ਅੰਤ ਦੇ ਦਿਨਾਂ ਦੀਆਂ ਘਟਨਾਵਾਂ

16/23

B. ਵਿਅਕਤੀਗਤ ਤੌਰ ਤੇ ਮਾਸੀਹੀਆ ਦੇ ਲਈ ਵਿਅਕਤੀਗਤ ਪਹੁੰਚ / ਮੰਗ

ਪਹਲੀ ਬਾਰਸ਼ ਪਰਿਵਰਤਨ ਪੈਦਾ ਕਰਦੀ ਹੈ ; ਅੰਤਮ ਬਾਰਸ਼ ਮਸੀਹ ਵਰਗੇ ਚਰਿੱਤਰ ਦਾ ਵਿਕਾਸ ਕਰਦੀ ਹੈ

ਸਾਡੇ ਤਜਰਬੇ ਦੀ ਸਹਾਇਤਾ ਦੇ ਨਾਲ ਅਸੀਂ ਕਿਸੇ ਵੀ ਮੌਕੇ ਤੇ ਫਰੱਕ ਨਹੀਂ ਕਰ ਸਕਦੇ ਹਾਂ , ਜੋ ਸਾਨੂੰ ਪਹਿਲੀ ਸ਼ੁਰੂਆਤ ਕਰਨ ਦੇ ਲਈ ਸਮਰੱਥ ਬਣਾਉਂਦਾ ਹੈ । ਪਹਲੀ ਬਾਰਸ਼ ਦੇ ਅਧੀਨ ਪ੍ਰਾਪਤ ਬਖਸ਼ਿਸ਼ਾਂ ਸਾਡੇ ਲਈ ਅੰਤ ਤੱਕ ਜ਼ਰੂਰੀ ਹਨ .... ਜਦੋਂ ਅਸੀਂ ਪਵਿੱਤਰ ਆਤਮਾ ਲਈ ਪ੍ਰਮੇਸ਼ਰ ਦੀ ਭਾਲ ਕਰਦੇ ਹਾਂ , ਤਾਂ ਓਹ ਸਾਡੇ ਅੰਦਰ ਹਲੀਮੀ , ਮਨ ਦੀ ਨਿਰਮਾਣਤਾ , ਪਰਮੇਸ਼ਰ ਤੇ ਅੰਤਮ ਬਾਰਸ਼ ਦੇ ਲਈ ਇੱਕ ਚੇਤੰਨ ਨਿਰਭਰਤਾ ਦਾ ਕੰਮ ਕਰੇਗਾ | - ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਪਲ ਵਰਕਰਸ , 507 , 509 (1897). LDEpj 161.3

ਹਰ ਇੱਕ ਰੂਹ ( ਬੰਦੇ ) ਵਿੱਚ ਪਵਿੱਤਰ ਆਤਮਾ ਰਹਿਣਾ ਚਾਹੁੰਦਾ ਹੈ । ਜੇਕਰ ਇਸ ਦਾ ਇੱਕ ਸਨਮਾਨਿਤ ਮਹਿਮਾਨ ਦੇ ਤੌਰ ਤੇ ਸਵਾਗਤ ਕੀਤਾ ਜਾਵੇਗਾ , ਤਾਂ ਇਸ ਨੂੰ ਪ੍ਰਾਪਤ ਕਰਨ ਵਾਲੇ ਲੋਕ ਮਸੀਹ ਵਿੱਚ ਪੂਰਨ ਹੋਣਗੇ । ਸ਼ੁਰੂ ਕੀਤਾ ਚੰਗਾ ਕੰਮ ਪੂਰਨ ਹੋ ਜਾਵੇਗਾ ; ਅਧ ਵਿਚਾਰ , ਪ੍ਰਤੀਕੂਲ ਭਾਵਨਾ ਅਤੇ ਬਾਗੀ ਕਾਰਵਾਈਆਂ ਦੀ ਥਾਂ , ਪਵਿੱਤਰ ਸੋਚ , ਸਵਰਗੀ ਪ੍ਰੀਤ ਅਤੇ ਮਸੀਹ ਵਰਗੇ ਕੰਮ ਲੈ ਲੈਣਗੇ । - ਸੇਲਸ ਔਨ ਹੈਲਥ / ਸਿਹਤ ਬਾਰੇ ਸਲਾਹ , 561 (1896). LDEpj 161.4

ਸਾਡੇ ਕੋਲ ਪਰਮੇਸ਼ਰ ਦਾ ਆਤਮਾ ਇੱਕ ਹੱਦ ਤੱਕ ਹੋ ਸਕਦਾ ਹੈ , ਪਰ ਪ੍ਰਾਰਥਨਾ ਅਤੇ ਨਹਚਾ ਰਹੀ ਅਸੀਂ ਵੱਦ ਤੋਂ ਵੱਦ ਆਤਮਾ ਦੀ ਭਾਲ ਕਰਨੀ ਹੈ। ਇਹ ਸਾਡੇ ਯਤਨਾਂ ਨੂੰ ਕਦੇ ਖਤਮ ਨਹੀਂ ਕਰੇਗਾ। ਜੇਕਰ ਅਸੀਂ ਤਰੱਕੀ ਨਹੀਂ ਕਰਦੇ ਹਾਂ , ਜੇਕਰ ਅਸੀਂ ਆਪਣੇ ਆਪ ਨੂੰ ਪਹਲੀ ਅਤੇ ਅੰਤਮ ਬਾਰਿਸ਼ ਪ੍ਰਾਪਤ ਕਰਨ ਲਈ ਰਵਈਏ ਨਹੀਂ ਰੱਖਦੇ , ਤਾਂ ਅਸੀਂ ਆਪਣੀਆਂ ਰੂਹਾਂ ਗਵਾ ਲਵਾਂਗੇ , ਅਤੇ ਜ਼ਿੰਮੇਵਾਰੀ ਸਾਡੇ ਆਪਣੇ ਦਰਵਾਜ਼ੇ ਤੇ ਹੀ ਹੋਵੇਗੀ .... LDEpj 161.5

ਚਰਚ ਦੀਆਂ ਸਭਾਵਾਂ , ਜਿਵੇਂ ਕੈਂਪ ਮੀਟਿੰਗਾਂ , ਹਿ ਚਰਚ ਦੀਆਂ ਸਭਾਵਾਂ , ਅਤੇ ਓਹ ਸਾਰੇ ਮੌਕੇ ਜਿਥੇ ਆਤਮਾਵਾਂ ਦੇ ਲਈ ਨਿੱਜੀ ਮਿਹਨਤ ਕੀਤੀ ਜਾਂਦੀ ਹੈ , ਪ੍ਰਮੇਸ਼ਰ ਵੱਲੋਂ ਪਹਲੀ ਅਤੇ ਅੰਤਮ ਬਾਰਸ਼ ( ਪਵਿੱਤਰ ਆਤਮਾ ) ਦੇਣ ਲਈ ਨਿਯਮਿਤ ਮੌਕੇ ਹਨ । - ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਪਲ ਵਰਕਰਸ , 508 (1897). LDEpj 162.1

ਜੱਦ ਪ੍ਰਮੇਸ਼ਰ ਦੇ ਆਤਮਾ ਲਈ ਰਾਹ ਤਿਆਰ ਹੋ ਜਾਂਦਾ ਹੈ , ਤਾਂ ਬਰਕਤ ਆਵੇਗੀ । ਸ਼ੈਤਾਨ ਪਰਮੇਸ਼ਰ ਦੇ ਲੋਕਾਂ ਉੱਤੇ ਬਰਕਤਾਂ ਦੀ ਬਾਰਸ਼ ਨੂੰ ਆਉਣ ਤੋਂ ਰੋਕ ਨਹੀਂ ਸਕਦਾ , ਇਸ ਨਾਲੋਂ ਉਹ ਸਵਰਗ ਦੀਆਂ ਖਿੜਕੀਆਂ ਬੰਦ ਕਰ ਸਕਦਾ ਹੈ ਕਿ ਧਰਤੀ ਉੱਤੇ ਮੀਂਹ ਨਾ ਆ ਸਕੇ । - ਸਲੈਕਟੇਡ ਮੈਂਸੇਜਸ / ਚੁਣੇ ਹੋਏ ਸੰਦੇਸ਼ 1:124 (1887) LDEpj 162.2

ਸਾਨੂੰ ਪਵਿੱਤਰ ਆਤਮਾ ਦੇ ਉੱਤਰਨ ਲਈ ਦਿੱਲੋ ਪ੍ਰਾਰਥਨਾ ਕਰਨੀ ਚਾਹੀਦੀ ਹੈ

ਪੰਤੇਕੁਸਤ ਦੇ ਦਿੱਨ ਜਿਵੇ ਚੇਲਿਆਂ ਨੇ ਪ੍ਰਾਰਥਨਾ ਕੀਤੀ ਸੀ ਸਾਨੂੰ ਵੀ ਪਵਿੱਤਰ ਆਤਮਾ ਦੇ ਉਤਰਣ ਲਈ ਉੱਸੇ ਤਰਹ ਪ੍ਰਾਰਥਨਾ ਕਰਨੀ ਚਾਹੀਦੀ ਹੈ । ਜੇ ਉਸ ਸਮੇਂ ਓਹਨਾਂ ਨੂੰ ਇਸ ਦੀ ਜ਼ਰੂਰਤ ਸੀ , ਤਾਂ ਅੱਜ ਸਾਨੂੰ ਇਸ ਦੀ ਜ਼ਰੂਰਤ ਜਿਆਦਾ ਹੈ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5:158 (1882). LDEpj 162.3

ਭਵਿੱਖ ਵਿੱਚ ਚਰਚ ਉੱਤੇ ਪਵਿੱਤਰ ਆਤਮਾ ਦੇ ਉੱਤਰਨ ਦੀ ਉਮੀਦ ਕੀਤੀ ਜਾਂਦੀ ਹੈ , ਪਰ ਚਰਚ ਦੇ ਲਈ ਇਹ ਇੱਕ ਮੌਕਾ ਹੈ ਕੀ ਓਹ ਹੁਣ ਇਸ ਨੂੰ ਪ੍ਰਾਪਤ ਕਰੇ , ਇਸਦੇ ਲਈ ਭਾਲ ਕਰੋ , ਇਸਦੇ ਲਈ ਪ੍ਰਾਰਥਨਾ ਕਰੋ , ਇਸਦੇ ਲਈ ਵਿਸ਼ਵਾਸ ਕਰੋ । ਸਾਡੇ ਕੋਲ ਏਹ ਹੋਣਾ ਚਾਹੀਦਾ ਹੈ , ਅਤੇ ਸਵਰਗ ਇਸ ਨੂੰ ਦੇਣ ਦੀ ਉਡੀਕ ਕਰ ਰਿਹਾ ਹੈ। - ਈਵੈਂਜਲਿਜਮ , 701 (1895). ( PAGE 129 ) LDEpj 162.4

ਸਾਡੀ ਇੱਛਾ ਅਤੇ ਵਿਸ਼ਵਾਸ ਦੇ ਅਭਿਆਸ ਦੇ ਮਾਪ ਦੇ ਬਰਾਬਰ ਅਤੇ ਸਾਨੂੰ ਦਿੱਤੀ ਰੌਸ਼ਨੀ ਅਤੇ ਗਿਆਨ ਦੀ ਵਰਤੋਂ ਦੇ ਅਨੁਸਾਰ ਸਾਨੂੰ ਪਵਿੱਤਰ ਆਤਮਾ ਦਾ ਮਾਪ ਪ੍ਰਾਪਤ ਹੋਵੇਗਾ । - ਰਿਵਿਊ ਐਂਡ ਹੈਰਲਡ, ਮਈ 5 , 1896. LDEpj 162.5

ਅਸੀਂ ਆਪਣੀਆਂ ਅਰਦਾਸਾ | ਪ੍ਰਾਰਥਨਾਵਾਂ ਨਾਲ ਪ੍ਰਭੂ ਨੂੰ ਪਰੇਸ਼ਾਨ ਕਰਨ ਅਤੇ ਪਵਿੱਤਰ ਆਤਮਾ ਦੀ ਦਾਤ ਬਾਰੇ ਉਸਨੂੰ ਪੁੱਛਣ ਲਈ ਤਿਆਰ ਨਹੀਂ ਹਾਂ । ਪ੍ਰਭੂ ਚਾਹੁੰਦਾ ਹੈ ਕਿ ਇਸ ਮਾਮਲੇ ਵਿੱਚ ਅਸੀਂ ਉਸ ਨੂੰ ਤੰਗ / ਪਰੇਸ਼ਾਨ ਕਰੀਏ। ਉਹ ਚਾਹੁੰਦਾ ਹੈ ਕਿ ਅਸੀਂ ਸਾਡੀਆਂ ਪਟੀਸ਼ਨਾਂ | ਅਰਜੋਈਆਂ ਨੂੰ ਸਿੰਘਾਸਣ ਦੇ ਸਾਹਮਣੇ ਰਖੀਏ। - ਫੰਡਾਮੈਂਟਲਸ ਓਫ ਕ੍ਰਿਸਚਨ ਏਜੁਕੇਸਨ , 537 (1909). LDEpj 162.6

ਸਾਨੂੰ ਸੱਚੇ ਦਿੱਲੋ ਤੋਬਾ ਕਰਨੀ ਚਾਹੀਦੀ ਹੈ

ਸਾਡੀਆਂ ਸਾਰੀਆਂ ਜਰੂਰਤਾਂ ਵਿਚੋਂ ਸਭ ਤੋਂ ਵੱਡੀ ਅਤੇ ਸਭ ਤੋਂ ਜ਼ਰੂਰੀ ਜ਼ਰੂਰਤ ਹੈ ਸਾਡੇ ਵਿੱਚ | ਅੰਦਰ ਸੱਚੀ ਉਪਾਸ਼ਨਾ ਦਾ ਪੁਨਰ ਜਾਗ੍ਰਿਤ ਹੋਣਾ। ਇਸ ਦੀ ਪ੍ਰਾਪਤੀ ਸਾਡਾ ਪਹਿਲਾ ਕੰਮ ਹੋਣਾ ਚਾਹੀਦਾ ਹੈ | ਪ੍ਰਭੂ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਸਖਤ ਜਤਨ ਹੋਣਾ ਚਾਹੀਦਾ ਹੈ , ਇਸ ਲਈ ਨਹੀਂ ਕੀ ਪ੍ਰਭੁ ਸਾਡੇ ਤੇ ਆਪਣੀ ਬਖ਼ਸ਼ਿਸ਼ ਨੂੰ ਦੇਣ ਲਈ ਤਿਆਰ ਨਹੀਂ ਹੈ , ਪਰ ਇਸ ਲਈ ਕਿ ਅਸੀਂ ਇਸ ਨੂੰ ਪ੍ਰਾਪਤ ਕਰਨ ਲਈ ਤਿਆਰ ਨਹੀਂ ਹਾਂ। ਜਿਵੇ ਧਰਤੀ ਤੋਂ ਮਾ - ਬਾਪ ਆਪਣੇਆਂ ਬੱਚਿਆਂ ਨੂੰ ਚੰਗੇ ਤੋਹਫ਼ਾ ਦਿੰਦੇ ਹਨ ਉਸੇ ਤਰਾਹ ਸਾਡਾ ਸਵਰਗੀ ਪਿਤਾ ਓਹਨਾਂ ਨੂੰ ਜਿਆਦਾ ਪਵਿੱਤਰ ਆਤਮਾ ਦੇਣਾ ਚਾਹੁੰਦਾ ਹੈ ਜੋ ਉਸਤੋਂ ਮੰਗਦੇ ਹਨ। ਪਰ ਇਹ ਸਾਡਾ ਕੰਮ ਹੈ , ਕੀ ਅਸੀਂ ਪਾਪਾਂ ਦਾ ਇਕਰਾਰ ਕਰਕੇ , ਹਲੀਮ ਹੋਕੇ , ਤੋਬਾ ਕਰਕੇ , ਅਤੇ ਦਿੱਲੋ ਪ੍ਰਾਰਥਨਾ ਕਰਕੇ , ਓਹਨਾਂ ਸ਼ਰਤਾਂ ਨੂੰ ਪੂਰਾ ਕਰੀਏ , ਜਿੰਨਾਂ ਦੇ ਆਧਾਰ ਤੇ ਪਰਮੇਸ਼ਰ ਨੇ ਸਾਨੂੰ ਅਸੀਸਾਂ ਦੇਣ ਦਾ ਵਾਅਦਾ ਕੀਤਾ ਹੈ । ਪ੍ਰਾਰਥਨਾ ਦੇ ਜਵਾਬ ਵਿੱਚ ਸਿਰਫ ਜਾਗ੍ਰਿਤੀ ਦੀ ਜ਼ਰੂਰਤ ਹੈ । • ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 1: 121 (1887) LDEpj 163.1

ਮੈਂ ਤੁਹਾਨੂੰ ਕਹਿੰਦਾ ਹਾਂ ਕਿ ਸਾਡੇ ਵਿੱਚ ਪੂਰੀ ਤਰ੍ਹਾਂ ਜਾਤੀ ਹੋਣਾ ਜ਼ਰੂਰੀ ਹੈ । ਪਰਿਵਰਤਿਤ ਸੇਵਕਾਈ ਜ਼ਰੂਰ ਹੋਣੀ ਚਾਹੀਦੀ ਹੈ । ਪਾਪਾਂ ਤੋਂ ਤੌਬਾ , ਪਸ਼ਚਤਾਪ ਅਤੇ ਪਰਿਵਰਤਨ ਹੋਣੇ ਚਾਹੀਦੇ ਹਨ । ਬਹੁਤ ਸਾਰੇ ਜੋ ਬਚਨ ਦਾ ਪ੍ਰਚਾਰ ਕਰਦੇ ਹਨ , ਓਹਨਾਂ ਦੇ ਦਿੱਲਾ ਨੂੰ ਬਦਲਣ ਦੇ ਲਈ ਮਸੀਹ ਦੀ ਕਿਰਪਾ ਦੀ ਲੋੜ ਹੈ। ਹਮੇਸ਼ਾ ਦੇ ਲਈ ਬਹੁਤ ਦੇਰ ਹੋਣ ਤੋਂ ਪਹਿਲਾਂ ਉਹਨਾਂ ਨੂੰ ਕੰਮ ਪੂਰਾ ਕਰਨ ਦੇ ਰਾਹ ਵਿੱਚ ਕਿਸੇ ਰੁਕਾਵਟ ਨੂੰ ਨਹੀਂ ਰਹਨ ਦੇਣਾ ਚਾਹੀਦਾ | • ਲੈਟਰ / ਪੱਤਰ 51, 1886. LDEpj 163.2

ਸੁਧਾਰ ਅਤੇ ਜਾਗ੍ਰਿਤੀ ਇਕੱਠੇ ਹੋਣੇ ਚਾਹੀਦੇ ਹਨ

ਪਵਿੱਤਰ ਆਤਮਾ ਡੀ ਅਗਵਾਈ ਹੇਠਾਂ ਸੁਧਾਰ ਅਤੇ ਜਾਗ੍ਰਿਤੀ ਦੇ ਕੰਮ ਹੋਣੇ ਚਾਹੀਦੇ ਹਨ | ਸੁਧਾਰ ਅਤੇ ਜਾਗ੍ਰਿਤੀ ਦੋ ਵੱਖ-ਵੱਖ ਚੀਜ਼ਾਂ ਹਨ । ਜਾਗ੍ਰਿਤੀ ( ਰੀਵਾਈਵਲ ) ਅਧਿਆਤਮਿਕ ਜੀਵਨ ਦਾ ਨਵੀਨੀਕਰਨ ਦਰਸਾਉਂਦੀ ਹੈ , ਮਨ ਅਤੇ ਦਿੱਲ ਦੀਆਂ ਸ਼ਕਤੀਆਂ ਨੂੰ ਤੇਜ਼ ਕਰਦਾ ਹੈ , ਰੂਹਾਨੀ ਮੌਤ ਤੋਂ ਮੁੜ ਜੀ ਉਠਦਾ ਹੈ । ਸੁਧਾਰ ( ਰੇਫ਼ੋਰਮੇਸ਼ਨ ) ਵਿਚਾਰਾਂ ਅਤੇ ਸਿਧਾਂਤਾਂ, ਆਦਤਾਂ ਅਤੇ ਪ੍ਰਭਾਵਾਂ ਵਿੱਚ ਇੱਕ ਪੁਨਰਗਠਨ , ਇੱਕ ਤਬਦੀਲੀ ਨੂੰ ਦਰਸਾਉਂਦਾ ਹੈ । ਉੱਦੋਂ ਤੱਕ ਸੁਧਾਰ ਧਾਰਮਿਕਤਾ ਦਾ ਚੰਗਾ ਫਲ ਨਹੀਂ ਲਿਆਵੇਗਾ ਜੱਦ ਤੱਕ ਇਹ ਆਤਮਾ ਦੀ ਜਾਗ੍ਰਿਤੀ ਨਾਲ ਨਹੀਂ ਜੁੜਦਾ । ਸੁਧਾਰ ਅਤੇ ਜਾਗ੍ਰਿਤੀ ਨੇ ਨਿਯੁਕਤ ਕੀਤੇ ਗਏ ਕੰਮ ਕਰਨੇ ਹਨ ਅਤੇ ਇਸ ਕੰਮ ਨੂੰ ਕਰਨ ਲਈ ਓਹਨਾਂ ਨੂੰ ਮਿਲਕੇ ਰਹਣਾ ਚਾਹੀਦਾ ਹੈ। - ਰਿਵਿਊ ਐਂਡ ਹੇਰਲਡ , ਫਰਵਰੀ 25 , 1902. LDEpj 163.3

ਸਾਨੂੰ ਹਰ ਅਜ਼ਮਾਇਸ਼ ਅਤੇ ਰੁਕਾਵਟ ਨੂੰ ਦੂਰ ਕਰਨਾ ਚਾਹੀਦਾ ਹੈ

ਜਦੋਂ ਮਜ਼ਦੂਰਾਂ ਕੋਲ ਆਪਣੀਆਂ ਰੂਹਾਂ ਵਿੱਚ ਮਸੀਹ ਹੁੰਦਾ ਹੈ , ਜਦੋਂ ਸਾਰੇ ਸੁਆਰਥ ਮਰ ਜਾਂਦੇ ਹਨ , ਜਦੋਂ ਕੋਈ ਦੁਸ਼ਮਣੀ ਨਹੀਂ ਹੁੰਦੀ , ਸਰਬਉੱਚਤਾ ਦਾ ਕੋਈ ਝਗੜਾ ਨਹੀਂ ਹੁੰਦਾ , ਜਦੋਂ ਇੱਕ-ਜੁੱਟਤਾਂ ਹੁੰਦਾ ਹੈ , ਜਦੋਂ ਉਹ ਆਪਣੇ ਆਪ ਨੂੰ ਪਵਿੱਤਰ ਕਰਦੇ ਹਨ, ਤਾਂ ਜੋ ਇੱਕ ਦੂਸਰੇ ਦੇ ਪ੍ਰਤੀ ਪਿਆਰ ਦੇਖਿਆ ਅਤੇ ਮਹਸੂਸ ਕੀਤਾ ਜਾ ਸਕੇ , ਤਦ ਪਵਿੱਤਰ ਆਤਮਾ ਦੀ ਕਿਪਾ ਦੇ ਬਰਖਾ ਓਹਨਾਂ ਉੱਤੇ ਜ਼ਰੂਰ ਆਵੇਗਾ , ਜਿਵੇਂ ਕਿ ਪਰਮੇਸ਼ਰ ਦੇ ਵਾਅਦੇ ਦਾ ਇੱਕ ਬਿੰਦੂ ਜਾਂ ਇੱਕ ਟੁਕੜਾ ਕਦੇ ਅਸਫਲ ਨਹੀਂ ਹੋਵੇਗਾ । ਪਰ ਜਦੋਂ ਦੂਸਰਿਆਂ ਦੇ ਕੰਮ ਨੂੰ ਘੱਟ ਸਮਜਿਆ ਜਾਂਦਾ ਹੈ , ਤਾਂ ਜੋ ਉਹ ਕਰਮਚਾਰੀ ਆਪਣੀ ਵਡਿਆਈ ਵਿਖਾ ਸਕਣ , ਉਹ ਇਹ ਸਾਬਤ ਕਰਦੇ ਹਨ ਕਿ ਉਹਨਾਂ ਦੇ ਆਪਣੇ ਕੰਮ ਤੇ ਓਹ ਦਸਤਖਤ ਨਹੀਂ ਹਨ ਜੀ ਹੋਣੇ ਚਾਹੀਦੇ ਹਨ। ਪਰਮੇਸ਼ਰ ਓਹਨਾਂ ਨੂੰ ਅਸੀਸ ਨਹੀਂ ਦੇ ਸਕਦਾ। - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 1: 175 (1896). LDEpj 164.1

ਜੇ ਅਸੀਂ ਪ੍ਰਭ ਦੇ ਮਹਾਨ ਦਿੱਨ ਵਿੱਚ ਮਸੀਹ ਨੂੰ ਸਾਡੀ ਪਨਾਹ , ਸਾਡੇ ਉੱਚੇ ਟਾਵਰ ਦੇ ਤੌਰ ਤੇ ਲਈ ਕੇ ਖੜੇਹੋਵਗੇ , ਤਾਂ ਸਾਨੂੰ ਸਭ ਈਰਖਾ ਨੂੰ ਸਰਬਉੱਚਤਾ ਲਈ ਸਾਰੇ ਝਗੜੇਆਂ ਨੂੰ ਦੂਰ ਕਰਨਾ ਚਾਹੀਦਾ ਹੈ । ਸਾਨੂੰ ਏਹਨਾ ਅਪਵਿੱਤਰ ਚੀਜ਼ਾਂ ਦੀਆਂ ਜੜ੍ਹਾਂ ਨੂੰ ਪੂਰੀ ਤਰਾਂ ਤਬਾਹ ਕਰਨਾ ਚਾਹੀਦਾ ਹੈ , ਤਾਂ ਕਿ ਉਹ ਮੁੜ ਜੀਵਿਤ ਨਾ ਹੋ ਸਕਣ । ਸਾਨੂੰ ਪੂਰੀ ਤਰਾਹ ਆਪਣੇ ਆਪ ਨੂੰ ਪਰਭੂਆਂ ਦੇ ਪਾਸੇ ਰੱਖਣਾ ਚਾਹੀਦਾ ਹੈ। - ਦਿਸ ਡੇ ਵਿੱਦ ਗੋਡ / ਪਰਮੇਸ਼ੁਰ ਨਾਲ ਇਹ ਦਿੱਨ , 258 (1903). LDEpj 164.2

ਮਸੀਹੀਆਂ ਨੂੰ ਸਾਰੇ ਮਤਭੇਦ ਦੂਰ ਕਰਕੇ , ਗੁੰਮ ਹੋਇਆ ਜਨਾਂ ਨੂੰ ਬਚਾਉਣ ਡੇ ਲਈ ਆਪਣੇ ਆਪ ਨੂੰ ਪਰਮੇਸ਼ਰ ਅੱਗੇ ਪੇਸ਼ ਕਰਨਾ ਚਾਹੀਦਾ ਹੈ । ਉਹਨਾਂ ਨੂੰ ਨੇਹਚਾ ਰਹੀ ਵਾਅਦਾ ਕੀਤਾਆਂ ਬਰਕਤਾਂ ਨੂੰ ਮੰਗਣਾ ਚਾਹੀਦਾ ਹੈ , ਅਤੇਓਹ ਮਿਲਣਗੀਆਂ | • ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 8:21 (1904). LDEpj 164.3

ਇੱਕ ਦੂਸਰੇ ਨਾਲ ਪਿਆਰ ਕਰੋ

ਮਸੀਹੱਤ ਇੱਕ ਦੂਜੇ ਦੇ ਪ੍ਰਤੀ ਪਿਆਰ ਦਾ ਪ੍ਰਗਟਾਵਾ ਹੈ .... ਮਸੀਹ ਨੂੰ ਉਸ ਦੁਆਰਾ ਬਣਾਏ ਗਏ ਜੀਵਾਂ / ਪ੍ਰਾਣੀਆਂ ਤੋਂ ਪਰਮ ਪ੍ਰੇਮ ਪ੍ਰਾਪਤ ਹੋਣਾ ਚਾਹੀਦਾ ਹੈ । ਅਤੇ ਓਹ ਇਹ ਵੀ ਚਾਉਂਦਾ ਹੈ ਕਿ ਇਨਸਾਨ ਆਪਣੇ ਸਾਥੀ ਇਨਸਾਨ ਦੇ ਪ੍ਰਤੀ ਇੱਕ ਪਵਿੱਤਰ ਸੱਨਮਾਨ ਦੀ ਕਦਰ ਕਰੇ । ਹਰ ਬਚਾਈ ਗਈ ਰੂਹ ਨੂੰ ਪਿਆਰ ਨਾਲ ਬਚਾਇਆ ਜਾਵੇਗਾ , ਜੋ ਕਿ ਪ੍ਰਮੇਸ਼ਰ ਦੇ ਨਾਲ ਸ਼ੁਰੂ ਹੁੰਦਾ ਹੈ । ਅਸਲੀ ਤਬਦੀਲੀ ਇੱਕ ਬਦਲਾਵ ਹੈ , ਸਵਾਰਥ ਤੋਂ ਸ਼ੁੱਧ ਪਿਆਰ ਵਿੱਚ ; ਪਰਮੇਸ਼ਰ ਦੇ ਲਈ ਅਤੇ ਇੱਕਦੂਜੇ ਦੇ ਲਈ । - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 1:114, 115 (1901). LDEpj 164.4

ਜਿਨ੍ਹਾਂ ਗੁਣਾਂ ਨੂੰ ਪਰਮੇਸ਼ਰ ਜ਼ਿਆਦਾ ਇਨਾਮ ਦਿੰਦਾ ਹੈ ਉਹ ਹਨ : ਦਾਨ ਅਤੇ ਪਵਿੱਤਰਤਾ। ਇਹ ਗੁਣ ਹਰ ਮਸੀਹੀ ਦੁਆਰਾ ਨਿਭਾਏ ਜਾਣੇ ਚਾਹੀਦੇ ਹਨ। ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5 : 85 (1882) LDEpj 165.1

ਖੁਸ਼ਖਬਰੀ ਦੇ ਪੱਖ ਵਿੱਚ ਸੱਬ ਤੋਂ ਮਜ਼ਬੂਤ ਬਹਿਸ ਏਹ ਹੈ , ਇੱਕ ਪਿਆਰ ਕਰਨ ਵਾਲਾ ਅਤੇ ਪਿਆਰਾ ਮਸੀਹੀ। - ਦੀ ਹੈਲਲਿੰਗ ਮਨਿਸਟਰੀ/ ਚੰਗਈ ਦੀ ਸੇਵਕਾਈ , 470 (1905). LDEpj 165.2

ਪੂਰਨ ਸਮਰਪਣ ਦੀ ਲੋੜ ਹੈ

ਪਰਮੇਸ਼ਰ ਅਮਨ-ਸ਼ੁੱਧ ਸਮਰਪਣ ਤੋਂ ਘੱਟ ਕੁੱਝ ਵੀ ਸਵੀਕਾਰ ਨਹੀਂ ਕਰੇਗ । ਦੁਖੀ , ਪਾਪੀ ਮਸੀਹੀ ਕਦੇ ਵੀ ਸਵਰਗ ਵਿੱਚ ਦਾਖਿਲ ਨਹੀਂ ਹੋ ਸਕਦੇ। ਉੱਥੇ ਓਹਨਾਂ ਨੂੰ ਕੋਈ ਖੁਸ਼ੀ ਨਹੀਂ ਮਿਲੇਗੀ , ਕਿਉਂਕਿ ਉਹ ਉੱਚੇ , ਪਵਿੱਤਰ ਸਿਧਾਂਤਾਂ ਨੂੰ ਨਹੀਂ ਜਾਣਦੇ ; ਜੋ ਸ਼ਾਹੀ ਪਰਿਵਾਰ ਦੇ ਮੈਂਬਰਾਂ ਨੇ ਨਿਯੁਕੱਤ ਕੀਤੇ ਹਨ । ਸੱਚਾ ਮਸੀਹੀ ਰੂਹ ਦੀ ਖਿੜਕੀ ਨੂੰ ਸਵਰਗ ਵੱਲ ਖੁੱਲਾ ਰਖਦਾ ਹੈ। ਉਹ ਮਸੀਹ ਦੇ ਨਾਲ ਸੰਗਤੀ ਵਿੱਚ ਰਹਿੰਦਾ ਹੈ। ਉਸਦੀ ਇੱਛਾ ਮਸੀਹ ਦੀ ਮਰਜ਼ੀ ਦੇ ਅਨੁਸਾਰ ਹੈ । ਉਸਦੀ ਸਬ ਤੋਂ ਵੱਡੀ ਇੱਛਾ ਮਸੀਹ ਅਤੇ ਮਸੀਹ ਵਰਗੇ ਬਣਨਾ ਹੈ । - ਰਿਵਿਊ ਐਂਡ ਹੇਰਾਲਡ , ਮਈ 16 , 1907 LDEpj 165.3

ਅਸੀਂ ਪਵਿੱਤਰ ਆਤਮਾ ਦੀ ਵਰਤੋਂ ਨਹੀਂ ਕਰ ਸਕਦੇ । ਆਤਮਾ ਨੇ ਸਾਡੀ ਵਰਤੋਂ ਕਰਨੀ ਹੈ । ਆਤਮਾ ਦੁਆਰਾ ਪਰਮੇਸ਼ਰ ਆਪਣੇ ਲੋਕਾਂ ਵਿੱਚ ਕੰਮ ਕਰਦਾ ਹੈ ” ਉਸ ਦੀ ਇੱਛਾ ਅਤੇ ਉਸ ਦੇ ਭਲੇ ਦੇ ਲਈ “(ਫ਼ਿਲਿੱਪੀਆਂ 2:13). ਪਰ ਬਹੁਤ ਸਾਰੇ ਇਸ ਦੇ ਅਧੀਨ ਨਹੀਂ ਹੋਣਗੇ । ਉਹ ਆਪਣੇ ਆਪ ਨੂੰ ਪ੍ਰਬੰਧਿਤ ( ਮੈਨੇਜ ) ਕਰਨਾ ਚਾਹੁੰਦੇ ਹਨ । ਇਸ ਲਈ ਓਹਨਾਂ ਨੂੰ ਸਵਰਗੀ ਦਾਤ ਪ੍ਰਾਪਤ ਨਹੀਂ ਹੁੰਦੀ । ਕੇਵਲ ਓਹਨਾਂ ਨੂੰ ਆਤਮਾ ਦਿੱਤਾ ਗਿਆ ਹੈ , ਜਿਹੜੇ ਨਿਮਰਤਾ ਨਾਲ ਪਰਮੇਸ਼ਰ ਉੱਤੇ ਆਸ ਰਖਦੇ ਹਨ , ਜਿਹੜੇ ਉਸਦੀ ਅਗਵਾਈ ਅਤੇ ਕ੍ਰਿਪਾ ਦੀ ਉਡੀਕ ਕਰਦੇ ਹਨ । • ਦੀ ਡਿਜਾਯਰ ਆਫ ਏਜਸ / ਯੁਗਾਂ ਦੀ ਆਸ , 672 (1898). LDEpj 165.4

ਅੰਤਮ ਬਾਰਸ਼ ਦੇ ਲਈ ਰਾਹ ਸਾਫ ਕਰਨਾ

ਮੈਂ ਦੇਖਿਆ ਕਿ ਕੋਈ ਵੀ ਉੱਦੋਂ ਤੱਕ ” ਤਰੋਤਾਜ਼ਗੀ ” ਨਹੀਂ ਵੰਡ ਸਕਦਾ ਜਦੋਂ ਤੱਕ ਉਹ ਹਰ ਮੁਸ਼ਕਲ , ਘਮੰਡ , ਖ਼ੁਦਗਰਜ਼ੀ , ਸੰਸਾਰ ਨਾਲ ਪਿਆਰ ਅਤੇ ਹਰ ਗਲਤ ਸ਼ਬਦ ਅਤੇ ਕਾਰਵਾਈ ਉੱਤੇ ਜਿੱਤ ਪ੍ਰਾਪਤ ਨਹੀਂ ਕਰਦਾ। ਇਸ ਲਈ ਸਾਨੂੰ ਵੱਦ ਤੋਂ ਵੱਦ ਪ੍ਰਭੂ ਦੇ ਨੇੜੇ ਆਉਣਾ ਚਾਹੀਦਾ ਹੈ। ਅਤੇ ਪ੍ਰਭੂ ਦੇ ਦਿੱਨ , ਲੜਨ ਲਈ ਸਾਨੂੰ ਯੋਗ ਬਨਣ ਦੇ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ । - ਅਲੀ ਰਾਇਟਿੰਗਸ / ਮੁਢਲੀਆਂ ਲਿਖਤਾਂ , 71 (1851). LDEpj 165.5

ਸਾਡੇ ਚਰਿਤਰ ਵਿਚਲੇ ਨੁਕਸ ਨੂੰ ਦੂਰ ਕਰਨਾ, ਰੂਹ ਦੇ ਮੰਦਰ ਦੀ ਹਰ ਮਲੀਨਤਾ ਨੂੰ ਸਾਫ ਕਰਨਾ , ਸਾਡੇ ਤੇ ਛੱਡਿਆ ਗਿਆ ਹੈ । ਫਿਰ ਅੰਤਮ ਬਾਰਸ਼ ਸਾਡੇ ਉੱਤੇ ਓਸੇ ਤਰਹ ਹੋਵੇਗੀ , ਜਿਵੇ ਪੰਤੇਕੁਸਤ ਦੇ ਦਿੱਨ ਚੇਲਿਆਂ ਉੱਤੇ ਸ਼ੁਰੂਆਤੀ ਬਾਰਸ਼ ਹੋਈ ਸੀ। - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5:214 (1882). LDEpj 166.1

ਅਜੇਹਾ ਕੁੱਝ ਵੀ ਨਹੀਂ ਹੈ ਜਿਸਤੋਂ ਸ਼ੈਤਾਨ ਡਰਦਾ ਹੈ ਸਿਵਾਏ ਇਸਦੇ ਕਿ ਪਰਮੇਸ਼ਰ ਦੇ ਲੋਕ ਹਰ ਰੁਕਾਵਟ ਨੂੰ ਦੂਰ ਕਰ ਦੇਣਗੇ , ਤਾਂ ਜੋ ਇੱਕ ਬਚੇ ਹੋਏ ਚਰਚ ਉੱਤੇ ਪ੍ਰਭੂ ਆਪਣੀ ਆਤਮਾ ਨੂੰ ਡੋਲ ਦੇਵੇ .... ਹਰ ਪ੍ਰੀਖਿਆ , ਹਰ ਵਿਰੋਧੀ ਪ੍ਰਭਾਵ , ਭਾਵੇਂ ਖੁੱਲੇਆਮ ਜਾਂ ਗੁਪਤ ਹੋਵੇ , ਸਫਲਤਾਪੂਰਵਕ ਉਸਦਾ ਸਾਹਮਣਾ ਕੀਤਾ ਜਾ ਸਕਦਾ ਹੈ , ” ਤਾਕਤ ਦੁਆਰਾ ਨਹੀਂ , ਸ਼ਕਤੀ ਦੁਆਰਾ ਨਹੀਂ , ਸਗੋਂ ਮੇਰੀ ਆਤਮ ਦੇ ਜ਼ਰੀਏ , ਸਰਬ ਸ਼ਕਤੀਮਾਨ ਪ੍ਰਭੁ ਆਖਦਾ ਹੈ ” ( ਜ਼ਕਰਯਾਹ 4 : 6 ) - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 1:124 (1887). LDEpj 166.2

ਅੰਤਮ ਬਾਰਸ਼ ਹੋਵੇਗੀ , ਅਤੇ ਪਰਮੇਸ਼ਰ ਦੀ ਬਖਸ਼ਿਸ਼ ਹਰ ਉਸ ਰੂਹ ਨੂੰ ਭਰ ਦੇਵੇਗੀ ਜੋ ਹਰ ਮਲੀਣਤਾ ਤੋਂ ਸ਼ੁੱਧ ਹੈ । ਇਹ ਅੱਜ ਦਾ ਸਾਡੇ ਲਈ ਕੰਮ ਹੈ ਕੀ ਅਸੀਂ ਸਾਡੀਆਂ ਰੂਹਾਂ ਨੂੰ ਮਸੀਹ ਦੇ ਕੋਲ ਲੈ ਕੇ ਜਾਈਏ , ਤਾਂ ਜੋ ਅਸੀਂ ਪਭ ਦੀ ਹਾਜ਼ਰੀ ਵਿੱਚ ਪਵਿੱਤਰ ਆਤਮਾ ਦੇ ਬਪਤਿਸਮੇ ਦੇ ਯੋਗ ਹੋ ਸਕੀਏ। - ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 1:191 (1892). LDEpj 166.3

ਮਸੀਹ ਦੀ ਸੇਵਾ ਵਿੱਚ ਸਰਗਰਮ ਮਜ਼ਦੂਰ ਬਣੋ

ਜੱਦ ਚਰਚ ਜੀਉਂਦੇ , ਕੰਮ ਕਰਨ ਵਾਲੇ ਬੱਨ ਜਾਣਗੇ , ਓਹਨਾਂ ਦੀਆਂ ਸਚਿਆ ਬੇਨਤੀਆਂ ਦੇ ਜਵਾਬ ਵਿੱਚ ਓਹਨਾਂ ਨੂੰ ਪਵਿੱਤਰ ਆਤਮਾ ਦਿੱਤਾ ਜਾਵੇਗਾ .... ਫਿਰ ਆਕਾਸ਼ ਦੀਆਂ ਖਿੜਕੀਆਂ ਅੰਤਮ ਬਾਰਸ਼ ਦੇ ਲਈ ਖੋਲ ਦਿੱਤੀਆਂ ਜਾਣਗੀਆਂ। - ਰਿਵਿਊ ਐਂਡ ਹੈਰਲਡ , ਫਰਵਰੀ 25 , 1890. LDEpj 166.4

ਪਰਮੇਸ਼ਰ ਦੀ ਆਤਮਾ ਦੀ ਮਹਾਨ ਬਹਾਵ , ਜੋ ਸਾਰੀ ਧਰਤੀ ਨੂੰ ਉਸਦੀ ਮਹਿਮਾ ਨਾਲ ਰੋਸ਼ਨ ਕਰਦਾ ਹੈ , ਉਦੋਂ ਤੱਕ ਨਹੀਂ ਹੋਵੇਗਾ ਜਦੋਂ ਤੱਕ ਸਾਡੇ ਕੋਲ ਗਿਆਨਵਾਨ ਵਿਅਕਤੀ ਨਹੀਂ ਹਨ , ਜੋ ਕਿ ਤਜਰਬੇ ਦੁਆਰਾ ਜਾਂਦੇ ਹਨ ਕਿ ਪਰਮੇਸ਼ਰ ਦੇ ਨਾਲ ਮਿਲ ਕੇ ਕੰਮ ਕਰਨ ਦਾ ਮਤਲਬ ਕੀ ਹੈ । ਜਦੋਂ ਸਾਡੇ ਕੋਲ ਹਰ ਕੋਈ , ਪੂਰਨ ਤੌਰ ਤੇ ਮਸੀਹ ਦੀ ਸੇਵਾ ਨੂੰ ਸਮਰਪਿਤ ਹੈ , ਤਾਂ ਪਰਮੇਸ਼ਰ ਇਸ ਤੱਥ ਨੂੰ ਬਿਨਾਂ ਕਿਸੇ ਮਾਪ ਦੇ ਆਪਣੀ ਆਤਮਾ ਦੇ ਬਹਾਵ ਦੇ ਨਾਲ ਜਾਣ ਸਕਦਾ ਹੈ ; ਪਰ ਇਹ ਉੱਦੋਂ ਤੱਕ ਨਹੀਂ ਹੋਵੇਗਾ ਜੱਦ ਤੱਕ ਚਰਚ ਦਾ ਵੱਡਾ ਹਿੱਸਾ ਪਰਮੇਸ਼ਰ ਨਾਲ ਮਿੱਲ ਕੇ ਕੰਮ ਨਹੀਂ ਕਰਦਾ । - ਕ੍ਰਿਸਚਨ ਸਰਵਿਸ / ਮਸੀਹੀ ਸੇਵਾ, 253 (1896)° LDEpj 166.5

ਜਦੋਂ ਸੁਸਤੀ ਅਤੇ ਨਿਰਾਦਰ ਨੂੰ ਚਰਚ ਤੋਂ ਦੂਰ ਕਰ ਦਿੱਤਾ ਜਾਵੇਗਾ , ਤਾਂ ਪ੍ਰਭੂ ਦੇ ਆਤਮਾ ਦੀ ਕ੍ਰਿਪਾ ਪ੍ਰਗਟ ਹੋਵੇਗਾ । ਸਵਰਗੀ ਸ਼ਕਤੀ ਪ੍ਰਗਟ ਕੀਤੀ ਜਾਵੇਗੀ । ਚਰਚ ਨੂੰ ਸਰਵ ਸ਼ਕਤੀਮਾਨ ਪ੍ਰਭੂ ਦੇ ਇਮਾਨਦਾਰ ਕੰਮ ਦਿਖਾਈ ਦੇਣਗੇ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 9 :46 (1909). LDEpj 167.1

” ਭਾਂਡੇ ਸਾਫ਼ ਅਤੇ ਸੱਜੇ ਪਾਸੇ ਉੱਪਰ ਰੱਖੋ ”

ਸਾਨੂੰ ਅੰਤਮ ਬਾਰਸ਼ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ । ਸਾਨੂੰ ਬਸ ਏਹ ਕਰਨਾ ਚਾਹੀਦਾ ਹੈ ਕਿ ਬਰਤਨ ਨੂੰ ਸਾਫ ਅਤੇ ਸੱਜੇ ਪਾਸੇ ਉੱਪਰ ਰਖੀਏ ਅਤੇ ਸਵਰਗੀ ਬਾਰਸ਼ ਦੀ ਪ੍ਰਾਪਤੀ ਦੇ ਲਈ ਤਿਆਰ ਰਹੀਏ , ਅਤੇ ਏਹ ਪ੍ਰਾਰਥਨਾ ਕਰਦੇ ਰਹੋ , ” ਬਾਰਸ਼ ਨੂੰ ਮੇਰੇ ਭਾਂਡੇ ਵਿੱਚ ਆਉਣ ਦਿਓ । ਉਸ ਸ਼ਾਨਦਾਰ ਦੂਤ ਦੇ ਚਾਨਣ ਨੂੰ ਤੀਸਰੇ ਦੂਤ ਨੱਲ ਮਿਲ ਕੇ ਮੇਰੇ ਉੱਤੇ ਚਮਕਣ ਦਿਓ ; ਮੈਨੂੰ ਕੰਮ ਵਿੱਚ ਹਿੱਸਾ ਦਿਓ ; ਮੈਨੂੰ ਘੋਸ਼ਣਾ ਕਰਨ ਦੀ ਆਵਾਜ਼ ਦਿਉ ; ਮੈਨੂੰ ਯਿਸੂ ਮਸੀਹ ਦੇ ਨਾਲ ਇੱਕ ਸਹਕਰਮੀ ਹੋਣ ਦਿਉ। ਇਸ ਤਰਹ ਪਰਮੇਸ਼ਰ ਦੀ ਭਾਲ ਕਰਦੇ ਰਹੋ , ਮੈਂ ਤੁਹਾਨੂੰ ਦੱਸਦਾ ਹਨ ਕਿ ਉਹ ਤੁਹਾਨੂੰ ਆਪਣੀ ਕ੍ਰਿਪਾ ਦੇ ਨਾਲ ਹਰ ਵੇਲੇ ਉੱਪਰ ਚੁਕਦਾ ਹੈ । - ਦੀ ਓਪ-ਵਰਡ ਲੁੱਕ , 283 (1891). LDEpj 167.2

ਜਵਾਬ ਅਚਾਨਕ ਤੇਜ਼ੀ ਦੇ ਨਾਲ ਅਤੇ ਸ਼ਕਤੀ ਦੇ ਨਾਲ ਆ ਸਕਦਾ ਹੈ , ਜਾਂ ਇਸ ਵਿੱਚ ਦਿੱਨਾ ਅਤੇ ਹਫ਼ਤਿਆਂ ਦੇ ਦੇਰੀ ਹੋ ਸਕਦੀ ਹੈ , ਅਤੇ ਸਾਡੀ ਨਿਹਚਾ ਦੀ ਪ੍ਰੀਖਿਆ ਹੋ ਸਕਦੀ ਹੈ । ਪਰ ਪਰਮੇਸ਼ਰ ਜਾਣਦਾ ਹੈ ਕਿ ਸਾਡੀ ਪ੍ਰਾਰਥਨਾ ਦਾ ਜਵਾਬ ਕਿੱਵੇ ਅਤੇ ਕੱਦ ਦਿੱਤਾ ਜਾਵੇ। ਇਹ ਸਾਡੇ ਆਪਣੇ ਕੰਮ ਦਾ ਹਿੱਸਾ ਹੈ ਕੀ ਅਸੀਂ ਪਰਮੇਸ਼ਰ ਦੇ ( ਚੈਨਲ ) ਦੇ ਜੁੜੇ ਰਹੀਏ। ਪਰਮੇਸ਼ਰ ਆਪਣੇ ਹਿੱਸੇ ਦੇ ਕੰਮ ਦੇ ਲਈ ਆਪ ਜ਼ਿੰਮੇਵਾਰ ਹੈ । ਵਾਅਦਾ ਕਰਨ ਵਾਲਾ ਉਹ ਵਫ਼ਾਦਾਰ ਹੈ । ਸਾਡੇ ਲਈ ਵੱਡਾ ਅਤੇ ਮਹੱਤਵਪੂਰਨ ਮਸਲਾ ਏਹ ਹੈ , ਕੀ ਅਸੀਂ ਸਾਰੀ ਈਰਖਾ ਅਤੇ ਝਗੜਿਆਂ ਨੂੰ ਇੱਕ ਪਾਸੇ ਰੱਖ ਕੇ ,ਅਤੇ ਨਿਮਰ ਬੇਨਤੀ ਕਰਨ ਵਾਲਿਆਂ ਵਜੋਂ , ਦੇਖਣ ਅਤੇ ਉਡੀਕ ਕਰਨ ਲਈ , ਇੱਕ ਦਿੱਲ ਅਤੇ ਇੱਕ ਮੱਨ ਹੋਣਾ ਹੈ। ਯਿਸੂ , ਸਾਡਾ ਨੁਮਾਇੰਦਾ ਅਤੇ ਸਾਡਾ ਮੁਖੀ , ਸਾਡੇ ਲਈ ਓਹ ਸੱਬ ਕਰਨ ਲਈ ਤਿਆਰ ਹੈ ਜੋ ਉਸਨੇ ਪੰਤੇਕੁਸਤ ਦੇ ਦਿੱਨ ਪ੍ਰਾਰਥਨਾ ਵਿੱਚ ਲੱਗੇ ਉਡੀਕ ਕਰ ਰਹੇ ਚੇਲਿਆਂ ਦੇ ਲਈ ਕੀਤਾ ਸੀ। - ਦੀ ਸਪਿਰਿੱਟ ਔਫ ਪ੍ਰੋਫੇਸਿ / ਭਵਿਖਵਾਣੀ ਦਾ ਆਤਮਾ 3:272 (1878). LDEpj 167.3

ਮੇਰੇ ਕੋਲ ਪਵਿੱਤਰ ਆਤਮਾ ਦੇ ਉੱਤਰੇ ਜਾਨ ਦੇ ਠੀਕ ਸਮੇ ਵਿਖੇ ਜਾਣਕਾਰੀ ਨਹੀਂ ਹੈ - ਕੱਦ ਸ਼ਕਤੀਸ਼ਾਲੀ ਦੂਤ ਸਵਰਗ ਤੋਂ ਥੱਲੇ ਆਕੇ ਅਤੇ ਤੀਜੇ ਦੂਤ ਦੇ ਨਾਲ ਮਿੱਲ ਕੇ ਇਸ ਸੰਸਾਰ ਦੇ ਕੰਮ ਨੂੰ ਬੰਦ | ਖੱਤਮ ਕਰੇਗਾ। ਮੇਰਾ ਸੰਦੇਸ਼ ਇਹ ਹੈ ਕਿ ਸਾਡੀ ਇੱਕੋ-ਇਕ ਸੁਰੱਖਿਆ , ਸਵਰਗੀ ਤਾਜ਼ਗੀ ਦੇ ਲਈ ਤਿਆਰ ਹੋਣ ਵਿੱਚ ਹੀ ਹੈ , ਸਾਡੇ ਦੀਵੇ ਤਿਆਰ ਅਤੇ ਚੱਲ ਰਹੇ ਹੋਣ। - ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 1:192 (1892). LDEpj 167.4

ਸਾਰਿਆਂ ਨੂੰ ਅੰਤਮ ਬਾਰਸ਼ ਨਹੀਂ ਮਿਲੇਗੀ

ਮੈਨੂੰ ਦਿਖਾਇਆ ਗਿਆ ਕਿ ਜੇਕਰ ਪਰਮੇਸ਼ਰ ਦੇ ਲੋਕ ਕੋਈ ਕੋਸ਼ਿਸ਼ ਨਹੀਂ ਕਰਦੇ , ਪਰ ਓਹਨਾਂ ਦੇ ਉੱਤੇ ਆਉਣ ਵੱਲੀ ਤਾਜ਼ਗੀ ਦਾ ਇੰਤਜ਼ਾਰ ਕਰਦੇ ਹਨ ਕੀ ਓਹ ਓਹਨਾਂ ਦੀਆਂ ਗ਼ਲਤੀਆਂ ਨੂੰ ਦੂਰ ਕਰੋ ਅਤੇ ਓਹਨਾਂ ਦੀਆਂ ਖ਼ਾਮਿਆਂ ਨੂੰ ਠੀਕ ਕਰੋ ; ਜੇ ਓਹ ਇਸ ਗੱਲ ਤੇ ਨਿਰਭਰ ਕਰਦੇ ਹਨ ਕਿ ਓਹ ਓਹਨਾਂ ਦੇ ਸ਼ਰੀਰ ਅਤੇ ਆਤਮਾ ਦੀ ਗੰਦਗੀ ਤੋਂ ਸਾਫ਼ ਕਰੇ , ਅਤੇ ਓਹਨਾਂ ਨੂੰ ਨੂੰ ਤੀਜੀ ਦੂਤ ਦੀ ਉੱਚੀ ਪੁਕਾਰ ਦੇ ਲਈ ਤਿਆਰ ਕਰੇ ਤਾਂ ਓਹ ਪਿੱਛੇ ਰਹ ਜਾਣਗੇ । • ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 1: 619 (1867). LDEpj 168.1

ਕੀ ਅਸੀਂ ਪੂਰੇ ਚਰਚ ਦੇ ਜਾਗ੍ਰਿਤ ਹੋਣ ਦੀ ਉਮੀਦ ਰੱਖਦੇ ਹਾਂ ? ਉਹ ਸਮਾਂ ਕਦੇ ਨਹੀਂ ਆਵੇਗਾ। ਚਰਚ ਵਿੱਚ ਅਜਿਹੇ ਲੋਕ ਵੀ ਹਨ ਜੋ ਬਦਲੇ ਨਹੀਂ ਹਨ , ਅਤੇ ਜੋ ਪ੍ਰਚਲਿਤ ਪ੍ਰਾਰਥਨਾ ਵਿੱਚ ਇੱਕਜੁੱਟ ਨਹੀਂ ਹੋਣਗੇ । ਸਾਨੂੰ ਵਿਅਕਤੀਗਤ ਤੌਰ ਤੇ ਕੰਮ ਵਿੱਚ ਲੱਗ ਜਾਣਾ ਚਾਹੀਦਾ ਹੈ । ਸਾਨੂੰ ਪ੍ਰਾਰਥਨਾ ਜਿਆਦਾ ਕਰਨੀ ਚਾਹੀਦੀ ਹੈ ਅਤੇ ਘੱਟ ਬੋਲਣਾ ਚਾਹੀਦਾ ਹੈ । • ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 1:122 (1887). LDEpj 168.2

ਸਾਂਡਾ ਯਕੀਨ ਹੋ ਸਕਦਾ ਹੈ ਕਿ ਜਦੋਂ ਪਵਿੱਤਰ ਆਤਮਾ ਵਹਾਇਆ ਜਾਂਦਾ ਹੈ , ਕੀ ਜਿੰਨਾਂ ਲੋਕਾਂ ਨੇ ਪਾਹਲੀ ਬਾਰਸ਼ ਪ੍ਰਾਪਤੀ ਨਹੀਂ ਕੀਤੀ ਅਤੇ ਉਸ ਦੀ ਕਦਰ ਨਹੀਂ ਕੀਤੀ , ਉਹ ਅੰਤਮ ਬਾਰਸ਼ ਨੂੰ ਨਾ ਦੇਖ ਸਕਣਗੇ ਨਾ ਉਸਦੀ ਕੀਮਤ ਸਮਝ ਸਕਣਗੇ । -, 399 (1896). LDEpj 168.3

ਕੇਵਲ ਓਹ ਜੋ ਆਪਣੇ ਪ੍ਰਕਾਸ਼ / ਰੋਸ਼ਨੀ ਵਿੱਚ ਜੀ ਰਹੇ ਹਨ ਓਹਨਾਂ ਨੂੰ ਵੱਧ ਪ੍ਰਕਾਸ਼ / ਰੌਸ਼ਨੀ ਮਿਲੇਗੀ। ਜੱਦ ਤੱਕ ਅਸੀਂ ਰੋਜ਼ਾਨਾ ਸਰਗਰਮ ਮਸੀਹੀ ਗੁਣਾਂ ਦੀ ਉਦਾਹਰਨ ਪੇਸ਼ ਨਹੀਂ ਕਰਦੇ , ਅਸੀਂ ਅੰਤ ਦੀ ਬਾਰਸ਼ ਵਿੱਚ ਪਵਿੱਤਰ ਆਤਮਾ ਦੇ ਪ੍ਰਗਟਾਵੇ ਨੂੰ ਨਹੀਂ ਪਛਾਣ ਸਕਦੇ। ਹੋ ਸਕਦਾ ਹੈ ਕੀ ਇਹ ਸਾਡੇ ਆਲੇ ਦੁਆਲੇ ਦੇ ਦਿੱਲਾਂ ਤੇ ਡਿੱਗ ਰੇਹਾ ਹੋਵੇ , ਪਰ ਨਾ ਸਾਨੂੰ ਇਸਦੀ ਸਮਝ ਆਵੇਗੀ ਜਾਂ ਮਿੱਲੇਗਾ । - ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਪਲ ਵਰਕਰਸ , 507 (1897). LDEpj 168.4

ਜੋ ਕੋਈ ਨਿਰਣਾਇਕ ਯਤਨ ਨਹੀਂ ਕਰਦੇ , ਪਰ ਪਵਿੱਤਰ ਆਤਮਾ ਦੁਆਰਾ ਓਹਨਾਂ ਨੂੰ ਕਾਰਵਾਈ ਕਰਨ ਦੇ ਲਈ ਮਜਬੂਰ ਕਰਨ ਦੀ ਉਡੀਕ ਕਰਦੇ ਹਨ , ਓਹ ਹਨੇਰੇ ਵਿਚ ਹੀ ਮਰ ਜਾਣਗੇ । ( PAGE 134 )• ਪਰਮੇਸ਼ਰ ਦੇ ਕੰਮ ਵਿੱਚ ਤੁਹਾਨੂੰ ਬਿਨਾ ਕੁੱਝ ਕੀਤੇ ਖਾਲੀ ਨਹੀਂ ਬੈਠਨਾ ਚਾਹੀਦਾ | - ਕ੍ਰਿਸਚਨ ਸਰਵਿਸ / ਮਸੀਹੀ ਸੇਵਾ , 228 (1903) LDEpj 168.5