ਅੰਤ ਦੇ ਦਿਨਾਂ ਦੀਆਂ ਘਟਨਾਵਾਂ

18/23

ਪਾਠ 15. ਪਰਮੇਸ਼ਰ ਦੀ ਮੁਹਰ ਅਤੇ ਹੈਵਾਨ

ਦਾ ਚਿੰਨ ਕੇਵਲ ਦੋ ਵਰਗ

ਸਿਰਫ ਦੋ ਵਰਗ ਹੋ ਸਕਦੇ ਹਨ । ਹਰ-ਇੱਕ ਧੱਰ ( ਪਾਰਟੀ ) ਨੂੰ ਸਪਸ਼ਟ ਤੌਰ ਤੇ ਮੁਹਰਬੰਦ ਕੀਤਾ ਗਿਆ ਹੈ , ਜਾਂ ਤੇ ਜੀਉਂਦੇ ਪਰਮੇਸ਼ਰ ਦੀ ਮੋਹਰ ਦੇ ਨਾਲ , ਜਾਂ ਜਾਨਵਰ ਦੇ ਨਿਸ਼ਾਨ ਜਾਂ ਉਸਦੀ ਮੂਰਤ ਦੇ ਨਾਲ । - ਦੀ ਰਿਵਿਊ ਐਂਡ ਹੈਰਲਡ , ਜਨਵਰੀ 30, 1900 LDEpj 184.1

ਵਿਸ਼ਵਾਸ ਅਤੇ ਅਵਿਸ਼ਵਾਸ ਵਿੱਚਕਾਰ ਵੱਡੇ ਸੰਘਰਸ਼ ਵਿੱਚ ਸਾਰਾ ਮਸੀਹੀ ਸੰਸਾਰ ਸ਼ਾਮਲ ਕੀਤਾ ਜਾਵੇਗਾ | ਸਾਰੇ ਪੱਖ ਲੈਣਗੇ। ਕੁੱਝ ਸਪਸ਼ਟ ਤੌਰ ਤੇ ਦੋਵੇਂ ਪਾਸੇ ਦੇ ਸੰਘਰਸ਼ ਵਿੱਚ ਸ਼ਾਮਲ ਨਹੀਂਹੋਣਗੇ । ਹੋ ਸਕਦਾ ਹੈ ਕਿ ਓਹ ਲੋਕ ਸੱਚਾਈ ਦੇ ਵਿਰੁੱਧ ਪੱਖ ਨਾ ਲੈਣ , ਪਰ ਉਹ ਦੌਲਤ ਗੁਆਉਣ ਜਾਂ ਬਦਨਾਮੀ ਦੇ ਡਰ ਦੇ ਕਾਰਨ ਮਸੀਹ ਡੇ ਲਈ ਦਲੇਰੀ ਨਾਲ ਨਹੀਂ ਨਿਕਲਣਗੇ । ਇਹ ਸਾਰੇ ਮਸੀਹ ਦੇ ਦੁਸ਼ਮਣਾਂ ਨਾਲ ਗਿਣੇ ਜਾਂਦੇ ਹਨ। - ਦੀ ਰਿਵਿਊ ਐਂਡ ਹੈਰਲਡ , ਫਰਵਰੀ 7, 1893 LDEpj 184.2

ਜੱਦੋਂ ਅਸੀਂ ਅੰਤ ਸਮੇਂ ਦੇ ਨੇੜੇ ਹੁੰਦੇ ਹਾਂ ਤਾਂ ਚਾਨਣ ਦੇ ਬੱਚਿਆਂ ਅਤੇ ਹਨੇਰੇ ਦੇ ਬੱਚਿਆਂ ਡੇ ਵਿੱਚ-ਕਾਰ ਸੀਮਾਬੱਧਤਾ ਹੋਰ ਜਿਆਦਾ ਤੈਹ ਹੋ ਜਾਵੇਗੀ । ਉਹ ਵੱਧ ਤੋਂ ਵੱਧ ਵਿਭਿੰਨਤਾ ਵਿੱਚ ਹੋਣਗੇ । ਇਹ ਅੰਤਰ ਮਸੀਹ ਦੇ ਸ਼ਬਦਾਂ ਵਿੱਚ ” ਨਵਾਂ ਜਨਮ ” ਦਰਸਾਇਆ ਗਿਆ ਹੈ , - ਮਸੀਹ ਵਿੱਚ ਨਵੀਂ ਸ਼ਿਸ਼ਟੀ , ਸੰਸਾਰ ਡੇ ਲੈ ਮੁਰਦਾ ਅਤੇ ਪਰਮੇਸ਼ਰ ਦੇ ਲਈ ਜਿਉਂਡੇ ਹੋਣਾ। ਇਹ ਓਹ ਵਿਭਾਜਨ / ਵੰਡਾਂ ਦੀਆਂ ਕੰਧਾਂ ਹਨ ਜੋ ਸਵਰਗੀ ਨੂੰ ਧਰਤੀ ਤੋਂ ਅੱਲਗ ਕਰਦਿਆਂ ( ਵੰਡਦੀਆਂ ) ਹਨ ਅਤੇ ਓਹਨਾਂ ਲੋਕਾਂ ਵਿੱਚ-ਕਾਰ ਫਰਕ ਦਾ ਵਰਣਨ ਕਰਦੇ ਹਨ ਜੋ ਦੁਨੀਆਂ ਦੇ ਹਨ ਅਤੇ ਜਿਹੜੇ ਇਸ ਵਿੱਚੋਂ ਚੁਣੇ ਗਏ ਹਨ , ਜਿਨ੍ਹਾਂ ਨੂੰ ਚੁਣਿਆ ਗਿਆ ਹੈ , ਜੋ ਪਰਮੇਸ਼ਰ ਦੀ ਨਜ਼ਰ ਵਿੱਚ ਕੀਮਤੀ ਹਨ। ਬੈਟਲ ਕੀਕ ਚਰਚ ਵਿੱਚ ਵਿਸ਼ੇਸ਼ ਗਵਾਹੀ ( ਪੀਐੱਸ 155) , 3(1882). LDEpj 184.3

ਪਰਿਵਾਰ ਦੇ ਮੈਂਬਰ / ਸਦੱਸੋ ਵੱਖਰੇ ਕੀਤੇ ਗਏ ਹਨ LDEpj 184.4

ਇੱਕੋ ਪਰਿਵਾਰ ਦੇ ਮੈਂਬਰਾਂ ਨੂੰ ਵੱਖ ਕੀਤਾ ਜਾਂਦਾ ਹੈ । ਇੱਕ ਧਰਮੀ ਨੂੰ ਨਿਸ਼ਾਨੇ ਉੱਤੇ ਰੱਖਿਆ ਗਿਆ ਹੈ । ਸੈਣਾਂ ਦਾ ਯਹੋਵਾਹ ਆਖਦਾ ਹੈ , ” ਉਹ ਮੇਰੇ ਹੋਣਗੇ , ਅਤੇ ਮੈਂ ਓਹਨਾਂ ਨੂੰ ਉਸ ਦਿੱਨ ਬਖਸ਼ ਦਿਆਂਗਾ , ਜੱਦੋਂ ਮੈਂ ਆਪਣੇ ਰੱਤਨਾ ਨੂੰ ਬਣਾਵਾਂਗਾ , ਠੀਕ ਉਸੇ ਤਰਹ ਜਿਵੇਂ ਕੋਈ ਮਨੁੱਖ ਆਪਣੇ ਪੁੱਤਰ ਨੂੰ ਜੋ ਉਸ ਦੀ ਸੇਵਾ ਕਰਦਾ ਹੈ “( ਮਲਾਕੀ 3:17).ਜਿਹੜੇ ਲੋਕ ਪਰਮੇਸ਼ਰ ਦੇ ਹੁਕਮਾਂ ਦੀ ਪਾਲਨਾ ਕਰਦੇ ਹਨ , ਓਹ ਰੋਸ਼ਨੀ / ਪ੍ਰਕਾਸ਼ ਵਿੱਚ ਸੰਤਾ ਦੀ ਸੰਗਤਾਂ ਵਿੱਚ ਮਿੱਲ ਜਾਂਦੇ ਹਨ । ਓਹ ਸ਼ਹਿਰ ਦੇ ਫਾਟਕਾਂ ਰਾਹੀਂ ਸ਼ਹਿਰ ਵਿੱਚ ਦਾਖ਼ਲ ਹੋ ਜਾਣਗੇ ਅਤੇ ਜ਼ਿੰਦਗੀ ਦੇ ਦਰਖ਼ਤ ਦਾ ਹੱਕ ਪ੍ਰਾਪਤ ਕਰਨਗੇ। LDEpj 184.5

” ਇੱਕ ਲਿਆ ਜਾਵੇਗਾ ।” ਉਸ ਦਾ ਨਾਮ ਜੀਵਨ ਦੀ ਪੁਸਤਕ ਵਿੱਚ ਹੋਵੇਗਾ , ਜੱਦੋਂ ਕਿ ਜਿਨ੍ਹਾਂ ਦੇ ਨਾਲ ਓਹ ਸਬੰਤ ਹੈ ਓਹਨਾਂ ਨੂੰ ਪਰਮੇਸ਼ਰ ਤੋਂ ਸਦੀਵੀ ਅੱਲਗ ਹੋਣ ਦਾ ਚਿੰਨ ਮਿਲੇਗਾ | - ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਪਲ ਵਰਕਰਸ , 234 , 235 (1895). LDEpj 185.1

ਪ੍ਰਾਪਤ ਕੀਤੇ ਚਾਨਣ | ਪ੍ਰਕਾਸ਼ ਦੁਆਰਾ ਸਾਡਾ ਨਿਰਣਾ ਕੀਤਾ ਗਿਆ

ਜਿੰਨਾਂ ਲੋਕਾਂ ਦੇ ਕੋਲ ਓਹ ਸੁਵਿਧਾਵਾਂ ਨਹੀਂ ਸਨ ਜੋ ਸਾਡੇ ਕੋਲ ਸੀ , ਓਹਨਾਂ ਬਹੁਤ ਸਾਰੇ ਲੋਕਾਂ ਨਾਲੋਂ ਪਹਲਾ ਸਵਰਗ ਚਲੇ ਜਾਣਗੇ ਜਿਨ੍ਹਾਂ ਕੋਲ ਬਹੁਤ ਚਾਨਣ / ਪ੍ਰਕਾਸ਼ ਸੀ ਉੱਸ ਦੇ ਅਨੁਸਾਰ / ਵਿੱਚ ਨਹੀਂ ਚੱਲੇ । ਬਹੁਤ ਸਾਰੇ ਲੋਕੀ ਜਿੰਨਾਂ ਪ੍ਰਕਾਸ਼ ਓਹਨਾਂ ਦੇ ਕੋਲ ਸੀ ਉੱਸ ਦੇ ਅਨੁਸਾਰ ਓਹਨਾਂ ਨੇ ਬਹੁਤ ਵਧੀਆ ਜੀਵਨ ਯਾਪੱਨ ਕੀਤਾ ਅਤੇ ਓਹਨਾਂ ਦਾ ਉਸ ਦੇ ਅਨੁਸਾਰ ਨਿਰਣਾ ਕੀਤਾ ਜਾਵੇਗਾ । - ਲੈਟਰ / ਪੱਤਰ 36, 1895. LDEpj 185.2

ਜੱਦ ਤੱਕ ਚੇਤਾਵਨੀ ਪੂਰੀ ਦੁਨੀਆਂ ਦੇ ਸਾਰੇ ਹਿੱਸਿਆਂ ਵਿੱਚ ਨਹੀਂ ਹੋ ਜਾਂਦੀ , ਜੱਦ ਤੱਕ ਹਰ ਰੂਹ ਨੂੰ ਪੂਰਾ ਪ੍ਰਕਾਸ਼ / ਰੌਸ਼ਨੀ ਅਤੇ ਸਬੂਤ ਨਹੀਂ ਦਿੱਤੇ ਜਾਂਦੇ , ਸਾਰਿਆਂ ਨੂੰ ਨਿਸ਼ਚਿੱਤ ਸਮੇਂ ਦੀ ਉਡੀਕ ਕਰਨੀ ਚਾਹੀਦੀ ਹੈ। ਕੁੱਝ ਕੋਲ ਹੋਰਨਾਂ ਨਾਲੋਂ ਘੱਟ ਰੌਸ਼ਨੀ / ਪ੍ਰਕਾਸ਼ ਹੋਵੇਗਾ ਪਰ ਹਰ ਵਿਅਕਤੀ ਦਾ ਨਿਆਂ ਉਸ ਨੂੰ ਮਿਲੇ ਪ੍ਰਕਾਸ਼ ਦੇ ਅਨੁਸਾਰ ਕੀਤਾ ਜਾਵੇਗਾ । - ਮੈਨੁਸਕ੍ਰਿਪਟ 77, 1899. LDEpj 185.3

ਪਰਮੇਸ਼ਰ ਦੇ ਨਿਯਮਾਂ ਦੇ ਸੰਬੰਧ ਵਿੱਚ ਸਾਨੂੰ ਬਹੁਤ ਪ੍ਰਕਾਸ਼ / ਚਾਨਣ ਦਿੱਤਾ ਗਿਆ ਹੈ। ਇਹ ਨਿਯਮਾਂ ਚਰਿੱਤਰ ਦਾ ਪੱਧਰ ਹਨ । ਹੁਣ ਮਾਨਵ ਨੂੰ ਇਸ ਦੀ ਪਾਲਣਾ ਕਰਨ ਦੀ ਲੋੜ ਹੈ , ਅਤੇ ਇਸਦੇ ਦੁਆਰਾ ਉਸ ਮਹਾਨ ਦਿੱਨ ਵਿੱਚ ਉਸਦਾ ਨਿਆਂ ਕੀਤਾ ਜਾਵੇਗਾ । ਉਸ ਦਿੱਨ ਲੋਕਾਂ ਨੂੰ ਦਿੱਤੇ ਪ੍ਰਕਾਸ਼ | ਚਾਨਣ ਦੇ ਅਨੁਸਾਰ ਉਹਨਾਂ ਦਾ ਨਿਪਟਾਰਾ / ਨਿਆਂ ਕੀਤਾ ਜਾਵੇਗਾ | - ਦੀ ਗੋਸਪਲ ਹੇਰਾਲਡ , ਜਨਵਰੀ, 1901 ( ਸਪਲੀਮੇਂਟ ). LDEpj 185.4

ਜਿੰਨਾਂ ਕੋਲ ਬਹੁਤ ਚਾਨਣ / ਪਕਾਸ਼ ਸੀ ਅਤੇ ਓਹਨਾਂ ਨੇ ਉਸਦਾ ਸੱਨਮਾਨ ਨਹੀਂ ਕੀਤਾ ਉਹ ਓਹਨਾਂ ਨਾਲੋਂ ਬਦਤਰ ਸਥਿਤੀ ਵਿੱਚ ਖੜੇ ਹਨ ਜਿੰਨਾਂ ਲੋਕਾਂ ਨੂੰ ਜਿਆਦਾ ਫਾਇਦੇ ਨਹੀਂ ਦਿੱਤੇ ਗਏ ਸਨ । ਉਹ ਆਪਣੇ ਆਪ ਨੂੰ ਉੱਚਾ ਕਰਦੇ ਹਨ ਪਰ ਪ੍ਰਭੂ ਨੂੰ ਨਹੀਂ । ਹਰ ਮਾਮਲੇ ਵਿੱਚ ਮਨੁੱਖਾਂ ਨੂੰ ਦਿੱਤੀ ਗਈ ਸਜ਼ਾ ਉਸ ਅੱਪਮਾਨ ਦੇ ਅਨੁਪਾਤ ਅਨੁਸਾਰ ਹੋਵੇਗੀ , ਜੋ ਓਹਨਾਂ ਨੇ ਪਰਮੇਸ਼ਰ ਤੇ ਲਿਆਂਦੀ ਸੀ | • ਮੈਨੁਸਕ੍ਰਿਪਟ ਰੀਲੀਜ਼ 8:168 (1901). LDEpj 185.5

ਸਮਝਦਾਰੀ ਦੇ ਨਾਲ ਫੈਸਲਾ ਕਰਨ ਦੇ ਲਈ ਹਰ ਕਿਸੇ ਦੇ ਕੋਲ ਕਾਫ਼ੀ ਚਾਨਣ | ਪ੍ਰਕਾਸ਼ ਹੋਣਾ ਚਾਹੀਦਾ ਹੈ। - ਦੀ ਗ੍ਰੇਟ ਕੋਂਟਰਵੈਰਸ / ਮਹਾਨ ਸੰਘਰਸ਼ , 605 (1911) LDEpj 185.6

ਜਾਣਬੁੱਝ ਕੇ ਅਨ੍ਹੇਪਣ ( ਅੱਨਜਾਨ ਬਣਨਾ ) ਲਈ ਕੋਈ ਛੁੱਟ ਨਹੀਂ

ਕਿਸੇ ਨੂੰ ਵੀ ਉਸ ਪ੍ਰਕਾਸ਼ ਅਤੇ ਗਿਆਨ ਦੀ ਪਾਲਣਾ ਨਾ ਕਰਨ ਦੇ ਲਈ ਦੋਸ਼ੀ ਨਹੀਂ ਠਹਰਾਯਾ ਜਾਵੇਗਾ ਜੋ ਓਹਨਾਂ ਦੇ ਕੋਲ ਨਹੀਂ ਸੀ , ਅਤੇ ਓਹ ਪ੍ਰਾਪਤ ਨਹੀਂ ਕਰ ਸਕਦੇ ਸਨ। ਪਰ ਬਹੁਤ ਸਾਰੇ ਲੋਕ ਉਸ ਸੱਚਾਈ ਦੀ ਪਾਲਣਾ ਕਰਨ ਤੋਂ ਇਨਕਾਰ ਕਰਦੇ ਹਨ ਜੋ ਓਹਨਾਂ ਨੂੰ ਮਸੀਹ ਦੇ ਰਾਜਦੂਤਾਂ ਦੁਆਰਾ ਪੇਸ਼ ਕੀਤਾ ( ਦਿੱਤੀ ) ਜਾਂਦੀ ਹੈ , ਕਿਉਂਕਿ ਓਹ ਲੋਕ ਦੁਨੀਆਂ ਦੇ ਮਿਆਰਾਂ ਅਨੁਸਾਰ ਚੱਲਣਾ ਚਾਹੁੰਦੇ ਹਨ , ਅਤੇ ਓਹ ਸੱਚ ਜੋ ਓਹਨਾਂ ਦੀ ਸਮਝ ਤੱਕ ਪਹੁੰਚ ਗਿਆ ਹੈ , ਜੋ ਚਾਨਣ / ਪ੍ਰਕਾਸ਼ ਆਤਮਾ ਵਿੱਚ ਚਮਕਿਆ ਹੈ , ਉਹ ਨਿਆਂ ਦੇ ਸਮੇ ਓਹਨਾਂ ਦੀ ਨਿੰਦੀਆਂ ਕਰੇਗਾ | • ਐੱਸ . ਡੀ . ਏ . ਬਾਈਬਲ ਕਮੈਂਟਸੀਂ / ਟਿੱਪਣੀ 5:1145 ( 1884 ) LDEpj 186.1

ਜਿਨ੍ਹਾਂ ਲੋਕਾਂ ਕੋਲ ਸਚਾਈ ਸੁਣਨ ਦਾ ਮੌਕਾ ਹੁੰਦਾ ਹੈ ਅਤੇ ਫਿਰ ਵੀ ਉਸ ਨੂੰ ਸੁਣਨ ਜਾਂ ਸਮਝਣ ਦਾ ਜੱਤਨ ( ਕੋਸ਼ਿਸ਼ ) ਇਹ ਸੋਚ ਕੇ ਨਹੀਂ ਕਰਦੇ , ਕਿ ਜੇ ਓਹ ਨਹੀਂ ਸੁਣਨਗੇ ਤਾਂ ਜਵਾਬਦੇਹ ਨਹੀਂ ਹੋਣਗੇ , ਪਰਮੇਸ਼ਰ ਦੇ ਸਾਹਮਣੇ ਓਹ ਵੀ ਉੱਸੇ ਤਰਹ ਦੋਸ਼ੀ ਠਹਿਰਾਏ ਜਾਣਗੇ ਜਿਵੇਂ ਓਹ ਲੋਕ ਜਿੰਨਾਂ ਨੇ ਸੁਣਿਆ ਅਤੇ ਰੱਦ ਕਰ ਦਿੱਤਾ ਸੀ। ਓਹਨਾਂ ਲੋਕਾਂ ਦੇ ਲਈ ਕੋਈ ਬਹਾਨਾ ( ਛੁੱਟ ) ਨਹੀਂ ਹੋਵੇਗਾ ਜੋ ਗਲਤੀ ਕਰਨ ਦੀ ਚੋਣ ਕਰਦੇ ਹਨ ਜੱਡੋ ਕੀ ਉਹ ਸਮਝ ਸਕਦੇ ਹਨ ਕਿ ਸੱਚਾਈ ਕੀ ਹੈ । ਆਪਣੇ ਦੁੱਖ ਅਤੇ ਮੌਤ ਵਿੱਚ ਯਿਸੂ ਨੇ ਅਗਿਆਨਤਾ ਦੇ ਸਾਰੇ ਪਾਪਾਂ ਲਈ ਪ੍ਰਾਸਚਿਤ ਕੀਤਾ ਹੈ , ਪਰ ਬੇਵਕੂਫੀ ਦੇ ਅਨ੍ਹੇਪਣ ਲਈ ਕੋਈ ਵਿਵਸਥਾ ਨਹੀਂ ਹੈ। LDEpj 186.2

ਸਾਨੂੰ ਉਸ ਰੌਸ਼ਨੀ / ਪ੍ਰਕਾਸ਼ ਦੇ ਲਈ ਜਵਾਬਦੇਹ ਨਹੀਂ ਠਹਿਰਾਇਆ ਜਾਵੇਗਾ ਜੋ ਸਾਡੀ ਧਾਰਨਾ ( ਯੋਗਤਾ ) ਤੱਕ ਨਹੀਂ ਪਹੁੰਚਿਆ ਹੈ , ਪਰ ਉਸ ਦੇ ਲਈ ਜਿਸ ਦਾ ਅਸੀਂ ਵਿਰੋਧ ਕੀਤਾ ਹੈ ਅਤੇ ਇਨਕਾਰ ਕੀਤਾ ਹੈ । ਜਿਸ ਸੱਚਾਈ ਨੂੰ ਮਨੁੱਖ ਦੇ ਸਾਹਮਣੇ ਕਦੇ ਪੇਸ਼ ਨਹੀਂ ਕੀਤਾ ਗਿਆ ਓਹ ਉਸ ਨੂੰ ਸਮਝ ਨਹੀਂ ਸਕਦਾ , ਅਤੇ ਇਸਲਈ ਉਸ ਨੂੰ ਉਸ ਚਾਨਣ / ਪ੍ਰਕਾਸ਼ ਦੇ ਲਈ ਦੋਸ਼ੀ ਨਹੀਂ ਠਹਰਾਯਾ ਜਾ ਸਕਦੀ ਜੋ ਉਸ ਨੂੰ ਕੱਦੇ ਮਿੱਲਿਆ ਹੀ ਨਹੀਂ ਸੀ । • ਐੱਸ . ਡੀ . ਏ . ਬਾਈਬਲ ਕਮੈਂਟਰੀਂ / ਟਿੱਪਣੀ 5:1145 (1893 ). LDEpj 186.3

ਵੇਹਵਾਰਿੱਕ ਲਾਹੇਵੰਦਤਾ ਦੀ ਮਹੱਤਤਾ

ਆਖਰੀ ਦਿੱਨ ਦੇ ਫ਼ੈਸਲੇ ਸਾਡੇ ਵੇਹਵਾਰਿੱਕ ਉਦੇਸ਼ ਤੇ ਨਿਰਭਰ ਕਰਦੇ ਹਨ । ਮਸੀਹ ਹਰ ਕੰਮ ਨੂੰ ਇਸ ਤਰਹ ਸਵੀਕਾਰ ਕਰਦਾ ਹੈ ਜਿਵੇਂ ਉਹ ਆਪਣੇ ਆਪ ਨੂੰ ਕਰਦਾ ਹੈ । - ਟੈਸਟੀਮਨੀਸ ਰੂ ਮਨਿਸਟਰਸ ਐਂਡ ਗੋਸਪਲ ਵਰਕਰਸ , 400 (1896) LDEpj 186.4

ਜੱਦ ਕੌਮਾਂ ਉਸ ਦੇ ਸਾਹਮਣੇ ਇਕੱਠੀਆਂ ਕੀਤੀਆਂ ਜਾਣਗੀਆਂ ਤਾਂ ਓਹ ਦੋ ਸ਼੍ਰੇਣੀਆਂ ਵਿੱਚ ਹੋਣਗੀਆਂ , ਅਤੇ ਓਹਨਾਂ ਦੀ ਸਦੀਵੀ ਕਿਸਮੱਤ ਓਹਨਾਂ ਦੇ ਕੀਤੇ ਕੰਮਾਂ ਦੁਆਰਾ ਨਿਸ਼ਚਿੱਤ ਕੀਤੀ ਜਾਵੇਗੀ ਜਾਂ ਓਹਨਾਂ ਨੇ ਉਸ ਦੇ ਲਈ ਗਰੀਬ ਅਤੇ ਪੀੜਤ ਵਿਅਕਤੀ ਦੇ ਲਈ ਕੀਤਾ ਜਾਂ ਕਰਨਾ ਛੱਡ ਦਿੱਤੇ ਹਨ… LDEpj 186.5

ਗੈਰ ਵਿਸ਼ਵਾਸੀ , ਮੂਰਤਿ ਪੁਜੱਕ ਲੋਕਾਂ ਵਿੱਚ ਉਹ ਲੋਕ ਹਨ ਜੋ ਅਣਜਾਣੇ ਵਿੱਚ ਪਰਮੇਸ਼ਰ ਦੀ ਉਪਾਸਨਾ ਕਰਦੇ ਹਨ , ਉਹ ਲੋਕ ਜਿਨ੍ਹਾਂ ਕੋਲ ਮਨੁੱਖੀ ਜੱਤਨਾ ਦੁਆਰਾ ਚਾਨਣ / ਪ੍ਰਕਾਸ਼ ਨਹੀਂ ਲਿਆਦਾ ਗਿਆ , ਫਿਰ ਵੀ ਓਹ ਨਾਸ਼ ਨਹੀਂ ਕੀਤੇ ਜਾਣਗੇ , ਹਾਲਾਂਕਿ ਓਹ ਲੋਕ ਪਰਮੇਸ਼ਰ ਦੇ ਲਿਖਤੀ ਕਾਨੂੰਨਾਂ ਤੋਂ ਅਣਜਾਣ ਸਨ , ਫਿਰ ਵੀ ਓਹਨਾਂ ਨੇ ਉਸ ਦੀ ਆਵਾਜ਼ ਨੂੰ ਕੁੱਦਰਤ ਰਹੀ ਓਹਨਾਂ ਦੇ ਨਾਲ ਬੋਲਦੇ ਸੁਣਿਆ ਹੈ , ਅਤੇ ਓਹਨਾਂ ਗੱਲਾਂ ਨੂੰ ਪੂਰਾ ਕੀਤਾ ਹੈ ਜੋ ਵਿਵਸਥਾ ਦੇ ਮੰਗ ਹੈ | ਓਹਨਾਂ ਦੇ ਕੰਮ ਇਸ ਗੱਲ ਦਾ ਸਬੂਤ ਹਨ ਕਿ ਪਵਿੱਤਰ ਆਤਮਾ ਨੇ ਓਹਨਾਂ ਦੇ ਦਿੱਲਾਂ ਨੂੰ ਛੋਹਿਆ ਹੈ , ਅਤੇ ਉਹਨਾਂ ਨੂੰ ਪਰਮੇਸ਼ਰ ਦੇ ਬੱਚੇ ਹੋਣ ਦੀ ਮਾਨਤਾ ਦਿੱਤੀ ਗਈ ਹੈ। LDEpj 187.1

ਮੁਕਤੀ ਦਾਤੇ ਦੇ ਬੁੱਲਾਂ ( ਹ ) ਚੋਂ ਏਹ ਸੁਣ ਕੇ ਕੌਮਾਂ ਹੈਰਾਨ ਹੋ ਸਕਦੀਆਂ ਹਨ ਅਤੇ ਪਰਾਈਆਂ ਕੌਮਾਂ ਦੇ ਲੋਕ ਭੈਭੀਤ ਹੋਣਗੇ । “ਕਿ ਤੁਸੀਂ ਮੇਰੇ ਏਹਣਾ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਤੱਕ ਨਾਲ ਜੋ ਕੀਤਾ ਹੈ ਤੁਸੀਂ ਮੇਰੇ ਲਈ ਕੀਤਾ ਹੈ ।” ਅਨੰਤ ਪਿਆਰ ਕਰਨ ਵਾਲੇ ( ਪਰਮੇਸ਼ਰ ) ਦਾ ਮੱਨ ਕਿੰਨਾ ਅਨੰਦਿੱਤ / ਖੁਸ਼ ਹੋਵੇਗਾ ਕਿਉਂਕਿ ਉਸਦੇ ਚੇਲੇ ਉਸ ਦੇ ਪ੍ਰਵਾਨਗੀ ਦੇ ਸ਼ਬਦਾਂ ਤੇ ਹੈਰਾਨ ਅਤੇ ਖੁਸ਼ੀ ਨਾਲ ਵੇਖਦੇ ਹਨ । • ਦੀ ਡਿਜ਼ਾਯਰ ਔਫ ਏਜਸ / ਯੁੱਗਾ ਦੀ ਆਸ , 637, 638 (1898). LDEpj 187.2

ਮੱਕਸਦ ਵੈੱਕਤੀ ਨੂੰ ਕਿਰਿਆਸ਼ੀਲ ਕਰਦਾ ਹੈ

ਨਿਆਂ ਦੇ ਦਿੱਨ ਕੁੱਝ ਚੰਗੇ ਕੰਮ ਕਰਨ ਦੀ ਦਲੀਲ ਇੱਕ ਕਾਰਨ ਦੇ ਰੂਪ ਵਿੱਚ ਦੇਣਗੇ ਅਤੇ ਕਹਾਂਗੇ ਕੀ ਉਸ ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ । ਓਹ ਕਹਿਣਗੇ , ” ਮੈਂ ਕਾਰੋਬਾਰ ਵਿੱਚ ਨੌਜਵਾਨਾਂ ਨੂੰ ਸਥਾਪਿੱਤ ਕੀਤੀ ਹੈ । ਮੈਂ ਹਸਪਤਾਲਾਂ ਦੀ ਉੱਸਾਰੀ ਦੇ ਲਈ ਪੈਸੇ ਦਿੱਤੇ । ਮੈਂ ਵਿਧਵਾਵਾਂ ਦੀਆਂ ਜਰੂਰਤਾਂ ਨੂੰ ਪੂਰਾ ਕੀਤਾ ਅਤੇ ਗਰੀਬਾਂ ਨੂੰ ਮੇਰੇ ਘਰਵਿੱਚ ਲਿਆਂਦਾ। ਜੀ ਹਾਂ, ਪਰ ਤੁਹਾਡੇ ਇਰਾਦੇ ਖੁਦਗਰਜ਼ੀ ਦੇ ਕਰਨ ਅਪਵਿੱਤਰ ਹੋ ਗਏ ਸਨ ਕਿ ਪ੍ਰਭੂ ਦੀ ਨਜ਼ਰ ਵਿੱਚ ਇਹ ਕੰਮ ਸਵੀਕਾਰਯੋਗ ਨਹੀਂ ਸਨ । ਸਭ ਕੁੱਝ ਜੋ ਤੁਸੀਂ ਕੀਤਾ ਸੀ , ਓਹ ਆਪਣੇ ਆਪ ਨੂੰ ਪ੍ਰਮੁੱਖਤਾ ( ਅੱਗੇ ) ਵਿੱਚ ਲਿਆਨ ਲਈ ਕੀਤਾ ਗਿਆ ਸੀ । - ਮੈਨੁਸਕ੍ਰਿਪਟ 53 , 1906. LDEpj 187.3

ਇਹ ਉਹ ਇਰਾਦਾ / ਮੱਕਸਦ ਹੈ ਜੋ ਸਾਡੇ ਕੰਮਾਂ ਨੂੰ ਰੂਪ ਦਿੰਦਾ ਹੈ , ਉਹਨਾਂ ਨੂੰ ਬੇਈਮਾਨੀ ਦੇ ਨਾਲ ਜਾਂ ਉੱਚ ਨੈਤਿਕ ਮੁੱਲਾਂ ਨਾਲ ਮੋਹਰਬੰਦ ਕਰਦਾ ਹੈ। - ਦੀ ਡਿਜ਼ਾਯਰ ਔਫ ਏਜਸ / ਯੁਗਾਂ ਦੀ ਆਸ, 615 (1898). LDEpj 187.4

ਪਰਮੇਸ਼ਰ ਦੀ ਮੁਹਰ ਕੀ ਹੈ

ਜਿਵੇਂ ਹੀ ਪਰਮੇਸ਼ਰ ਦੇ ਲੋਕਾਂ ਦੇ ਮੱਥੇ ਉੱਤੇ ਮੁਹਰ ਲਗਾਈ ਜਾਂਦੀ ਹੈ - ਇਹ ਕੋਈ ਮੋਹਰ ਜਾਂ ਨਿਸ਼ਾਨ ਨਹੀਂ ਹੈ ਜੋ ਦੇਖਿਆ ਜਾ ਸਕਦਾ ਹੈ , ਪਰ ਬੌਧਿਕ ਅਤੇ ਅਧਿਆਤਮਿਕ ਤੌਰ ਤੇ ਸੱਚਾਈ ਵਿੱਚ ਸਥਾਪਤ ਹੋਣਾ , ਤਾਂ ਜੋ ਓਹਨਾਂ ਨੂੰ ਪ੍ਰਭਾਵਿਤ ਨਾ ਕੀਤਾ ਜਾ ਸਕੇ - ਜਿਵੇਂ ਹੀ ਪਰਮੇਸ਼ਰ ਦੇ ਲੋਕਾਂ ਨੂੰ ਮੁਹਰਬੰਦ ਕਰਕੇ ਹਿੱਲੀਏ ਜਾਣ ( ਪ੍ਰੀਖਿਆ ) ਦੇ ਲਈ ਤਿਆਰ ਕੀਤਾ ਜਾਵੇਗਾ , ਓਹ ਵਕਤ ਆ ਜਾਵੇਗਾ । ਦਰਅਸਲ , ਇਹ ਪਹਿਲਾਂ ਤੋਂ ਹੀ ਸ਼ੁਰੂ ਹੋ ਚੁਕਿਆ ਹੈ । - ਐੱਸ • ਡੀ . ਏ . ਬਾਈਬਲ ਕਮੈਂਟਰੀ / ਟਿੱਪਣੀ 4 : 1161 (1902). LDEpj 188.1

ਜੀਵਿੱਤ ਪਰਮੇਸ਼ਰ ਦੀ ਮੋਹਰ ਓਹਨਾਂ ਲੋਕਾਂ ਉੱਤੇ ਪਾਈ ਜਾਂਦੀ ਹੈ ਜਿਹੜੇ ਈਮਾਨਦਾਰੀ ਨਾਲ ਪ੍ਰਭੁ ਦੇ ਸੱਬਤ ਦੇ ਦਿਨ ਦੀ ਮਟੌਤ ( ਪਾਲਣਾ ) ਕਰਦੇ ਹਨ । - ਐੱਸ. ਡੀ. ਏ . ਬਾਈਬਲ ਕਮੈਂਟਰੀਂ । ਟਿੱਪਣੀ 79 80 (1897). ( ਇਹ ਬਿਆਨ ਅਤੇ ਇਸ ਤਰਹ ਦੇ ਹੋਰ ਬਿਆਨਾਂ ਨੂੰ , ਅਧਿਆਇ ਦੇ ਪਹਿਲੇ ਹਵਾਲੇਆ ਦੀ ਰੌਸ਼ਨੀ / ਪ੍ਰਕਾਸ਼ ਵਿੱਚ ਸਮਝਿਆ ਜਾਣਾ ਚਾਹੀਦਾ ਹੈ , ਜੋ ਇਹ ਦਰਸਾਉਂਦਾ ਹੈ ਕਿ ਪਰਮੇਸ਼ਰ ਲੋਕਾਂ ਨੂੰ ਸਿਰਫ ਉਸ ਗਿਆਨ ਦੇ ਲਈ ਹੀ ਜ਼ਿੰਮੇਵਾਰ ਠਹਿਰਾਉਂਦਾ ਹੈ ਜੋ ਓਹਨਾਂ ਦੇ ਕੋਲ ਹੈ ਜਾਂ ਓਹ ਪ੍ਰਾਪਤ ਕਰ ਸਕਦੇ ਸੀ। LDEpj 188.2

ਜਿੰਨਾਂ ਦੇ ਮੱਥੇ ਤੇ ਪਰਮੇਸ਼ਰ ਦੀ ਮੁਹਰ ਹੈ , ਓਹਨਾਂ ਨੂੰ ਚੌਥਾ ਹੁਕਮ ਦੇ ਸੱਬਤ ਦੀ ਮਟੌਤ ( ਪਾਲਣਾ ) ਕਰਨੀ ਚਾਹੀਦੀ ਹੈ | - ਐੱਸ . ਡੀ . ਏ . ਬਾਈਬਲ ਕਮੈਂਟਰੀਂ / ਟਿੱਪਣੀ 7: 970 (1899). LDEpj 188.3

ਸਚੇ ਸੱਬਤ ਦੀ ਮਟੌਤ ( ਪਾਲਣਾ ) ਪਰਮੇਸ਼ਰ ਦੇ ਪ੍ਰਤੀ ਵਫ਼ਾਦਾਰੀ ਦਾ ਚਿੰਨ੍ਹ ਹੈ। - ਐਸ . ਡੀ . ਏ . ਬਾਈਬਲ ਕਮੈਂਟਰੀ / ਟਿੱਪਣੀ 7: 981 (1899). LDEpj 188.4

ਦੱਸਾਂ ਹੁਕਮਾਂ ਵਿੱਚੋਂ ਚੌਥੇ ਹੁਕਮ ਵਿੱਚ ਹੀ ਮਹਾਨ ਹੁੱਕਾਮ ਦੇਣ ਵਾਲੇ , ਅਕਾਸ਼ ਅਤੇ ਧਰਤੀ ਦਾ ਸਿਰਜਣਹਾਰ ਦੀ ਮੁਹਰ ਹੈ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 6 : 350 (1900) LDEpj 188.5

ਪ੍ਰਭੂ ਦੀ ਯਾਦਗਾਰ ਮਨਾਉਣ ਦੇ ਲਈ , ਸੱਬਤ ਦੀ ਸਥਾਪਨਾ ਬਾਰੇ ਅੱਦਣ ਵਿੱਚ ਕੀਤੀ ਗਈ ਸੀ ; ਸੱਤਵੇ ਦਿੱਨ ਦਾ ਸਬਤ , ਪਰਮੇਸ਼ਰ ਦੇ ਪ੍ਰਤੀ ਵਫ਼ਾਦਾਰੀ ਦੀ ਪਰਖ ਹੈ । - ਲੈਂਟਰ / ਪੱਤਰ 94 , 1900 LDEpj 188.6

ਪਰਮੇਸ਼ਰ ਦੇ ਸਾਰੇ ਲੋਕਾਂ ਉੱਤੇ ਇੱਕ ਨਿਸ਼ਾਨ ਲਗਾਇਆ ਗਿਆ ਹੈ , ਠੀਕ ਉੱਸੇ ਤਰਹ ਜਿਵੇਂ ਇਬਰਾਨੀ ਲੋਕਾਂ ਦੇ ਮਕਾਨਾਂ ਦੇ ਦਰਵਾਜ਼ੇਆਂ ਤੇ ਲੋਕਾਂ ਨੂੰ ਆਮ ਬਰਬਾਦੀ ਤੋਂ ਬਚਾਉਣ ਲਈ ਨਿਸ਼ਾਨ ਲਗਾਇਆ ਗਿਆ ਸੀ । ਪਰਮੇਸ਼ਰ ਆਖਦਾ ਹੈ , ਤਾਂ ਮੈਂ ਓਹਨਾਂ ਨੂੰ ਮੇਰੇ ਆਰਾਮ ਦਾ ਦਿੱਨ ਦਿੰਦਾ ਹਾਂ , ਤਾਂ ਜੋ ਓਹ ਮੇਰੇ ਅਤੇ ਓਹਨਾਂ ਵਿੱਚਕਾਰ ਇੱਕ ਨਿਸ਼ਾਨੀ ਠਹਰੇ , ਤਾਂ ਜੋ ਓਹਨਾਂ ਨੂੰ ਪਤਾ ਹੋਵੇ ਕਿ ਮੈਂ ਓਹਨਾਂ ਨੂੰ ਪਵਿੱਤਰ ਕਰਨ ਵਾਲਾ ਪ੍ਰਭੂ ਹਾਂ ” ( ਹਿਜ਼ਕੀਏਲ 20:12 ) - ਐੱਸ . ਡੀ. ਏ . ਬਾਈਬਲ ਕਮੈਂਟਰੀਂ / ਟਿੱਪਣੀ 7:969 (1900) LDEpj 188.7

ਮਸੀਹ ਦੇ ਚਰਿਤਰ ਵਰਗਾ ਚਰਿਤਰ

ਜੀਵੱਤ ਪਰਮੇਸ਼ਰ ਦੀ ਮੁਹਰ ਸਿਰਫ ਓਹਨਾਂ ਲੋਕਾਂ ਤੇ ਹੋਵੇਗੀ ਜਿੰਨਾਂ ਦਾ ਚਰਿਤਰ ਮਸੀਹ ਦੇ ਚਰਿਤਰ ਵਰਗਾ ਹੈ। - ਐਸ . ਡੀ . ਏ . ਬਾਈਬਲ ਕਮੈਂਟਰੀ / ਟਿੱਪਣੀ 7:970 (1895 ) LDEpj 189.1

ਜਿੰਨਾਂ ਨੂੰ ਜੀਵੰਤ ਪਰਮੇਸ਼ਰ ਦੀ ਹਰ ਮਿੱਲੀ ਹੈ ਅਤੇ ਮੁਸੀਬੱਤ ਦੇ ਸਮੇਂ ਸੁਰਖਿੱਤ ਹਨ ਓਹਨਾਂ ਨੂੰ ਯਿਸੂ ਦੇ ਰੂਪ ਦਾ ਪ੍ਰਤੀਕ ਹੋਣਾ ਚਾਹੀਦਾ ਹੈ । - ਅਰਲੀ ਰਾਈਟਿੰਗਸ / ਮੁਡਲਿਆ ਲਿਖਤਾਂ , 71 (1851). LDEpj 189.2

ਪਰਮੇਸ਼ਰ ਦੀ ਮੁਹਰ ਅਸ਼ੁੱਧ ਆਦਮੀ ਜਾਂ ਔਰਤ ਦੇ ਮੱਥੇ ਤੇ ਕਦੇ ਨਹੀਂ ਹੋਵੇਗੀ। ਇਹ ਕਦੇ ਵੀ ਉਤਸ਼ਾਹੀ , ਸੰਸਾਰ-ਪ੍ਰੇਮੀ ਆਦਮੀ ਜਾਂ ਔਰਤ ਦੇ ਮੱਥੇ ਤੇ ਨਹੀਂ ਹੋਵੇਗੀ। ਇਹ ਕਦੇ ਵੀ ਝੂਠੇ ਜਾਂ ਧੋਖੇਬਾਜ਼ ਆਦਮੀ ਜਾਂ ਔਰਤ ਦੇ ਮੱਥੇ ਤੇ ਨਹੀਂ ਹੋਵੇਗੀ। ਓਹ ਸਾਰੇ ਜੋ ਮੁਹਰ ਪ੍ਰਾਪਤ ਕਰਦੇ ਹਨ - ਸਵਰਗੀ ਦੀ ਉਮੀਦਵਾਰੀ ਲਈ , ਓਹਨਾਂ ਨੂੰ ਪਰਮੇਸ਼ਰ ਦੇ ਸਾਹਮਣੇ ਬਿੱਲ-ਕੁੱਲ ਬੇਦਾਗ ਹੋਣੇ ਚਾਹੀਦਾ ਹੈ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5 : 216 (1882)• LDEpj 189.3

ਪਿਆਰ ਨੂੰ ਆਗਿਆਕਾਰੀ ਵਿੱਚ ਪ੍ਰਗਟ ਕੀਤਾ ਗਿਆ ਹੈ , ਅਤੇ ਸੰਪੂਰਨ ਪਿਆਰ , ਸਾਰੇ ਡਰ ਨੂੰ ਦੂਰ ਕਰਦਾ ਹੈ। ਓਹ ਜਿਹੜੇ ਪਰਮੇਸ਼ਰ ਨੂੰ ਪਿਆਰ ਕਰਦੇ ਹਨ , ਓਹਨਾਂ ਦੇ ਮੱਥੇ ਤੇ ਪਰਮੇਸ਼ਰ ਦੀ ਮੁਹਰ ਹੈ ਅਤੇ ਪਰਮੇਸ਼ਰ ਦੇ ਕੰਮ ਕਰਦੇ ਹਨ | - ਸੱਨਸ ਐਂਡ ਡਾਟੇਰਸ ਓਫ ਗੋਡ / ਪਰਮੇਸ਼ਰ ਦੇ ਪੁੱਤਰ ਅਤੇ ਬੇਟੀਆਂ , 51 (1894). LDEpj 189.4

ਓਹ ਜੋ ਸੰਸਾਰ , ਸਰੀਰਕ ਅਭਿਲਾਸ਼ਾ , ਅਤੇ ਸ਼ੈਤਾਨ ਤੇ ਕਾਬੂ ਪਾਉਂਦੇ ਹਨ , ਏਹ ਓਹ ਲੋਕ ਹਨ ਜਿੰਨਾਂ ਤੇ ਜੀਉਂਦੇ ਪਰਮੇਸ਼ਰ ਦੀ ਮੁਹਰ ਹੋਵੇਗੀ । - ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਪਲ ਵਰਕਰਸ , 445 ( C•1886 ). LDEpj 189.5

ਕੀ ਅਸੀਂ ਪਰਮੇਸ਼ਰ ਦੁਆਰਾ ਦਿੱਤੀਆਂ ਆਪਣੀਆਂ ਸਾਰੀਆਂ ਸ਼ਕਤੀਆਂ ਨਾਲ ਪੁਰਾ ਜੱਤਨ ਕਰ ਰਹੇ ਹਾਂ ਤਾਂ ਜੋ ਅਸੀਂ ਮਸੀਹ ਵਿੱਚ ਔਰਤਾਂ ਅਤੇ ਮਰਦਾਂ ਦੇ ਮਿਆਰਤੱਕ ਪਹੁੰਚ ਸਕੀਏ ? ਕੀ ਅਸੀਂ ਉਸ ਦੀ ਸੰਪੂਰਨਤਾ ਦੀ ਭਾਲ ਕਰ ਰਹੇ ਹਾਂ , ਉੱਚੇ ਪੱਧਰ ਤੱਕ ਪਹੁੰਚਣ ਦੇ ਲਈ ਕੀ ਅਸੀਂ ਉਸਦੇ ਆਪਣੇ ਚਰਿੱਤਰ ਦੀ ਸੰਪੂਰਨਤਾ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ? ਜੱਦ ਪਰਮੇਸ਼ਰ ਦੇ ਸੇਵਕ ਇਸ ਹੱਦ ਤੇ ਪਹੁੰਚਦੇ ਹਨ ਤਾਂ ਉਹਨਾਂ ਦੇ ਮੱਥੇ ਤੇ ਮੁਹਰ ਲਗਾ ਦਿੱਤੀ ਜਾਵੇਗੀ । ਹਿੱਸਾਬ ਰਖਣ ਵਾਲਾਂ ਦੁਤ ਘੋਸ਼ਿਤ ਕਰੇਗਾ, ” ਇਹ ਹੋ ਗਿਆ ਹੈ ।” ਓਹ ਉਸ ਵਿੱਚ ਪੂਰਨ ਹੋ ਹਾਂਗੇ , ਜਿਸ ਦੇ ਰਹੀ ਸਿਰਜਣਾ ਅਤੇ ਛੁਟਕਾਰਾ ਹੈ । - ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 3 : 427 (1899) LDEpj 189.6

ਹੁਣ ਬੰਦ / ਖਤਮ ਕਰਨ ਦੇ ਸਮੇ ਵਿੱਚ

ਮੈਂ ਦੇਖਿਆ ਕਿ ਸੱਬਤ ਦੇ ਦਿੱਨ ਦੀ ਅੱਜ ਦੀ ਪਰੀਖਿਆ ਉਦੋਂ ਤੱਕ ਨਹੀਂ ਆ ਸਕੀ , ਜਦੋਂ ਤੀਕ ਪਵਿੱਤਰ ਸਥਾਨ ਵਿੱਚ ਯਿਸੂ ਦੀ ਵਿਚੋਲਗੀ ਖਤਮ ਨਹੀਂ ਹੋਈ ਅਤੇ ਓਹ ਦੂਜੇ ਪਰਦੇ ਦੇ ਅੰਦਰ ਨਹੀਂ ਲੰਘੇ ਸੀ ; ਇਸਲਈ ਜਿਹੜੇ ਮਸੀਹੀ ਅੱਤ-ਪਵਿੱਤਰ ਸਥਾਨ ਦਾ ਦਰਵਾਜ਼ਾ ਖੁੱਲਣ ਤੋਂ ਪਾਹਲਾ ਸੌ ਗਏ ਸਨ , ਜਦੋਂ ਸੱਤਵੇਂ ਮਹੀਨੇ , 1844 ਵਿੱਚ , ਅੱਧੀ ਰਾਤ ਦੀ ਪੁੱਕਾਰ ਖਤਮ ਹੋ ਗਈ , ਅਤੇ ਓਹਨਾਂ ਜਿੰਨਾਂ ਨੇ ਸੱਚੋ ਸੱਬਤ ਦੀ ਮਟੌਤ | ਪਾਲਨਾ ਨਹੀਂ ਕੀਤੀ ਸੀ, ਹੁਣ ਉਮੀਦ ਵਿੱਚ ਆਰਾਮ ਕਰ ਰਹੇ ਹਨ। ਕਿਉਂਕਿ ਓਹਨਾਂ ਦੇ ਕੋਲ ਓਹ ਪ੍ਰਕਾਸ਼ / ਚਾਨਣ ਅਤੇ ਸੱਬਤ ਦੀ ਪ੍ਰੀਖਿਆ ਨਹੀਂ ਸੀ ਜੋ ਦਰਵਾਜ਼ਾ ਖੋਲਣ ਦੇ ਬਾਦ ਅੱਜ ਸਾਡੇ ਕੋਲ ਹੈ । ਮੈਂ ਵੇਖਿਆ ਕਿ ਸ਼ੈਤਾਨ ਇਸ ਵਿਸ਼ੇ ਤੇ ਪਰਮੇਸ਼ਰ ਦੇ ਕੁੱਝ ਲੋਕਾਂ ਨੂੰ ਪਤਾ ਰੇਹਾ ਸੀ। ਕਿਉਂਕਿ ਬਹੁਤ ਸਾਰੇ ਚੰਗੇ ਮਸੀਹੀ ਵਿਸ਼ਵਾਸ / ਨਿਹਚਾ ਦੀ ਜਿੱਤਾਂ ਵਿਚ ਸੌਂ ਚੁੱਕੇ ਹਨ ਅਤੇ ਓਹਨਾਂ ਨੇ ਸੱਚਾ ਸੱਬਤ ਨਹੀਂ ਮਨਾਇਆ , ਓਹ ਸੱਦੇ ਤੇ ਇਸਦੀ ਪ੍ਰੀਖਿਆ ਬਾਰੇ ਸ਼ੱਕ ਕਰ ਰਹੇ ਸਨ ... LDEpj 190.1

ਸ਼ੈਤਾਨ ਹੁਣ ਇਸ ਅੰਤਮ ਸਮੇ ਵਿੱਚ ਹਰ ਸਾਧਨ / ਜੰਤਰ ਦੀ ਵਰਤੋਂ ਕਰ ਰਿਹਾ ਹੈ ਤਾਂਕਿ ਓਹ ਪਰਮੇਸ਼ਰ ਦੇ ਲੋਕਾਂ ਦੀ ਸੋਚ ਨੂੰ ਮੌਜੂਦਾ ਸੱਚਾਈ ਤੋਂ ਦੂਰ ਰੱਖ ਸਕੇ ਅਤੇ ਓਹਨਾਂ ਨੂੰ ਖ਼ਤਮ / ਬੱਰਬਾਦ ਕਰ ਸਕੇ । - ਅਰਲੀ ਰਾਈਟਿੰਗਸ / ਮੁਡਲਿਆ ਲਿਖਤਾਂ , 42, 43 (1851). LDEpj 190.2

ਮੈਂ ਦੇਖਿਆ ( ਮਤੀ. ਹੇਸਟਿੰਗਜ਼ ) ਕੀ ਉਸ ਨੂੰ ਸੀਲ ( ਬੰਦ ) ਕਰ ਦਿੱਤਾ ਗਿਆ ਸੀ ਅਤੇ ਪਰਮੇਸ਼ੁਰ ਦੀ ਆਵਾਜ਼ ਤੇ ਓਹ1,44,000 ਲੋਕਾਂ ਦੇ ਨਾਲ ਧਰਤੀ ਉੱਤੇ ਆ ਖਲੋਵੇਗੀ । ਮੈਂ ਵੇਖਿਆ ਕਿ ਸਾਨੂੰ ਉਸ ਦੇ ਲਈ ਸੋਗ ਨਹੀਂ ਕਰਨਾ ਚਾਹੀਦਾ ; ਉਹ ਮੁਸੀਬਤ ਦੇ ਵੇਲੇ ਆਰਾਮ ਕਰੇਗੀ । ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 2:263 (1850) LDEpj 190.3

ਸਾਡੀ ਧਰਤੀ ਤੇ ਅਜੇਹੇ ਮਨੁੱਖ ਜੀ ਰਹੇ ਹਨ ਜਿੰਨਾਂ ਦੀ ਉੱਮਰ ਅੱਸੀ ਅਤੇ ਦੱਸ ਤੋਂ ਵੱਦ ਹ। ਬੁਢਾਪੇ ਦੇ ਕੁਦਰਤੀ ਨਤੀਜੇ ਓਹਨਾਂ ਦੀ ਕਮਜ਼ੋਰੀ ਵਿੱਚ ਦੇਖੇ ਜਾਂਦੇ ਹਨ । ਪਰ ਓਹ ਲੋਕ ਪਰਮੇਸ਼ਰ ਵਿੱਚ ਵਿਸ਼ਵਾਸ ਰੱਖਦੇ ਹਨ , ਅਤੇ ਪਰਮੇਸ਼ਰ ਓਹਨਾਂ ਨੂੰ ਪਿਆਰ ਕਰਦਾ ਹੈ । ਪਰਮੇਸ਼ਰ ਦੀ ਹਰ ਓਹਨਾਂ ਉੱਤੇ ਹੈ , ਅਤੇ ਓਹ ਓਹਨਾਂ ਲੋਕਾਂ ਵਿੱਚ ਹੋਣਗੇ ਜਿਨ੍ਹਾਂ ਦੇ ਲਈ ਪ੍ਰਭੂ ਨੇ ਆਖਿਆ ਹੈ , ” ਧੰਨ ਓਹ ਲੋਕ ਹਨ ਜਿਹੜੇ ਪ੍ਰਭੁ ਵਿੱਚ ਮਰ ਗਏ ਹਨ।” - ਐੱਸ : ਡੀ . ਏ . ਬਾਈਬਲ ਕਮੈਂਟਰੀਂ । ਟਿੱਪਣੀ 7:982 (1899). LDEpj 190.4

ਕਾਸ਼ , ਪਰਮੇਸ਼ਰ ਦੀ ਮੁਹਰ ਸਾਡੇ ਤੇ ਹੋ ਸੱਕੇ !

ਥੋੜੇ ਸਮੇਂ ਵਿੱਚ ਹਰ ਕੋਈ ਜੋ ਪਰਮੇਸ਼ਰ ਦਾ ਬੱਚਾ ਹੈ , ਉਸ ਉੱਤੇ ਮੁਹਰ ਲਗਾਈ ਜਾਵੇਗੀ। ਓਹ ਕਾਸ਼ , ਇਹ ਸਾਡੇ ਮੱਥੇ ਤੇ ਵੀ ਲੱਗ ਸਕੇ ! ਜੱਦ ਦੁਤ ਓਹਨਾਂ ਨੂੰ ਛੱਡ ਕੇ , ਪਰਮੇਸ਼ਰ ਦੇ ਸੇਵਕਾਂ ਦੇ ਮੱਥੇਆਂ ਤੇ ਮੁਹਰ ਲਾਉਣ ਲਈ ਜਾ ਰਿਹਾ ਹੋਵੇ , ਤਾਂ ਇਸ ਵਿੱਚਾਰ ਨੂੰ ਕੌਣ ਸਹਿ ਸਕਦਾ ਹੈ ? - ਐੱਸ . ਡੀ . ਏ . ਬਾਈਬਲ ਕਮੈਂਟ / ਟਿੱਪਣੀ 7:969 , 970 (1889) LDEpj 191.1

ਜੇਕਰ ਸੱਚਾਈ ਵਿੱਚ ਵਿਸ਼ਵਾਸ ਕਰਨ ਵਾਲਿਆਂ ਦੀ ਏਹਨਾ ਸ਼ਾਂਤਮਈ ਦਿੱਣਾ ਵਿੱਚ ਵਿਸ਼ਵਾਸ / ਨਿਹਚਾ ਨਹੀਂ ਹੋਵੇਗੀ , ਤਾਂ ਉੱਸ ਵਕਤ ਓਹਨਾਂ ਨੂੰ ਕੀ ਸਥਿੱਰ ਰਖੇਗਾ , ਜੱਦ ਅਸੱਲ ਪ੍ਰੀਖਿਆ ਆਵੇਗੀ ਅਤੇ ਓਹਨਾਂ ਸਾਰੇਆਂ ਲੋਕਾਂ ਦੇ ਵਿਰੁੱਧ ਫ਼ਰਮਾਨ ਜਾਰੀ ਕੀਤਾ ਜਾਵੇਗਾ ਜੋ ਜਾਨਵਰ | ਹੈਵਾਨ ਦੀ ਮੂਰਤੀ ਦੀ ਪੂਜਾ ਨਹੀਂ ਕਰਨਗੇ ਅਤੇ ਉਹਨਾਂ ਦੇ ਮੱਥੇ ਜਾਂ ਓਹਨਾਂ ਦੇ ਹੱਥਾਂ ਤੇ ਨਿਸ਼ਾਨ ਪ੍ਰਾਪਤ ਨਹੀਂ ਕਰਨਗੇ ? ਇਹ ਗੰਭੀਰ ਸਮਾਂ ਦੂਰ ਨਹੀਂ ਹੈ। ਕਮਜ਼ੋਰ ਹੋਣ ਅਤੇ ਘਬਰਾਉਣ ਦੀ ਬਜਾਏ , ਪਰਮੇਸ਼ਰ ਦੇ ਲੋਕਾਂ ਨੂੰ ਮੁਸੀਬਤ ਦੇ ਸਮੇਆ ਦੇ ਲਈ ਤਾਕਤ ਅਤੇ ਹਿੰਮਤ ਇਕੱਠੀ ਕਰਦੇ ਰਹਣਾ ਚਾਹੀਦਾ ਹੈ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 4:251 ( 1876 ) LDEpj 191.2

ਜਾਨਵਰ / ਹੈਵਾਨ ਦੀ ਛਾਪ ਕੀ ਹੈ ?

ਯੂਹੰਨਾ ਨੂੰ ਓਹਨਾਂ ਲੋਕਾਂ ਨੂੰ , ਓਹਨਾਂ ਲੋਕਾਂ ਤੋਂ ਜੋ ਹਫ਼ਤੇ ਦੇ ਪਹਿਲੇ ਦਿੱਨ ਦੀ ਮਟੌਤ / ਪਾਲਣਾ ਕਰਦੇ ਜਾਂ ਜਾਨਵਰ ਜਾਂ ਉਸਦੀ ਮੂਰਤ ਦੀ ਪੂਜਾ ਕਰਦੇ ਹਨ , ਵੱਖਰੇ ਰਖਣ ਦੇ ਲਈ ਬੁਲਾਇਆ ਗਿਆ ਸੀ । ਇਸ ਦਿੱਨ ਦੀ ਮਝੌਤ | ਪਾਲਣਾ ਹੀ ਜਾਨਵਰਾਂ ਦੀ ਨਿਸ਼ਾਨੀ / ਛਾਪ ਹੈ । . ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਪਲ ਵਰਕਰਸ , 133 (1898). LDEpj 191.3

ਨਕਲੀ ਸੱਬਤ ਹੀ ਜਾਨਵਰ । ਹੈਵਾਨ ਦੀ ਛਾਪ / ਨਿਸ਼ਾਨੀ ਹੈ । • ਈਵੈਂਚਲਿਜਮ , 234 (1899). LDEpj 191.4

ਜੱਦ ਪ੍ਰੀਖਿਆ ਹੋਵੇਹੀ , ਤਾਂ ਇਹ ਸਪੱਸ਼ਟ ਤੌਰ ਤੇ ਦਰਸਾਇਆ ਜਾਵੇਗਾ ਕਿ ਜਾਨਵਰ / ਹੈਵਾਨ ਦਾ ਚਿੰਨ / ਨਿਸ਼ਾਨ ਕੀ ਹੈ । ਇਹ ਐਤਵਾਰ ਦੀ ਮਟੌਤ | ਪਾਲਣਾ ਹੈ । - ਐਸ . ਡੀ . ਏ . ਬਾਈਬਲ ਕਮੈਂਟਰੀਂ / ਟਿੱਪਣੀ 7: 980 (1900). LDEpj 191.5

ਪਰਮੇਸ਼ਰਦਾ ਚਿੰਨ , ਜਾਂ ਮੁਹਰ , ਸੱਤਵੇਂ ਦਿੱਨ ਦੇ ਸੱਬਤ ਦੀ ਮਟੌਤ | ਪਾਲਣਾ ਕਰਨਾ ਹੈ , ਪ੍ਰਭੂ ਦੀ ਸ਼ਿਸ਼ਟੀ ਦੀ ਯਾਦਗਾਰ ਦੁਆਰਾ ਦਰਸਾਈ ਗਈ ਹੈ .... ਦਰਿੰਦੇ । ਹੈਵਾਨ ਦਾ ਚਿੰਨ ਇਸ ਦੇ ਉੱਲਟ ਹੈ - ਹਫ਼ਤੇ ਦੇ ਪਹਿਲੇ ਦਿੱਨ ਦੀਮਝੌਤ | ਪਾਲਣਾ । - ਟੈਸਟਾਮੋਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 8 :117 (1904). LDEpj 191.6

” ਓਹ ਸਬਨਾ ਨੂੰ , ਛੋਟੇ ਅਤੇ ਵੱਡੇ ਦੋਨੋ ... ਆਪਣੇ ਸੱਜੇ ਹੱਥ ਤੇ , ਜਾਂ ਆਪਣੇ ਮੱਥੇ ਤੇ ਇੱਕ ਨਿਸ਼ਾਨ | ਚਿੰਨ ਦਵਾ ਦੇਵੇਗਾ ” (ਪਰਕਾਸ਼ ਦੀ ਪੋਥੀ 13:16). ਐਤਵਾਰ ਨੂੰ ਲੋਕ ਸਿਰਫ ਆਪਣੇ ਹੱਥਾਂ ਨਾਲ ਕੰਮ ਨਹੀਂ ਕਰ ਸਕਦੇ ਹਨ , ਪਰ ਓਹਨਾਂ ਦੇ ਦਿਮਾਗ ਨਾਲ ਐਤਵਾਰ ਨੂੰ ਸੱਬਤ ਦੇ ਤੌਰ ਤੇ ਸਵੀਕਾਰ ਕਰਨਾ ਹੈ । - ਸਪੇਸ਼ੱਲ ਟੈਸਟਾਮੋਨੀ ਟੂ ਬੈਟਲ ਕੀਕ ਚਰਚ / ਬੈਟਲ ਕੀਕ ਚਰਚ ਲਈ ਵਿਸ਼ੇਸ਼ ਗਵਾਹੀ ( Ph 86), 6 , 7 (1897). LDEpj 192.1

ਜੱਦ ਹੈਵਾਨ / ਪਸ਼ੂ ਦਾ ਚਿੰਨ ਪ੍ਰਾਪਤ ਕੀਤਾ ਜਾਂਦਾ ਹੈ

ਅੱਜੇ ਤੱਕ ਕਿਸੇ ਨੂੰ ਵੀ ਜਾਨਵਰ / ਹੈਵਾਨ ਦਾ ਨਿਸ਼ਾਨ / ਚਿੰਨ ਪ੍ਰਾਪਤ ਨਹੀਂ ਹੋਇਆ ਹੈ । ਈਏਂਜਲਿਜਮ , 234 (1899). LDEpj 192.2

ਐਤਵਾਰ ਦੀ ਮਟੌਤ | ਪਾਲਣਾ ਕਰਨਾ ਅੱਜੇ ਤੱਕ ਜਾਨਵਰ / ਹੈਵਾਨ ਦੀ ਨਿਸ਼ਾਨੀ / ਛਾਪ ਨਹੀਂ ਹੈ , ਅਤੇ ਜਦ ਤੱਕ ਇਹ ਫ਼ਰਮਾਨ ਜਾਰੀ ਨਹੀਂ ਹੋ ਜਾਂਦਾ ਕੀ ਲੋਕ ਨਕਲੀ ਸੱਬਤ ਦੀ ਮਟੌਤ / ਪਾਲਣਾ ਕਰਨ। ਉਹ ਸਮਾਂ ਆਵੇਗਾ ਜੱਦ ਇਹ ਦਿੱਨ ਪੁਰਖ ਦੇ ਲਈ ਹੋਵੇਗਾ , ਪਰ ਉਹ ਸਮਾਂ ਹਾਲੇ ਨਹੀਂ ਆਇਆ ਹੈ । - ਐੱਸ . ਡੀ . ਏ . ਬਾਈਬਲ ਕਮੈਂਟਰੀਂ / ਟਿੱਪਣੀ 7: 977 (1899). LDEpj 192.3

ਪਰਮੇਸ਼ੁਰ ਨੇ ਆਦਮੀਆਂ ਨੂੰ ਸੱਬਤ ਆਪਣੇ ਅਤੇ ਓਹਨਾਂ ਦੇ ਵਿੱਚਕਾਰ ਇੱਕ ਨਿਸ਼ਾਨੀ / ਚਿੰਨ ਵਜੋਂ ਅਤੇ ਓਹਨਾਂ ਦੀ ਵਫ਼ਾਦਾਰੀ ਦੀ ਪ੍ਰੀਖਿਆ ਦੇ ਤੌਰ ਤੇ ਦਿੱਤਾ ਹੈ । ਓਹ ਜਿਹੜੇ ਪਰਮੇਸ਼ਰ ਦੀ ਬਿਵਸਥਾ ਬਾਰੇ ਚਾਨਣ / ਪ੍ਰਕਾਸ਼ ਮਿੱਲਣ ਤੋਂ ਬਾਅਦ , ਉਸਦੀ ਉਲੰਘਣਾ ਕਰਦੇ ਹਨ , ਅਤੇ ਮਨੁੱਖੀ ਕਾਨੂੰਨਾਂ ਦੀ ਪਾਲਣਾ ਕਰਦੇ ਹਨ ਅਤੇ ਮਨੁਖੀ ਬਿਵਸਥਾ ਨੂੰ ਪਰਮੇਸ਼ਰ ਦੀ ਬਿਵਸਥਾ ਟੂ ਵੱਦ ਸਨਮਾਨ ਦਿੰਦੇ ਹਨ , ਓਹ ਲੋਕ ਆਉਣ ਵਾਲੇ ਮਹਾਨ ਸੰਕਟ ਵਿੱਚ ਪਸ਼ੂ / ਹੈਵਾਨ ਦਾ ਨਿਸ਼ਾਨ / ਚਿੰਨ ਪ੍ਰਾਪਤ ਕਰਾਂਗੇ । - ਈਵੈਂਲਜਮ , 235 (1900). LDEpj 192.4

ਸੱਬਤ ਦਾ ਦਿੱਨ ਵਫ਼ਾਦਾਰੀ ਦਾ ਬਹੁਤ ਵੱਡਾ ਇਮਤਿਹਾਨ ਹੋਵੇਗਾ ਕਿਉਂਕਿ ਇਹ ਸੱਚ ਬਿੰਦੁ ਹੈ , ਜੋ ਖਾਸ ਕਰਕੇ ਬਦਲਿਆ ਗਿਆ ਹੈ । ਜੱਦ ਮਨੁਖਾ ਤੇ ਅੰਤਿਮ ਟੈਸਟ / ਪ੍ਰੀਖਿਆ ਲਿਆਦੀ ਜਾਵੇਗੀ , ਫਿਰ ਓਹਨਾਂ ਵਿੱਚਕਾਰ ਵੱਖ ਵੱਖ ਰੇਖਾਵਾਂ ਖਿੱਚੀਆਂ ਜਾਣਗੀਆਂ , ਜਿਹੜੇ ਪਰਮੇਸ਼ਰ ਦੀ ਸੇਵਾ ਕਰਦੇ ਹਨ ਅਤੇ ਜੋ ਉਸ ਦੀ ਸੇਵਾ ਨਹੀਂ ਕਰਦੇ ਹਨ। LDEpj 192.5

ਚੌਥੇ ਹੁਕਮ ਦੇ ਉੱਲਟ / ਵਿਰੁੱਧ , ਰਾਜ ਦੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਝੂਠੇ ਸਬਤ ਦੀ ਪਾਲਣਾ ਕਰਨਾ , ਪਰਮੇਸ਼ਰ ਦੇ ਵਿਰੁੱਧ ਇੱਕ ਸ਼ਕਤੀ ਦੇ ਪ੍ਰਤੀ ਨਿਸ਼ਠਾ ਦਾ ਪ੍ਰਗਟਾਵਾ ਹੋਵੇਗਾ , ਸੱਚੇ ਸੱਬਤ ਦੀ ਪਾਲਣਾ , ਪਰਮੇਸ਼ਰ ਦੇ ਨਿਯਮਾਂ ਦੀ ਪਾਲਣਾ ਕਰਨ ਵਿੱਚ , ਸਿਰਜਣਹਾਰ ਦੇ ਪ੍ਰਤੀ ਵਫ਼ਾਦਾਰੀ ਦਾ ਸਬੂਤ ਹੈ । ਜੱਦੋਂ ਇੱਕ ਵਰਗ , ਦੁਨਿਆਵੀ ( ਦੁਨੀਆਂ ਦੀਆਂ ) ਤਾਕਤਾਂ ਦੀ ਅਧੀਨਗੀ ਦੇ ਨਿਸ਼ਾਨ ਨੂੰ ਸਵੀਕਾਰ ਕਰਕੇ , ਜਾਨਵਰ / ਹੈਵਾਨ ਦਾ ਨਿਸ਼ਾਨ / ਚਿੰਨ ਪ੍ਰਾਪਤ ਕਰਦਾ ਹੈ , ਦੂਸਰਾ ਵਰਗ , ਸਵਰਗੀ ਇਖ਼ਤਿਆਰ ਦੇ ਪਤੀ ਨਿਸ਼ਠਾ ਦਾ ਚਿੰਨ ਚਣਨ ਦੇ ਨਾਲ , ਪਰਮੇਸ਼ਰ ਦੀ ਮੁਹਰ ਪ੍ਰਾਪਤ ਕਰਦੇ ਹਨ । - ਦੀ ਗੇਟ ਕੋਂਟਰਵੈਰਸ / ਮਹਾਨ ਸੰਘਰਸ਼ , 605 (1911). LDEpj 192.6

ਐਤਵਾਰ ਦੀ ਮਟੌਤ / ਪਾਲਣਾ ਨੂੰ ਲਾਗੂ ਕਰਨਾ ਇੱਕ ਪ੍ਰੀਖਿਆ ਹੈ

ਕਿਸੇ ਨੂੰ ਵੀ ਉੱਦੋਂ ਤੱਕ ਤਕ ਦੋਸ਼ੀ ਨਹੀਂ ਠਹਰਾਇਆ ਜਾਂ ਸਕਦਾ ਜੱਦੋਂ ਤੱਕ ਉੱਸ ਨੂੰ ਚਾਨਣ / ਪ੍ਰਕਾਸ਼ ਨਹੀਂ ਮਿੱਲ ਜਾਂਦਾ ਅਤੇ ਚੋਥੇ ਆਦੇਸ਼ | ਹੁੱਕਮ ਦਾ ਫ਼ਰਜ਼ ਨਹੀਂ ਸਮਝਦੇ। ਪਰ ਜੱਦੋਂ ਝੂਠੇ ਸੱਬਤ ਨੂੰ ਲਾਗੂ ਕਰਨ ਦੇ ਫ਼ਰਮਾਨ ਜ਼ਾਰੀ ਕੀਤਾ ਜਾਵੇਗਾ , ਅਤੇ ਤੀਸਰੇ ਦੂਤ ਦੇ ਉੱਚੀ ਪੁਕਾਰ ਜਾਨਵਰ / ਹੈਵਾਨ ਦੀ ਪੂਜਾ ਅਤੇ ਉਸ ਦੀ ਮੂਰਤ ਦੇ ਖਿਲਾਫ ਲੋਕਾਂ ਨੂੰ ਸਚੇਂਤ ਕਰੇਗਾ , ਤਾਂ ਉੱਸ ਵਕਤ ਸਪਸ਼ਟ ਤੌਰ ਤੇ ਝੂਠੇ ਅਤੇ ਸੱਚੇ ਵਿੱਚਕਾਰ ਰੇਖਾ ਖਿੱਚੀ ਜਾਵੇਗੀ। ਉੱਸ ਵਕਤ ਜਿਹੜੇ ਲੋਕ ਅੱਜੇ ਵੀ ਉਲੰਘਣਾ ਕਰਦੇ ਰਹੱਣਗੇ ਓਹਨਾਂ ਨੂੰ ਜਾਨਵਰ / ਹੈਵਾਨ ਦਾ ਨਿਸ਼ਾਨ / ਚਿੰਨ ਮਿਲੇਗਾ | - ਈਏਂਜਲਿਜਮ , 234 , 235 (1899). LDEpj 193.1

ਜੱਦ ਐਤਵਾਰ ਦੀ ਮਟੌਤ | ਪਾਲਣਾ ਕਾਨੂੰਨ ਦੁਆਰਾ ਲਾਗੂ ਕੀਤਾ ਜਾਵੇਗੀ , ਅਤੇ ਸੰਸਾਰ ਨੂੰ ਸੱਚੇ ਸੱਬਤ ਦੇ ਪ੍ਰਤੀ ਵੱਫ਼ਾਦਾਰੀ ਬਾਰੇ ਪ੍ਰਕਾਸ਼ ਦਿੱਤਾ ਜਾਵੇਗਾ , ਜੋ ਕੋਈ ਰੋਮ ਦੇ ਉੱਸ ਅਧਿਕਾਰ ਦੇ ਇੱਕ ਨਿਯਮਾਂ ਦੀ ਪਾਲਣਾ ਕਰਦਾ ਹੈ ਜੋ ਪਰਮੇਸ਼ਰ ਦੇ ਅਧਿਕਾਰ ਤੋਂ ਉੱਚਾ ਨਹੀਂ ਹੈ ਅਤੇ ਪਰਮੇਸ਼ਰ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ , ਅਜੇਹਾ ਕਰਨ ਦੇ ਨਾਲ ਓਹ ਪੋਪ ਦਾ ਸਨਮਾਨ ਪ੍ਰਮੇਸ਼ਰ ਤੋਂ ਉੱਪਰ / ਵੱਧ ਕਰਦਾ ਹੈ। ਓਹ ਰੋਮ ਅਤੇ ਰੋਮ ਦੁਆਰਾ ਨਿਯੁਕਤ ਸੰਸਥਾ ਨੂੰ , ਲਾਗੂ ਕਰਨ ਵਾਲੀ ਸ਼ਕਤੀ ਨੂੰ ਸ਼ਰਧਾਂਜਲੀ ਦੇ ਰਿਹਾ ਹੈ । ਓਹ ਜਾਨਵਰ / ਹੈਵਾਨ ਅਤੇ ਉਸਦੀ ਮੂਰਤੀ ਦੀ ਪੂਜਾ ਕਰ ਰਿਹਾ ਹੈ । LDEpj 193.2

ਜੱਦ ਲੋਕ ਉਸ ਸੱਚ ਨੂੰ ਰੱਦ ਕਰਦੇ ਹਨ ਜਿਸ ਨੂੰ ਪਰਮੇਸ਼ਰ ਨੇ ਆਪਣੇ ਅਧਿਕਾਰ ਦੀ ਨਿਸ਼ਾਨੀ ਘੋਸ਼ਿਤ ਕਰ ਦਿੱਤਾ ਹੈ , ਅਤੇ ਇਸ ਦੀ ਥਾਂ ਤੇ ਉੱਸ ਦਾ ਸਤਿਕਾਰ ਕਰਦੇ ਹਨ ਜਿਸਨੂੰ ਰੋਮ ਨੇ ਆਪਣੀ ਸਰਬ-ਉੱਚਤਾ ਦੇ ਚਿੰਨ ਵਜੋਂ ਚੁਣਿਆ ਹੈ , ਓਹ ਇਸ ਤਰਹ ਰੋਮ ਦੇ ਪ੍ਰਤੀ ਵਫ਼ਾਦਾਰ ਰਹਿਣ ਦੀ ਨਿਸ਼ਾਨੀ / ਚਿੰਨ - ਜਾਨਵਰ / ਹੈਵਾਨ ਦੇ ਨਿਸ਼ਾਨ ” ਨੂੰ ਸਵੀਕਾਰ ਕਰਦੇ ਹਨ। ਅਤੇ ਇਹ ਉੱਦੋਂ ਤੱਕ ਨਹੀਂ ਹੋਵੇਗਾ ਜੱਦੋਂ ਤੱਕ ਇਸ ਮੁੱਦੇ ਨੂੰ ਲੋਕਾਂ ਦੇ ਸਾਹਮਣੇ ਸਪੱਸ਼ਟ ਤੌਰ ਤੇ ਨਾ ਰੱਖਿਆ ਜਾਵੇ , ਅਤੇ ਓਹਨਾਂ ਨੂੰ ਪਰਮੇਸ਼ਰ ਦੇ ਹੁਕਮਾਂ ਅਤੇ ਮਨੁੱਖਾਂ ਦੇ ਹੁਕਮਾਂ ਵਿੱਚੋਂ ਚੁਣਨ ਦੇ ਲਈ ਕਿਹਾ ਜਾਵੇ , ਕਿ ਜਿਹੜੇ ਲੋਕ ਅਪਰਾਧ ਵਿੱਚ ਰੁੱਝੇ ਰਹੱਣਗੇ ਓਹਨਾਂ ਨੂੰ ” ਜਾਨਵਰ / ਹੈਵਾਨ ਦਾ ਨਿਸ਼ਾਨ ” ਮਿਲੇਗਾ। - ਦੀ ਗੇਟ ਕੋਂਟਰਵੈਰ / ਮਹਾਨ ਸੰਘਰਸ਼ , 449 (1911). LDEpj 193.3