ਅਨੰਤ ਜੀਵਨ
ਅਨੰਤ ਜੀਵਨ
ਭੂਮਿਕਾ
ਕੀ ਤੁਸੀ ਜਾਣਦੇਂ ਹੋਂ ਯਿਸੂ ਮਸੀਹ ਕੌਣ ਸੀ?
ਆਦਿ ਵਿੱਚ ਸ਼ਬਦ ਸੀ ਪਰ ਸ਼ਬਦ ਪਰਮੇਸ਼ਵਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਵਰ ਸੀ। ਇਹੋ ਆਦਿ ਵਿੱਚ ਪਰਮੇਸ਼ਵਰ ਦੇ ਸੰਗ ਸੀ। ਸਭ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾਂ ਵਿੱਚੋਂ ਇੱਕ ਵੀ ਵਸਤੂ ਉਸ ਤੋਂ ਬਿਨਾਂ ਨਹੀ ਰਚੀ ਗਈ। ਯੂਹਨਾ(John) 1:2,3 ਇਹ ਪ੍ਰਮਾਣ ਬਾਈਬਲ ਵਿੱਚੋ ਹੈ ਇਸ ਲਈ ਜੋ ਆਪ ਬਾਈਬਲ ਦਾ ਕਰਤਾ ਹੈ ਸ਼੍ਰਿਸ਼ਟੀ ਦਾ ਕਰਤਾ ਹੈ।ਪਿਤਾ ਪ੍ਰਮੇਸ਼ਵਰ ਦਾ ਰੂਪ ਪ੍ਰਗਟਾਉਣ ਲਈ ਉਹ ਪੁੱਤਰ ਯਿਸੂ ਮਸੀਹ ਬਣਕੇ ਇਸ ਜਗਤ ਵਿੱਚ ਆਇਆ ਪਰ ਜਗਤ ਨੇ ਉਸਨੂੰ ਨਾ ਪਛਾਤਾ “ਉਹ ਜਗਤ ਵਿੱਚ ਸੀ ਅਤੇ ਜਗਤ ਉਸ ਤੋਂ ਰਚਿਆ ਗਿਆ ਪਰ ਜਗਤ ਨੇ ਉਸਨੂੰ ਨਾ ਪਛਾਤਾ। ਉਹ ਆਪਣੇ ਘਰ ਆਇਆ ਪਰ ਜਿਹੜੇ ਉਸਦੇ ਆਪਣੇ ਸਨ ਉਨ੍ਹਾਂ ਨੇ ਉਸਨੂੰ ਕਬੂਲ ਨਾ ਕੀਤਾ।ਪਰ ਜਿੰਨਿਆਂ ਨੇ ਉਸਨੂੰ ਕਬੂਲ ਕੀਤਾ ਉਸਨੇ ਉਨ੍ਹਾਂ ਨੂੰ ਪ੍ਰਮੇਸ਼ਵਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ ਅਰਥਾਤ ਜਿਨ੍ਹਾਂ ਨੇ ਉਸਦੇ ਨਾਮ ਉਤੇ ਨਿਸ਼ਚਾ ਕੀਤੀ।” John 1:10, 11,12 । ਸਾਇੰਸੀ ਯੁਗ ਦੇ ਲੋਕ ਭਾਵੇ ਕੀ ਵੀ ਕਹਿਣ ਕਿ ਮਨੁੱਖ ਮਾਦੇ ਤੋਂ ਇੱਕ ਕਿਣਕੇ ਤੋਂ ਰੂਪ ਬਦਲਦਾ ਬਦਲਦਾ ਕਈ ਯੁਗਾਂ ਵਿਚੋ ਗੁਜ਼ਰ ਕੇ ਇਸ ਇਨਸਾਨੀ ਰੂਪ ਵਿੱਚ ਆਇਆ। ਬਾਈਬਲ ਵਿੱਚ ਲਿਖਿਆ ਹੈ ਉਸ ਸਿਰਜਣਹਾਰ,ਕਰਤਾਰ, ਸਰਬਸ਼ਕਤੀਮਾਨ ਨੇ ਇਸ ਮਨੁੱਖ ਨੂੰ ਧਰਤੀ ਦੀ ਮਿੱਟੀ ਦੀ ਮੁੱਠੀ ਤੋਂ ਬਣਾਕੇ ਆਪਣੇ ਪਵਿੱਤ੍ਰ ਸਾਂਹਾਂ ਦੀ ਰੋਂ ਉਸ ਵਿੱਚੋ ਧੜਕਾ ਕੇ ਉਸਨੂੰ ਜਿਊਂਦਾ ਜਾਗਦਾ ਮਨੁੱਖ ਬਣਾ ਦਿੱਤਾ। ਪ੍ਰਮੇਸ਼ਵਰ ਨੇ ਹੋਰ ਸਾਰੀ ਰਚਨਾ ਸ਼ਬਦ ਨਾਲ ਕੀਤੀ। ਪਰ ਮਨੁੱਖ ਨੂੰ ਉਸਨੇਂ ਆਪਣੇ ਹੱਥ ਨਾਲ ਆਪਣੇ ਰੂਪ ਵਿੱਚ ਸਾਜਿਆ ਸਵਾਰਿਆ ਸ਼ਿੰਗਾਰਿਆ ਅਤੇ ਉਸਨੂੰ ਸਾਰੀ ਰਚਨਾ ਦਾ ਸਰਤਾਜ ਬਣਾਇਆ। ਸੋਚਣ ਸਮਝਣ ਦੀ ਸ਼ਕਤੀ ਦਿੱਤੀ,ਪਿਆਰ ਦਾ ਕਾਨੂੰਨ ਦਿੱਤਾ ਅਤੇ ਆਗਿਆ ਵਿੱਚ ਰਹਿਣ ਲਈ ਪ੍ਰੇਮ ਨਾਲ ਨਿਵਾਜ ਦਿੱਤਾ। SC 3.1
ਪਰਮੇਸ਼ਵਰ ਨੇ ਮਨੁੱਖ ਨੂੰ ਹੁਕਮ ਮੰਨਣ ਲਈ ਮਜਬੂਰ ਨਹੀ ਸੀ ਕੀਤਾ, ਸੋਚ ਸ਼ਕਤੀ ਦੇ ਕੇ ਭਲੇ ਬੁਰੇ ਦਾ ਨਿਸਤਾਰਾ ਕਰਨ ਦੀ ਸੂਝ ਬੂਝ ਦਿੱਤੀ ਸੀ। ਨਾ ਹੀ ਪ੍ਰਮੇਸ਼ਵਰ ਨੇ ਮਨੁੱਖ ਨੂੰ ਮਸ਼ੀਨ ਰੂਪੀ ਬਨਾਇਆ ਸੀ ਕਿ ਜਿਸ ਨੂੰ ਕੰਟਰੋਲ ਕਰਕੇ ਹੁਕਮ ਮਨਵਾਇਆ ਜਾਏ।ਇਹ ਮਨੁੱਖ ਦੀ ਆਪਣੀ ਚੋਣ ਸੀ। ਪਿਆਰੇ ਦੇ ਹੁਕਮ ਅੰਦਰ ਰਹਿ ਕੇ ਅਨੰਤ ਜੀਵਨ ਦੀਆਂ ਖੁਸ਼ੀਆਂ ਮਾਣੇ ਜਾਂ ਵੈਰੀ(ਸ਼ੈਤਾਨ) ਦੀ ਤਾਕਤ ਦੀ ਗ਼ੁਲਾਮੀ ਕਰਕੇ ਦੁੱਖ ਚਿੰਤਾਂ ਬਿਮਾਰੀ ਅਤੇ ਮੌਤ। ਅਫਸੋਸ! ਮਨੁੱਖ ਨੇ ਪ੍ਮੇਸ਼ਵਰ ਦੇ ਅੱਦਭੁਤ ਪਿਆਰ ਦੀ ਸਾਰ ਨੂੰ ਨਾ ਜਾਣਦਿਆ ਹੋਇਆਂ ਸ਼ੈਤਾਨੀ ਤਾਕਤ ਦਾ ਸਹਾਰਾ ਲੈ ਕੇ ਬਗਾਵਤ ਕਰ ਦਿੱਤੀ।ਸ਼ੈਤਾਨ ਖੁਸ਼ ਸੀ ਕਿ ਮਨੁੱਖ ਹੁਣ ਪ੍ਰਮੇਸ਼ਵਰ ਦੀ ਯੋਜਨਾਂ ਅਨੁਸਾਰ ਪ੍ਰਮੇਸ਼ਵਰ ਦਾ ਰੂਪ ਨਾ ਰਹਿ ਕੇ ਸ਼ੈਤਾਨ ਦਾ ਰੂਪ ਧਾਰ ਕੇ ਸ਼ੈਤਾਨੀ ਕੰਮਾਂ ਵਿੱਚ ਹੀ ਖਪ ਖਪ ਕੇ ਮਰ ਜਾਇਆ ਕਰੇਗਾ। ਪ੍ਰਮੇਸ਼ਵਰ ਤੇ ਮਨੁੱਖ ਦਾ ਰਿਸ਼ਤਾ ਤੋੜ ਕੇ ਸ਼ੈਤਾਨ ਖੁਸ਼ ਸੀ। ਪਰ ਪ੍ਰਮੇਸ਼ਵਰ ਨੇ ਮਨੁੱਖ ਨੂੰ ਇੰਨਾਂ ਪਿਆਰ ਕੀਤਾ ਕਿ ਆਪਣਾ ਇੱਕਲੌਤਾ ਪੁੱਤਰ ਯਿਸੂ ਮਸੀਹ ਮਨੁੱਖ ਦੇ ਪਾਪਾਂ ਲਈ ਕੁਰਬਾਨ ਹੋਣ ਲਈ ਜਗਤ ਵਿੱਚ ਭੇਜ ਦਿੱਤਾ, ਕਿਉਂਕਿ ਪ੍ਰਮੇਸ਼ਵਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਸਨੇ ਆਪਣਾ ਇੱਕਲੌਤਾ ਪੁੱਤਰ ਬਖਸ਼ ਦਿੱਤਾ, ਤਾਂ ਜੋ ਹਰੇਕ ਜੋ ਉਸਤੇ ਨਿਹਚਾ ਕਰੇ ਨਾਸ਼ ਨਾ ਹੋਵੇ ,ਪਰ ਸਦੀਵੀ ਜੀਵਨ ਪਾਵੇ।” (John) ਯੂਹੰਨਾਂ 3:16 । ਸੋ ਇਹ ਹੈ ਯਿਸੂ ਮਸੀਹ ਦਾ ਹਵਾਲਾ ।ਬਾਈਬਲ ਵਿੱਚੋਂ ਮਨੁੱਖ ਕੇਵਲ ਨਿਹਚਾ ਕਰਕੇ ਹੀ ਉਸਨੂੰ ਪਹਿਚਾਣ ਸਕਦਾ ਹੈ ।ਬਾਈਬਲ ਪ੍ਰਮੇਸ਼ਵਰ ਦਾ ਸ਼ਬਦ ਹੈ ਜਿਸ ਦੁਆਰਾ ਉਹ ਮਨੁੱਖ ਨਾਲ ਗੱਲਬਾਤ ਕਰਦਾ ਹੈ।ਇਹ ਆਪਣੀ ਚਤੁਰਾਈ ਅਤੇ ਸਿਆਣਪ ਨਾਲ ਸਮਝ ਨਹੀਂ ਆ ਸਕਦੀ ।ਨਿਰਮਾਣਤਾ ਨਾਲ ਅਰਦਾਸ ਕਰਕੇ ਇਸਨੂੰ ਪੜ੍ਹੋ ਤਾਂ ਪ੍ਰਮੇਸ਼ਵਰ ਦੇ ਪਿਆਰ ਦੇ ਇਕਰਾਰ ਤੇ ਆਦੇਸ਼ ਆਪਣੇ ਆਪ ਤੁਹਾਡੇ ਮਨ ਨੂੰ ਰੌਸ਼ਨ ਕਰਦੇ ਚਲੇ ਜਾਣਗੇ। SC 4.1
ਸੁਖਵੰਤ ਸਰੀਕੁਰੇਜਾ SC 4.2
Sukhwant Srikureja SC 4.3