ਅਨੰਤ ਜੀਵਨ

14/14

ਤੇਰ੍ਹਵਾਂ ਅਧਿਆਇ

ਪ੍ਰਭੂ ਵਿੱਚ ਅਨੰਦ ਮਗਨ ਹੋਣਾ

ਪ੍ਰਮੇਸ਼ਵਰ ਦੇ ਬੱਚੇ ਯਿਸੂ ਮਸੀਹ ਦੇ ਪ੍ਰਤੀਨਿਧ ਅਖਵਾਉਂਦੇ ਹਨ,ਉਸਦੇ ਕਲਾਕਾਰਾਂ ਦੀ ਤਰ੍ਹਾਂ ਉਸਦੀ ਭਲਾਈ ਅਤੇ ਦਯਾ ਦਾ ਪ੍ਰਦਰਸ਼ਣ ਕਰਦੇ ਹਨ। ਜਿਵੇਂ ਯਿਸੂ ਮਸੀਹ ਨੇ ਪਿਤਾ ਪ੍ਰਮੇਸ਼ਵਰ ਦਾ ਸੱਚਾ ਚਰਿੱਤਰ ਪ੍ਰਗਟ ਕੀਤਾ ਹੈ, ਉਵੇਂ ਹੀ ਸਾਡਾ ਫਰਜ਼ ਹੈ ਉਸ ਵਿੱਚ ਯਿਸੂ ਮਸੀਹ ਨੂੰ ਪ੍ਰਗਟ ਕਰਨਾ ਜਿਹੜਾ ਉਸਦਾ ਕੋਮਲ ਤਰਸ ਭਰਿਆ ਪਿਆਰ ਨਹੀਂ ਜਾਣਦਾ। “ਜਿਵੇਂ ਤੂੰ ਮੈਨੂੰ ਜਗਤ ਵਿੱਚ ਭੇਜਿਆ” ਯਿਸੂ ਨੇ ਕਿਹਾ, “ਉਵੇਂ ਹੀ ਮੈਂ ਵੀ ਉਨ੍ਹਾਂ ਨੂੰ(ਚੇਲੇ) ਜਗਤ ਵਿੱਚ ਭੇਜਿਆ ਹੈ, ” ਮੈਂ ਉਨ੍ਹਾਂ ਵਿੱਚ ਹਾਂ ਅਤੇ ਤੂੰ(ਪ੍ਰਮੇਸ਼ਵਰ)ਮੇਰੇ ਵਿੱਚ ਹੈ;----ਤਾਂ ਜੋ ਜਗਤ ਇਹ ਜਾਣੇ ਕਿ ਤੂੰ ਹੀ ਮੈਂਨੂੰ ਭੇਜਿਆ ਸੀ। ” (John) ਯੂਹਂਨਾਂ 17:18,23 । ਪ੍ਰੇਰਿਤ ਪੋਲੁਸ ਨੇ ਯਿਸੂ ਦੇ ਚੇਲਿਆ ਨੂੰ ਕਿਹਾ, ” ਤੁਸੀਂ ਮਸੀਹ ਦੀ ਚਿੱਠੀ ਹੋਂ,” ” ਜਿਸਨੂੰ ਸਾਰੇ ਮਨੁੱਖ ਜਾਣਦੇ ਅਤੇ ਪੜ੍ਹਦੇ ਹਨ।” (2 Corinthians) 2 ਕੁਰੰਥੀਆਂ ਨੂੰ 3:3,2 । ਯਿਸੂ ਆਪਣੇ ਹਰ ਬਾਲਕ ਵਿੱਚ ਜਗਤ ਨੂੰ ਇੱਕ ਚਿੱਠੀ ਭੇਜਦਾ ਹੈ, “ਜੇ ਤੁਸੀਂ ਮਸੀਹ ਦੇ ਚੇਲੇ ਹੋਂ ਤਾਂ ਉਹ ਤੁਹਾਡੇ ਵਿੱਚ ਇੱਕ ਚਿੱਠੀ ਪਰਿਵਾਰ ਲਈ, ਪਿੰਡ ਲਈ,ਗਲੀ ਲਈ ਅਤੇ ਜਿੱਥੇ ਤੁਸੀ਼ ਰਹਿੰਦੇ ਹੋਂ ਭੇਜਦਾ ਹੈ ਉਹ ਆਪ ਤੁਹਾਡੇ ਵਿੱਚ ਵੱਸਦਾ ਹੈ ਅਤੇ ਤੁਹਾਡੇ ਰਾਹੀ ਉਨ੍ਹਾਂ ਨਾਲ ਬੋਲਣ ਦਾ ਚਾਹਵਾਨ ਰਹਿੰਦਾ ਹੈ ਜੋ ਉਸਨੂੰ ਨਹੀਂ ਜਾਣਦੇ ਭਾਵੇਂ ਉਹ ਬਾਈਬਲ ਨੂੰ ਨਹੀਂ ਪੜ੍ਹਦੇ ਅਤੇ ਨਾ ਹੀ ਉਸ ਆਵਾਜ਼ ਨੂੰ ਸੁਣਦੇ ਹਨ , ਜੋ ਇਸਦੇ ਪੰਨਿਆਂ ਰਾਹੀਂ ਉਨ੍ਹਾਂ ਨਾਲ ਬੋਲਦੀ ਹੈ ,ਉਹ ਪ੍ਰਮੇਸ਼ਵਰ ਦਾ ਪਿਆਰ ਉਸਦੇ ਕਾਰਜਾਂ ਰਾਹੀ ਨਹੀਂ ਦੇਖਦੇ, ਪ੍ਰੰਤੂ ਜੇ ਤੁਸੀਂ ਮਸੀਹ ਦੇ ਸੱਚੇ ਪ੍ਰਤਿਨਿਧੀ ਹੋ ਅਤੇ ਮਸੀਹੀ ਚਰਿੱਤ੍ਰ ਦੇ ਪਿਆਰ ਦਾ ਵਰਤਾਵਾ ਉਨ੍ਹਾਂ ਨਾਲ ਕਰਦੇ ਹੋ ਤਾਂ ਸੰਭਵ ਹੈ ਕਿ ਉਹ ਤੁਹਾਡੇ ਰਾਹੀਂ ਯਿਸੂ ਮਸੀਹ ਦੀ ਨੇਕੀ ਅਤੇ ਭਲਾਈ ਦਾ ਕੁਝ ਅੰਸ਼ ਸਮਝ ਕੇ ਉਸਨੂੰ ਪਿਆਰ ਕਰਨ ਅਤੇ ਸੇਵਾ ਕਰਨ ਲਈ ਤਿਆਰ ਹੋ ਜਾਣ। SC 139.1

ਮਸੀਹ ਲੋਕ ਸਵਰਗ ਦੇ ਰਾਹ ਤੇ ਮਸ਼ਾਲਚੀਆਂ ਦੇ ਰੂਪ ਵਿੱਚ ਨਿਯੁਕਤ ਕੀਤੇ ਗਏ ਹਨ।ਯਿਸੂ ਮਸੀਹ ਵੱਲੋਂ ਜੋ ਜੋਤ ਉਨ੍ਹਾਂ ਉੱਪਰ ਚਮਕ ਰਹੀ ਹੈ ,ਉਹ ਉਨ੍ਹਾਂ ਨੇ ਜਗਤ ਤੇ ਚਮਕਾਉਣੀ ਹੈ।ਉਨ੍ਹਾਂ ਦਾ ਜੀਵਨ ਅਤੇ ਚਰਿੱਤਰ ਐਸਾ ਸੱਚਾ ਅਤੇ ਸੁੱਚਾ ਮਸੀਹ ਵਾਂਗ ਹੋਣਾ ਚਾਹੀਦਾ ਹੈ ਕਿ ਦੂਸਰਿਆ ਨੂੰ ਉਨ੍ਹਾਂ ਕੋਲੋਂ ਯਿਸੂ ਮਸੀਹ ਅਤੇ ਉਸਦੀ ਸੇਵਾ ਦੀ ਠੀਕ ਧਾਰਨਾਂ ਮਿਲ ਸਕੇ। SC 140.1

ਜੇਕਰ ਅਸੀਂ ਸੱਚ ਮੁੱਚ ਹੀ ਮਸੀਹ ਦੇ ਪ੍ਰਤਿਨਿਧੀ ਹਾਂ ,ਉਸਦੀ ਸੇਵਾ ਭਗਤੀ ਨੂੰ ਐਸੀ ਮਨੋਹਰ ਅਤੇ ਸਭਾਉਣੀਂ ਬਣਾਵਾਂਗੇ ਜਿਵੇਂ ਉਹ ਵਾਸਤਵਿਕ ਵਿੱਚ ਹੈ। ਜੋ ਮਸੀਹੀ ਆਪਣੀ ਆਤਮਾ ਵਿੱਚ ਸ਼ੋਕ ਅਤੇ ਉਦਾਸੀ ਸੰਭਾਲੀ ਰੱਖਦੇ ਹਨ, ਸ਼ਿਕਵੇ ਸ਼ਿਕਾਇਤਾ ਕਰਦੇ ਰਹਿੰਦੇ ਹਨ, ਉਹ ਦੂਸਰੇ ਲੋਕਾਂ ਨੂੰ ਪ੍ਰਮੇਸ਼ਵਰ ਦੇ ਪਿਆਰ ਅਤੇ ਮਸੀਹੀ ਜੀਵਨ ਬਾਰੇ ਗਲਤ ਧਾਰਨਾਂ ਦਿੰਦੇ ਹਨ।ਉਹ ਇਸ ਗੱਲ ਦਾ ਪ੍ਰਗਟਾਵਾ ਕਰਦੇ ਹਨ ਜਿਵੇਂ ਪ੍ਰਮੇਸ਼ਵਰ ਆਪਣੇਂ ਬੱਚਿਆਂ ਨੂੰ ਖੁਸ਼ ਦੇਖ ਕੇ ਖੁਸ਼ ਨਹੀ਼ ਹੁੰਦਾ ਅਤੇ ਇੰਜ ਸਵਰਗੀ ਪਿਤਾ ਦੇ ਵਿਰੁੱਧ ਝੂਠੀ ਗਵਾਹੀ ਦਿੰਦੇ ਹਨ। SC 140.2

ਸ਼ੈਤਾਨ ਪ੍ਰਮੇਸ਼ਵਰ ਦੇ ਬੱਚਿਆਂ ਨੂੰ ਨਿਰਾਸ਼ਾ ਅਤੇ ਅਵਿਸ਼ਵਾਸ ਦੇ ਰਾਹ ਤੇ ਲਿਆਕੇ ਅਤਿ ਪ੍ਰਸੰਨ ਹੁੰਦਾ ਹੈ।ਸ਼ੈਤਾਨ ਬਹੁਤ ਹੀ ਖੁਸ਼ੀ ਮਨਾਉਂਦਾ ਹੈ ਜਦੋਂ ਉਹ ਸਾਨੂੰ ਪ੍ਰਮੇਸ਼ਵਰ ਤੇ ਅਵਿਸ਼ਵਾਸ ਅਤੇ ਉਸਦੀ ਅਪਾਰ ਸ਼ਕਤੀ ਤੇ ਸ਼ੰਕਾ ਕਰਦਿਆਂ ਦੇਖਦਾ ਹੈ।ਸ਼ੈਤਾਨ ਸਾਨੂੰ ਇਹ ਅਨੁਭਵ ਕਰਾ ਕੇ ਬਹੁਤ ਪ੍ਰਸੰਨ ਹੁੰਦਾ ਹੈ ਕਿ ਪ੍ਰਮੇਸ਼ਵਰ ਦੇ ਪੂਰਣ ਕਾਰਜਾਂ ਰਾਹੀਂ ਸਾਡੀ ਹਾਨੀ ਹੋਵੇਗੀ.ਇਹ ਸ਼ੈਤਾਨ ਦਾ ਪਹਿਲਾ ਕੰਮ ਹੈ ਕਿ ਪ੍ਰਮੇਸ਼ਵਰ ਦੇ ਪ੍ਰੇਮਮਈ ਰੂਪ ਨੂੰ ਬੇਤਰਸ ਅਤੇ ਦਯਾਹੀਨ ਦਰਸਾਉਣਾ।ਉਹ ਪ੍ਰਮੇਸ਼ਵਰ ਦੀਆਂ ਅਕੱਥ ਸਚਾਈਆਂ ਨੂੰ ਝੁਠਲਾਂਉਦਾ ਹੈ। ਉਹ ਸਾਡੇ ਮਨ ਪ੍ਰਮੇਸ਼ਵਰ ਦੇ ਵਿਰੁੱਧ ਝੂਠੇ ਕਲਪਿਤ ਵਿਚਾਰਾਂ ਨਾਲ ਭਰ ਦਿੰਦਾ ਹੈ ਅਤੇ ਬਜਾਏ ਇਸਦੇ ਕਿ ਸਵਰਗੀ ਪਿਤਾ ਬਾਰੇ ਸਚਾਈ ਤੋਂ ਡਟੇ ਰਹੀਏ, ਅਕਸਰ ਝੂਠੇ ਸ਼ੈਤਾਨੀ ਵਿਚਾਰ ਮਨ ਵਿੱਚ ਲੈ ਆਉਂਦੇ ਹਾਂ ਅਤੇ ਪ੍ਰਮੇਸ਼ਵਰ ਤੇ ਅਵਿਸ਼ਵਾਸ ਕਰਕੇ ਉਸਦੀ ਮਹਾਨਤਾ ਦੀ ਨਿਰਾਦਰੀ ਕਰਦੇ ਹਾਂ ਅਤੇ ਉਸਦੇ ਵਿਰੁਧ ਸ਼ਿਕਵੇ ਸ਼ਿਕਾਇਤ ਕਰਦੇ ਰਹਿੰਦੇ ਹਨ।ਸ਼ੈਤਾਨ ਧਾਰਮਿਕ ਜੀਵਨ ਨੂੰ ਹਮੇਸ਼ਾ ਧੁੰਦਲਾ ਅਤੇ ਉਪਰਾਮ ਬਣਾਉਣ ਦੀ ਕੋਸ਼ਿਸ਼ ਕਰਦਾ ਹੈ।ਉਹ ਚਾਹੁੰਦਾ ਹੈ ਐਸਾ ਜੀਵਨ ਮਨੁੱਖਾਂ ਲਈ ਕਠਿਨ ਅਤੇ ਮੁਸ਼ਕਿਲ ਸਾਬਤ ਹੋਵੇ ਅਤੇ ਜਦੋਂ ਮਸੀਹੀ ਆਪਣੇ ਧਾਰਮਿਕ ਜੀਵਨ ਵਿੱਚ ਐਸੇ ਭਾਵ ਪ੍ਰਗਟ ਕਰਦਾ ਹੈ ਤਾਂ ਉਹ ਆਪਣੇ ਅਵਿਸ਼ਵਾਸ ਅਤੇ ਅੰਧਗਿਆਨ ਦੁਆਰਾ ਸ਼ੈਤਾਨ ਦੇ ਝੂਠੇ ਪ੍ਰਚਾਰ ਦੀ ਹਮਾਇਤ ਕਰਦਾ ਹੈ। SC 140.3

ਕਈ ਲੋਕ ਜੀਵਨ ਪਥ ਤੇ ਤੁਰਦੇ ਹੋਏ ਕੇਵਲ ਆਪਣੀਆਂ ਗਲਤੀਆਂ ਹਾਰਾਂ ਅਤੇ ਨਿਰਾਸ਼ਤਾਵਾਂ ਤੇ ਹੀ ਝੁਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਦਿਲ, ਗਮ ਅਤੇ ਨਿਰਾਸ਼ਾ ਨਾਲ ਹੀ ਭਰੇ ਰਹਿੰਦੇ ਹਨ।ਜਦੋਂ ਮੈਂ ਯੂਰਪ ਵਿੱਚ ਸੀ, ਇੱਕ ਭੈਨ, ਜੋ ਇਸੇ ਪ੍ਰਕਾਰ ਹੀ ਸੋਚਦੀ ਰਹਿੰਦੀ ਸੀ ਅਤੇ ਡੂੰਘੀ ਨਿਰਾਸ਼ਤਾ ਵਿੱਚ ਸੀ ,ਉਸਨੇ ਮੈਨੂੰ ਪੱਤਰ ਲਿਖਿਆ ਕਿ ਮੈਂ ਉਸਨੂੰ ਕੋਈ ਉਤਸ਼ਾਹ ਅਤੇ ਧਰਵਾਸ ਦਾ ਸਬਕ ਲਿਖ ਕੇ ਭੇਜਾਂ ।ਇਹ ਪੱਤਰ ਪੜ੍ਹਨ ਤੋਂ ਬਾਅਦ ਦੂਸਰੀ ਰਾਤ ਮੈ਼ ਇੱਕ ਸੁਪਨਾ ਦੇਖਿਆ ਕਿ ਮੈਂ ਇੱਕ ਬਾਗ ਵਿੱਚ ਹਾਂ ਅਤੇ ਇੱਕ ਵਿਅਕਤੀ ਜੋ ਬਾਗ ਦਾ ਮਾਲਕ ਲੱਗਦਾ ਸੀ, ਬਾਗ ਦੇ ਰਾਹ ਦਿਖਾਉਣ ਲੱਗਿਆ।ਮੈਂ ਫੁੱਲ ਇੱਕਠੇ ਕਰ ਰਹੀ ਸੀ ਅਤੇ ਉਨ੍ਹਾਂ ਦੀ ਸੁਗੰਧੀ ਨੂੰ ਮਾਣ ਰਹੀ ਸੀ ਅਤੇ ਇਹ ਭੈਣ ਜੋ ਉਸ ਵੇਲੇ ਮੇਰੇ ਨਾਲ ਨਾਲ ਤੁਰ ਰਹੀ ਸੀ, ਉਸਨੇ ਮੇਰਾ ਧਿਆਨ ਇੱਕ ਕਰੂਪ ਕੰਡਿਆਲੀ ਝਾੜੀ ਵੱਲ ਦਿਵਾਇਆ ਜੋ ਉਸਦੇ ਰਾਹ ਵਿੱਚ ਰੁਕਾਵਟ ਪਾ ਰਹੀ ਸੀ।ਉਹ ਵਿਰਲਾਪ ਕਰ ਰਹੀ ਸੀ ਅਤੇ ਦੁੱਖੀ ਸੀ।ਉਹ ਸਿੱਧੇ ਰਸਤੇ ਤੇ ਨਹੀਂ ਸੀ ਚੱਲ ਰਹੀ ਅਤੇ ਨਾ ਹੀ ਪਥ ਪ੍ਰਦ੍ਰਸ਼ਕ ਦੇ ਆਦੇਸ਼ ਦਾ ਪਾਲਣ ਕਰ ਰਹੀ ਸੀ ।ਉਸਨੇ ਵਿਰਲਾਪ ਕਰਕੇ ਕਿਹਾ, “ਹਾਏ, ਕੀ ਇਹ ਦੁੱਖ ਦੀ ਗੱਲ ਨਹੀਂ ਕਿ ਸੁੰਦਰ ਬਾਗ਼ ਦੀ ਸ਼ੋਭਾ ਨੂੰ ਇੱਨ੍ਹਾਂ ਕੰਡਿਆਂ ਨੇ ਵਿਗਾੜ ਦਿੱਤਾ?” ਤਾਂ ਪਥ ਪ੍ਰਦ੍ਰਸ਼ਕ ਨੇ ਕਿਹਾ, “ਕੰਡਿਆਂ ਨੂੰ ਛੱਡ ਕੇ ਇੱਕ ਪਾਸੇ ਹੋ ਕੇ ਤੁਰੋ, ਉਹ ਤੇ ਚੁਭਣਗੇ ਹੀ, ਕੇਵਲ ਗੁਲਾਬ ਅਤੇ ਗੁਲਾਬੀ ਫੁੱਲ ਹੀ ਚੁਣੋ।” SC 141.1

ਕੀ ਤੁਹਾਡੇ ਅਨੁਭਵ ਵਿੱਚ ਕਦੀ ਸ਼ੁਭ ਅਵਸਰ ਨਹੀਂ ਆਏ?ਕੀ ਤੁਹਾਡੇ ਜੀਵਨ ਵਿੱਚ ਕਦੀ ਵੀ ਐਸੇ ਮੰਗਲਮਈ ਮੌਕੇ ਨਹੀਂ ਆਏ ਜਦੋਂ ਪ੍ਰਮੇਸ਼ਵਰ ਦੀ ਆਤਮਾ ਵੱਲੋਂ ਤੁਹਾਡਾ ਮਨ ਖੁਸ਼ੀ ਨਾਲ ਗਦ ਗਦ ਹੋਇਆ ਹੋਵੇ?ਜਦੋਂ ਤੁਸੀਂ ਆਪਣੇ ਬੀਤੇ ਜੀਵਨ ਦੇ ਕਾਂਡ ਤੇ ਨਜ਼ਰ ਮਾਰਦੇ ਹੋਂ ਤਾਂ ਕੀ ਤੁਹਾਨੂੰ ਕਈ ਸੁਹਾਵਣੇ ਪੰਨੇ ਨਹੀਂ ਲੱਭਦੇ?ਕੀ ਪ੍ਰਮੇਸ਼ਵਰ ਦੇ ਇਕਰਾਰ ਸੁਗੰਧਿਤ ਫੁੱਲਾਂ ਵਾਂਗ ਤੁਹਾਡੇ ਜੀਵਨ ਰਾਹ ਦੀ ਹਰ ਦਿਸ਼ਾ ਵਿੱਚ ਤੁਹਾਡੇ ਪੰਧ ਤੇ ਨਹੀਂ ਉਗੇ ਹੋਏ? ਕੀ ਤੁਸੀਂ ਆਪਣਾ ਹਿਰਦਾ ਉਨ੍ਹਾਂ ਦੀ ਸੁੰਦਰਤਾ ਆਤੇ ਮਧੁਰਤਾ ਦੇ ਅਨੰਦ ਨਾਲ ਨਹੀਂ ਭਰੋਗੇ? SC 141.2

ਕੰਡਿਆਲੇ ਝਾੜ ਅਤੇ ਕੰਡੇ ਕੇਵਲ ਤੁਹਾਨੂੰ ਘਾਇਲ ਨਹੀਂ ਕਰਨਗੇ ਅਤੇ ਦੁੱਖ ਪਹੂੰਚਾਉਣਗੇ ਅਤੇ ਜੇਕਰ ਤੁਸੀਂ ਇਹੋ ਚੀਜ਼ਾ ਹੀ ਚੁਣੋਗੇ ਅਤੇ ਦੂਸਰਿਆਂ ਨੂੰ ਵੀ ਇਹੋ ਭੇਤਾ ਦੇਵੋਂਗੇ ਤਾਂ ਕੀ ਤੁਸੀਂ ਆਪ ਹੀ ਪ੍ਰਮੇਸ਼ਵਰ ਦੀ ਕਿਰਪਾ ਅਤੇ ਭਲਾਈ ਦਾ ਨਿਰਾਦਰ ਕਰਨ ਤੋਂ ਇਲਾਵਾ ਦੂਸਰਿਆਂ ਦੇ ਜੀਵਨ ਰਾਹ ਵਿੱਚ ਰੋੜੇ ਅਟਕਾਉਣ ਦਾ ਕਾਰਨ ਨਹੀਂ ਬਣੋਗੇ? SC 142.1

ਆਪਣੇ ਬੀਤੇ ਜੀਵਨ ਦੇ ਦੁਖਾਂਤਾਂ ਨੂੰ ਹੀ ਇੱਕਠੇ ਕਰੀ ਰੱਖਣਾ, ਇਸਦੀਆਂ ਬਦੀਆਂ ਅਤੇ ਨਿਰਾਸ਼ਤਾਵਾਂ ਤੇ ਰੋਂਦੇ ਝੁਰਦੇ ਰਹਿਣਾ, ਉਦੋਂ ਤੱਕ ਜਦ ਤੱਕ ਕਿ ਨਿਰਾਸ਼ਾ ਦੇ ਸਾਗਰ ਵਿੱਚ ਗੋਤੇ ਨਾ ਖਾ ਲਈਏ, ਕੋਈ ਵੀ ਸਿਆਣਪ ਦੀ ਗੱਲ ਨਹੀਂ। ਉਤਸ਼ਾਹ ਹੀਣ ਅਤੇ ਅੰਧਕਾਰ ਵਿੱਚ ਡੁੱਬੀ ਆਤਮਾ ਆਪਣੇ ਆਪ ਨੂੰ ਪ੍ਰਮੇਸ਼ਵਰ ਦੇ ਨੂਰੀ ਪ੍ਰਕਾਸ਼ ਕੋਲੋਂ ਵਿਰਵਾ ਰੱਖਦੀ ਹੈ ਅਤੇ ਦੂਸਰਿਆਂ ਦੇ ਜੀਵਨ ਰਾਹ ਤੇ ਵੀ ਕਾਲੇ ਪਰਛਾਵੇਂ ਪਾਉਂਦੀ ਹੈ। SC 142.2

ਪ੍ਰਮਾਤਮਾ ਦਾ ਸ਼ੁਕਰ ਹੈ, ਉਸਨੇ ਸਾਡੇ ਸਾਹਮਣੇ ਆਸ਼ਾ ਦੇ ਉੱਜਲੇ ਚਿੱਤਰ ਹੀ ਖਿੱਚੇ ਹਨ।ਆਉ ਅਸੀਂ ਰੱਬੀ ਮਿਹਰ ਦੇ ਵਰਦਾਨਾਂ ਨੂੰ ਸਾਂਭ ਕੇ ਰੱਖੀਏ ਤਾਂ ਕਿ ਨਿਰੰਤਰ ਸਾਡੀ ਨਿਗਾਹ ਉਨ੍ਹਾਂ ਤੇ ਰਹੇ; ਪ੍ਰਮੇਸ਼ਵਰ ਦੇ ਪੁੱਤਰ ਦਾ ਆਪਣੇ ਪਿਤਾ ਦਾ ਸਿੰਘਾਸਣ ਛੱਡਣਾ, ਆਪਣੀ ਧਾਰਮਿਕਤਾ ਤੇ ਮਨੁੱਖਤਾ ਦਾ ਜਾਮਾਂ ਪਹਿਨਾਉਣ ਤਾਂ ਜੋ ਉਹ ਮਨੁੱਖ ਨੂੰ ਸ਼ੈਤਾਨ ਦੀ ਤਾਕਤ ਤੋਂ ਬਚਾ ਸਕੇ; ਸਾਡੇ ਹਿੱਤ ਲਈ ਉਸਦੀ ਸ਼ਾਨਦਾਰ ਜਿੱਤ,ਮਨੁੱਖਾਂ ਲਈ ਸਵਰਗ ਦਾ ਦੁਆਰ ਖੋਲ੍ਹ ਦੇਣਾ ,ਮਨੁੱਖੀ ਨਜ਼ਰ ਸਾਹਮਣੇ ਪ੍ਰਮੇਸ਼ਵਰ ਦੀ ਹਜ਼ੂਰੀ ਦੀ ਮਹਿਮਾ ਦੇ ਜਲਾਲ ਨੂੰ ਪ੍ਰਗਟ ਕਰਨਾ ਪਤਿਤ ਮਨੁੱਖ ਜਾਤ ਨੂੰ ਵਿਨਾਸ਼ਕਾਰੀ ਦੀ ਖੱਡ ਵਿੱਚੋਂ, ਜਿਸ ਵਿੱਚ ਕਿ ਪਾਪ ਨੇ ਉਸਨੂੰ ਸੁੱਟ ਦਿੱਤਾ ਹੈ, ਬਾਹਰ ਕੱਢਣ ਅਤੇ ਫਿਰ ਦੋਬਾਰਾ ਅਸੀਮ ਪ੍ਰਮੇਸ਼ਵਰ ਨਾਲ ਮੇਲਜੋਲ ਕਰਾਉਣਾ ਅਤੇ ਸਾਡੇ ਉਦਾਰ ਦਾਤਾ ਯਿਸੂ ਮਸੀਹ ਤੇ ਵਿਸ਼ਵਾਸ ਰੱਖਣ ਨਾਲ ਰੱਬੀ ਪ੍ਰੀਖਿਆ ਲਈ ਸਹਿਣਸ਼ਕਤੀ ਬਖਸ਼ਣਾ, ਯਿਸੂ ਮਸੀਹ ਦੀ ਧਾਰਮਿਕਤਾ ਦਾ ਚੋਲਾ ਪਾ ਕੇ ਉਸਦੇ ਸਿੰਘਾਸਨ ਦੀ ਉੱਚਾਈ ਨੂੰ ਪ੍ਰਾਪਤ ਕਰਨਾ-ਇਹ ਸਭ ਉਹ ਚਿੱਤਰ ਹਨ ਜਿੰਨ੍ਹਾਂ ਤੇ ਪ੍ਰਮੇਸ਼ਵਰ ਚਾਹੁੰਦਾ ਹੈ ਕਿ ਅਸੀਂ ਨਿਰੰਤਰ ਆਪਣਾ ਧਿਆਨ ਰੱਖੀਏ ਅਤੇ ਵਿਚਾਰਦੇ ਰਹੀਏ। SC 142.3

ਜਦੋਂ ਅਸੀਂ ਪ੍ਰਮਾਤਮਾ ਦੇ ਪਿਆਰ ਉੱਤੇ ਸ਼ੰਕਾ ਕਰਦੇ ਹਾਂ ਤਾਂ ਆਸੀਂ ਪ੍ਰਮੇਸ਼ਵਰ ਦਾ ਅਪਮਾਨ ਕਰਦੇ ਹਾਂ ਅਤੇ ਉਸਦੀ ਪਵਿੱਤਰ ਆਤਮਾ(ਪਵਿੱਤਰ ਸ਼ਕਤੀ)ਨੂੰ ਸ਼ੋਕ ਪਹੁੰਚਾਉਦੇ ਹਾਂ।ਜੇਕਰ ਬੱਚੇ ਲਗਾਤਾਰ ਮਾਂ ਦੀ ਸ਼ਿਕਾਇਤ ਕਰਦੇ ਰਹਿਣ ਕਿ ਉਸਦੇ ਹਿਰਦੇ ਵਿੱਚ ਉਨ੍ਹਾਂ ਲਈ ਕੋਈ ਸ਼ੁਭਕਾਮਨਾਂ ਨਹੀਂ ਤਾਂ ਉਸ ਵਿਚਾਰੀ ਦੇ ਦਿਲ ਤੇ ਕੀ ਗੁਜ਼ਰੇਗੀ?ਜਦ ਕਿ ਉਸਨੇ ਆਪਣੇ ਜੀਵਨ ਦੀਆਂ ਸਾਰੀਆਂ ਕੋਸ਼ਿਸ਼ਾ ਉਨ੍ਹਾਂ ਦੇ ਸੌਕਾਂ(ਹਿੱਤਾ) ਨੂੰ ਪੂਰਾ ਕਰਨ ਅਤੇ ਆਰਾਮ ਪਹੁੰਚਾਣ ਲਈ ਲਾ ਦਿੱਤੀਆਂ ਹੋਣ। ਜ਼ਰਾ ਸੋਚੋ ਜੇ ਉਹ ਇਸ ਤਰ੍ਹਾਂ ਉਸਦੇ ਪ੍ਰੇਮ ਤੇ ਅਵਿਸ਼ਵਾਸ ਕਰਨ ਲੱਗ ਜਾਣ ਤਾਂ ਮਾਂ ਦਾ ਕੋਮਲਾ ਹਿਰਦਾ ਟੁੱਟ ਜਾਏਗ।ਕਿਸੇ ਵੀ ਪਿਤਾ ਨੂੰ ਕਿੰਜ ਮਹਿਸੂਸ ਹੋਵੇਗਾ ਜੇਕਰ ਉਸਦੇ ਬੱਚੇ ਉਸ ਨਾਲ ਇੰਜ ਸ਼ੰਕਾ ਭਰਿਆ ਵਰਤਾਉ ਕਰਨ?ਇਵੇਂ ਹੀ ਜ਼ਰਾ ਸੋਚੋ ਸਾਡਾ ਸਵਰਗੀ ਪਿਤਾ ਪ੍ਰਮੇਸ਼ਵਰ ਸਾਡੇ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਜਦੋਂ ਅਸੀਂ ਉਸਦੇ ਪ੍ਰੇਮ ਤੇ ਸੰਦੇਹ ਕਰਦੇ ਹਾਂ , ਜਿਸ ਅਪਾਰ ਪ੍ਰੇਮ ਸਦਕਾ ਉਸਨੇ ਆਪਣਾ ਪਿਆਰਾ ਪੁੱਤ ਵਾਰ ਦਿੱਤਾ ਤਾਂ ਜੋ ਸਾਨੂੰ ਅਨੰਤ ਜੀਵਨ ਮਿਲੇ?ਪ੍ਰੇਰਿਤ ਲਿੱਖਦਾ ਹੈ, “ਜਿਸ ਨੇ ਆਪਣੇ ਪੁੱਤਰ ਦਾ ਹੀ ਸਰਫਾਂ ਨਾ ਕੀਤਾ ਸਗੋਂ ਉਸਨੂੰ ਸਾਡੇ ਸਭਨਾਂ ਦੇ ਲਈ ਦੇ ਦਿੱਤਾ , ਉਹ ਸਾਨੂੰ ਉਸਦੇ ਨਾਲ ਹੋਰ ਸਾਰੀਆਂ ਵਸਤੂਆਂ ਵੀ ਕਿੱਕੁਰ ਨਾ ਬਖਸ਼ੇਗਾ ? (Romans) ਰੋਮੀਆਂ ਨੂੰ 8:32 ।ਅਤੇ ਫਿਰ ਵੀ ਬਹੁਤ ਸਾਰੇ ਐਸੇ ਲੋਕ ਹਨ ਜੋ ਭਾਵੇਂ ਜ਼ੁਬਾਨ ਨਾਲ ਨਹੀਂ ਪਰ ਵਰਤਾਰੇ ਤੋਂ ਪ੍ਰਗਟ ਕਰਦੇ ਹਨ, “ਮੇਰੇ ਲਈ ਤੇ ਪ੍ਰਮੇਸ਼ਵਰ ਦਾ ਐਸਾ ਉਦੇਸ਼ ਨਹੀਂ ਹੋ ਸਕਦਾ, ਉਹ ਦੂਸਰਿਆਂ ਨੂੰ ਭਾਵੇਂ ਪਿਆਰ ਕਰਦਾ ਹੋਵੇ ਪਰ ਮੇਰੇ ਨਾਲ ਤਾਂ ਉਸਨੇ ਕੋਈ ਪਿਆਰ ਨਹੀਂ ਕੀਤਾ।” SC 143.1

ਇਹ ਸਭ ਗੱਲਾਂ ਤੁਹਾਡੀ ਆਪਣੀ ਆਤਮਾ ਨੂੰ ਹੀ ਨੁਕਸਾਨ ਪਹੁੰਚਾਉਦੀਆ਼ ਹਨ ਕਿਉਂਕਿ ਹਰ ਅਵਿਸ਼ਵਾਸ ਦਾ ਸ਼ਬਦ ਜੋ ਤੁਸੀਂ ਮੂੰਹ ਤੋਂ ਉਚਾਰਦੇ ਹੋਂ ਉਹ ਸ਼ੈਤਾਨ ਦੇ ਭਰਮ ਭੁਲਾਵਿਆ ਨੂੰ ਹੀ ਸੱਦਾ ਦਿੱਦਾ ਹੈ ਅਤੇ ਤੁਹਾਡੇ ਅੰਦਰ ਸੰਦੇਹ ਤੇ ਅਵਿਸ਼ਵਾਸ ਦੀ ਭਾਵਨਾਂ ਨੂੰ ਦ੍ਰਿੜ ਕਰਦਾ ਹੈ ਅਤੇ ਤੁਹਾਡੀ ਰੱਖਿਆ ਅਤੇ ਸੇਵਾ ਕਰਨ ਵਾਲੇ ਦੂਤਾਂ ਨੂੰ ਸ਼ੋਕ ਪਹੁੰਚਾ ਕੇ ਦੂਰ ਭਜਾਉਦਾ ਹੈ।ਜਦੋਂ ਵੀ ਸ਼ੈਤਾਨ ਤੁਹਾਨੂੰ ਅਜਮਾਇਸ਼ ਵਿੱਚ ਪਾਵੇ ਤਾਂ ਸੰਦੇਹ ਜਾਂ(ਨਿਰਾਸ਼ਤਾ) ਅੰਧਕਾਰ ਦਾ ਇੱਕ ਵੀ ਸ਼ਬਦ ਮੂੰਹੋ ਨਾ ਕੱਢੋ।ਜੇ ਤੁਸੀਂ ਸ਼ੈਤਾਨ ਦੇ ਸੁਝਾਵਾਂ ਲਈ ਆਪਣੇ ਮਨ ਦਾ ਦੁਆਰ ਖੋਲ੍ਹ ਦੇਵੋਗੇ ਤਾਂ ਤੁਹਾਡਾ ਮਸਤਕ ਅਵਿਸ਼ਵਾਸ ਅਤੇ ਵਿਦ੍ਰੋਹੀ ਪ੍ਰਸ਼ਨਾਂ ਨਾਲ ਭਰ ਜਾਏਗਾ।ਜਦੋਂ ਤੁਸੀਂ ਆਪਣੇ ਅਜਿਹੇ ਵਿਚਾਰ ਦੂਸਰਿਆਂ ਦੇ ਸਾਹਮਣੇ ਰੱਖੋਂਗੇ ਤਾਂ ਹਰ ਇੱਕ ਐਸਾ ਭਾਵ ਜੋ ਤੁਸੀਂ ਪ੍ਰਗਟ ਕਰੋਂਗੇ, ਉਸਦੀ ਪ੍ਰਤੀਕ੍ਰਿਆ ਨਾ ਕੇਵਲ ਤੁਹਾਡੇ ਉੱਪਰ ਹੀ ਹੋਵੇਗੀ ,ਸਗੋਂ ਇੱਕ ਬੀਜ ਦੀ ਤਰ੍ਹਾਂ ਅੰਕੁਰ ਲਿਆਏਗੀ ਅਤੇ ਦੂਸਰਿਆਂ ਦੇ ਜੀਵਨ ਵਿੱਚ ਫਲਦਾਇਕ ਹੋਵੇਗੀ ਅਤੇ ਉਸ ਵਕਤ ਤੁਹਾਡੇ ਲਈ ਤੁਹਾਡੇ ਆਪਣੇ ਹੀ ਬਚਨਾਂ ਦੇ ਪ੍ਰਭਾਵ ਨੂੰ ਰੋਕਣਾ ਅਸੰਭਵ ਹੋ ਜਾਵੇਗਾ।ਹੋ ਸਕਦਾ ਹੈ ਕਿ ਤੁਸੀਂ ਆਪ ਤਾਂ ਸ਼ੈਤਾਨ ਦੀਆਂ ਅਜ਼ਮਾਇਸ਼ਾ ਅਤੇ ਚਾਲਾਂ ਤੋਂ ਬਚ ਨਿਕਲੋ ਪ੍ਰੰਤੂ ਉਨ੍ਹਾਂ ਦਾ ਕੀ ਹਾਲ ਹੋਵੇਗਾ ਜੋ ਤੁਹਾਡੇ ਅਵਿਸ਼ਵਾਸ ਦੇ ਪ੍ਰਭਾਵ ਦਾ ਸ਼ਿਕਾਰ ਹੋ ਕੇ ਕਦੀ ਵੀ ਇਸ ਸ਼ੈਤਾਨ ਦੇ ਪੰਜੇ ਵਿੱਚੋਂ ਨਾ ਛੁੱਟ ਸਕੇ।ਇਸ ਲਈ ਇਹ ਕਿਹੜੀ ਦੀ ਮਹੱਤਵ ਗੱਲ ਹੈ ਕਿ ਅਸੀਂ ਕੇਵਲ ਉਨ੍ਹਾਂ ਗੱਲਾਂ ਦਾ ਹੀ ਜ਼ਿਕਰ ਕਰੀਏ ਜੋ ਆਤਮਿਕ ਬਲ ਅਤੇ ਜੀ ਪ੍ਰਦਾਨ ਕਰਨ। SC 144.1

ਤੁਸੀਂ ਆਪਣੇ ਸਵਰਗਵਾਸੀ ਸਵਾਮੀ ਦੇ ਬਾਰੇ ਕਿਸ ਪ੍ਰਕਾਰ ਦੀ ਰਿਪੋਰਟ ਜਗਤ ਨੂੰ ਦੇ ਰਹੇ ਹੋਂ, ਇਹ ਸੁਨਣ ਲਈ ਸਵਰਗੀ ਦੂਤ ਬਹੁਤ ਹੀ ਤੀਬਰ ਹਨ।ਇਹ ਤੁਹਾਡੀ ਗੱਲਬਾਤ ਉਸ ਬਾਰੇ ਹੀ ਹੋਣੀ ਚਾਹੀਦੀ ਹੈ ਜੋ ਪਿਤਾ ਪ੍ਰਮੇਸ਼ਵਰ ਦੇ ਸਾਹਮਣੇ ਤੁਹਾਡੀ ਵਿਚੋਲਗੀ ਕਰਨ ਲਈ ਜੀਵਤ ਹੈ।ਜਦੋਂ ਤੁਸੀ ਕਿਸੇ ਮਿੱਤਰ ਦੇ ਨਾਲ ਹੱਥ ਮਿਲਾਉ ਤਾਂ ਤੁਹਾਡੇ ਬੁੱਲ੍ਹਾਂ ਅਤੇ ਹਿਰਦੇ ਵਿੱਚ ਪ੍ਰਮੇਸ਼ਵਰ ਦੀ ਵਡਿਆਈ ਅਤੇ ਧੰਨਵਾਦ ਹੋਣਾ ਚਾਹੀਦਾ ਹੈ, ਇਸ ਲਈ ਤੁਹਾਡੇ ਮਿੱਤਰ ਦੇ ਵਿਚਾਰ ਯਿਸੂ ਮਸੀਹ ਵੱਲ ਆਕਰਸ਼ਿਤ ਹੋਣਗੇ। SC 144.2

ਸਭ ਤੇ ਮੁਸੀਬਤਾਂ ਪੈਦੀਆਂ ਹਨ।ਸਭ ਨੂੰ ਡੂੰਘੇ ਗ਼ਮ ਸਹਿਨ ਕਰਨੇ ਪੈਂਦੇ ਹਨ। ਆਪਣੀਆਂ ਮੁਸ਼ਕਿਲਾਂ ਪ੍ਰੀਖਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਆਪਣੀਆਂ ਮੁਸ਼ਕਿਲਾਂ ਆਪਣੇ ਨਾਸ਼ਵਾਨ ਮਿੱਤਰ, ਸਾਥੀਆਂ, ਭਾਈ ਬੰਧੂਆਂ ਨੂੰ ਨਾ ਸੁਣਾਉ ਸਗੋਂ ਹਰ ਮੁਸ਼ਕਿਲ ਅਰਦਾਸ ਰਾਹੀ ਪ੍ਰਮੇਸ਼ਵਰ ਤੱਕ ਲੈ ਜਾਉ।ਇਹ ਇੱਕ ਨਿਯਮ ਬਣਾ ਲਵੋ ਕਿ ਸ਼ੰਕਾਂ ਜਾਂ ਨਿਰਾਸ਼ਤਾ ਦਾ ਇੱਕ ਸ਼ਬਦ ਵੀ ਆਪਦੇ ਮੂੰਹੋ ਨਾ ਨਿਕਲੇ। ਤੁਸੀਂ ਦੂਸਰਿਆਂ ਦੇ ਜੀਵਨ ਵਿੱਚ ਆਸ਼ਾ ਦੀ ਚਮਕ ਲਿਆਉਣ ਅਤੇ ਉਨ੍ਹਾਂ ਦੇ ਯਤਨਾਂ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਕੁਝ ਕਰ ਸਕਦੇ ਹੋਂ ਉਤਸ਼ਾਹ ਭਰੇ ਬਚਨਾਂ ਅਤੇ ਹੁਲਾਰ ਭਰੀ ਪਵਿੱਤਰਤਾ ਨਾਲ। SC 145.1

ਕਈ ਸਾਹਸੀ ਵੀਰ ਪੁਰਖ ਐਸੇ ਹਨ ਜੋ ਕਠਿਨ ਪ੍ਰੀਖਿਆਵਾਂ ਹੇਠ ਦੱਬੇ ਹੋਏ, ਆਪੇ ਤੇ ਦੁਸ਼ਟਤਾ ਦੀਆਂ ਸ਼ਕਤੀਆਂ ਦੇ ਸੰਘਰਸ਼ ਵਿੱਚ ਥਿੜਕ ਜਾਣ ਦੀ ਹਾਲਤ ਵਿੱਚ ਪਹੁੰਚੇ ਹੋਏ ਹਨ।ਅਜਿਹੇ ਮਨੁੱਖਾਂ ਨੂੰ ਉਨ੍ਹਾਂ ਦੇ ਕਠੋਰ ਸੰਘਰਸ਼ ਵਿੱਚ ਹੋਰ ਬੇ-ਦਿਲ ਨਾ ਕਰੋ।ਉਨ੍ਹਾਂ ਨੂੰ ਸ਼ਾਬਾਸ਼ ਅਤੇ ਉਨ੍ਹਾਂ ਨੂੰ ਆਸ ਪੂਰਣ ਸ਼ਬਦਾਂ ਨਾਲ ਉਤਸ਼ਾਹਿਤ ਕਰਦੇ ਰਹੋ ਤਾਂ ਜੋ ਉਹ ਆਪਣੇ ਮਾਰਗ ਤੇ ਡਟੇ ਰਹਿਣ ਅਤੇ ਇਸ ਪ੍ਰਕਾਰ ਯਿਸੂ ਮਸੀਹ ਦੀ ਜੋਤ ਤੁਹਾਡੇ ਦੁਆਰ ਚਮਕੇਗੀ, “ਕੋਈ ਵੀ ਸਾਡੇ ਵਿੱਚੋਂ ਆਪਣੇ ਲਈ ਨਹੀ ਜੀਉਂਦ। ” (Romans) ਰੋਮੀਆਂ ਨੂੰ 14,7 ।ਸਾਡੇ ਅਚੇਤ ਪ੍ਰਭਾਵ ਨਾਲ ਹੀ ਦੂਸਰਿਆਂ ਨੂੰ ਹੌਸਲਾ ਅਤੇ ਬਲ ਮਿਲ ਜਾਂਦਾ ਹੈ ਜਾਂ ਉਹ ਵਿਚਾਰੇ ਨਿਰਾਸ਼ ਹੋ ਕੇ ਯਿਸੂ ਮਸੀਹ ਅਤੇ ਸੱਚਾਈ ਤੋਂ ਦੂਰ ਹੋ ਜਾਂਦੇ ਹਨ। SC 145.2

ਬਹੁਤ ਸਾਰੇ ਲੋਕ ਐਸੇ ਹਨ ਜਿੰਨ੍ਹਾਂ ਦੇ ਮਨ ਵਿੱਚ ਯਿਸੂ ਮਸੀਹ ਦੇ ਜੀਵਨ ਚਰਿੱਤਰ ਬਾਰੇ ਗ਼ਲਤ ਵਿਚਾਰ ਹਨ। ਉਹ ਸੋਚਦੇ ਹਨ ਉਸ ਵਿੱਚ ਮਮਤਾ ਅਤੇ ਅਨੁਰਾਗ ਦਾ ਅਭਾਵ ਸੀ ਅਤੇ ਕਠੋਰ, ਰੁੱਖੇ ਅਤੇ ਗੰਭੀਰ ਸੁਭਾਉ ਵਾਲਾ ਸੀ ਅਤੇ ਅਨੇਕਾਂ ਪਰਿਸਥਿਤੀਆਂ ਵਿੱਚ ਸਾਰਾ ਧਾਰਮਿਕ ਅਨੁਭਵ ਇਨ੍ਹਾਂ ਹੀ ਕਾਲੀਆਂ ਧਾਰਣਾਵਾਂ ਦੀ ਰੰਗਤ ਵਾਲਾ ਸੀ। SC 146.1

ਅਕਸਰ ਇਹ ਕਿਹਾ ਜਾਂਦਾ ਹੈ ਕਿ ਯਿਸੂ ਮਸੀਹ ਰੋਇਆ ਸੀ ਪਰ ਉਸਦੇ ਮੁਸਕਰਾਉਣ ਬਾਰੇ ਕੁਝ ਨਹੀਂ ਕਿਹਾ ਗਿਆ, ਜਿਵੇਂ ਕਿ ਉਹ ਮੁਸਕਰਾਉਣ ਜਾਣਦਾ ਹੀ ਨਹੀਂ ਸੀ ।ਅਸਲ ਵਿੱਚ ਸਾਡਾ ਪ੍ਰਾਣਦਾਤਾ ਇੱਕ ਦੁੱਖੀ ਮਨੁੱਖ ਸੀ। ਪ੍ਰੰਤੂ ਭਾਵੇ ਉਸਦਾ ਜੀਵਨ ਆਤਮ ਤਿਆਗੀ, ਚਿੰਤਾ, ਦੁੱਖ ਅਤੇ ਪੀੜ ਦੇ ਪਰਛਾਵਿਆਂ ਨਾਲ ਧੁੰਦਲਾਇਆ ਹੋਇਆ ਸੀ ਤਾਂ ਵੀ ਉਸਦੀ ਆਤਮਾ ਕਦੀ ਨਿਢਾਲ ਨਹੀ਼ ਸੀ ਹੋਈ। ਉਸਦੇ ਮੁੱਖੜੇ ਤੇ ਉਦਾਸੀ ਦੀ ਕੋਈ ਝਲਕ ਨਹੀਂ ਸੀ, ਸਗੋਂ ਹਮੇਸ਼ਾ ਗੰਭੀਰ ਅਤੇ ਸ਼ਾਂਤਮਈ ਪ੍ਰਭਾਵ ਝਲਕਦਾ ਸੀ।ਉਸਦਾ ਹਿਰਦਾ ਜੀਵਨ ਦਾ ਚਸ਼ਮਾ ਸੀ ਅਤੇ ਜਿੱਥੇ ਜਿੱਥੇ ਵੀ ਉਹ ਜਾਂਦਾ ਸੀ ਆਪਣੇ ਨਾਲ ਆਰਾਮ, ਸ਼ਾਂਤੀ , ਖੁਸ਼ੀ ਅਤੇ ਅਨੰਦ ਦੀ ਲਹਿਰ ਲੈ ਜਾਂਦਾ ਸੀ* SC 146.2

ਸਾਡਾ ਪ੍ਰਾਣਦਾਤਾ ਅਤਿਅੰਤ ਗੰਭੀਰ ਅਤੇ ਸੱਚਾ ਮਨੁੱਖ ਸੀ ,ਪ੍ਰੰਤੂ ਕਦਾਚਿਤ ਵੀ ਨਿਰਾਸ਼ ਅਤੇ ਉਦਾਸ ਨਹੀਂ ਸੀ।ਜੋ ਲੋਕ ਉਸਦੇ ਪੈਰ ਚਿੰਨ੍ਹਾਂ ਤੇ ਤੁਰਨਗੇ, ਉਨ੍ਹਾਂ ਦਾ ਜੀਵਨ ਉਤਸ਼ਾਹ ਭਰੇ ਮਨੋਰਥ ਨਾਲ ਭਰਪੂਰ ਹੋਵੇਗਾ।ਉਨ੍ਹਾਂ ਨੂੰ ਨਿੱਜੀ ਜ਼ਿੰਮੇਵਾਰੀਆਂ ਦੇ ਅਹਿਸਾਸ ਦੀ ਡੂੰਘੀ ਕਦਰ ਹੋਵੇਗ।ਹੋਛਾਪਣ ਕਾਬੂ ਵਿੱਚ ਰੱਖਿਆ ਜਾਵੇਗਾ । ਕੋਈ ਸੋਰਗੁਲ ਉਧ ਮੂਲ ਚੁੱਕਣ ਵਾਲਾ ਹਾਸਾ ਵਿਲਾਸ ਜਾਂ ਖੇਡ ਤਮਾਸ਼ਾ ਨਹੀਂ ਕੀਤਾ ਜਾਏਗਾ; ਸਗੋਂ ਯਿਸੂ ਮਸੀਹ ਦਾ ਧਰਮ ਨਦੀ ਦੀ ਤਰ੍ਹਾਂ ਸ਼ਾਂਤੀ ਪ੍ਰਦਾਨ ਕਰਦਾ ਹੈ।ਇਹ ਅਨੰਦ ਦੀ ਜੋਤ ਨੂੰ ਬੁਝਾਉਂਦਾ ਨਹੀਂ; ਇਹ ਖੁਸ਼ੀਆਂ ਤੇ ਬੰਦਿਸ਼ ਨਹੀਂ ਲਾਉਂਦਾ ਅਤੇ ਨਾ ਹੀ ਨਿੱਖਰੇ ਮੁਸਕਰਾਉਂਦੇ ਮੁੱਖੜਿਆਂ ਤੇ ਉਦਾਸੀ ਦੇ ਬੱਦਲ ਛਾਉਣ ਦਿੰਦਾਂ ਹੈ,ਮਸੀਹ ਸੇਵਾ ਕਰਵਾਉਣ ਨਹੀਂ ਬਲਕਿ ਸੇਵਾ ਕਰਨ ਆਇਆ ਸੀ ਅਤੇ ਜਦੋਂ ਉਸਦਾ ਪਿਆਰ ਹਿਰਦੇ ਵਿੱਚ ਰਾਜ ਕਰਨ ਲੱਗ ਜਾਏ ਤਾਂ ਆਸੀਂ ਉਸਦੇ ਪੂਰਨਿਆਂ ਤੇ ਚੱਲਣ ਲੱਗ ਪੈਂਦੇ ਹਾਂ। SC 146.3

ਜੇ ਅਸੀਂ ਆਪਣਾ ਧਿਆਨ ਹਰ ਸਮੇਂ ਦੂਸਰਿਆਂ ਦੇ ਕਠੋਰ ਅਤੇ ਬੇਇਨਸਾਫੀ ਵਾਲੇ ਕੰਮਾਂ ਉੱਤੇ ਰੱਖਾਂਗੇ ਤਾਂ ਸਾਡੇ ਲਈ ਉਨ੍ਹਾਂ ਨੂੰ ਉਵੇਂ ਹੀ ਪਿਆਰ ਕਰਨਾ, ਜਿਵੇਂ ਮਸੀਹ ਨੇ ਕੀਤਾ ਹੈ, ਅਸੰਭਵ ਹੋ ਜਾਏਗਾ। ਪ੍ਰੰਤੂ ਜੇ ਸਾਡੇ ਵਿਚਾਰ ਮਸੀਹ ਦੇ ਅਦਭੁੱਤ ਪਿਆਰ ਅਤੇ ਤਰਸ ਉੱਤੇ ਕੇਂਦਰ ਰਹਿਣਗੇ ਤਾਂ ਉਸੇ ਭਾਵਨਾਂ ਦੀ ਧਾਰਾ ਸਾਡੇ ਮਨ ਵਿੱਚੋਂ ਦੂਸਰਿਆਂ ਵੱਲ ਵਹਿ ਤੁਰੇਗੀ।ਸਾਨੂੰ ਹਮੇਸ਼ਾ ਇੱਕ ਦੂਸਰੇ ਨੂੰ ਪਿਆਰ ਅਤੇ ਸਤਿਕਾਰ ਦੇਣਾ ਚਾਹੀਦਾ ਹੈ, ਭਾਵੇਂ ਉਨ੍ਹਾਂ ਵਿੱਚ ਸਾਨੂੰ ਕਈ ਤਰੁੱਟੀਆ ਅਤੇ ਖੋਟ ਵੀ ਨਜ਼ਰ ਆਉਣ।ਨਿਰਮਾਣ ਤੇ ਆਤਮ ਵਿਸ਼ਵਾਸ ਦੀ ਭਾਵਨਾਂ ਅਪਣਾ ਕੇ ਦੂਸਰਿਆ਼ ਦੇ ਦੋਸ਼ਾਂ ਪ੍ਰਤੀ ਸ਼ਾਂਤੀ ਅਤੇ ਕੋਮਲਤਾ ਦਾ ਵਰਤਾਉ ਅਪਨਾਉਣਾ ਚਾਹੀਦਾ ਹੈ। ਇਸ ਦੀ ਭਾਵਨਾਂ ਸਾਡੀਆਂ ਸਾਰੀਆਂ ਅੰਦਰੂਨੀ ਤੰਗ ਦਿਲੀਆਂ ਅਤੇ ਸਵਾਰਥਾਂ ਨੂੰ ਮਾਰ ਕੇ ਸਾਨੂੰ ਖੁੱਲ੍ਹ ਦਿਲੇ ਅਤੇ ਉਦਾਰ ਚਿੱਤ ਬਣਾ ਦੇਵੇਗੀ। SC 147.1

ਇਸੇ ਤਰ੍ਹਾਂ ਭਜਨ ਲਿਖਣ ਵਾਲਾ ਕਹਿੰਦਾ ਹੈ, “ਯਹੋਵਾਹ ਉੱਤੇ ਭਰੋਸਾ ਰੱਖ ਅਤੇ ਭਲਾਈ ਕਰ, ਦੇਸ਼ ਵਿੱਚ ਵੱਸ ਅਤੇ ਸੱਚਾਈਆਂ ਉੱਤੇ ਪਲ। “(Psalms) ਜ਼ਬੂਰਾਂ ਦਇ ਪੋਥੀ 37:3 । “ਯਹੋਵਾਹ ਉੱਤੇ ਭਰੋਸਾ ਰੱਖ” ਹਰ ਇੱਕ ਦੀਆਂ ਆਪਣੀਆਂ ਹੀ ਚਿੰਤਾਵਾਂ, ਬੋਝ ਅਤੇ ਉਲਝਣਾ ਹੁੰਦੀਆਂ ਹਨ ਅਤੇ ਜਦੋਂ ਅਸੀਂ ਇੱਕ ਦੂਸਰੇ ਨਾਲ ਮਿਲਦੇ ਹਾਂ ਆਪਣੀਆਂ ਕਠਿਨਾਈਆਂ ਅਤੇ ਦੁੱਖਾਂ ਦੀ ਚਰਚਾ ਕਰਨ ਲਈ ਕਿੰਨੀਆਂ ਹੀ ਡਰਾਉਣੀਆਂ ਗੱਲਾਂ ਕਰਦੇ ਹਾਂ ਅਤੇ ਇੰਝ ਵਿਆਕੁਲਤਾ ਨਾ ਫਿਕਰਾਂ ਅਤੇ ਚਿੰਤਾਵਾਂ ਦਾ ਵਰਨਣ ਕਰਦੇ ਹਾਂ ਕਿ ਸੁਣਨ ਵਾਲਾ ਮਨੁੱਖ ਸਮਝੇ ਕਿ ਅਸੀਂ ਬਹੁਤ ਹੀ ਬੇਸਹਾਰਾ ਅਤੇ ਦੁਖੀ ਹਾਂ ਅਤੇ ਸਾਡਾ ਕੋਈ ਪਿਆਰਾ ਪ੍ਰਾਣਦਾਤਾ ਤੇ ਮਹਿਰਮ ਹੈ ਹੀ ਨਹੀ ਜੋ ਸਾਡੀਆ ਅਰਜੋਈਆ਼ ਸੁਣ ਕੇ ਦੁੱਖਾਂ ਮੁਸੀਬਤਾਂ ਦੇ ਸਮੇਂ ਸਾਡੀ ਸਹਾਇਤਾ ਕਰਨ ਲਈ ਤਿਆਰ ਹੋਵੇ। SC 147.2

ਕਈ ਲੋਕ ਹਮੇਸ਼ਾ ਭੈ ਭੀਤ ਰਹਿੰਦੇ ਹਨ ਅਤੇ ਮੁਸੀਬਤ ਸਹੇੜਦੇ ਰਹਿੰਦੇ ਹਨ।ਹਰ ਰੋਜ਼ ਉਹ ਪ੍ਰਮੇਸ਼ਵਰ ਦੇ ਪਿਆਰ ਦੇ ਪ੍ਰਮਾਣ ਨਾਲ ਘਿਰੇ ਹੁੰਦੇ ਹਨ; ਹਰ ਦਿਨ ਪ੍ਰਮੇਸ਼ਵਰ ਦੀਆਂ ਬਖਸ਼ਿਸ਼ਾਂ ਦਾ ਅਨੰਦ ਮਾਣ ਰਹੇ ਹੁੰਦੇ ਹਨ।ਪਰ ਤਾਂ ਵੀ ਇਨ੍ਹਾਂ ਵਰਤਮਾਨ ਮਿਹਰਾਂ ਅਤੇ ਬਖਸ਼ਿਸ਼ਾਂ ਨਾਲ ਉਨ੍ਹਾਂ ਦੀਆਂ ਅੱਖਾਂ ਮੀਟੀਆ਼ ਹੀ ਰਹਿੰਦੀਆਂ ਹਨ। ਉਨ੍ਹਾਂ ਦੇ ਵਿਚਾਰ ਨਿਰੰਤਰ ਉਨ੍ਹਾਂ ਅਨੁਭਵੀ ਮੁਸ਼ਕਿਲਾਂ ਤੇ ਕੇਂਦ੍ਰਿਤ ਹੁੰਦੇ ਹਨ ਜੋ ਉਹ ਸਮਝਦੇ ਹਨ ਕਿ ਆਉਣ ਵਾਲੀਆਂ ਹਨ:ਅਤੇ ਕੋਈ ਛੋਟੀ ਮੋਟੀ ਮੁਸੀਬਤ ਜਾਂ ਉਲੱਝਣ ਜੋ ਕਿ ਵਰਤਮਾਨ ਹੁੰਦੀ ਹੈ, ਉਨ੍ਹਾਂ ਦੀ ਦ੍ਰਿਸ਼ਟੀ ਨੂੰ ਧੁੰਦਲਾ ਕਰੀ ਰੱਖਦੀ ਹੈ। ਜਿਸ ਕਰਕੇ ਉਨ੍ਹਾਂ ਨੂੰ ਉਹ ਵੱਡੀਆਂ ਬਖਸ਼ਿਸ਼ਾਂ ਨਜ਼ਰ ਨਹੀਂ ਆਉਂਦੀਆਂ ,ਜਿੰਨ੍ਹਾਂ ਲਈ ਕਿ ਉਨ੍ਹਾਂ ਨੂੰ ਹਰ ਸਮੇਂ ਪ੍ਰਭੂ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ।ਮੁਸ਼ਕਿਲਾਂ ਅਤੇ ਮੁਸੀਬਤਾਂ ਜਿੰਨ੍ਹਾਂ ਦਾ ਉਹ ਸਾਹਮਣਾ ਕਰ ਰਹੇ ਹੁੰਦੇ ਹਨ ਬਜਾਇ ਇਸਦੇ ਕਿ ਉਨ੍ਹਾਂ ਨੂੰ ਇੱਕੋ ਇੱਕ ਸਹਾਇਤਾ ਦੇ ਵਸੀਲੇ ਪ੍ਰਮੇਸ਼ਵਰ ਵੱਲ ਲੈ ਜਾਣ ,ਸਗੋਂ ਉਸ ਨਾਲੋਂ ਦੂਰ ਹਟਾ ਦਿੰਦੀਆਂ ਹਨ ਕਿਉਂਕਿ ਉਹ ਹਰ ਸਮੇਂ ਹਿਰਦੇ ਵਿੱਚ ਅਸੰਤੁਸ਼ਟਤਾ ਅਤੇ ਵਿਸ਼ਵਾਸ ਨੂੰ ਜਗਾਈ ਰੱਖਦੇ ਹਨ। SC 148.1

ਕੀ ਇਸ ਤਰ੍ਹਾਂ ਨਾਲ ਅਵਿਸ਼ਵਾਸ਼ੀ ਹੋਣਾ ਸਾਡੇ ਲਈ ਠੀਕ ਹੈ?ਯਿਸੂ ਮਸੀਹ ਸਾਡਾ ਮਿੱਤਰ ਹੈ :ਅਤੇ ਸਾਰਾ ਸਵਰਗ ਸਾਡੀ ਕਲਿਆਣ ਦਾ ਚਾਹਵਾਨ ਹੈ, ਰੋਜ਼ਾਨਾਂ ਜੀਵਨ ਦੀਆਂ ਪਰੇਸ਼ਾਨੀਆਂ ਦੇ ਭਾਰ ਨਾਲ ਆਪਣੇ ਅੰਤਹਕਰਣ ਨੂੰ ਵਿਆਕੁਲ ਅਤੇ ਮਸਤਕ ਨੂੰ ਨਿਰਾਸ਼ ਨਹੀਂ ਕਰਨਾ ਚਾਹੀਦਾ।ਜੇ ਅਸੀ ਇਸ ਤਰ੍ਹਾਂ ਕਰਾਂਗੇ ਤਾਂ ਸਦਾ ਕੁਝ ਨਾ ਕੁਝ ਸਾਨੂੰ ਦੁਖੀ ਅਤੇ ਚਿੜਚਿੜਾ ਕਰੀ ਰੱਖੇਗਾ।ਸਾਨੂੰ ਕਿਸੇ ਵੀ ਚਿੰਤਾਂ ਜਾਂ ਵਿਆਕੁਲਤਾ ਵਿੱਚ ਮਗਨ ਨਹੀਂ ਹੋਣਾ ਚਾਹੀਦਾ ਜੋ ਕੇਵਲ ਸਾਨੂੰ ਪ੍ਰੇਸ਼ਾਨ ਅਤੇ ਉਦਾਸ ਹੀ ਕਰੀ ਰੱਖੇ। ਇਸ ਤਰ੍ਹਾਂ ਦੀ ਅਵਸਥਾ ਸਾਨੂੰ ਜੀਵਨ ਦੀਆਂ ਮੁਸ਼ਕਿਲਾਂ ਅਤੇ ਕਠਿਨਾਈਆਂ ਸਹਿਣ ਲਈ ਸਹਾਇਤਾ ਨਹੀਂ ਦੇਵੇਗੀ। SC 148.2

ਬੇਸ਼ਕ ਤੁਸੀਂ ਕਾਰੋਬਾਰ ਵਿੱਚ ਘਬਰਾ ਕੇ ਪ੍ਰੇਸ਼ਾਨ ਹੋ ਜਾਉ।ਲਾਭ ਦੀ ਆਸ਼ਾ ਧੁੰਦਲੀ ਪੈ ਜਾਏ ਅਤੇ ਨੁਕਸਾਨ ਹੋਣ ਦਾ ਅੰਦੇਸ਼ਾ ਹੋਵੇ।ਪ੍ਰੰਤੂ ਤਾ਼ ਵੀ ਨਿਰਾਸ਼ ਨਾ ਹੋਵੋ। ਆਪਣੀ ਸਾਰੀ ਚਿੰਤਾਂ ਪ੍ਰਮੇਸ਼ਵਰ ਦੇ ਭਰੋਸੇ ਛੱਡ ਕੇ ਸ਼ਾਂਤ ਤੇ ਪ੍ਰਸੰਨ ਚਿੱਤ ਰਹੋ।ਆਪਣੇ ਕਾਰ ਵਿਹਾਰ ਨੂੰ ਚਤੁਰਾਈ ਨਾਲ ਸੰਭਾਲਣ ਲਈ ਪ੍ਰਮੇਸ਼ਵਰ ਅੱਗੇ ਪ੍ਰਾਰਥਨਾਂ ਕਰਕੇ ਸੂਝ ਸਿਆਣਪ ਦੀ ਮੰਗ ਕਰੋ ਅਤੇ ਹਾਨੀ ਅਤੇ ਬਦਕਿਸਮਤੀ ਨੂੰ ਰੋਕੋ।ਜਿੱਥੋ ਤੱਕ ਹੋ ਸਕੇ ਆਪਣੇ ਵੱਲੋਂ ਵੀ ਪੂਰੀ ਕੋਸ਼ਿਸ਼ ਕਰੋ ਕਿ ਲਾਭ ਹੋਵੇ।ਯਿਸੂ ਮਸੀਹ ਨੇ ਸਹਾਇਤਾ ਕਰਨ ਦਾ ਵਾਅਦਾ ਕੀਤਾ ਹੋਇਆ ਹੈ ਸਾਡੀਆਂ ਕੋਸ਼ਿਸ਼ਾਂ ਦੇ ਨਾਲ ਨਾਲ ਅਤੇ ਜਦੋਂ ਤੁਸੀਂ ਆਪਣੇ ਮੱਦਦਗਾਰ ਤੇ ਪੂਰਨ ਭਰੋਸਾ ਰੱਖ ਕੇ ਜੋ ਕੁਝ ਵੀ ਤੁਹਾਡੇ ਕੋਲੋਂ ਹੋ ਸਕਦਾ ਕਰਦੇ ਹੋਂ ਤਾਂ ਜੋ ਵੀ ਫਲ ਮਿਲੇ ਪ੍ਰਸੰਨਤਾ ਨਾਲ ਕਬੂਲ ਕਰੋ। SC 149.1

ਪ੍ਰਮੇਸ਼ਵਰ ਦੀ ਇੱਛਾ ਇਹ ਨਹੀਂ ਕਿ ਉਸਦੇ ਮਨੁੱਖ ਚਿੰਤਾ ਫਿਕਰ ਹੇਠਾਂ ਪਿਸਦੇ ਰਹਿਣ।ਪ੍ਰੰਤੂ ਸਾਡਾ ਪ੍ਰਭੂ ਸਾਨੂੰ ਧੋਖੇ ਵਿੱਚ ਨਹੀਂ ਰੱਖਦਾ।ਉਹ ਸਾਨੂੰ ਇੰਜ ਨਹੀਂ ਕਹਿੰਦਾ, “ਕੋਈ ਡਰ ਨਾ ਕਰੋ ਤੁਹਾਡੇ ਰਾਹ ਵਿੱਚ ਕੋਈ ਖਤਰਾ ਨਹੀ਼, ਉਹ ਜਾਣਦਾ ਹੈ ਜੀਵਨ ਦੇ ਰਾਹ ਵਿੱਚ ਪ੍ਰੀਖਿਆਵਾਂ ਅਤੇ ਖਤਰੇ ਤਾਂ ਮੌਜ਼ੂਦ ਹਨ ਅਤੇ ਉਹ ਸਭ ਕੁਝ ਸਾਨੂੰ ਸਪਸ਼ਟਤਾ ਨਾਲ ਪ੍ਗਟਾ ਵੀ ਦਿੰਦਾ ਹੈ ।ਉਹ ਮਨੁੱਖਾਂ ਨੂੰ ਪਾਪ ਅਤੇ ਦੁਰਾਚਾਰ ਭਰੀ ਦੁਨੀਆ ਵਿੱਚੋਂ ਲੈ ਜਾਣ ਦਾ ਸੁਝਾਵ ਪੇਸ਼ ਨਹੀਂ ਕਰਦਾ,ਪ੍ਰੰਤੂ ਉਹ ਉਨ੍ਹਾਂ ਨੂੰ ਕਦੀ ਨਿਰਾਸ਼ ਨਾ ਕਰਨ ਵਾਲੀ ਪਨਾਹ ਵੱਲ ਜਾਣ ਦਾ ਸੰਕੇਤ ਕਰਦਾ ਹੈ।ਉਸਦੀ ਪ੍ਰਾਰਥਨਾਂ ਉਸਦੇ ਆਪਣੇ ਚੇਲਿਆਂ ਲਈ ਇਹ ਸੀ, “ਜੇ ਪ੍ਰਮੇਸ਼ਵਰ ਮੈਂ ਇਹ ਬੇਨਤੀ ਨਹੀਂ ਕਰਦਾ ਕਿ ਤੂੰ ਉਨ੍ਹਾਂ ਨੂੰ ਜਗਤ ਵਿੱਚੋਂ ਚੁੱਕ ਲੈ, ਪਰ ਇਹ ਬੇਨਤੀ ਕਰਦਾ ਹਾਂ ਉਨ੍ਹਾਂ ਨੂੰ ਬਦੀ ਦੇ ਸਾਏ ਤੋਂ ਬਚਾਈ ਰੱਖ ।ਉਸਨੇ ਇਹ ਵੀ ਕਿਹਾ ਹੈ, “ਸੰਸਾਰ ਵਿੱਚ ਤੁਹਾਨੂੰ ਦੁੱਖ ਤੇ ਕਲੇਸ਼ ਸਹਿਣੇ ਪੈਣਗੇ ਪਰ ਧੀਰਜ ਰੱਖੋ, ਮੈਂ ਸੰਸਾਰ ਨੂੰ ਜਿੱਤ ਲਿਆ ਹੈ।” (John) ਯੂਹੰਨਾਂ 17:15; 16:33 । SC 149.2

ਯਿਸੂ ਮਸੀਹ ਨੇ ਪਹਾੜੀ ਉੱਤੇ ਦਿੱਤੇ ਆਪਣੇ ਉਪਦੇਸ਼ ਵਿੱਚ ਆਪਣੇ ਚੇਲਿਆ ਨੂੰ ਪਿਤਾ ਪ੍ਰਮੇਸ਼ਵਰ ਤੇ ਪੂਰਨ ਭਰੋਸਾ ਰੱਖਣ ਦੇ ਮਹੱਤਵ ਬਾਰੇ ਵੱਡਮੁੱਲੀ ਸਿੱਖਿਆ ਦਿੱਤੀ।ਇਨ੍ਹਾਂ ਸਿੱਖਿਆਵਾਂ ਦਾ ਪ੍ਰਯੋਜਨ ਇਹੋ ਸੀ ਕੇ ਇਸ ਤੋਂ ਸਾਰੇ ਯੁਗਾਂ ਦੇ ਬੱਚੇ ਸਿੱਖਿਆ ਗ੍ਰਹਿਣ ਕਰਕੇ ਉਤਸ਼ਾਹਿਤ ਹੋ ਸਕਣ ਅਤੇ ਇਹ ਸਿੱਖਿਆਵਾਂ ਅੱਜ ਵੀ ਸਾਡੇ ਨਾਲ ਹਨ ਅਤੇ ਸਾਨੂੰ ਪੂਰੀ ਸ਼ਾਂਤੀ ਅਤੇ ਮਹਾਨ ਸਿੱਖਿਆ ਦਾ ਸਬਕ ਸਿਖਾ ਰਹੀਆ ਹਨ।ਮੁਕਤੀਦਾਤੇ ਨੇ ਆਪਣੇ ਚੇਲਿਆਂ ਦਾ ਧਿਆਨ ਅਕਾਸ਼ ਵਿੱਚ ਉੱਡਦੇ ਪੰਛੀਆ ਵੱਲ ਦਿਵਾਇਆ ਜੋ ਕਿ ਬਿਨਾਂ ਕਿਸੇ ਫਿਕਰ ਜਾਂ ਚਿੰਤਾਂ ਦੇ ਚਹਿਕਦੇ ਅਤੇ ਆਪਣੇ ਕਰਤਾ ਦੀ ਵਡਿਆਈ ਦੇ ਮੰਗਲ ਗੀਤ ਅਲਾਪਦੇ ਰਹਿੰਦੇ ਹਨ ਕਿਉਂਕਿ ਨਾ ਉਹ ਬੀਜਦੇ ਹਨ ਨਾ ਕੱਟਦੇ ਹਨ, ਫਿਰ ਵੀ ਮਹਾਨ ਪਿਤਾ ਉਨ੍ਹਾਂ ਦੀਆਂ ਸਾਰੀਆਂ ਲੋੜਾਂ ਪੂਰੀਆ ਕਰਦਾ ਹੈ।ਪ੍ਰਾਣਦਾਤਾ ਇਹ ਪ੍ਰਸ਼ਨ ਕਰਦਾ ਹੈ , ” ਕੀ ਤੁਸੀਂ ਉਨ੍ਹਾਂ ਨਾਲੋਂ ਅਧਿੱਕ ਮੁੱਲਵਾਨ ਨਹੀ?” (Matthew) ਮਤ 6:26 । ਸਾਰੇ ਮਨੁੱਖਾ ਅਤੇ ਪੰਛੀਆਂ ਦਾ ਮਹਾਨ ਦਾਤਾ ਆਪਣੀ ਮੁੱਠੀ ਖੋਲ੍ਹਦਾ ਹੈ ਅਤੇ ਸਾਰਿਆਂ ਜੀਵਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ।ਹਵਾ ਵਿੱਚ ਉੱਡਣ ਵਾਲੇ ਪੰਛੀ ਵੀ ਉਸਦੀ ਨਿਗਾਹ ਤੋਂ ਬਾਹਰ ਨਹੀਂ।ਉਹ ਦਾਣਾ ਉਨ੍ਹਾਂ ਦੀਆਂ ਚੁੰਝਾ ਵਿੱਚ ਤਾਂ ਨਹੀਂ ਪਾਉਂਦਾ, ਪ੍ਰੰਤੂ ਉਨ੍ਹਾਂ ਦੀਆਂ ਲੋੜਾਂ ਪੂਰੀਆ਼ ਕਰਨ ਦਾ ਪ੍ਰਬੰਧ ਜ਼ਰੂਰ ਕਰਦਾ ਹੈ।ਉਹ ਦਾਣਾ ਜੋ ਉਨ੍ਹਾਂ ਲਈ ਖਿਲੇਰਦਾ ਹੈ ਉਹ ਚੁੱਗਦੇ ਹਨ ।ਆਪਣੇ ਨਿੱਕੇ ਨਿੱਕੇ ਆਲਣਿਆ ਲਈ ਘਾਹ ਫੂਸ ਇੱਕਠਾ ਕਰਨਾਂ ਉਨ੍ਹਾਂ ਦਾ ਕੰਮ ਹੈ ਅਤੇ ਆਪਣੇ ਬੱਚਿਆ਼ ਨੂੰ ਚੋਗਾ ਖੁਆਉਣਾ ਅਤੇ ਪਾਲਣਾ।ਉਹ ਮਧੁਰ ਗੀਤ ਅਲਾਪਦੇ ਮਿਹਨਤ ਕਰਦੇ ਜਾਂਦੇ ਹਨ ਕਿਉਂਕਿ ਤੁਹਾਡਾ ਸਵਰਗੀ ਪਿਤਾ ਉਨ੍ਹਾਂ ਦੀ ਪਾਲਣਾ ਕਰਦਾ ਹੈ।ਅਤੇ ਕੀ ਤੁਸੀਂ ਉਨ੍ਹਾਂ ਨਾਲੋ ਵੱਧ ਉੱਤਮ ਨਹੀਂ ? ਕੀ ਤੁਸੀਂ ਬੁੱਧੀਮਾਨ ਆਤਮਿਕ ਅਤੇ ਉਪਾਸਕ ਹਵਾ ਦੇ ਪੰਛੀਆਂ ਨਾਲੋਂ ਵਧੀਕ ਮੂਲਵਾਨ ਨਹੀਂ?ਕੀ ਸਾਡਾ ਜੀਵਨ ਕਰਤਾ, ਜੀਵਨ ਪ੍ਰਿਤਪਾਲਕ, ਜਿਸਨੇ ਸਾਨੂੰ ਆਪਣੇ ਹੀ ਸਰੂਪ ਵਿੱਚ ਸਾਜਿਆ ਹੈ, ਸਾਡੀਆਂ ਸਭ ਲੋੜਾਂ ਪੂਰੀਆ਼ ਨਾ ਕਰੇਗਾ,ਜੇ ਅਸੀਂ ਉਸ ਉੱਤੇ ਪੂਰਨ ਭਰੋਸਾ ਰੱਖੀਏ? SC 150.1

ਯਿਸੂ ਮਸੀਹ ਨੇ ਆਪਣੇ ਚੇਲਿਆਂ ਦਾ ਧਿਆਨ ਖੇਤਾਂ ਦੇ ਉਨ੍ਹਾਂ ਫੁੱਲਾਂ ਵੱਲ਼ ਦਿਵਾਇਆ ਜੋ ਬੁਹਤਲਾ ਨਾਲ ਉੱਗ ਕੇ ਆਪਣੀ ਸਧਾਰਣ ਸੁੰਦਰਤਾ ਦਾ ਪ੍ਰਦਰਸ਼ਣ ਕਰਦੇ ਹਨ, ਜੋ ਸਵਰਗੀ ਪਿਤਾ ਨੇ ਮਨੁੱਖਾ ਪ੍ਰਤੀ ਆਪਣੇ ਪਿਆਰ ਦੇ ਸਬੂਤ ਲਈ ਪ੍ਰਦਾਣ ਕੀਤੀ ਹੈ।ਉਸਨੇ ਕਿਹਾ, “ਜੰਗਲੀ ਸੋਸਨਾਂ ਵੱਲ ਧਿਆਨ ਕਰੋ ਉਹ ਕਿਵੇਂ ਵੱਸਦੇ ਹਨ।” ਪ੍ਰਕਿਰਤੀ ਦੇ ਇਨ੍ਹਾਂ ਫੁੱਲਾਂ ਦੀ ਸਧਾਰਣ ਸੁੰਦਰਤਾ ਸੁਲੇਮਾਨ ਦੇ ਸ਼ਾਨਦਾਰ ਪ੍ਰਤਾਪ ਨੂੰ ਵੀ ਮਾਤ ਕਰਦੀ ਹੈ। ਕਲਾਂ ਕੌਸ਼ਲ ਨਾਲ ਤਿਆਰ ਕੀਤੀ ਗਈ ਬਹੁਤ ਸ਼ਾਨਦਾਰ ਭੜਕੀਲੀ ਅਤੇ ਸਜੀਲੀ ਪੁਸ਼ਾਕ ਵੀ ਪ੍ਰਮੇਸ਼ਵਰ ਦੀ ਰਚਨਾ ਦੇ, ਕੁਦਰਤੀ ਸੁੰਦਰ ਛਬ ਨਾਲ ਸ਼ਿੰਗਾਰੇ ਫੁੱਲਾਂ ਦੀ ਤੁਲਨਾ ਨਹੀਂ ਕਰ ਸਕਦੀ।ਯਿਸੂ ਮਸੀਹ ਨੇ ਪੁੱਛਿਆ, “ਸੋ ਜੇ ਪ੍ਰਮੇਸ਼ਵਰ ਜੰਗਲੀ ਘਾਹ ਬੂਟੀ ਨੂੰ, ਜੋ ਅੱਜ ਹੈ ਅਤੇ ਭਲਕੇ ਤੰਦੂਰ ਵਿੱਚ ਝੋਕੀ ਜਾਂਦੀ ਹੈ, ਨੂੰ ਅਜਿਹੇ ਬਸੱਤਰ ਪਹਿਣਾਉਦਾ ਹੈ ਤਾਂ ਥੋੜੀ ਪਰਤੀਤ ਵਾਲਿਓ ਕੀ ਉਹ ਤੁਹਾਨੂੰ ਉਸ ਤੋਂ ਵੱਧ ਨਾ ਪਹਿਣਾਵੇਗਾ?” (Matthew) ਮਤੀ 6:28, 30 ।ਜੇਕਰ ਉਹ ਮਹਾਨ ਕਲਾਕਾਰ ਪ੍ਰਮੇਸ਼ਵਰ ਇੱਕ ਦਿਨ ਵਿੱਚ ਹੀ ਮੁਰਝਾ ਜਾਣ ਵਾਲੇ ਭੋਲੇ ਭਾਲੇ ਪੁਸ਼ਪਾ ਦੇ ਸੁੰਦਰ ਅਤੇ ਕੋਮਲ ਰੰਗਾਂ ਨਾਲ ਸਜਾਉਂਦਾ ਸ਼ਿੰਗਾਰਦਾ ਹੈ ਤਾਂ ਉਹ ਕਿੰਨੀ ਸਾਵਧਾਨੀ ਅਤੇ ਮਮਤਾ ਨਾਲ ਉਨ੍ਹਾਂ ਦੀ ਚਿੰਤਾ ਕਰੇਗਾ ਜਿੰਨ੍ਹਾਂ ਨੂੰ(ਮਨੁੱਖਾਂ) ਉਸਨੇ ਆਪਣੇ ਹੀ ਸਰੂਪ ਵਿੱਚ ਸਾਜਿਆ ਸ਼ਿੰਗਾਰਿਆ ਹੈ? ਇਹ ਸਿੱਖਿਆ ਦਾ ਪਾਠ ਫਿਕਰ ਚਿੰਤਾਂ ਕਰਕੇ ਘਬਰਾਉਣ ਵਾਲੇ ਅਤੇ ਸੰਦੇਹ ਕਰਨ ਵਾਲੇ ਅਵਿਸ਼ਵਾਸੀਆਂ ਲਈ ਇੱਕ ਕਰੜੀ ਡਾਂਟ ਫਿਟਕਾਰ ਹੈ। SC 151.1

ਪ੍ਰਮੇਸ਼ਵਰ ਚਾਹੁੰਦਾ ਹੈ ਉਸਦੇ ਸਾਰੇ ਪੁੱਤਰ ਪੁੱਤਰੀਆਂ ਸ਼ਾ਼ਤ ਅਤੇ ਆਗਿਆਕਾਰ ਰਹਿਣ ।ਯਿਸੂ ਮਸੀਹ ਨੇ ਕਿਹਾ, “ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ ।ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ, ਜਿਸ ਤਰ੍ਹਾਂ ਸੰਸਾਰ ਦਿੰਦਾ ਹੈ ਮੈਂ ਉਸ ਤਰ੍ਹਾਂ ਦੀ ਸ਼ਾਂਤੀ ਤੁਹਾਨੂੰ ਨਹੀਂ ਦਿੰਦਾ ਸਗੋਂ ਸਦੀਵੀ ਸ਼ਾਂਤੀ।ਤੁਹਾਡਾ ਦਿਲ ਨਾ ਘਬਰਾਏ ਤੇ ਨਾ ਡਰੋ” ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਅਤੇ ਤੁਹਾਡੀ ਖੁਸ਼ੀ ਪੂਰੀ ਹੋਵੇ ।” (John) ਯੂਹੰਨਾਂ 14:27 15:11 । SC 151.2

ਜਿਹੜਾ ਸੁੱਖ ਸਵਾਰਥੀ ਭਾਵਾਂ ਨਾਲ ਅਤੇ ਫਰਜ਼ ਤੋਂ ਬਾਹਰ ਹੋ ਕੇ ਲੱਭਿਆ ਜਾਏ ਉਹ ਗਲਤ ਪੈਮਾਨੇ ਤੇ ਤੁਲਿਆ ਹੋਇਆ ਆਵੇਸ਼ਮਈ ਅਤੇ ਅਲਪਕਾਰੀ ਹੁੰਦਾ ਹੈ ਅਤੇ ਆਤਮਾ ਇੱਕਲੇਪਣ ਅਤੇ ਦੁੱਖ ਨਾਲ ਭਰ ਜਾਂਦੀ ਹੈ। ਪ੍ਰੰਤੂ ਪ੍ਰਮੇਸ਼ਵਰ ਦੀ ਸੇਵਾ ਕਰਕੇ ਲੱਭੇ ਸੁੱਖ ਵਿੱਚ ਅਨੰਦ ਅਤੇ ਸੰਤੋਖ ਹੁੰਦਾ ਹੈ। ਮਸੀਹ ਅਨੁਚਿਤ ਮਾਰਗ਼ ਤੇ ਚੱਲਣ ਲਈ ਇੱਕਲਾ ਨਹੀਂ ਛੱਡਿਆ ਜਾਂਦਾ। ਨਾ ਹੀ ਉਹ ਫਜ਼ੂਲ ਗ਼ਮ ਅਤੇ ਨਿਰਾਸ਼ਾ ਵਿੱਚ ਡੁੱਬਣ ਲਈ ਬੇਸਹਾਰਾ ਹੁੰਦਾ ਹੈ।ਜੇਕਰ ਇਸ ਜੀਵਨ ਦੀਆਂ ਖੁਸ਼ੀਆਂ ਸਾਡੇ ਭਾਗਾਂ ਵਿੱਚ ਨਹੀਂ ਤਾਂ ਵੀ ਸਾਨੂੰ ਖੁਸ਼ੀ ਨਾਲ ਆਉਣ ਵਾਲੇ ਜੀਵਨ ਵੱਲ ਧਿਆਨ ਲਗਾਉਣਾ ਚਾਹੀਦਾ ਹੈ।ਉਹ ਸਦੀਵੀ ਅਨੰਦ ਸਾਡਾ ਹੈ ਪ੍ਰਭੂ ਦੀ ਮਿਹਰ ਨਾਲ। SC 152.1

ਪ੍ਰੰਤੂ ਮਸੀਹੀ ਲੋਕਾਂ ਨੂੰ ਇਸ ਧਰਤੀ ਤੇ ਵੀ ਯਿਸੂ ਮਸੀਹ ਨਾਲ ਵਾਰਤਾਲਾਪ ਕਰਨ ਦਾ ਅਨੰਦ ਹਾਸਿਲ ਹੋ ਜਾਂਦਾ ਹੈ , ਉਹ ਉਸ ਦੇ ਪਿਆਰ ਦੀ ਰੌਸ਼ਨੀ ਅਤੇ ਉਸਦੀ ਸਥਾਈ ਹਜ਼ੂਰੀ ਦਾ ਅਨੰਦ ਮਾਣ ਸਕਦੇ ਹਨ।ਜੀਵਨ ਮਾਰਗ ਦਾ ਹਰ ਕਦਮ ਸਾਨੂੰ ਯਿਸੂ ਮਸੀਹ ਦੇ ਹੋਰ ਨੇੜੇ ਲਿਆ ਸਕਦਾ ਹੈ,ਉਸਦੇ ਪ੍ਰੇਮ ਦਾ ਹੋਰ ਗਹਿਰਾ ਅਨੁਭਵ ਕਰਾ ਸਕਦਾ ਹੈ ਅਤੇ ਹਰ ਕਦਮ ਸਾਨੂੰ ਉਸ ਸ਼ਾਂਤੀ ਤੇ ਮਿਹਰ ਬਖਸ਼ਿਸ਼ ਦੇ ਘਰ ਦੇ ਕੋਲ ਲਿਆ ਸਕਦਾ ਹੈ।ਇਸ ਲਈ ਸਾਨੂੰ ਪਰਤੀਤ ਨਹੀਂ ਛੱਡਣੀ ਚਾਹੀਦੀ ਸਗੋਂ ਹੋਰ ਵੀ ਦ੍ਰਿੜ ਵਿਸ਼ਵਾਸ ਕਰਨਾ ਚਾਹੀਦਾ ਹੈ।ਪਹਿਲਾਂ ਨਾਲੋਂ ਵੀ ਦ੍ਰਿੜ। “ਇੱਥੋ ਤੱਕ ਯੁਹੋਵਾਹ ਨੇ ਸਾਡੀ ਸਹਾਇਤਾ ਕੀਤੀ ਹੈ ਅਤੇ ਉਹ ਅੰਤ ਤੱਕ ਕਰੇਗਾ।” (Samuel) ਸੈਮੂਏਲ 7:12 ।ਆਉ ਅਸੀਂ ਉਨ੍ਹਾਂ ਯਾਦਗਰੀ ਥੰਮਾਂ ਵੱਲ ਦੇਖੀਏ ਜੋ ਸਾਨੂੰ ਯਾਦ ਦਿਵਾਉਦੇ ਹਨ ਕਿ ਪ੍ਰਮੇਸ਼ਵਰ ਨੇ ਸਾਨੂੰ ਉਸ ਨਾਸ਼ ਕਰਨ ਵਾਲੇ ਦੇ ਹੱਥਾਂ ਵਿੱਚੋਂ ਬਚਾਉਣ ਲਈ, ਆਰਾਮ ਅਤੇ ਸ਼ਾਂਤੀ ਦੇਣ ਲਈ ਕੀ ਕੀ ਕੀਤਾ।ਆਉ ਅਸੀਂ ਆਪਣੀ ਯਾਦ ਵਿੱਚ ਉਸ ਮਿਹਰ ਤੇ ਕਿਰਪਾ ਨੂੰ ਸਦਾ ਤਾਜ਼ਾ ਰੱਖੀਏ ਜੋ ਪ੍ਰਮੇਸ਼ਵਰ ਨੇ ਸਾਡੇ ਉੱਤੇ ਕੀਤੀ ਹੈ।ਹੰਝੂ ਜੋ ਉਸ ਨੇ ਪੂੰਝੇ ,ਉਹ ਵੇਦਨਾਵਾਂ ਜੋ ਉਸਨੇ ਸ਼ਾਂਤ ਕੀਤੀਆਂ, ਫਿਕਰ ਦੂਰ ਕੀਤੇ, ਡਰ ਭੈ ਹਟਾਏ, ਲੋੜਾਂ ਪੂਰੀਆਂ ਕੀਤੀਆਂ, ਮਿਹਰ ਦੀ ਬਖਸ਼ਿਸ਼ ਕੀਤੀ ਅਤੇ ਇਹ ਸਭ ਕੁਝ ਸਾਨੂੰ ਬਾਕੀ ਜੀਵਨ ਯਾਤਰਾ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦਾ ਸਾਹਮਣਾ ਕਰਨ ਲਈ ਬਲ ਅਤੇ ਸ਼ਕਤੀ ਬਖਸ਼ਦੇ ਹਨ। SC 152.2

ਆਉਣ ਵਾਲੇ ਸੰਗਰਾਮ ਵਿੱਚ ਅਸੀਂ ਨਵੀਆਂ ਉਲਝਣਾਂ ਅਤੇ ਝੰਜਟਾ ਨੂੰ ਦੇਖੇ ਬਿਨਾਂ ਨਹੀਂ ਰਹਿ ਸਕਦੇ ,ਪ੍ਰੰਤੂ ਜੋ ਕੁਝ ਭੂਤਕਾਲ ਵਿੱਚ ਵਾਪਰਿਆ ਅਤੇ ਜੋ ਆਉਣ ਵਾਲੇ ਸਮੇਂ ਵਿੱਚ ਵਾਪਰਣ ਵਾਲਾ ਹੈ , ਉਸ ਵੱਲ ਨਜ਼ਰ ਮਾਰ ਕੇ ਅਸੀਂ ਕਹਿ ਸਕਦੇ ਹਾਂ , “ਇੱਥੋ ਤੱਕ ਯਹੋਵਾਹ ਨੇ ਸਾਡੀ ਸਹਾਇਤਾ ਕੀਤੀ ਹੈ।” “ਜਿਵੇਂ ਤੇਰੇ ਦਿਨ ਉਵੇਂ ਤੇਰਾ ਬਲ ਹੋਵੇ ।” (Devteronomy) ਬਿਵਸਥਾ ਸਾਰ 33:25 । ਪ੍ਰੀਖਿਆ ਸਾਡੀ ਸਹਿਣ ਸ਼ਕਤੀ ਤੋਂ ਵੱਧ ਨਹੀਂ ਹੋਵੇਗੀ ਤਾਂ ਆਉ ਜਿੱਥੇ ਵੀ ਸਾਨੂੰ ਕੰਮ ਮਿਲੇ ਉੱਥੇ ਹੀ ਜੁਟ ਕੇ ਕਰੀਏ ਅਤੇ ਇਹ ਵਿਸ਼ਵਾਸ ਰੱਖੀਏ ਕਿ ਜੋ ਵੀ ਬਿਪਤਾ ਜਾਂ ਕਸ਼ਟ ਆਵੇਗਾ ਉਸਨੂੰ ਸਹਿਣ ਦੀ ਸ਼ਕਤੀ ਵੀ ਸਾਨੂੰ ਬਖਸ਼ੀ ਜਾਵੇਗੀ। SC 153.1

ਸਹਿਜੇ-ਸਹਿਜੇ ਸਵਰਗ ਦੇ ਦਰਵਾਜ਼ੇ ਪ੍ਰਮੇਸ਼ਵਰ ਦੀ ਸੰਤਾਨ ਲਈ ਖੋਲ੍ਹ ਦਿੱਤੇ ਜਾਣਗੇ ਅਤੇ ਮਹਿਮਾਮਈ ਰਾਜੇ ਦੇ ਮੁੱਖ ਤੋਂ ਸੁਰੀਲੇ ਰਾਗ ਦੀ ਲੈ ਵਿੱਚ ਇਹ ਸ਼ਬਦ ਉਨ੍ਹਾਂ ਨੂੰ ਸੁਣਾਈ ਪੈਣਗੇ, “ਹੇ ਮੇਰੇ ਪਿਤਾ ਦੀ ਮਿਹਰ ਦੇ ਧੰਨ ਲੋਕੋ ਆਓ ।ਜਿਹੜਾ ਰਾਜ ਸੰਸਾਰ ਦੇ ਮੁੱਢ ਤੋਂ ਹੀ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ, ਉਸਦੇ ਵਾਰਿਸ ਹੋਵੋ” (Matthew) ਮਤੀ 25:24 । SC 153.2

ਫਿਰ ਮੋਖ ਪ੍ਰਾਪਤ ਹੋਏ ਲੋਕਾਂ ਦਾ ਸਵਾਗਤ ਉਸ ਘਰ ਵਿੱਚ ਕੀਤਾ ਜਾਏਗਾ ਜੋ ਯਿਸੂ ਮਸੀਹ ਉਨ੍ਹਾਂ ਲਈ ਤਿਆਰ ਕਰ ਰਿਹਾ ਹੈ। ਉਨ੍ਹਾਂ ਸਾਥੀ ਪ੍ਰਿਥਵੀ ਦੇ ਲਫੰਗੇ, ਝੂਠੇ ਬੁੱਤ ਪੂਜ ਅਸ਼ੁੱਧ ਅਤੇ ਅਵਿਸ਼ਵਾਸੀ ਹੋਣਗੇ:ਬਲਕਿ ਉਨ੍ਹਾਂ ਦੇ ਸਾਥੀ ਉਹ ਹੋਣਗੇ ਜਿੰਨ੍ਹਾਂ ਨੇ ਸ਼ੈਤਾਨ ਤੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਰੱਬੀ ਮਿਹਰ ਨਾਲ ਪਵਿੱਤ੍ਰ ਸੰਪੂਰਨ ਚਰਿੱਤਰ ਪ੍ਰਾਪਤ ਕੀਤਾ ਹੈ।ਹਰ ਨੀਚ ਭਾਵਨਾ, ਹਰ ਤਰੁੱਟੀ , ਕਮੀ ਜੋ ਉਨ੍ਹਾਂ ਨੂੰ ਇਸ ਪ੍ਰਿਥਵੀ ਤੇ ਸਤਾਉਂਦੀ ਸੀ, ਮਸੀਹ ਦੇ ਲਹੂ ਨਾਲ ਦੂਰ ਕਰ ਦਿੱਤੀ ਗਈ ਹੈ ਅਤੇ ਉਸਦੀ ਮਹਾਨਤਾ ਦਾ ਤੇਜੱਸਵੀ ਪ੍ਰਤਾਪ ਜੋ ਕਿ ਸੂਰਜ ਦੀ ਰੌਸ਼ਨੀ ਨਾਲੋਂ ਕਿਤੇ ਵਧਕੇ ਹੈ,ਉਨ੍ਹਾਂ ਨੂੰ ਦਿੱਤਾ ਗਿਆ ਹੈ ਅਤੇ ਯਿਸੂ ਮਸੀਹ ਦੇ ਚਰਿੱਤਰ ਦੀ ਸੁੰਦਰਤਾ ਅਤੇ ਸੰਪੂਰਣਤਾ ਉਨ੍ਹਾਂ ਵਿੱਚੋਂ ਚਮਕ ਰਹੀ ਜੋ ਕਿ ਬਾਹਰੀ ਸ਼ਾਨ ਅਤੇ ਚਮਕ ਤੋਂ ਕਈ ਗੁਣਾ ਵਧਕੇ ਹੈ ਅਤੇ ਇਹ ਵਿਸ਼ਾਲ ਚਿੱਟੇ ਸਿੰਘਾਸਨ ਦੇ ਸਾਹਮਣੇ ਨਿਰਦੋਸ਼ ਹੋ ਕੇ ਸਵਰਗ ਦੂਤਾਂ ਦੇ ਮਾਨ ਗੌਰਵ ਵਿਸ਼ੇਸ਼ -ਅਧਿਕਾਰ ਅਤੇ ਸੁਭਾਗ ਦੇ ਹਿੱਸੇਦਾਰ ਬਣ ਰਹੇ ਹਨ। SC 154.1

ਉਸ ਸ਼ਾਨਦਾਰ ਵਿਰਾਸਤ ਦੇ ਬਦਲੇ ਜੋ ਕਿ ਮਨੁੱਖ ਨੂੰ ਮਿਲਣ ਵਾਲੀ ਹੈ, “ਮਨੁੱਖ ਆਪਨੀ ਜਾਨ ਦੇ ਬਦਲੇ ਕੀ ਦੇਵੇਗਾ?” (Matthew) 16:26 । ਉਹ ਭਾਵੇਂ ਸੰਸਾਰਕ ਧੰਨ ਸੰਪਦਾ ਵੱਲੋਂ ਗਰੀਬ ਹੀ ਹੋਵੇ ਤਾਂ ਵੀ ਆਪਣੇ ਆਪ ਵਿੱਚ ਉਹ ਇੱਕ ਐਸੀ ਦੌਲਤ ਅਤੇ ਪ੍ਰਤਿਸ਼ਠਾ ਸਾਂਭੀ ਬੈਠਾ ਹੈ ਜੋ ਕਿ ਇਹ ਜਗਤ ਨਹੀਂ ਦੇ ਸਕਦਾ ।ਇਹ ਆਤਮਾ ਜੋ ਕਿ ਪਾਪ ਤੋਂ ਸ਼ੁੱਧ ਕਰਕੇ ਮੁਕਤ ਕੀਤੀ ਗਈ ਹੈ ਅਤੇ ਜਿਸ ਦੀਆਂ ਸਾਰੀਆਂ ਸ਼ੁਭ ਕਾਮਨਾਵਾਂ ਦੀਆਂ ਸ਼ਕਤੀਆਂ ਪ੍ਰਮੇਸ਼ਵਰ ਦੀ ਸੇਵਾ ਲਈ ਅਰਪਣ ਕੀਤੀਆਂ ਗਈਆਂ ਹਨ, ਉਹ ਸਭ ਤੋਂ ਵਧੀਕ ਮੁੱਲਵਾਨ ਹੈ ਅਤੇ ਸਵਰਗਾਂ ਵਿੱਚ ਪ੍ਰਮੇਸ਼ਵਰ ਦੀ ਹਜ਼ੂਰੀ ਅਤੇ ਦੂਤਾਂ ਦੀ ਮੌਜ਼ੂਦਗੀ ਵਿੱਚ ਇੱਕ ਮੋਖ-ਪ੍ਰਾਪਤ ਹੋਈ ਆਤਮਾ ਦੇ ਲਈ ਬਹੁਤ ਹੀ ਖੁਸ਼ੀ ਮਨਾਈ ਜਾਂਦੀ ਹੈ, ਉਹ ਅਨੰਦ ਜੋ ਕਿ ਪਵਿੱਤਰ ਵਿਜੈ ਦੇ ਭਜਨਾ਼ ਨਾਲ ਗਾਇਆ ਜਾਂਦਾ ਹੈ। SC 154.2