀ ਹੋਵੇਗੀ ਅਤੇ ਆਪਣੇ ਕੰਮ ਲਈ ਨਿਮਰ , ਸੁਰੱਖਿਅਤ ਅਤੇ ਘੱਟ ਕੀਮਤ ਵਾਲੇ ਸਥਾਨਾਂ ਨੂੰ ਸੁਰੱਖਿਅਤ ਕੀਤਾ ਹੋਵੇਗਾ । ਅਤੇ ਸਮੇਂ ਸਮੇਂ ਤੇ ਵੱਡੇ ਸਥਾਨ ਓਹਨਾਂ ਦੇ ਧਿਆਨ ਵਿੱਚ ਆਉਣਗੇ , ਜਿੰਨਾਂ ਨੂੰ ਉਹ ਇੱਕ ਹੈਰਾਨੀਜਨਕ ਕੀਮਤ ਤੇ ਸੁਰੱਖਿਅਤ ਕਰ ਸਕਣਗੇ । - ਈਵੈਂਜਲਿਜਮ , 402 (1906) . LDEpj 83.3
ਕੁਦਰਤੀ ਵਾਤਾਵਰਨ ਵਿੱਚ ਬਹੁੱਤ ਬਰਕਤਾਂ
ਅਸੀਂ ਫਿਰ ਕਹੀਏ , ” ਸ਼ਹਿਰਾਂ ਵਿਚੋਂ ਬਾਹਰ .” ਇਸ ਨੂੰ ਇੱਕ ਬਹੁਤ ਵੱਡੀ ਤਬਾਹੀ / ਨੁਕਸਾਨ ਨਾ ਸਮਝੋ ਕੀ ਤੁਹਾਨੂੰ ਪਹਾੜੀਆਂ ਅਤੇ ਪਹਾੜਾਂ ਤੇ ਜਾਣਾ ਚਾਹੀਦਾ ਹੈ , ਪਰ ਉਸ ਇਕਾਂਤ ਦੀ ਮੰਗ ਕਰੋ ਜਿੱਥੇ ਤੁਸੀਂ ਪਰਮੇਸ਼ਰ ਦੇ ਨਾਲ ਇਕੱਲੇ ਹੋ ਸਕਦੇ ਹੋ , ਉਸ ਦੀ ਇੱਛਾ ਅਤੇ ਮਾਰਗ ਦੀ ਸਿੱਖਿਆ | ਗਿਆਨ ਪ੍ਰਾਪਤ ਕਰ ਸਕਦੇ ਹੋ .... LDEpj 84.1
ਮੈਂ ਆਪਣੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਰੂਹਾਨੀਅਤ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਉਣ। ਮਸੀਹ ਦਰਵਾਜੇ ਤੇ ਹੈ । ਇਸ ਲਈ ਮੈਂ ਆਪਣੇ ਲੋਕਾਂ ਨੂੰ ਕਹਿੰਦਾ ਹਾਂ , ” ਜਦੋਂ ਤੁਹਾਨੂੰ ਸ਼ਹਿਰ ਛੱਡਣ ਲਈ ਕਿਹਾ ਜਾਂਦਾ ਹੈ ਅਤੇ ਏਕਾਂਤ ਸਥਾਨ ਵਿੱਚ ਬਾਹਰ ਚਲੇ ਜਾਨ ਲਈ ਕਿਹਾ ਜਾਂਦਾ ਹੈ ਤਾਂ ਤੁਸੀਂ ਇਸ ਨੂੰ ਵਿਅਰਥ ਨਾ ਸਮਝੋ । ਇੱਥੇ ਓਹਨਾਂ ਦੇ ਲਈ ਇੱਕ ਵੱਡੀ ਬਖਸ਼ਿਸ਼ ਉਡੀਕ ਕਰਦੀ ਹੈ ਅਤੇ ਉਹ ਉਸ ਨੂੰ ਲੈਣਗੇ । ਸਿਰਜਣਹਾਰ ਦੇ ਕਾਰਜ , ਕੁਦਰਤ ਦੇ ਦ੍ਰਿਸ਼ ਦੇਖ ਕੇ , ਪਰਮੇਸ਼ਰ ਦੇ ਹੱਥਾਂ ਦੀ ਬਣਤਰ ਦਾ ਅਧਿਐਨ ਕਰ ਕੇ , ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਤੁਹਾਨੂੰ ਉਸੇ ਤਰ੍ਹਾਂ ਬਦਲਿਆ ਜਾਵੇਗਾ । ” - ਸਲੈਕਟੇਡ ਮੇਸੇਜਸ / ਚੁਣੇ ਗਏ ਸੁਨੇਹੇ 2 : 355 , 356 (1908) . LDEpj 84.2
ਏਕਾਂਤ ਵਿੱਚ ( ਸ਼ਹਿਰ ਤੋਂ ਦੂਰ ) ਚਰਿਤਰ ਵਿਕਾਸ ਸੌਖਾ ਹੈ
ਸ਼ਹਿਰਾਂ ਵਿੱਚ ਮਾਂ ਬਾਪ ਆਪਣੇ ਪਰਿਵਾਰਾਂ ਨੂੰ ਇਸਲਈ ਲੈ ਜਾਂਦੇ ਹਨ ਕਿਉਂਕਿ ਪਿੰਡਾਂ ਦੇ ਮੁਕਾਬਲੇ ਉਥੇ ਰੋਜ਼ੀ-ਰੋਟੀ ਪ੍ਰਾਪਤ ਕਰਨਾ ਆਸਾਨ / ਸੌਖਾ ਹੈ । ਸਕੂਲ ਤੋਂ ਬਾਦ ਜੱਦ ਬੱਚਿਆਂ ਕੋਲ ਕੁਝ ਕਰਮ ਲਈ ਨਹੀਂ ਹੁੰਦਾ , ਉਹ ਗੱਲੀਂ ਦੀ ਪੜ੍ਹਾਈ (ਗਿਆਨ ) ਪ੍ਰਾਪਤ ਕਰਦੇ ਹਨ । ਦੁਸ਼ਟ ਸੰਗਤ ਤੋਂ ਉਹ ਦੁਬਿਧਾ ਦੀ ਆਦਤ ਲੈਂਦੇ ਹਨ ਅਤੇ ਕੁਰਾਹੇ ਪੈ ਜਾਂਦੇ ਹਨ । • ਟੈਸਟਾਮੋਨੀਜ ਫਾਰ ਦੀ ਚਰਚ | ਚਰਚ ਲਈ ਗਵਾਹੀਆਂ 5:232 (1882) . LDEpj 84.3
ਬੱਚਿਆਂ ਨੂੰ ਸ਼ਹਿਰ ਵਿੱਚ ਸਥਿਤ ਸਕੂਲਾਂ ਵਿੱਚ ਭੇਜੋ , ਜਿੱਥੇ ਹਰ ਇੱਕ ਪਰਤਾਵੇ ਦੇ ਪੜਾਅ ਨੂੰ ਆਕਰਸ਼ਿਤ ਕਰਨ ਅਤੇ ਓਹਨਾਂ ਨੂੰ ਨਿਰਾਸ਼ ਕਰਨ ਦਾ ਇੰਤਜ਼ਾਰ ਹੈ , ਅਤੇ ਚਰਿਤਰ ਨਿਰਮਾਣ ਦਾ ਕੰਮ ਦੋਹੇਂ ਮਾਪਿਆਂ ਅਤੇ ਬੱਚਿਆਂ ਦੇ ਲਈ ਦੱਸ ਗੁੱਣਾ ਮੁਸ਼ਕਿਲ ਹੈ। - ਫੰਡਾਮੈਂਟਲਸ ਆਫ ਕਿਸਚਨ ਐਜੁਕੇਸ਼ਨ/ ਮਸੀਹੀ ਸਿੱਖਿਆ ਦੇ ਬੁਨਿਆਦ , 326 (1894)• LDEpj 84.4
ਸ਼ਹਿਰ ਪਰਤਾਵੇਆਂ ਦੇ ਨਾਲ ਭਰੇ ਹੋਏ ਹਨ। ਸਾਨੂੰ ਆਪਣੇ ਕੰਮ ਦੀ ਅਜਿਹੇ ਢੰਗ ਨਾਲ ਯੋਜਨਾ ਬਣਾਉਣੀ ਚਾਹੀਦੀ ਹੈ ਕਿ ਸਾਡੇ ਨੌਜਵਾਨਾਂ ਨੂੰ ਜਿੰਨਾ ਵੀ ਸੰਭਵ ਹੋ ਸਕੇ ਇਸ ਗੰਦਗੀ ਤੋਂ ਦੂਰ ਰੱਖ ਸਕੀਏ। - ਦੀ ਏਡਵੇਂਟਿਸਟ ਹੋਮ , 136 (1902) . LDEpj 85.1
ਇਹ ਸਾਡੇ ਲੋਕਾਂ ਲਈ ਸਮਾਂ ਹੈ ਕਿ ਉਹ ਆਪਣੇ ਪਰਵਾਰਾਂ ਨੂੰ ਸ਼ਹਿਰਾਂ ਤੋਂ ਦੂਰ ਏਕਾਂਤ ਖੇਤਰਾਂ ਵਿੱਚ ਲੈ ਜਾਣ , ਵਿੱਚੋਂ ਨਹੀਂ ਤਾਂ ਬਹੁਤ ਸਾਰੇ ਨੌਜਵਾਨ , ਅਤੇ ਕਈ ਜੋ ਓਹਨਾਂ ਤੋਂ ਉੱਮਰ ਵਿੱਚ ਵੱਡੇ ਹਨ , ਦੁਸ਼ਮਣ ਦੁਆਰਾ ਫੱਸਾਏ ਜਾਣਗੇ ਅਤੇ ਚੁੱਕੇ ਜਾਣਗੇ । - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹਿਆ 8:101 (1904) . LDEpj 85.2
ਸ਼ਹਿਰ ਵਿੱਚ ਰਹਿੰਦੇ ਹੋਏ ਸੌ ਵਿਚੋਂ ਇੱਕ ਪਰਿਵਾਰ ਵੀ ਸਰੀਰਕ , ਮਾਨਸਿਕ , ਜਾਂ ਰੂਹਾਨੀ ਤੌਰ ਤੇ ਸੁਧਾਰ ਨਹੀਂ ਕਰ ਸਕੇਗਾ। ਦੂਰੋਂ ਜਿੱਥੇ ਖੇਤ ਅਤੇ ਪਹਾੜੀਆਂ ਅਤੇ ਦਰੱਖਤ ਹਨ , ਏਕਾਂਤ ਸਥਾਨਾਂ ਤੇ ਵਿਸ਼ਵਾਸ , ਆਸ , ਪਿਆਰ , ਖੁਸ਼ੀ ਨੂੰ ਬੇਹਤਰ ਪ੍ਰਾਪਤ ਕੀਤੀ ਜਾ ਸਕਦਾ ਹੈ । ਆਪਣੇ ਬੱਚਿਆਂ ਨੂੰ ਸ਼ਹਿਰ ਦੇ ਨਜ਼ਾਰੇਆ ਅਤੇ ਸ਼ੋਰ-ਸ਼ਰਬੇ ਤੋਂ ਦੂਰ ਲੈ ਜਾਓ , ਸੜਕਾਂ ਤੇ ਚੱਲ ਰਹੀਆਂ ਕਾਰਾਂ ਅਤੇ ਟੀਮਾਂ ਵਾਹਨਾਂ ) ਦੇ ਖਤਰਨਾਕ ਅਤੇ ਸ਼ੋਰ-ਸ਼ਰਬੇ (ਡਿਨ ) ਤੋਂ ਦੂਰ , ਅਤੇ ਓਹਨਾਂ ਦੇ ਦਿਮਾਗ ਵਧੇਰੇ ਸਿਹਤਮੰਦ ਹੋਣਗੇ । ਓਹਨਾਂ ਦੇ ਦਿੱਲਾ ਦੇ ਅੰਦਰ ਪਰਮੇਸ਼ੁਰ ਦੇ ਬਚਨ ਦੇ ਸੱਚ ਨੂੰ ਲਿਆਉਣਾ ਸੌਖਾ ਹੋਵੇਗਾ। - ਦੀ ਏਡਵੇਂਟਿਸਟ ਹੋਮ , 137 (1905). LDEpj 85.3
ਪੇਂਡੂ ਵਾਤਾਵਰਣ ਵਿੱਚ ਵਧੀਆ ਸਰੀਰਕ ਸਿਹਤ
ਇਹ ਪਰਮੇਸ਼ਰ ਦੀ ਮਰਜ਼ੀ ਨਹੀਂ ਹੈ ਕਿ ਉਸ ਦੇ ਲੋਕ ਸ਼ਹਿਰਾਂ ਵਿੱਚ ਵਸਣ ਜਿੱਥੇ ਲਗਾਤਾਰ ਗੜਬੜ ਅਤੇ ਉਲਝਣ ਹੈ। ਓਹਨਾਂ ਦੇ ਬੱਚੇਆਂ ਨੂੰ ਇਸ ਤੋਂ ਬਚਾਇਆ ਜਾਣਾ ਚਾਹੀਦਾ ਹੈ , ਕਿਉਂਕਿ ਪੂਰੀ ਪ੍ਰਣਾਲੀ ਨੂੰ ਜੱਲਦ-ਬਾਜ਼ੀ ਦੇ ਨਾਲ ਅਤੇ ਭੀੜ ਦੇ ਨਾਲ ਅਤੇ ਸ਼ੋਰ-ਸ਼ਰਾਬੇ ਦੇ ਨਾਲ ਨਿਰਾਸ਼ / ਕਮਜ਼ੋਰ ਕੀਤਾ ਗਿਆ ਹੈ। - ਸਲੈਕਟੇਡ ਮੈਂਸੇਜਸ / ਚੁਣੇ ਹੋਏ ਸੰਦੇਸ਼ 2 : 357 (1902) • LDEpj 85.4
ਸ਼ਹਿਰਾਂ ਵਿੱਚ ਰਹਿ ਰਹੇ ਓਹਨਾਂ ਵਿੱਚੋਂ ਕਈ ਹਨ ਜਿਨ੍ਹਾਂ ਕੋਲ ਹਰੇ ਰੰਗ ਦੇ ਘਾਹ ਦਾ ਕੋਈ ਛੋਟਾ ਜਿਹਾ ਸਥਾਨ ਵੀ ਨਹੀਂ ਹੈ ਜਿਸ ਉੱਪਰ ਓਹ ਆਪਣੇ ਪੈਰਾਂ ਰਖਣ ਸਕਣ , ਓਹਨਾਂ ਨੇ ਕਈ ਸਾਲਾਂ ਤੋਂ ਗੰਦੇ ਵੇਹੜੇ ਅਤੇ ਤੰਗ ਗਲੀਆਂ , ਇੱਟਾਂ ਦੀਆਂ ਕੰਧਾਂ ਅਤੇ ਸੜਕਾਂ ਅਤੇ ਧੂੜ ਅਤੇ ਧੂਵੇ ਦੇ ਬੱਦਲ ਨਾਲ ਭਰਿਆ ਅਸਮਾਨ ਵੇਖਿਆ ਹੈ - ਜੇਕਰ ਏਹਨਾ ਨੂੰ ਖੇਤੀ-ਬਾੜੀ ਵਾਲੇ ਕਿੱਲੇ ਵਿੱਚ ਲੈਜਾਇਆ ਜਾਵੇ ਜੋ ਹਰੇ-ਭਰੇ ਖੇਤਾਂ ਦੇ ਨਾਲ , ਜੰਗਲਾਂ , ਪਹਾੜੀਆਂ ਅਤੇ ਝੀਲਾਂ , ਸਾਫ ਆਸਮਾਨ ਅਤੇ ਖੁਲੇ ਵਾਤਾਵਰਣ ਦੀ ਤਾਜ਼ੀ , ਸ਼ੁੱਧ ਹਵਾ ਦੇ ਨਾਲ ਘਿਰਿਆ ਹੋਵੇ , ਓਹ ਸਥਾਨ ਲਗਭਗ ਸਵਰਗ ਵਰਗਾ ਹੀ ਹੋਵੇਗਾ । -- ਦੀ ਮਨਿਸਟਰੀ ਆਫ ਹੀਲਿੰਗ / ਚੰਗਈ ਦੀ ਸੇਵਕਾਈ , 191 , 192 (1905) LDEpj 85.5
ਸ਼ਹਿਰ ਵਿੱਚ ਭੌਤਿਕ ਮਾਹੌਲ ਅਕਸਰ ਸਿਹਤ ਲਈ ਇੱਕ ਸੰਕਟ ਹੁੰਦਾ ਹੈ । ਬਿਮਾਰੀਆਂ ਨਾਲ ਲਗਾਤਾਰ ਸੰਪਰਕ ਦੀ ਆਜ਼ਾਦੀ , ਦੂਸ਼ਤ ਹਵਾ ਦਾ ਪ੍ਰਭਾਵ , ਅਸ਼ੁੱਧ ਪਾਣੀ , ਅਸ਼ੁੱਧ ਭੋਜਨ , ਭੀੜਭੜੱਕੇ ਵਾਲੇ , ਹਨੇਰੇ , ਆਸਵਸਥ ਨਿਵਾਸ , ਬਹੁਤ ਸਾਰੀਆਂ ਬੁਰਾਈਆਂ ਵਿਚੋਂ ਕੁਜ ਹਨ । ਪਰਮੇਸ਼ਰ ਦਾ ਏਹ ਉਦੇਸ਼ ਨਹੀਂ ਸੀ ਕੀ ਸ਼ਹਿਰਾਂ ਵਿੱਚ ਲੋਕਾਂ ਦੀ ਭੀੜ ਹੋਵੇ ,ਘਰਾਂ ਦੀਆਂ ਛੱਤਾ ਤੇ ਅਤੇ ਘਰਾਂ ਦੇ ਅੰਦਰ ਇਕੱਠੇ ਹੋਣ । - ਦੀ ਮਨਿਸਟਰੀ ਆਫ ਹੀਲਿੰਗ / ਚੰਗਈ ਦੀ ਸੇਵਕਾਈ , 365 (1905) . LDEpj 86.1
ਆਪਣਾ ਪ੍ਰਬੰਧ ਆਪ ਕਰੋ LDEpj 86.2
ਪ੍ਰਭੁ ਦੀ ਇੱਛਾ ਹੈ ਕੀ ਉਸਦੇ ਆਪਣੇ ਲੋਕ ਪੇਂਡੂ ਇਲਾਕਿਆਂ ਵਿੱਚ ਚੱਲੇ ਜਾਣ , ਜਿੱਥੇ ਉਹ ਵਸਣ , ਅਤੇ ਆਪਣੇ ਲਈ ਫੁੱਲ ਅਤੇ ਸਬਜ਼ੀਆਂ ਉੱਗਾਂ ਸਕਣ , ਅਤੇ ਓਥੇ ਕੁਦਰਤ ਵਿੱਚ ਉਹਨਾਂ ਦੇ ਬੱਚਿਆਂ ਨੂੰ ਪਰਮੇਸ਼ਰ ਦੇ ਕੰਮਾਂ ਨਾਲ ਸਿੱਧੇ ਤੌਰ ਤੇ ਸੰਪਰਕ ਵਿੱਚ ਲਿਆਂਦਾ ਜਾ ਸਕਦਾ ਹੈ । ਮੇਰਾ ਏਹ ਸੰਦੇਸ਼ ਹੈ ਕੀ ਆਪਣੇ ਪਰਿਵਾਰਾਂ ਨੂੰ ਸ਼ਹਿਰਾਂ ਤੋਂ ਦੂਰ ਲੈ ਜਾਓ । - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2 : 357 , 358 (1902) . LDEpj 86.3
ਵਾਰ-ਵਾਰ ਪ੍ਰਭੂ ਨੇ ਇਹ ਹਿਦਾਇਤ ਦਿੱਤੀ ਹੈ ਕਿ ਸਾਡੇ ਲੋਕ ਆਪਣੇ ਪਰਵਾਰਾਂ ਨੂੰ ਸ਼ਹਿਰਾਂ ਤੋਂ ਦੂਰ ਪੇਂਡੂ ਇਲਾਕਿਆਂ ਵਿੱਚ ਲੈ ਜਾਣ , ਜਿੱਥੇ ਉਹ ਖੁੱਦ ਆਪਣੇ ਪ੍ਰਬੰਧ ਕਰ ਸਕਦੇ ਹਨ , ਕਿਉਂਕਿ ਭਵਿੱਖ ਵਿੱਚ ਖਰੀਦਣ ਅਤੇ ਵੇਚਣ ਦੀ ਬਹੁਤ ਗੰਭੀਰ ਸਮੱਸਿਆ ਹੋ ਜਾਵੇਗੀ। ਸਾਨੂੰ ਹੁਣ ਵਾਰ-ਵਾਰ ਦਿੱਤੇ ਨਿਰਦੇਸ਼ ਤੇ ਧਿਆਨ ਦੇਣਾ ਚਾਹੀਦਾ ਹੈ : ਸ਼ਹਿਰਾਂ ਤੋਂ ਬਾਹਰ ਪੇਂਡੂ ਜ਼ਿਲਿਆਂ ਵਿੱਚ ਨਿਕਲ ਆਓ , ਜਿੱਥੇ ਘਰ ਨੇੜੇ-ਨੇੜੇ ਨਹੀਂ ਹਨ , ਅਤੇ ਜਿੱਥੇ ਤੁਸੀਂ ਦੁਸ਼ਮਣ ਦੀ ਦਖਲਅੰਦਾਜ਼ੀ ਤੋਂ ਮੁਕਤ ਹੋਵੋਗੇ । - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2:141 (1904) • LDEpj 86.4
” ਵੱਡੇ ਸ਼ਹਿਰਾਂ ਤੋਂ ਬਾਹਰ ” ਸੰਸਥਾਵਾਂ ਲੱਭੋ
ਚੰਗੇ ਨਿਆਂਕਾਰਾਂ ਨੂੰ ਨਿਯੁਕਤ ਕੀਤਾ ਜਾਵੇ , ਆਪਣੇ ਇਰਾਦੇ ਪ੍ਰਕਾਸ਼ਿਤ ਕਰਨ ਲਈ ਨਹੀਂ , ਪਰ ਦਿਹਾਤੀ ਜ਼ਿਲਿਆਂ ਵਿੱਚ ਅਜਿਹੀਆਂ ਸੰਪਤੀਆਂ ਦੀ ਖੋਜ ਕਰਨ ਲਈ ਜਿਥੋਂ ਸ਼ਹਿਰਾਂ ਤੱਕ ਪਹੁੰਚ ਕਰਨਾ ਆਸਾਨ ਹੋਵੇ , ਕਾਮੇਆਂ ਦੇ ਲਈ ਸਿਖਲਾਈ ਸਕੂਲ ਖੋਲਣਾ ਆਸਾਨ / ਸੋਖਾ ਹੋਵੇ ਅਤੇ ਜਿੱਥੇ ਬੀਮਾਰ ਅਤੇ ਥੱਕੇਆ ਦਾ ਅਤੇ ਸੱਤ ਤੋਂ ਅਨਜਾਣ ਰੂਹਾਂ ਦੇ ਇਲਾਜ ਕਰਨ ਲਈ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ । ਵੱਡੇ ਸ਼ਹਿਰਾਂ ਦੂਰ ਅਜੇਹੀਆਂ ਥਾਵਾਂ ਦੀ ਭਾਲ ਕਰੋ , ਉਚਿਤ ਇਮਾਰਤਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ , ਜਾਂ ਤੇ ਮਾਲਕਾਂ ਵਲੋਂ ਤੋਹਫ਼ੇ ਵਜੋਂ ਜਾਂ ਸਾਡੇ ਲੋਕਾਂ ਦੇ ਤੋਹਫ਼ੇਆਂ ਦੁਆਰਾ / ਨਾਲ ਵਾਜਬ ਕੀਮਤਾਂ ਤੇ ਖਰੀਦਿਆ ਜਾਣ। ਰੌਲੇ-ਰੱਪੇ ਵਾਲੇ ਸ਼ਹਿਰਾਂ ਵਿੱਚ ਇਮਾਰਤਾਂ ਨਾ ਹੋਣ। - ਈਵੈਂਜਲਿਜਮ , 77 (1909) . LDEpj 86.5
ਕੋਓਰਾਨਬੋਂਗ , ਨਿਊ ਸਾਊਥ ਵੇਲਸ
ਸਾਂਡਾਂ ਆਸਟਰੇਲਿਆਈ ਬਾਈਬਲ ਸਕੂਲ ਕਿੱਥੇ ਸਥਿਤ ਹੋਵੇਗਾ ? ... ਕੀ ਸਕੂਲਾਂ ਨੂੰ ਸ਼ਹਿਰਾਂ ਦੇ ਅੰਦਰ ਜਾਂ ਸ਼ਹਿਰਾਂ ਤੋਂ ਕੁਝ ਮੀਲ ਦੀ ਦੂਰੀ ਤੋਂ ਸਥਿਤ ਹੋਣਾ ਚਾਹੀਦਾ ਹੈ ? ਛੁੱਟੀਆਂ ਦੇ ਸਬੰਧ ਵਿੱਚ ਵਿਦਿਆਰਥੀਆਂ ਨੇ ਜੋ ਪਹਿਲੇ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਓਹਨਾਂ ਦੇ ਨਾਲ ਜੁੜੇ ਪ੍ਰਥਾਵਾਂ , ਜਿਵੇਂ ਕਿ ਘੋੜ ਦੌੜ , ਸੱਟੇਬਾਜ਼ੀ , ਅਤੇ ਇਨਾਮਾਂ ਦੀ ਪੇਸ਼ਕਸ਼ ਨੂੰ ਰੋਕਣਾ ਸਭ ਤੋਂ ਔਖਾ ਹੋਵੇਗਾ .... LDEpj 87.1
ਸਾਡੇ ਲਈ ਆਪਣੇ ਸਕੂਲਾਂ ਨੂੰ ਸ਼ਹਿਰਾਂ ਤੋਂ ਬਾਹਰ ਅਤੇ ਦੂਰੋਂ ਸਥਾਪਿਤ ਕਰਨਾ ਜਰੂਰੀ ਹੈ , ਅਤੇ ਇੰਨੀ ਵੀ ਦੂਰ ਨਹੀਂ ਕਿ ਓਹਨਾਂ ਦੇ ਨਾਲ ਚੰਗੇ ਕੰਮ ਕਰਨ ਲਈ , ਨੈਤਿਕ ਹਨੇਰੇ ਵਿੱਚ ਚਾਨਣ ਚਮਕਾਉਣ ਲਈ ਸੰਪਰਕ ਵਿੱਚ ਨਾ ਰਹਿ ਸਕੀਏ । - ਫੰਡਾਮੈਂਟਲਸ ਆਫ਼ ਕ੍ਰਿਸ਼ਚੀਅਨ ਏਜੁਕੇਸ਼ਨ , 310 , 313 (1894) . LDEpj 87.2
ਸਥਾਨ ਦੇ ਵਿਖੇ ਮੈਨੂੰ ਹਰ ਚੀਜ਼ ਨੇ ਪ੍ਰਭਾਵਤ ਕਰ ਦਿੱਤਾ ਸੀ ਸਿਵਾਏ ਇਸ ਤੱਥ ਦੇ ਕਿ ਸਾਨੂੰ ਸਫਰ ਦੇ ਲਈ ਬਹੁਤ ਪੈਸੇ ਖ਼ਰਚ ਕਰਨੇ ਪੈਣਗੇ , ਅਤੇ ਸਾਡੇ ਲਈ ਨੈਤਿਕ ਅਨੇਪਣ ਦੇ ਵਿੱਚਕਾਰ ਜੋ ਸਾਡੇ ਵੱਡੇ-ਵੱਡੇ ਸ਼ਹਿਰਾਂ ਤੇ ਮੌਤ ਵਾਂਗ ਛਾਇਆ ਹੈ ਚਾਨਣ ਚਮਕਾਉਣ ਦਾ ਕੋਈ ਮੌਕਾ ਨਹੀਂ ਹੋਵੇਗਾ । ਮੇਰੇ ਮੱਨ ਵਿੱਚ ਇਹ ਇੱਕੋ ਇਤਰਾਜ਼ ਹੈ । ਪਰ ਫਿਰ ਵੀ , ਸਾਡੇ ਵੱਡੇ ਸ਼ਹਿਰਾਂ ਵਿੱਚ ਸਾਡੇ ਸਕੂਲਾਂ ਨੂੰ ਸਥਾਪਤ ਕਰਨ ਦੀ ਸਲਾਹ ਨਹੀਂ ਦਿੱਤੀ ਜਾਏਗੀ। - ਮੈਨੁਸਕ੍ਰਿਪਟ ਰਿਲੀਜ਼ 8 : 137 (1894) LDEpj 87.3
ਮੈਂ ਇਸ ਗੱਲ ਤੋਂ ਪਹਿਲਾਂ ਨਾਲੋਂ ਜਿਆਦਾ ਸਹਿਮਤ ਹਾਂ ਕਿ ਸਕੂਲ ਦੇ ਲਈ ਇਹ ਥਾਂ ਸਹੀ ਹੈ। - ਮੈਨੁਸਕ੍ਰਿਪਟ ਰਿਲੀਜ਼ 8 : 360 (1894) . LDEpj 87.4
ਹੰਟਸਵਿੱਲੇ , ਅਲਾਬਾਮਾ
ਜਿਨ੍ਹਾਂ ਲੋਕਾਂ ਕੋਲ ਗੋਸਵਿੱਲੇ ਵਿੱਚ ਸਕੂਲ ਦੇ ਕੰਮਕਾਜ ਦੀ ਜਿੰਮੇਵਾਰੀ ਹੈ ( ਗੋਸਵਿੱਲੇ , ਟੇਨੈਂਸੀ , ਪੰਜਾਂਹ ਮੀਲ ਚਟਾਨੂਗਾ ਦੇ ਉੱਤਰ ਵੱਲ , ਇੱਕ ਪਿੰਡ ਜਿੱਸ ਦੀ ਵੱਸੋ ਤਕਰੀਬਨ 200 ਸੀ ਦੇ ਨੇੜੇ ਨੌ ਏਕੜ ਜ਼ਮੀਨ ਸੀ। ਸਕੂਲ ਨੂੰ ਕੋਲੇਗੇਡੇਲ ਨਾਮਕ ਸਥਾਨ ਤੇ ਜਿਥੇ ਅੱਜ ਹੈ , 1916 ਵਿੱਚ ਲੈ ਜਾਇਆ ਗਿਆ ਸੀ। ) ਅਤੇ ਹੰਟਸਵਿੱਲੇ ਨੂੰ ਇਹ ਦੇਖਣ ਦੀ ਲੋੜ ਹੈ ਕਿ ਇਹਨਾਂ ਸੰਸਥਾਵਾਂ ਦੁਆਰਾ ਅਜਿਹੇ ਉਦਯੋਗ ਸਥਾਪਤ ਕੀਤਾ ਜਾਣ ਕਿ ਸਾਡੇ ਲੋਕ ਜੋ ਸ਼ਹਿਰਾਂ ਨੂੰ ਛੱਡਣ ਦੀ ਇੱਛਾ ਰੱਖਦੇ ਹਨ , ਉਹ ਵੱਡੇ ਖਰਚੇ ਤੋਂ ਬਿਨਾ ਘਰ ਲੈ ਸਕਣ , ਅਤੇ ਓਹਨਾਂ ਨੂੰ ਵੀ ਰੁਜ਼ਗਾਰ ਮਿੱਲ ਸਕੇ । - ਲੈਟਰ / ਪੱਤਰ 25 , 1902 . LDEpj 87.5
ਇਹ ਪਰਮੇਸ਼ਰ ਦੀ ਮਰਜ਼ੀ / ਯੋਜਨਾ ਵਿੱਚ ਸੀ ਕਿ ਹੰਟਸਵਿੱਲੇ ਸਕੂਲ ਦਾ ਖੇਤ ਖਰੀਦਿਆ ਗਿਆ ਸੀ । ਇਹ ਇੱਕ ਚੰਗੇ ਇਲਾਕੇ ਵਿੱਚ ਹੈ । ਇਸਦੇ ਨਜ਼ਦੀਕ ਵੱਡਿਆਂ ਨਰਸਰੀਆਂ ਹਨ , ਅਤੇ ਏਹਨਾ ਨਰਸਰੀਆਂ ਵਿੱਚ ਕੁਝ ਵਿਦਿਆਰਥੀਆਂ ਨੇ ਆਪਣੇ ਹੰਟਸਵਿੱਲੇ ਸਕੂਲ ਦੇ ਖਰਚੇ ਦੀ ਅਦਾਇਗੀ ਕਰਨ ਲਈ , ਪੈਸੇ ਕਮਾਉਣ ਲਈ ਗਰਮੀ ਦੀਆਂ ਛੁੱਟੀਆਂ ਦੇ ਦੌਰਾਨ ਕੰਮ ਕੀਤਾ। - ਸਪੈਸ਼ਲ ਟੈਸਟਾਮੋਨੀਜ , ਸੀਰੀਜ਼ ਬੀ 12:11 (1904) . LDEpj 88.1
ਹੰਟਸਵਿੱਲੇ ਸਕੂਲ ਫਾਰਮ ਤਿੰਨ ਸੌ ਏਕੜ ਤੋਂ ਵੱਧ ਜ਼ਮੀਨ ਦੇ ਨਾਲ , ਇੱਕ ਸਭ ਤੋਂ ਸੁੰਦਰ ਸਥਾਨ ਹੈ , ਅਤੇ ਇਸ ਨੂੰ ਵਾਧੂਰੇ ਫਸਲਾਂ ਉਗਾਓਨ ਵਿੱਚ ਅਤੇ ਉਦਯੋਗਿੱਕ ਟਰੇਨਿੰਗ ਦੇ ਖੇਤਰਾਂ ਵਿੱਚ ਵਧੇਰੇ / ਉੱਚੇ ਮੁਕਾਮ ਹਾਸਲ ਕਰਨੇ ਚਾਹੀਦੇ ਹਨ | - ਸਪੈਸ਼ਲ ਟੈਸਟਾਮੋਨੀਜ , ਸੀਰੀਜ਼ ਬੀ 12 x : 13 (1904) . LDEpj 88.2
ਕੁੱਜ ਸਮੇ ਪਹਿਲਾਂ ਮੈਨੂੰ ਪ੍ਰਸ਼ਨ ਪੁੱਛਿਆ ਗਿਆ ਸੀ , ” ਕੀ ਹੰਟਸਵਿੱਲੇ ਸਕੂਲ ਦੀ ਜ਼ਮੀਨ ਨੂੰ ਵੇਚਣਾ ਅਤੇ ਇੱਕ ਛੋਟੀ / ਘੱਟ ਜ਼ਮੀਨ ਖਰੀਦਣਾ ਠੀਕ ਨਹੀਂ ਹੋਵੇਗਾ ? ” ਮੈਨੂੰ ਹਦਾਇਤ ( ਨਿਰਦੇਸ਼ ) ਦਿੱਤੀ ਗਈ ਕਿ ਇਹ ਫਾਰਮ ਵੇਚਿਆ ਨਹੀਂ ਜਾਣਾ ਚਾਹੀਦਾ , ਕਿਊਕੀ ਇੱਕ ਰੰਗਦਾਰ ਸਕੂਲ ਨੂੰ ਅੱਗੇ ਲਿਜਾਣ ਲਈ ਹਾਲਾਤ ਦੇ ਮੁਤਾਬੱਕ ( ਅਨੂਸਾਰ ) ਬਹੁਤ ਸਾਰੇ ਫਾਇਦੇ ਹਨ । - ਸਪਾਂਲਡਿੰਗ ਐਂਡ ਮਾਗਨ ਕਲੈਕਸ਼ਨ , 359 (1904) . LDEpj 88.3
ਬੈਂਗਨ ਮਪਿ੍ੰਗਜ਼, ਮਿਸ਼ੀਗਨ
ਮੈਂ ਸੁਣਦਾ ਹਾਂ ਕਿ ਮਿਸ਼ੀਗਨ ਦੇ ਦੱਖਣ-ਪੱਛਮ ਵਿੱਚ ਬੈਂਗਨ ਮਪਿ੍ੰਗਜ਼ ਵਿੱਖੇ ਸਕੂਲ ਦੀ ਭਾਲ ਕਰਨ ਬਾਰੇ ਸੋਚ ਰਹੇ ਹਨ । ਇਸ ਸਥਾਨ ਦੇ ਵੇਰਵੇ ਤੋਂ ਮੈਂ ਬਹੁਤ ਖੁਸ਼ ਹਾਂ .... ਬੈਂਗਨ ਮਪਿ੍ੰਗਜ਼ ਜਿਹੇ ਸਥਾਨ ਤੇ ਸਕੂਲ ਨੂੰ ਇੱਕ ਕੇਂਦਰ ਬਣਾਇਆ ਜਾ ਸਕਦਾ ਹੈ , ਅਤੇ ਮੈਂ ਆਸ ਕਰਦਾ ਹਾਂ ਕਿ ਕੋਈ ਵੀ ਇੱਸ ਨੂੰ ਅੱਗੇ ਲੈ ਜਾਣ ਵਿੱਚ ਰੁਕਾਵੱਟ ਨਹੀਂ ਬਣੇਗਾ । - ਮੈਨੁਸਕ੍ਰਿਪਟ ਰਿਲੀਜ਼ 4 : 407 ( ਜੁਲਾਈ 12 , 1901) LDEpj 88.4
ਸਕੂਲ ਲਈ ਥਾਂ / ਜਗਾਹ ਦੀ ਚੋਣ ਕਰਨ ਵਿੱਚ ਪ੍ਰਭੂ ਦਾ ਚੰਗਾ ਹੱਥ ਸਾਡੇ ਲੋਕਾਂ ਦੇ ਨਾਲ ਹੈ। ਮੈਨੂੰ ਦਿੱਤੀ ਗਈ ਨੁਮਾਇੰਦਗੀ ਦੇ ਨਾਲ ਇਹ ਥਾਂ | ਜਗਾਹ ਸੰਬੰਧਿਤ ਹੈ ਕਿ ਸਕੂਲ ਕਿੱਥੇ ਸਥਿਤ ਹੋਣਾ ਚਾਹੀਦਾ ਹੈ। ਇਹ ਸ਼ਹਿਰਾਂ ਤੋਂ ਦੂਰ ਹੈ , ਅਤੇ ਉੱਥੇ ਖੇਤੀਬਾੜੀ ਦੇ ਕੰਮਾਂ ਦੇ ਲਈ ਜ਼ਮੀਨ ਬਹੁਤਾਤ ਵਿੱਚ ਹੈ , ਅਤੇ ਏਨੀ ਖੁੱਲੀ ਥਾਂ ਕਿ ਘਰਾਂ ਨੂੰ ਇੱਕ ਦੂਜੇ ਦੇ ਨਜ਼ਦੀਕ ਬਣਾਉਣ ਦੀ ਜ਼ਰੂਰਤ ਨਹੀਂ ਹੋਵੇਗੀ । ਉੱਥੇ ਬਹੁਤ ਸਾਰੀ ਜ਼ਮੀਨ ਹੈ ਜਿੱਥੇ ਵਿਦਿਆਰਥੀਆਂ ਨੂੰ ਮਿੱਟੀ ਦੀ ਕਾਸ਼ਤ ਵਿਖੇ ਪੜਾਇਆ ਜਾ ਸਕਦਾ ਹੈ । - ਰਿਵਿਉ ਐਂਡ ਹੇਰਾਲਡ , ਜਨਵਰੀ 28 , 1902 ° LDEpj 89.1
ਕਾਲਜ ਨੂੰ ਬੈਟਲ ਕੀਕ ਤੋਂ ਹਿਲਾਉਣ ਅਤੇ ਬੈਂਗਨ ਮਪਿ੍ੰਗਜ਼ ਵਿੱਚ ਸਥਾਪਿੱਤ ਕਰਨ ਵਿੱਚ , ਬੈਦਰਨ ਮਗਨ ਅਤੇ ਸਦਰਲੈਂਡ ਨੇ ਪਰਮੇਸ਼ਰ ਦੁਆਰਾ ਦਿੱਤੇ ਚਾਨਣ ਪ੍ਰਕਾਸ਼ ਦੇ ਅਨੁਸਾਰ ਕੰਮ ਕੀਤਾ ਹੈ । ਓਹਨਾਂ ਨੇ ਬਹੁਤ ਮੁਸ਼ਕਿਲ ਹਾਲਾਤ ਵਿੱਚ ਸਖ਼ਤ ਮਿਹਨਤ ਕੀਤਾ ਹੈ .... ਪਰਮੇਸ਼ੁਰ ਓਹਨਾਂ ਦੇ ਨਾਲ ਰਿਹਾ ਹੈ। ਉਸ ਨੇ ਓਹਨਾਂ ਦੇ ਯਤਨਾਂ ਨੂੰ ਮਨਜ਼ੂਰੀ ਦਿੱਤੀ ਹੈ । - ਮੈਨੁਸਕ੍ਰਿਪਟ ਰੀਲਿਜ਼ 4: 260, 261 (1904) . LDEpj 89.2
ਸਟੋਨਹੈਮ , ਮੈਸੇਚੁਸੇਟਸ
ਪ੍ਰਭੂ ਨੇ ਆਪਣੀ ਸਮਝ ਦੇ ਨਾਲ ਆਪਣੇ ਕਰਮਚਾਰੀਆਂ ਦੇ ਲਈ ਨਿਊ ਇੰਗਲੈਂਡ ਵਿੱਚ ਅੱਗੇ ਵੱਦਨ ਲਈ ਰਾਹ ਖੋਲ੍ਹਿਆ ਹੈ। - ਇੱਕ ਅਜੇਹਾ ਖੇਤਰ ਜਿੱਥੇ ਬਹੁਤ ਖਾਸ ਕੰਮ ਕੀਤਾ ਜਾਣਾ ਚਾਹੀਦਾ ਹੈ । ਉੱਥੇ ਦੇ ਭਰਾਵਾਂ ਨੇ ਜੱਤਨ ਕਰ ਕੇ ਸੈਨੀਟੇਰੀਅਮ ( ਸਵਾਸਥ ਕੇਂਦਰ ) ਨੂੰ ਸਾਊਥ ਲੈਂਕਾਸਟਰ ਤੋਂ ਮੇਰੋਜ ਬਦਲਣ ਦੀ ਵਿਵਸਥਾ ਕੀਤੀ ਹੈ ਜੋ ਬੋਸਟਨ ਦੇ ਬਹੁਤ ਨਜ਼ਦੀਕ ਹੈ , ਅਤੇ ਵਿਅਸੱਤ ਸ਼ਹਿਰ ਤੋਂ ਕਾਫੀ ਦੂਰ ਹੱਟਾ ਦਿੱਤਾ ਗਿਆ ਹੈ ਤਾਂ ਜੋ ਰੋਗੀਆਂ ਨੂੰ ਸਿਹਤਮੰਦ ( ਸਿਹਤ ਦੀ ਰਿਕਵਰੀ) ਹੋਣ ਲਈ ਸਭ ਤੋਂ ਵੱਧ ਅਨੁਕੂਲ ਹਾਲਾਤ ਮਿਲਣ। ਨਿਊ ਇੰਗਲੈਂਡ ਦੇ ਸੈਨੀਟੇਰੀਅਮ ( ਸਵਾਸਥ ਕੇਂਦਰ ) ਦਾ ਸਥਾਨ-ਅੰਤਰਨ ਬੋਸਟਨ ਸ਼ਹਿਰ ਦੇ ਲਈ ਲਾਹੇਵੰਦ / ਲਾਭਕਾਰੀ ਹੈ , ਅਤੇ ਏਹ ਪਰਮੇਸ਼ਰ ਦੀ ਇੱਛਾ / ਮਰਜ਼ੀ ਦੇ ਅਨੂਸਾਰ ਹੈ। LDEpj 89.3
ਜੱਦੋਂ ਪ੍ਰਭੂ ਸਾਡੇ ਅੱਗੇ ਰਾਹ ਤਿਆਰ ਕਰਨ ਦੇ ਲਈ ਆਪਣਾ ਹੱਥ ਵੱਦਾਉਂਦਾ ਹੈ , ਪਰਮੇਸ਼ਰ ਨਹੀਂ ਚਾਉਂਦਾ ਕੀ ਕੋਈ ਵੀ ਰੁਕਿਆ | ਖੜੋਤਾ ਰਹੇ , ਜਾ ਅੱਗੇ ਵਧਾਉਣ ਦੇ ਗਿਆਨ ਤੇ ਸਵਾਲ / ਸ਼ੱਕ ਕਰੇ ਜਾਂ ਉਤਸ਼ਾਹਿੱਤ ਕਰਨ ਅਤੇ ਸਹਾਇਤਾ ਦੇਣ ਤੋਂ ਇਨਕਾਰ ਕਰੇ। ਮੇਰੇ ਲਈ ਨਿਊ ਇੰਗਲੈਂਡ ਦੇ ਸੈਨੀਟੇਰੀਅਮ ( ਸਵਾਸਥ ਕੇਂਦਰ ) ਦਾ ਸਾਊਥ ਲੈਂਕਾਸਟਰ ਤੋਂ ਹੱਟ ਕੇ ਮੇਰੋਜ ਤੱਕ ਲਈ ਜਾਣਾ , ਪ੍ਰਭੁ ਦੁਆਰਾ ਨਿਰਦੇਸ਼ਿਤ ਦੇ ਤੌਰ ਤੇ ਪੇਸ਼ ਕੀਤਾ ਗਿਆ ਹੈ । • ਸਪੈਸ਼ਲ ਟੈਸਟਾਮੋਨੀਜ , ਸੀਰੀਜ਼ B°13 :3 (1902) • LDEpj 89.4
ਤਕੋਮਾ ਪਾਰਕ , ਵਾਸ਼ਿੰਗਟਨ , ਡੀ.ਸੀ.
ਉਹ ਸੱਬ ਜੀਸਸ ਦੀ ਚਾਹ ਕੀਤੀ ਜਾ ਸਕਦੀ ਹੈ , ਓਹ ਥਾਵਾਂ / ਸਥਾਨ ਸਾਡੇ ਸਕੂਲਾਂ ਅਤੇ ਦੇ ਲਈ ਸੁਰੱਖਿਅਤ / ਚੁਣਿਆ ਗਈਆਂ ਹਨ। ਜ਼ਮੀਨ ਉਸ ਦੇ ਨਾਲ ਮਿਲਦੀ ਹੈ ਜੋ ਪ੍ਰਭੁ ਰਹੀ ਮੈਨੂੰ ਦਿਖਾਈ ਗਈ ਹੈ । ਜਿੱਸ ਉਦੇਸ਼ ਦੇ ਲਈ ਇਸ ਨੂੰ ਵਰਤਿਆ ਜਾਣਾ ਹੈ ਏਹ ਉਸ ਦੇ ਲਈ ਅਨੁਕੂਲ ਹੈ। ਦੋਵੇ ਸੰਸਥਾਵਾਂ ਨੂੰ ਭੀੜੇ ਕੀਤੇ ਬਿਨਾਂ , ਇੱਕ ਸਕੂਲ ਦੇ ਲਈ ਅਤੇ ਸੈਨੀਟੇਰੀਅਮ ( ਸਵਾਸਥ ਕੇਂਦਰ ) ਦੇ ਲਈ ਏਥੇ ਕਾਫੀ ਥਾਂ ਜਗਾਹ ਹੈ। ਸੰਸਥਾ ਦਾ ਵਾਂਟਵਰਨ ( ਮਾਹੌਲ ) ਸ਼ੁੱਧ ਹੈ ਅਤੇ ਪਾਣੀ ਵੀ ਸ਼ੁੱਧ ਹੈ । ਇੱਕ ਸੁੰਦਰ ਨਾਂਲਾ / ਝਰਨਾ ਸੱਡੀ ਜ਼ਮੀਨ ਦੇ ਵਿਚੋਂ ਦੀ ਹੋ ਕੇ ਉੱਤਰ ਤੋਂ ਦੱਖਣ ਵੱਲ ਚੱਲਦਾ ਹੈ । ਇਹ ਨਾਂਲਾ / ਝਰਨਾ ਸੋਨੇ ਜਾਂ ਚਾਂਦੀ ਨਾਲੋਂ ਵਧੇਰੇ ਕੀਮਤੀ ਹੈ । ਇਮਾਰਤ ਦੀਆਂ ਥਾਵਾਂ ( ਸਾਇਟਸ ) ਸ਼ਾਨਦਾਰ ਡਰੇਨੇਜ ( ਪਾਨੀ ਦੇ ਨਿਕਾਸ ) ਦੇ ਨਾਲ ਵਧੀਆ ਉੱਚਾਈ ਤੇ ਹਨ । LDEpj 90.1
ਇੱਕ ਦਿੱਨ ਅਸੀਂ ਤਕੋਮਾ ਪਾਰਕ ਦੇ ਵੱਖ ਵੱਖ ਹਿੱਸਿਆਂ ਦੀ ਇੱਕ ਲੰਮੀ ਯਾਤਰਾ ਕੀਤੀ । ਟਾਊਨਸ਼ਿਪ / ਨਗਰ ਦਾ ਵੱਡਾ ਹਿੱਸਾ ਇੱਕ ਕੁਦਰਤੀ ਜੰਗਲ ਹੈ। ਘਰ ਛੋਟੇ ਅਤੇ ਇੱਕ ਦੂਜੇ ਦੇ ਨਾਲ ਜੁੜੇ ਹੋਏ ਨਹੀਂ ਹਨ , ਪਰ ਖੁੱਲੇ ਅਤੇ ਆਰਾਮਦਾਇੱਕ ਹਨ । ਉਹ ਘੁਲਾਟੀਏ , ਦੂਜੀ ਤਰੱਕੀ ਵਾਲੇ ਪਾਈਨਜ਼ , ਓਕ , ਮੈਪਲੇਸ ਅਤੇ ਹੋਰ ਸੁੰਦਰ ਰੁੱਖਾਂ ਦੇ ਨਾਲ ਘਿਰੇ ਹੋਏ ਹਨ। ਏਹਨਾ ਘਰਾਂ ਦੇ ਮਾਲਕ , ਜ਼ਿਆਦਾਤਰ ਕਾਰੋਬਾਰੀ ਲੋਕ ਹਨ , ਏਹਨਾ ਵਿੱਚੋਂ ਬਹੁਤ ਸਾਰੇ ਵਾਸ਼ਿੰਗਟਨ ਦੇ ਸਰਕਾਰੀ ਦਫਤਰਾਂ ਵਿੱਚ ਕੱਲਰਕ ਹਨ। ਉਹ ਰੋਜ਼ਾਨਾ ਸ਼ਹਿਰ ਜਾਂਦੇ ਹਨ , ਸ਼ਾਮ ਦੇ ਵੇਲੇ / ਸਮੇ ਆਪਣੇ ਸ਼ਾਂਤ ਘਰਾਂ ਨੂੰ ਵਾਪਸ ਪੱਰਤਦੇ ਹਨ। LDEpj 90.2
ਪ੍ਰਿੰਟਿੰਗ / ਸ਼ਾਪੇਖਾਨੇ ਦੇ ਦਫਤਰ ਦੇ ਲਈ ਇੱਕ ਚੰਗੀ ਥਾਂ ਦੀ ਚੋਣ ਕੀਤੀ ਗਈ ਹੈ , ਡਾਕਘਰ ਤੋਂ ਥੋੜੀ ਦੂਰੀ ਦੇ ਅੰਦਰ ਅਤੇ ਇੱਕ ਮੀਟਿੰਗ ਹਾਊਸ / ਸਭਾ-ਭਵਨ ਦੇ ਲਈ ਵੀ ਇੱਕ ਥਾਂ / ਜਗਾਹ ( ਸਾਈਟ ) ਮਿੱਲ ਗਈ ਹੈ। ਲਗਦਾ ਹੈ ਜਿਵੇਂ ਤਕੋਮਾ ਪਾਰਕ ਖਾਸ ਸਾਡੇ ਲਈ ਤਿਆਰ ਕੀਤਾ ਗਿਆ ਹੈ , ਅਤੇ ਇਹ ਉਡੀਕ ਕਰ ਰਿਹਾ ਹੈ ਕੀ ਸਾਡੀਆਂ ਸੰਸਥਾਵਾਂ ਅਤੇ ਓਹਨਾਂ ਦੇ ਕਰਮਚਾਰੀਆਂ ਦੁਆਰਾ ਕਬਜ਼ਾ ਕੀਤਾ ਜਾ ਸੱਕੇ । - ਦੀ ਸਾਈਨਸ ਓਫ ਦੀ ਟਾਈਮਜ਼ , 15 ਜੂਨ , 1904 ° LDEpj 90.3
ਪ੍ਰਭੂ ਨੇ ਇਹ ਗੱਲ ਮੈਨੂੰ ਨਿਸ਼ਚਤ ਕਰ ਦਿੱਤੀ ਹੈ । ਬੈਟਲ ਕੀਕ ਵਿੱਚ ਹੋ ਰਹੇ ਪ੍ਰਕਾਸ਼ਨ ਦੇ ਕੰਮ ਨੂੰ ਮੌਜੂਦਾ ਸਮੇਂ ਵਿੱਚ ਵਾਸ਼ਿੰਗਟਨ ਦੇ ਨੇੜੇ ਹੋਣਾ ਚਾਹੀਦਾ ਹੈ। ਕੁਝ ਸਮੇਂ ਬਾਅਦ ਜੇ ਕਰ ਪ੍ਰਭੂ ਕਹਿੰਦਾ ਹੈ , ਵਾਸ਼ਿੰਗਟਨ ਤੋਂ ਦੂਰ ਜਾਓ , ਤਾਂ ਸਾਨੂੰ ਦੂਰ ਜਾਣਾ ਹੋਵੇਗਾ । - ਰਿਵਿਊ ਐਂਡ ਹੇਰਾਲਡ , ਅਗਸਤ , 11 , 1903 ° LDEpj 90.4
ਮੈਡੀਸਨ , ਟੇਨੈਂਸੀ
ਜਦੋਂ, ਉਸ ਕੰਮ ਦੀ ਹੋਏ ਜੋ ਉਹ ਚਾਹੁੰਦੇ ਸਨ ਜੱਦ ਓਹ ਦੱਖਣ ਵਿੱਚ ਕੰਮ ਕਰਨ ਦੀ ਚਾਹਤ ਵਿਖੇ ਗੱਲ ਕਰ ਰਹੇ ਸਨ , ਮੈਨੂੰ ਹੈਰਾਨੀ ਹੋਈ , ਉਹ ਨੈਸ਼ਵਿੱਲੇ ਤੋਂ ਬਹੁਤ ਦੂਰ ਕਿਸੇ ਥਾਂ | ਜਗਾਹ ਇੱਕ ਸਕੂਲ ਦੀ ਸਥਾਪਨਾ ਕਰਨ ਬਾਰੇ / ਵਿਖੇ ਗੱਲ ਕਰ ਰਹੇ ਸੀ। ਮੈਨੂੰ ਦਿੱਤੀ ਗਈ ਰੌਸ਼ਨੀ / ਪ੍ਰਕਾਸ਼ ਤੋਂ ਮੈਨੂੰ ਪਤਾ ਸੀ ਕਿ ਇਹ ਕਰਨਾ ਸਹੀ / ਠੀਕ ਨਹੀਂ ਹੋਵੇਗਾ , ਅਤੇ ਮੈਂ ਉਹਨਾਂ ਨੂੰ ਦੱਸ ਦਿੱਤਾ । ਬੈਂਗਨ ਮਪਿ੍ੰਗਜ਼ ਦੇ ਤਜੁਰਬੇ / ਅਨੁਭਵ ਦੇ ਕਾਰਨ , ਏਹ ਕੰਮ ਇਹ ਭਰਾ ( ਈ . ਏ • ਸਦਰਲੈਂਡ ਅਤੇ ਪੀ • ਟੀ • ਮਗਨ ) ਕਰ ਸਕਦੇ ਹਨ , ਕਿਓਕੀ ਨੈਸ਼ਵਿੱਲੇ ਦੀ ਆਸਾਨ ਪਹੁੰਚ / ਹੱਦ ਦੇ ਅੰਦਰ , ਜਿੱਸ ਢੰਗ ਨਾਲ ਕੰਮ ਹੋਣਾ ਚਾਹੀਦਾ ਸੀ , ਹਾਲੇ ਨਹੀਂ ਹੋਇਆ ਹੈ ਅਤੇ ਇਸ ਨੂੰ ਕੀਤਾ ਜਾਣਾ ਹੈ । ਅਤੇ ਨੈਸ਼ਵਿੱਲੇ ਦੇ ਨੇੜੇ ਹੋਣਾ , ਇਹ ਸਕੂਲ ਦੇ ਵਰਕਰਾਂ / ਕਰਮਚਾਰੀਆਂ ਦੇ ਲਈ ਬਹੁਤ ਵੱਡੀ ਬਰਕਤ ਹੋਵੇਗੀ ਕੀ ਓਹ ਉੱਥੇ ਦੇ ਕਰਮਚਾਰੀਆਂ ਦੇ ਨਾਲ ਸਲਾਹ ਕਰ ਸਕਣਗੇ । LDEpj 91.1
ਸਕੂਲ ਲਈ ਜਗ੍ਹਾ ਦੀ ਤਲਾਸ਼ ਕਰਦੇ ਸਮੇ ਭਰਾਵਾਂ ਨੂੰ ਨੈਸ਼ਲੇ ਤੋਂ ਨੌਂ ਮੀਲ ਦੂਰ ਚਾਰ ਸੌ ਏਕੜ ਦਾ ਇੱਕ ਫਾਰਮ / ਖੇਤ ਮਿੱਲਿਆ ਜੋ ਵਿਕਰੀ ਦੇ ਲਈ ਸੀ । ਖੇਤ ਦਾ ਆਕਾਰ , ਇਸਦੀ ਸਥਿਤੀ , ਨੈਸ਼ਵਿੱਲੇ ਤੋਂ ਇਸ ਦੀ ਦੁਰੀ , ਅਤੇ ਦਰਮਿਆਨੀ (ਵਾਜੱਬ ) ਰਕਮ ( ਕੀਮਤ ) ਜਿੱਸ ਦੇ ਨਾਲ ਇਹ ਖਰੀਦਿਆ ਜਾ ਸਕਦਾ ਹੈ , ਇਸ ਨੂੰ ਸਕੂਲ ਦੇ ਕੰਮ ਲਈ ਬਹੁਤ ਹੀ ਉਚਿੱਤ ਸਥਾਨ ਦੇ ਤੌਰ ਤੇ ਦਰਸਾ ਰੇਹਾ ਸੀ। ਅਸੀਂ ਸਲਾਹ ਦਿੱਤੀ ਕਿ ਇਹ ਸਥਾਨ ਖਰੀਦਿਆ ਜਾਵੇ । ਮੈਨੂੰ ਪਤਾ ਸੀ ਆਖ਼ਰਕਰ | ਅੰਤ ਵਿੱਚ ਸਾਰੀ ਜ਼ਮੀਨ ਦੀ ਲੋੜ ਹੋਵੇਗੀ । - ਰਿਵਿਊ ਐਂਡ ਹੇਰਾਲਡ , ਅਗਸਤ 18 , 1904. LDEpj 91.2
ਮਾਉਂਟੇਨ ਵਿਉ , ਕੈਲੀਫੋਰਨੀਆ
ਪੈਸਿਫਿਕ ਪ੍ਰੈਸ (ਸ਼ਾਪੇਖਾਨੇ ) ਨੂੰ ਓਕਲੈਂਡ ਲੈ ਜਾਣ ਦਾ ਨਿਰਦੇਸ਼ ਦਿੱਤਾ ਗਿਆ ਹੈ । ਸਮੇ ਦੇ ਨਾਲ ਸ਼ਹਿਰ ਵੱਡ ਗਿਆ ਹੈ , ਅਤੇ ਹੁਣ ਏਹ ਲਾਜ਼ਮੀ / ਜ਼ਰੂਰੀ ਹੋ ਗਿਆ ਹੈ ਕੀ ਟਿੰਗ ਪਲਾਂਟ (ਸ਼ਾਪੇਖਾਨੇ ) ਦੀ ਸਥਾਪਨਾ ਕੁਝ ਹੋਰ ਪਿੰਡਾਂ ਦੇ ਇਲਾਕੇ ਵਿੱਚ ਹੋਣੀ ਚਾਹੀਦੀ ਹੈ , ਜਿੱਥੇ ਕਰਮਚਾਰੀਆਂ ਦੇ ਘਰਾਂ ਲਈ ਜ਼ਮੀਨ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਉਹ ਜਿਹੜੇ ਪ੍ਰਕਾਸ਼ਨ ਦੇ ਸਾਡੇ ਦਫਤਰਾਂ ਨਾਲ ਜੁੜੇ ਹਨ , ਉਹਨਾਂ ਨੂੰ ਭੀੜ-ਭੜੱਕੇ ਵਾਲੇ ਸ਼ਹਿਰਾਂ ਵਿੱਚ ਰਹਿਣ ਦਾ ਮੌਕਾ ਨਹੀਂ ਦੇਣਾ ਚਾਹੀਦਾ। ਉਹਨਾਂ ਨੂੰ ਉਸ ਥਾਂ / ਜਗਾਹ ਤੇ ਘਰ ਪ੍ਰਾਪਤ ਕਰਨ ਦਾ ਮੌਕਾ ਹੋਣਾ ਚਾਹੀਦਾ ਹੈ ਜਿੱਥੇ ਉਹ ਉੱਚ ਮਜ਼ਦੂਰੀ ( ਵੱਦ ਤੱਨਖਾਹ ) ਦੀ ਲੋੜ | ਜ਼ਰੂਰਤ ਤੋਂ ਬਿਨਾਂ ਜੀ ਸਕਣ ਦੇ ਯੋਗ ਹੋਣ । - ਫੰਡਾਮੈਂਟਲਸ ਆਫ਼ ਕ੍ਰਿਸ਼ਚੀਅਨ ਏਜੁਕੇਸ਼ਨ | ਮਸੀਹੀ ਸਿੱਖਿਆ ਦੀ ਬੁਨਿਆਦ , 492 ( 1904 ) LDEpj 91.3
ਮਾਉਂਟੇਨ ਵਿਉ ਇੱਕ ਅਜੇਹਾ ਸ਼ਹਿਰ ਹੈ ਜਿਸ ਵਿੱਚ ਬਹੁਤ ਸਾਰੀਆਂ ਸਹੂਲਤਾਂ / ਫਾਇਦੇ ਹਨ। ਇਹ ਸੁੰਦਰ ਬਾਗਾਂ ਦੇ ਨਾਲ ਘਿਰਿਆ ਹੋਇਆ ਹੈ । ਮੌਸਮ ਚੰਗਾ ਹੈ ਅਤੇ ਹਰ ਪ੍ਰਕਾਰ ਦੇ ਫੁੱਲ ਅਤੇ ਸਬਜ਼ੀਆਂ ਉਗਾਇਆ ਜਾ ਸਕਦੀਆਂ ਹਨ। ਸ਼ਹਿਰ ਵੱਡੇ ਨਹੀਂ ਹੈ , ਫਿਰ ਵੀ ਇਸ ਵਿੱਚ ਬਿਜਲੀ ਦੀਆਂ ਬੱਤੀਆਂ , ਮੇਲ ਕੈਰੀਅਰ ( ਡਾਕ ਸੇਵਾ ) ਹੈ ਅਤੇ ਕਈ ਹੋਰ ਫਾਇਦੇ ਜੋ ਆਮ ਤੌਰ ਤੇ ਸਿਰਫ਼ ਸ਼ਹਿਰਾਂ ਵਿੱਚ ਹੀ ਵੇਖੇ ਜਾਂਦੇ ਹਨ। - ਲੇਟਰ / ਪੱਤਰ 141 , 1904 • LDEpj 92.1
ਕੁਝ ਸੋਚਦੇ ਹਨ ਕਿ ਸਾਡੇ ਪ੍ਰਕਾਸ਼ਨ ਦੇ ਦਫਤਰ ਓਕਲੈਂਡ ਤੋਂ ਮਾਉਂਟੇਨ ਵਿਊ ਕਿਉਂ ਲੇਜਾਏ ਜਾਣੇ ਚਾਹੀਦੇ ਹਨ। ਪਰਮੇਸ਼ਰ ਆਪਣੇ ਲੋਕਾਂ ਨੂੰ ਸ਼ਹਿਰਾਂ ਨੂੰ ਛੱਡਣ ਦੇ ਲਈ ਪੁਕਾਰਦਾ | ਕਹਿੰਦਾ ਰੇਹਾ ਹੈ | ਓਹ ਨੌਜਵਾਨ ਜੋ ਸਾਡੀਆਂ ਸੰਸਥਾਵਾਂ ਦੇ ਨਾਲ ਜੁੜੇ ਹੋਏ ਹਨ ਓਹਨਾਂ ਨੂੰ ਵੱਡੇ ਸ਼ਹਿਰਾਂ ਵਿੱਚ ਲੱਭਣ ਪਾਏ ਜਾਣ ਵਾਲੇ ਪਰਤਾਵੇਆਂ ਅਤੇ ਭ੍ਰਿਸ਼ਟਾਚਾਰ ਤੋਂ ਦੂਰ ਰਹਿਣਾ ਚਾਹੀਦਾ ਹੈ । ਮਾਉਂਟੇਨ ਵਿਊ ਪ੍ਰਿੰਟਿੰਗ ਦੇ ਦਫਤਰ (ਸ਼ਾਪੇਖਾਨੇ ) ਦੇ ਲਈ ਅਨੁਕੂਲ ਸਥਾਨ ਲਗਦਾ ਰੇਹਾ ਹੈ । • ਕੰਟਰੀ ਲਿਵਿੰਗ , 29 (1904) LDEpj 92.2
ਲੋਮਾ ਲਿੰਡਾ , ਕੈਲੀਫੋਰਨੀਆ
ਅਸੀਂ ਪ੍ਰਭੂ ਦਾ ਸ਼ੁਕਰ / ਧਨਵਾਦ ਕਰਦੇ ਹਾਂ ਕਿ ਸਾਡੇ ਕੋਲ ਪੈਰਾਡਾਇਸ ਵੈੱਲੀ ਵਿੱਚ ਇੱਕ ਚੰਗਾ ਸੈਨੀਟੇਰੀਅਮ ( ਸਵਾਸਥ ਕੇਂਦਰ ) ਹੈ , ਜੋ ਕੀ ਸੈੱਨ ਡਿਏਗੋ ਤੋਂ ਸੱਤ ਮੀਲ ਦੂਰ ਹੈ ; ਇੱਕ ਸੈਨੀਟੇਰੀਅਮ ( ਸਵਾਸਥ ਕੇਂਦਰ ) ਗਲੇਨਡੇਲ ਵਿਖੇ , ਲਾਂਸ ਏਂਜਲੈੱਸ ਤੋਂ ਅੱਠ ਮੀਲ ਦੂਰ ; ਅਤੇ ਇੱਕ ਵੱਡੀ ਅਤੇ ਖੂਬਸੂਰਤ ਜਗ੍ਹਾ ਲੌਮਾ ਲਿੰਡਾ ਵਿੱਚ , ਲਾਂਸ ਏਂਜਲੇਸ ਦੇ ਪੂਰਬ ਵੱਲ ਬਾਠ ਮੀਲ ਦੁਰ , ਅਤੇ ਰੈੱਡਲੈਂਡਜ਼ , ਰਿਵਰਸਾਈਡ , ਅਤੇ ਸੈਂਨ ਬਰਨਾਰਡੀਨੋ ਦੇ ਨੇੜੇ । ਲੋਮਾ ਲਿੰਡਾ ਦੀ ਜਾਇਦਾਦ ਇੱਕ ਸਭ ਤੋਂ ਸੁੰਦਰ ਸੈਨੀਟੇਰੀਅਮ ( ਸਵਾਸਥ ਕੇਂਦਰ )ਸਾਈਟ ਵਿਚੋਂ ਇੱਕ ਹੈ ਜੋ ਮੈਂ ਵੇਖੇ ਹਨ। - ਲੋਮਾ ਲਿੰਡਾ ਮੈਸੇਜ / ਲੋਮਾ ਲਿੰਡਾ ਸੰਦੇਸ਼ , 141 (1905) • LDEpj 92.3
ਲੌਮਾ ਲਿੰਡਾ ਉਹ ਜਗ੍ਹਾ ਹੈ ਜਿਸ ਨੂੰ ਪ੍ਰਭੂ ਨੇ ਖਾਸ ਤੌਰ ਤੇ ਮੈਡੀਕਲ ਮਿਸ਼ਨਰੀਆਂ ਦੀ ਸਿਖਲਾਈ ਕੇਂਦਰ ਵਜੋਂ ਮਨੋਨੀਤ / ਚੁਨਾਵ ਕੀਤਾ ਹੈ । - ਲੇਟਰ / ਪੱਤਰ 188 , 1907 ° ਇੱਥੇ ਸਕੂਲ ਦੇ ਲਈ ਸ਼ਾਨਦਾਰ ਫਾਇਦੇ ਹਨ । ਖੇਤ , ਬਾਗ , ਚਰਾਂਤੀ ਜ਼ਮੀਨ , ਵੱਡੀਆਂ ਇਮਾਰਤਾਂ , ਕਾਫ਼ੀ ਖੁੱਲੇ ਮੈਦਾਨ , ਸੁੰਦਰਤਾ - ਇਹ ਸਭ ਬਹੁਤ ਵੱਡੀਆਂ ਬਰਕਤਾਂ ਹਨ । - ਲੋਮਾ ਲਿੰਡਾ ਮੈਸੇਜ / ਲੋਮਾ ਲਿੰਡਾ ਸੰਦੇਸ਼ , 310 ( 1907 ) • LDEpj 92.4
ਇਹ ਸਥਾਨ , ਲੋਮਾ ਲਿੰਡਾ ਵਿੱਚ , ਸ਼ਾਨਦਾਰ ਸਹੂਲਤਾਂ / ਫਾਇਦੇ ਹਨ , ਅਤੇ ਜੇਕਰ ਓਹ ਜੋ ਇੱਥੇ ਮੌਜੂਦ ਹਨ , ਵਫ਼ਾਦਾਰੀ ਦੇ ਨਾਲ ਏਹਨਾ ਦੇ ਫਾਇਦੇ ਲੈਣ , ਸੱਚੇ ਮੈਡੀਕਲ ਮਿਸ਼ਨਰੀ ਬਣਨ ਤਾਂ ਉਹ ਆਪਣਾ ਚਾਨਣ / ਪ੍ਰਕਾਸ਼ ਆਪਣੇ ਆਲੇ ਦੁਆਲੇ ਦੇ ਲੋਕਾਂ ਲਈ ਚਮਕਾਉਣਗੇ । ਸਾਨੂੰ ਹਰ ਰੋਜ਼ ਪਰਮੇਸ਼ਰ ਦੀ ਭਾਲ ਕਰਨੀ ਚਾਹੀਦਾ ਹੈ ਤਾਂ ਜੋ ਸਾਨੂੰ ਬੁੱਧ ਦੀ ਪ੍ਰਾਪਤੀ ਹੋ ਸਕੇ । - ਲੇਟਰ | ਪੱਤਰ 374, 1907 . LDEpj 93.1
ਇੱਥੇ ਸਕੂਲ ਅਤੇ ਸੈਨੀਟੇਰੀਅਮ ( ਸਵਾਸਥ ਕੇਂਦਰ ) ਦੇ ਲਈ ਸਾਡੇ ਕੋਲ ਸ਼ਾਨਦਾਰ ਸਹੂਲਤਾਂ । ਫਾਇਦੇ ਹਨ । ਇੱਥੇ ਵਿਦਿਆਰਥੀਆਂ ਦੇ ਲਈ ਸਹੂਲਤਾਂ | ਫਾਇਦੇ ਹਨ ਅਤੇ ਮਰੀਜ਼ਾਂ ਦੇ ਲਈ ਬਹੁਤ ਸਹੂਲਤਾਂ | ਫਾਇਦੇ ਹਨ। ਮੈਨੂੰ ਏਹ ਨਿਰਦੇਸ਼ ਦਿੱਤਾ ਗਿਆ ਹੈ ਕਿ ਇੱਥੇ ਸਾਡੇ ਕੋਲ ਇੱਕ ਸਕੂਲ ਹੋਣੇ ਚਾਹੀਦਾ ਹੈ , ਜੋ ਕਿ ਨਬੀਆਂ ਦੇ ਪ੍ਰਾਚੀਨ ਸਕੂਲਾਂ ਦੇ ਸਿਧਾਂਤਾਂ ਤੇ ਹੋਣਾ ਚਾਹੀਦਾ ਹੈ ..... ਡਾਕਟਰਾਂ ਨੂੰ ਆਪਣੀ ਸਿੱਖਿਆ ਇੱਥੇ ਪ੍ਰਾਪਤ ਕਰਨੀ ਚਾਹੀਦੀ ਹੈ। - ਮੈਡੀਕੱਲ ਮਨਿਸਟਰੀ , 75 , 76 (1907) . LDEpj 93.2
ਐੱਗਵਿੱਨ , ਕੈਲੀਫੋਰਨੀਆ
ਜਿਵੇਂ ਕਿ ਮੈਂ ਇਸ ਸੰਪਤੀ ਦਾ ਮੁਲਾਂਕਣ ਕੀਤਾ ਹੈ ਮੈਂ ਬਹੁਤ ਸਾਰੇ ਮਾਮਲਿਆਂ ਵਿੱਚ ਇਸ ਨੂੰ ਉੱਤਮ ਕਿਹਾ / ਮਾਨਿਆ ਹੈ । ਸਕੂਲ ਬਿਹਤਰ ਥਾਂ / ਸਥਾਨ ਤੇ ਸਥਿਤ ਨਾ ਹੋ ਸਕਿਆ । ਇਹ ਸੇਂਟ ਹੈਲੇਨਾ ਤੋਂ ਅੱਠ ਮੀਲ ਦੂਰ ਹੈ , ਅਤੇ ਸ਼ਹਿਰ ਦੇ ਪਰਤਾਵਿਆਂ ਤੋਂ ਮੁਕਤ ਹੈ .... LDEpj 93.3
ਸਮੇਂ ਦੇ ਨਾਲ , ਵਿਦਿਆਰਥੀਆਂ ਲਈ ਜ਼ਿਆਦਾ ਕਾਟੇਜ਼ (ਕਮਰੇ ) ਬਣਾਏ ਜਾਣਗੇ , ਅਤੇ ਇਹ ਵਿਦਿਆਰਥੀ ਆਪਣੇ ਆਪ ਸਮਰੱਥ ਅਧਿਆਪਕਾਂ ਦੀ ਹਦਾਇਤ ਦੇ ਤਹਿਤ ਕਾਇਮ ਕਰ ( ਬੱਨਾਂ ) ਸਕਦੇ ਹਨ । ਇਮਾਰਤ ਦੇ ਇਸ ਕੰਮ ਦੇ ਲਈ ਲਕੜੀ ਉਸੇ ਥਾਂ / ਜ਼ਮੀਨ ਤੇ ਤਿਆਰ ਕੀਤੀ ਜਾ ਸਕਦੀ ਹੈ , ਅਤੇ ਵਿਦਿਆਰਥੀਆਂ ਨੂੰ ਸਿਖਿਅਤ / ਮਾਹਹਿਰ ਕੀਤਾ ਜਾ ਸਕਦਾ ਹੈ ਕਿ ਇੱਕ ਭਰੋਸੇਮੰਦ ਤਰੀਕੇ ਵਿੱਚ ਕਿਵੇਂ ਬਣਾਇਆ ਜਾਵੇ । ਸਾਨੂੰ ਇੱਥੇ ਅਸ਼ੁੱਧ ਪਾਣੀ ਪੀਣ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਕਿਓਕੀ ਇਹ ਇਥੇ ਪ੍ਰਭੂ ਦੇ ਖ਼ਜ਼ਾਨੇ । ਭੰਡਾਰ ਘਰੋਂ ਸਾਡੇ ਲਈ ਮੁਫਤ ਮੁਹਈਆ ( ਦਿੱਤਾ ) ਕੀਤਾ ਗਿਆ ਹੈ। ਮੈਨੂੰ ਨਹੀਂ ਪਤਾ ਕੀ ਇਹਨਾ ਬਹੁਤ ਸਾਰੇਆਂ ਸਹੂਲਤਾਂ | ਫਾਇਦੇਆਂ ਦੇ ਲਈ ਮਈ ਪ੍ਰਭੁ ਦਾ ਧੰਨਵਾਦੀ ਕਿਵੇ ਹੋਵਾਂ .... LDEpj 93.4
ਸਾਨੂੰ ਅਹਿਸਾਸ ਹੈ ਕਿ ਪ੍ਰਭੂ ਜਾਣਦਾ ਹੈ ਕਿ ਸਾਨੂੰ ਕਿਸ ਚੀਜ਼ ਦੀ ਲੋੜ ਸੀ ਅਤੇ ਇਹ ਉਸ ਦੀ ਯੋਜਨਾ ਹੈ ਜੋ ਓਹ ਸਾਨੂੰ ਇਥੇ ਲੈ ਆਇਆ ਹੈ ... ਪਰਮੇਸ਼ਰ ਸਾਨੂੰ ਏਥੇ ਚਾਹੁੰਦਾ ਸੀ ਅਤੇ ਉਸਨੇ ਹੀ ਸਾਨੂੰ ਇੱਥੇ ਰੱਖਿਆ ਹੈ। LDEpj 94.1
ਮੈਨੂੰ ਇਸ ਬਾਰੇ ਯਕੀਨ ਸੀ ਜੱਦ ਮੈਂ ਇਨ੍ਹਾਂ ਥਾਵਾਂ / ਮੈਦਾਨਾਂ ਤੇ ਆਇਆ ਸੀ .... ਮੇਰਾ ਮੰਨਣਾ ਹੈ ਕਿ ਜਦੋਂ ਤੁਸੀਂ ਇਹਨਾਂ ਥਾਵਾਂ ਤੇ ਚੱਲਦੇ ਫਿਰਦੇ ਹੋ ਤਾਂ ਤੁਸੀਂ ਵੀ ਮੇਰੇ ਨਾਲ ਸਹਿਮੱਤ ਹੋਵੋਗੇ - ਕੀ ਪ੍ਰਭੂ ਨੇ ਇਸ ਥਾਂ / ਜਗ੍ਹਾ ਨੂੰ ਸਾਡੇ ਵਾਸਤੇ ਬਣਾਇਆ ਹੈ । - ਮੈਨੁਸਕ੍ਰਿਪਟ ਰੀਲਿਜ਼ 1: 340 , 341, 343 (1909) . LDEpj 94.2