ਅਨੰਤ ਜੀਵਨ
ਬਾਰ੍ਹਵਾਂ ਅਧਿਆਏ
ਸ਼ੰਕਾ ਦਾ ਕੀ ਕੀਤਾ ਜਾਏ
ਬਹੁਤ ਸਾਰੇ ਲੋਕ ਵਿਸ਼ੇਸ਼ ਕਰਕੇ ਜੋ ਕਿ ਅਜੇ ਮਸੀਹੀ ਜੀਵਨ ਵਿੱਚ ਨਵਯੁਵਕ ਹੀ ਹਨ ਕਈ ਵਾਰ ਅਕਸਰ ਅਵਿਸ਼ਵਾਸ ਜਾਂ ਨਾਸਤਿਕਤਾ ਦੇ ਪ੍ਰਭਾਵ ਹੇਠਾਂ ਘਬਰਾ ਜਾਂਦੇ ਹਨ। ਬਾਈਬਲ ਵਿੱਚ ਬਹੁਤ ਸਾਰੇ ਵਿਸ਼ੇ ਐਸੇ ਹਨ ਜਿੰਨ੍ਹਾਂ ਨੂੰ ਉਹ ਸਪਸ਼ਟ ਨਹੀਂ ਕਰ ਸਕਦੇ ਅਤੇ ਨਾ ਹੀ ਸਮਝ ਸਕਦੇ ਹਨ ਅਤੇ ਸ਼ੈਤਾਨ ਐਸੀਆਂ ਗੱਲਾਂ ਨੂੰ ਲੈ ਕੇ ਉਨ੍ਹਾਂ ਅਵਿਸ਼ਵਾਸੀਆਂ ਨੂੰ ਇਹ ਅਨੁਭਵ ਕਰਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਪਵਿੱਤਰ ਸ਼ਾਸ਼ਤਰਾਂ(ਬਾਈਬਲ)ਦੀ ਹਰ ਗੱਲ ਪ੍ਰਮੇਸ਼ਵਰ ਵੱਲੋਂ ਨਹੀਂ ਅਤੇ ਅਜਿਹੇ ਵਿਚਾਰ ਸਚਾਈ ਦਾ ਮਾਰਗ ਲਭਾਂ?ਜੇਕਰ ਬਾਈਬਲ ਸੱਚਮੁੱਚ ਹੀ ਪ੍ਰਮੇਸ਼ਵਰ ਦਾ ਬਚਨ ਹੈ ਤਾਂ ਕਿਵੇਂ ਮੈਂ ਇਹ ਸ਼ੰਕੇ ਨਵਿਰਤ ਕਰਾਂ ਅਤੇ ਭਟਕਣਾ ਵਿੱਚੋਂ ਨਿਕਲਾ?” SC 128.1
ਸਾਡੇ ਵਿਸ਼ਵਾਸ ਦੇ ਆਧਾਰ ਲਈ ਪੂਰੇ ਪ੍ਰਮਾਣ ਦੇਣ ਤੋਂ ਬਿਨਾਂ ਪ੍ਰਮੇਸ਼ਵਰ ਸਾਨੂੰ ਕਦੀ ਵਿਸ਼ਵਾਸ ਕਰਨ ਲਈ ਨਹੀਂ ਕਹਿੰਦਾ ਉਸਦੀ ਹੋਂਦ , ਉਸਦਾ ਚਰਿੱਤਰ ਅਤੇ ਉਸਦੇ ਬਚਨਾਂ ਦੀ ਸੱਚਾਈ ਸਭ ਸਾਡੇ ਤਰਕ ਦੇ ਪਰਮਾਣਾਂ ਨਾਲ ਸਿੱਧ ਹੋ ਚੁੱਕੇ ਹਨ ਅਤੇ ਪ੍ਰਮਾਣਾ ਦੀ ਸੰਖਿਆ ਅਣਗਿਣਤ ਹੈ। ਫਿਰ ਵੀ ਪ੍ਰਮੇਸ਼ਵਰ ਨੇ ਸ਼ੰਕੇ ਦੀ ਭਾਵਨਾ ਨੂੰ ਨਹੀਂ ਮੰਨਾਇਆ।ਪ੍ਰੰਤੂ ਸਾਡਾ ਵਿਸ਼ਵਾਸ ਪ੍ਰਮਾਣਾ ਤੇ ਟਿਕਿਆ ਰਹਿਣਾ ਚਾਹੀਦਾ ਹੈ ਪ੍ਰਦਰਸ਼ਣ ਤੇ ਨਹੀਂ। ਜੋ ਅਵਿਸ਼ਵਾਸ ਦੀ ਭਾਵਨਾਂ ਰੱਖਣਗੇ ਉਨ੍ਹਾਂ ਨੂੰ ਮੌਕਾ ਮਿਲੇਗਾ, ਪ੍ਰੰਤੂ ਜਿਹੜੇ ਸੱਚੀ ਵਿਆਕੁਲਤਾ ਨਾਲ ਸੱਚਾਈ ਦੀ ਭਾਲ ਕਰਨਗੇ ਉਨ੍ਹਾਂ ਨੂੰ ਅਣਗਿਣਤ ਪ੍ਰਮਾਣ ਮਿਲਣਗੇ। ਜਿੰਨ੍ਹਾਂ ਉੱਤੇ ਉਹ ਆਪਣਾ ਵਿਸ਼ਵਾਸ ਟਿਕਾ ਸਕਣ। SC 128.2
ਸੀਮਿਤ ਬੁੱਧੀ ਵਾਲਿਆ ਲਈ ਅਸੀਮ ਅਤੇ ਅਪਰੰਪਾਰ ਪ੍ਰਮੇਸ਼ਵਰ ਦੇ ਚਰਿੱਤਰ ਅਤੇ ਉਸਦੇ ਕਾਰਜਾਂ ਨੂੰ ਪੂਰੀ ਤਰ੍ਹਾਂ ਸਮਝਣਾਂ ਅਸੰਭਵ ਹੈ। ਵੱਧ ਤੋਂ ਵੱਧ ਤੀਖਣ ਬੁੱਧੀ ਅਤੇ ਉੱਚੀ ਵਿਦਿਆ ਪਾਉਣ ਵਾਲੇ ਦਿਮਾਗਾਂ ਲਈ ਵੀ ਪ੍ਰਮੇਸ਼ਵਰ ਦਾ ਅੰਤ ਪਾਉਣਾ ਅਸੰਭਵ ਹੈ। ਪ੍ਰਮੇਸ਼ਵਰ ਉਨ੍ਹਾਂ ਲਈ ਵੀ ਇੱਕ ਰਹੱਸ ਦੇ ਪਰਦੇ ਅੰਦਰ ਹੀ ਰਹੇਗਾ।” ਭਲਾ ਤੂੰ ਖੋਜ ਨਾਲ ਪ੍ਰਮੇਸ਼੍ਰਵਰ ਨੂੰ ਲੱਭ ਸਕਦਾ ਹੈ? ਨਾ ਸਰਬਸ਼ਕਤੀਮਾਨ ਨੂੰ ਸੰਪੂਰਨਤਾਈ ਤੱਕ ਪਾ ਸਕਦਾ ਹੈ?ਉਹ ਆਕਾਸ਼ ਤੋਂ ਉੱਚਾ ਅਤੇ ਪਾਤਾਲ ਤੋਂ ਡੂੰਘਾ ਹੈ, ਕੀ ਤੂੰ ਜਾਣ ਸਕਦਾ ਹੈ?” (Job) ਅਯੂੱਬ 11:7,8 । SC 129.1
ਪ੍ਰੇਰਿਤ ਪੋਲੁਸ ਨੇ ਪੁਕਾਰ ਕੇ ਕਿਹਾ, “ਵਾਹ!ਪ੍ਰਮੇਸ਼ਵਰ ਧੰਨ ਹੈ,ਉਸ ਵਿੱਚ ਬੁੱਧ ਅਤੇ ਗਿਆਨ ਕਿੰਨਾ ਡੂੰਘਾ ਹੈ। ਉਸਦੇ ਨਿਆਂਉ ਕਿੰਨੇ ਅਣਲੱਭ ਹਨ ਅਤੇ ਉਸਦੇ ਰਾਹ ਕਿੰਨੇ ਬੇਖੋਜ ਹਨ” (Romans) ਰੋਮੀਆਂ ਨੂੰ 11:33।ਪ੍ਰੰਤੂ ਬੇਸ਼ਕ ਬੱਦਲ ਅਤੇ ਅੰਧਕਾਰ ਚਾਰੇ ਪਾਸੇ ਹੈ, “ਫੇਰ ਵੀ ਨਿਆਂ ਅਤੇ ਧਰਮ ਉਸਦੇ ਰਾਜ ਸਿੰਘਾਸਣ ਦੀ ਨੀੰਹ ਹੈ।” (Psalms) ਜ਼ਬੂਰਾਂ ਦੀ ਪੋਥੀ 97:2 R.V. ।ਸਾਡੇ ਨਾਲ ਉਸਦਾ ਲੈਣ ਦੇਣ ਯਥਾ ਜੋ ਉਦੇਸ਼ ਹੈ, ਜਿਸ ਦੁਆਰਾ ਉਹ ਸਾਡੇ ਨਾਲ ਵਰਤਦਾ ਹੈ, ਉਸਨੂੰ ਅਸੀਂ ਉਤਨੀ ਦੂਰ ਤੱਕ ਹੀ ਸਮਝ ਸਕਦੇ ਹਾਂ ਜਿੰਨੀ ਦੂਰ ਤੱਕ ਅਸੀਂ ਉਸਦੇ ਅਪਰਾਧ, ਪ੍ਰੇਮ, ਕਰੁਣਾ ਨੂੰ , ਜੋ ਸਾਨੂੰ ਉਸਦੀ ਅਸੀਮ ਸ਼ਕਤੀ ਨਾਲ ਮਿਲੇ ਹਨ। ਅਸੀਂ ਉਸਦੇ ਉਦੇਸ਼ ਨੂੰ ਉਥੋਂ ਤੱਕ ਹੀ ਸਮਝ ਸਕਦੇ ਹਾਂ ਜਿੱਥੋਂ ਤੱਕ ਸਾਡਾ ਕਲਿਆਣ ਹੋ ਸਕਦਾ ਹੈ। ਇਸ ਤੋਂ ਬਾਹਰ ਸਭ ਕੁਝ ਪੂਰਣ ਭਰੋਸਾ ਰੱਖ ਕੇ ਸਾਨੂੰ ਉਸ ਸਰਬ - ਸ਼ਕਤੀਮਾਨ ਦੇ ਹੱਥ ਵਿੱਚ ਛੱਡ ਦੇਣਾ ਚਾਹੀਦਾ ਹੈ ਜਿਸਦਾ ਹਿਰਦਾ ਪਿਆਰ ਭਰਪੂਰ ਹੈ। SC 129.2
ਪ੍ਰਮੇਸ਼ਵਰ ਦਾ ਬਚਨ(ਬਾਈਬਲ)ਉਸਦੇ ਕਰਤਾ ਪ੍ਰਮੇਸ਼ਵਰ ਦੀ ਤਰ੍ਹਾਂ ਹੀ ਰਹੱਸਮਈ ਹੈ ਅਤੇ ਸਿਮਿਤ ਬੁੱਧੀ ਵਾਲੇ ਮਨੁੱਖ ਨੂੰ ਪੂਰੀ ਡੂੰਘਾਈ ਨਾਲ ਕਦੀ ਵੀ ਸਮਝ ਨਹੀਂ ਆ ਸਕਦਾ। ਸੰਸਾਰ ਵਿੱਚ ਪਾਪ ਦਾ ਪ੍ਰਵੇਸ਼ ਮਸੀਹ ਦਾ ਅਵਤਾਰ ,ਨਵਾਂ ਜਨਮ, ਮੁਰਦਿਆਂ ਵਿੱਚੋਂ ਜੀ ਉੱਠਣਾਂ ਅਤੇ ਹੋਰ ਕਈ ਵਿਸ਼ੇ ਅਜਿਹੇ ਹਨ ਜੋ ਮਨੁੱਖ ਬੁੱਧੀ ਲਈ ਬਹੁਤ ਡੂੰਘੇ ਤੇ ਵਿਸ਼ਾਲ ਅਤੇ ਪੂਰੀ ਤਰ੍ਹਾਂ ਸਮਝ ਤੋਂ ਬਾਹਰ ਹਨ । ਕਿਉਂਕਿ ਅਸੀਂ ਪ੍ਰਮੇਸ਼ਵਰ ਦੇ ਭੇਤਾਂ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕਦੇ। ਇਸਦਾ ਇਹ ਮਤਲਬ ਨਹੀਂ ਕਿ ਅਸੀਂ ਪ੍ਰਮੇਸ਼ਵਰ ਤੇ ਅਵਿਸ਼ਵਾਸ ਕਰੀਏ । ਸੁਭਾਵਿਕ ਤੌਰ ਤੇ ਅਸੀਂ ਕੁਦਰਤ ਦੇ ਰਹੱਸਮਈ ਭੇਤਾਂ ਨਾਲ ਨਿਰੰਤਰ ਘਿਰੇ ਹੋਏ ਹਾਂ ਜਿੰਨ੍ਹਾਂ ਦੀ ਸਾਨੂੰ ਕੋਈ ਸਾਰ ਨਹੀਂ। ਮਾਮੂਲੀ ਤੋਂ ਮਾਮੂਲੀ ਜੀਵ ਵੀ ਐਸੀ ਜਟਿਲ ਸਮਸਿੱਆ ਪੇਸ਼ ਕਰਦਾ ਹੈ ਕਿ ਵੱਡੇ ਵੱਡੇ ਗੁਣੀ ਫਿਲਾਸਫ਼ਰ (ਦਰਸ਼ਨ-ਵੇਤਾ)ਦੀ ਬੁੱਧੀ ਵੀ ਸਪਸ਼ਟ ਕਰਨ ਤੋ਼ ਨਾ ਕਾਬਿਲ ਹੋ ਜਾਂਦੀ ਹੈ। ਹਰ ਥਾਂ ਸਾਡੀ ਸਮਝ ਤੋਂ ਬਾਹਰ ਅਸਚਰਜਤਾ ਦੀਆਂ ਗੱਲਾਂ ਵਾਪਰਦੀਆਂ ਰਹਿੰਦੀਆਂ ਹਨ। ਤਾਂ ਕੀ ਇਹ ਜਾਣ ਕੇ ਸਾਨੂੰ ਅਸਚਰਜ ਹੋਣਾ ਚਾਹੀਦਾ ਹੈ ਕਿ ਆਤਮਿਕ ਸੰਸਾਰ ਦੇ ਰਹੱਸਮਈ ਭੇਤ ਸਾਡੀ ਸਮਝ ਤੋਂ ਬਾਹਰ ਹਨ? ਅਸਲ ਮੁਸ਼ਕਿਲ ਇਹ ਹੈ ਕਿ ਮਾਨਵ-ਬੁੱਧੀ ਬਹੁਤ ਸੌੜੀ ਅਤੇ ਦੁਰਬਲ ਹੈ। ਪ੍ਰਮੇਸ਼ਵਰ ਨੇ ਧਰਮ ਸ਼ਾਸ਼ਤਰ ਵਿੱਚ ਆਤਮਿਕ ਅਤੇ ਕੁਦਰਤ ਦੀਆਂ ਚੀਜ਼ਾਂ ਤੇ ਰੱਬੀ ਚਰਿੱਤਰ ਦੇ ਕਾਫੀ ਪ੍ਰਮਾਣ ਦਿੱਤੇ ਹਨ ਅਤੇ ਸਾਨੂੰ ਕੇਵਲ ਇਸ ਕਰਕੇ ਵੀ ਅਵਿਸ਼ਵਾਸੀ ਨਹੀਂ ਬਣਨਾ ਚਾਹੀਦਾ ਕਿ ਸਾਡੀ ਸੀਮਿਤ ਬੁੱਧੀ ਇਨ੍ਹਾਂ ਸਾਰੇ ਭੇਤਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦੀ। SC 129.3
ਪ੍ਰੇਰਿਤ ਪਤਰਸ ਕਹਿੰਦਾ ਹੈ, “ਧਰਮ ਸ਼ਾਸਤਰ ਵਿੱਚ ਬਹੁਤ ਗੱਲਾਂ ਐਸੀਆਂ ਹਨ ਜਿੰਨ੍ਹਾਂ ਨੂੰ ਸਮਝਣਾਂ ਬਹੁਤ ਕਠਿਨ ਹੈ ਅਤੇ ਅਨਪੜ੍ਹ ਅਤੇ ਚੰਚਲ ਮਨੁੱਖ ਉਨ੍ਹਾਂ ਨੂੰ ਆਪਣੀ ਸਮਝ ਅਨੁਸਾਰ ਵਰਤ ਕੇ ਆਪਣੇ ਹੀ ਨਾਸ਼ ਦਾ ਕਾਰਣ ਬਣਾ ਲੈਂਦੇ ਹਨ।” ( 2 Peter) 2 ਪਤਰਸ 3:16 । ਬਾਈਬਲ ਦੀਆਂ ਕਠਿਨਾਈਆਂ ਨੂੰ ਨਾਸਿਤਕ ਲੋਕ ਬਾਈਬਲ ਦੇ ਵਿਰੁੱਧ ਪ੍ਰਮਾਣ ਸਮਝਦੇ ਹਨ।ਪ੍ਰੰਤੂ ਇਸ ਤਰ੍ਹਾਂ ਕਰਨ ਨਾਲ ਸਗੋਂ ਉਹ ਬਾਈਬਲ ਨੂੰ ਰੱਬੀ ਪ੍ਰੇਰਣਾ ਨਾਲ ਲਿਖੀ ਗਈ ਹੋਣ ਦਾ ਠੋਸ ਪ੍ਰਮਾਣ ਸਿੱਧ ਕਰਦੇ ਹਨ । ਜੇਕਰ ਇਸ ਵਿੱਚ ਪ੍ਰਮੇਸ਼ਵਰ ਬਾਰੇ ਕੋਈ ਵਰਨਣ ਨਾ ਹੁੰਦਾ ਅਤੇ ਹਰ ਗੱਲ ਸਹਿਜ ਨਾਲ ਹੀ ਮਨੁੱਖ ਦੀ ਸਮਝ ਵਿੱਚ ਆ ਜਾਣ ਵਾਲੀ ਹੁੰਦੀ ਤਾਂ ਬਾਇਬਲ ਆਪਣੇ ਰੱਬੀ ਅਧਿਕਾਰ ਦਾ ਅਚੁਕ ਪ੍ਰਮਾਣ ਦੇਣ ਅਸਮਰਥ ਰਹਿੰਦੀ । ਬਾਈਬਲ ਦੇ ਵਿਸ਼ਿਆਂ ਦਾ ਰਹੱਸਮਈ ਅਤੇ ਪ੍ਰਤਾਪ ਹੀ ਉਸਨੂੰ ਰੱਬੀ ਪ੍ਰੇਰਣਾ ਨਾਲ ਲਿਖੀ ਗਈ ਅਤੇ ਪ੍ਰਮੇਸ਼ਵਰ ਦਾ ਬਚਨ ਹੌਣ ਦੀ ਸਾਖੀ ਦਿੰਦਾ ਹੈ। SC 130.1
ਬਾਈਬਲ (ਧਰਮ ਸ਼ਾਸਤਰ) ਸਚਾਈ ਦੀਆਂ ਗੱਲਾਂ ਨੂੰ ਐਸੀ ਸਰਲਤਾ ਤਥਾ ਹਿਰਦੇ ਦੀਆਂ ਅਭਿਲਸ਼ਾਵਾਂ ਅਤੇ ਲੋੜਾਂ ਦੇ ਅਨੁਕੂਲ ਪੂਰਣ ਤੌਰ ਤੇ ਸਪਸ਼ਟ ਕਰਦੀ ਹੈ ਕਿ ਸਰੇਸ਼ਟ ਤੇ ਉੱਤਮ ਬੁੱਧੀ ਵਾਲੇ ਵਿਦਵਾਨ ਮਸਤਕ ਵੀ ਵਿਸਮਿਤ ਹੋ ਕੇ ਇਸ ਵੱਲ ਖਿੱਚੇ ਜਾਂਦੇ ਹਨ ਅਤੇ ਨਿਮਾਣੇ ਅਤੇ ਅਸੱਭਿਅ ਮਨੁੱਖਾਂ ਨੂੰ ਵੀ ਇਹ ਮੁਕਤੀ ਦਾ ਮਾਰਗ ਦੇਖਣ ਯੋਗ ਬਣਾ ਦੇਂਦੀ ਹੈ ਅਤੇ ਇਹ ਸਰਲਤਾ ਨਾਲ ਵਰਣਨ ਕੀਤੀਆਂ ਸੱਚਾਈਆਂ ਦੇ ਵਿਸ਼ੇ ਇੰਨੇ ਡੂੰਘੇ, ਉੱਚੇ, ਦੂਰਦਰਸ਼ੀ ਅਤੇ ਅਸੀਮ ਹਨ ਕਿ ਮਨੁੱਖ-ਬੁੱਧੀ ਦੀ ਸੀਮਿਤ ਸਮਝ ਤੋਂ ਬਹੁਤ ਪਰੇ ਹਨ ਅਤੇ ਅਸੀਂ ਕੇਵਲ ਵਿਸ਼ਵਾਸ ਨਾਲ ਹੀ ਇਨ੍ਹਾਂ ਨੂੰ ਗ੍ਰਹਿਣ ਕਰ ਸਕਦੇ ਹਾਂ ਪੂਰਣ ਭਰੋਸਾ ਰੱਖ ਕੇ ਇਹ ਪ੍ਰਮੇਸ਼ਵਰ ਦੀ ਬਾਣੀ ਹੈ। ਸੋ ਇਸ ਪ੍ਰਕਾਰ ਉੱਧਾਰ ਦੀ ਯੋਜਨਾਂ ਸਾਡੇ ਸਾਹਮਣੇ ਖੁੱਲ੍ਹੀ ਪਈ ਹੈ ਤਾਂ ਕਿ ਹਰ ਆਤਮਾ ਨੂੰ ਉਹ ਕਦਮ ਨਜ਼ਰ ਆਏ ਜੋ ਉਸਨੇ ਪਸ਼ਚਾਤਾਪ ਕਰਣ ਲਈ ਚੁੱਕਣਾ ਹੈ ਪਿਤਾ ਪ੍ਰਮੇਸ਼ਵਰ ਵੱਲ ਯਿਸੂ ਮਸੀਹ ਤੇ ਵਿਸ਼ਵਾਸ ਕਰਕੇ ਅਤੇ ਪ੍ਰਮੇਸ਼ਵਰ ਦੀ ਨਿਯੁਕਤ ਕੀਤੀ ਗਈ ਯੋਜਨਾਂ ਦੇ ਅਨੁਸਾਰ ਸਭ ਪ੍ਰਾਣੀਆਂ ਦੇ ਉਧਾਰ ਲਈ। ਫਿਰ ਵੀ ਇੱਨ੍ਹਾਂ ਸਰਲ ਸਚਾਈਆਂ ਦੀ ਜੋ ਕਿ ਆਸਾਨੀ ਨਾਲ ਸਮਝੀਆ ਜਾ ਸਕਦੀਆਂ ਹਨ ਦੀ ਤਹਿ ਹੇਠਾਂ ਕੁਝ ਐਸੇ ਗੁੱਝੇ ਭੇਤ ਹਨ ਜਿੰਨ੍ਹਾਂ ਵਿੱਚ ਉਸਦੀ ਮਹਿਮਾ ਅਤੇ ਪ੍ਰਤਾਪ ਛਿਪੇ ਹਨ -ਐਸੇ ਰਹੱਸਮਈ, ਜੋ ਮਨੁੱਖੀ ਦਿਮਾਗ ਨੂੰ ਇੱਨ੍ਹਾਂ ਡੂੰਘਾਈਆਂ ਦੀ ਖੋਜ ਕਰਨ ਲਈ ਮਜ਼ਬੂਰ ਕਰ ਦਿੰਦੇ ਹਨ ਅਤੇ ਸੱਚਾਈ ਦੇ ਸੱਚੇ ਖੋਜੀਆ ਨੂੰ ਸਨਮਾਨ ਅਤੇ ਵਿਸ਼ਵਾਸ ਕਰਨ ਲਈ ਪ੍ਰੇਰਿਤ ਕਰ ਦਿੰਦੇ ਹਨ। ਜਿਉ਼ ਜਿਉਂ ਮਨੁੱਖ ਸਚਾਈ ਅਤੇ ਲਗਨ ਨਾਲ ਬਾਈਬਲ ਦੀ ਖੋਜ ਕਰਦਾ ਹੈ ,ਉਤਨਾਂ ਹੀ ਉਸਦਾ ਵਿਸ਼ਵਾਸ ਵਧਦਾ ਜਾਂਦਾ ਹੈ। ਇਹ ਜਿਉਂਦੇ ਰੱਬ ਦਾ ਬਚਨ ਹੈ ; ਆਤੇ ਮਨੁੱਖੀ ਦਿਮਾਗ ਦੇ ਤਰਕ ਅਤੇ ਵਾਦ ਵਿਵਾਦ ਰੱਬੀ ਗਿਆਨ ਦੇ ਪ੍ਰਕਾਸ਼ ਸਾਹਮਣੇ ਧੁੰਦਲੇ ਪੈ ਜਾਂਦੇ ਹਨ। SC 131.1
ਜਦੋਂ ਅਸੀਂ ਇਹ ਸਵੀਕਾਰ ਕਰਦੇ ਹਾਂ ਕਿ ਅਸੀਂ ਬਾਈਬਲ ਦੀਆਂ ਸਰਲ ਸਚਾਈਆਂ ਨੂੰ ਸਮਝਣ ਤੋਂ ਅਸਮੱਰਥ ਹਾਂ ਤਾਂ ਅਸੀ ਕੇਵਲ ਇਹ ਇਕਬਾਲ ਕਰਦੇ ਹਾਂ ਕਿ ਸਾਡਾ ਸੀਮਿਤ ਦਿਮਾਗ ਪ੍ਰਮੇਸ਼ਵਰ ਦੀ ਅਸੀਮਤਾ ਦਾ ਅੰਤ ਪਾਉਣ ਯੋਗ ਹੈ।ਅਧੂਰਾ ਹੈ।ਮਨੁੱਖ ਆਪਣੇ ਸੀਮਿਤ ਮਨੁੱਖੀ ਗਿਆਨ ਨਾਲ ਸਰਬ-ਗਿਆਤਾ ਪ੍ਰਮੇਸ਼ਵਰ ਦੇ ਕਾਰਜਾਂ ਨੂੰ ਨਹੀਂ ਸਮਝ ਸਕਦਾ। SC 132.1
ਨਾਸਤਿਕ ਅਤੇ ਅਵਿਸ਼ਵਾਸੀ ਪ੍ਰਮੇਸ਼ਵਰ ਦੇ ਬਚਨ ਦੇ ਅਧੁਕਾਰ ਨੂੰ ਅਸਵੀਕਾਰ ਕਰਦੇ ਹਨ ਕਿਉਂਕਿ ਉਹ ਇਸਦੇ ਡੂੰਘੇ ਰਹੱਸ ਦੀ ਥਾਹ ਨਹੀਂ ਪਾ ਸਕਦੇ, ਪ੍ਰੰਤੂ ਉਹ ਸਾਰੇ ਵੀ ਜੋ ਬਾਈਬਲ ਤੇ ਵਿਸ਼ਵਾਸ ਕਰਦੇ ਹਨ ਇਸ ਖਤਰੇ ਤੋਂ ਬਾਹਰ ਨਹੀਂ। ਪ੍ਰੇਰਿਤ ਕਹਿੰਦਾ ਹੈ, ” ਹੇ ਭਰਾਵੋ, ਵੇਖਣਾਂ ਭਈ ਜਿਉਂਦੇ ਪ੍ਰਮੇਸ਼ਵਰ ਬੇਮੁੱਖ ਹੋਣ ਕਰਕੇ ਕਿਤੇ ਤੁਹਾਡੇ ਵਿੱਚੋਂਕਿ ਸੇ ਦਾ ਬੇਪਰਤੀਤਾ ਬੁਰਾ ਦਿਲ ਨਾ ਹੋਵੇ । (Hebrew)ਇਬਰਾਨੀਆਂ ਨੂੰ 10:3 । ਇਹ ਉਚਿਤ ਹੈ ਕਿ ਬਾਈਬਲ ਦੇ ਉਪਦੇਸ਼ਾਂ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ ਅਤੇ ਖੋਜ ਕਰਨੀ ਚਾਹੀਦੀ ਹੈ , “ਪ੍ਰਮੇਸ਼ਵਰ ਦੀਆਂ ਗੱਲਾਂ ਦੀ ਡੂੰਘਾਈ ਦੀ , ” ਜਿਵੇਂ ਕਿ ਉਨ੍ਹਾਂ ਦਾ ਵਰਨਣ ਧਰਮ ਸ਼ਾਸਤਰ ਵਿੱਚ ਹੋਇਆ ਹੈ (Cornithians) 1 ਕੁਰੰਥੀਆ ਨੂੰ 2:10 ਕਿਉਂਕਿ ਗੁਪਤ ਗੱਲਾਂ ਤਾਂ ਸਾਡੇ ਯਹੋਵਾਹ ਪ੍ਰਮੇਸ਼ਵਰ ਦੀਆਂ ਹਨ । ਪਰ ਜਿਹੜੀਆਂ ਪ੍ਰਗਟ ਹਨ ਉਹ ਸਦਾ ਤੱਕ ਸਾਡੇ ਲਈ ਹਨ।” ( Deutrnomy) ਬਿਵਸਥਾ ਸਾਰ 29:29। ਸ਼ੈਤਾਨ ਹਮੇਸ਼ਾ ਇਹ ਕੋਸ਼ਿਸ਼ ਕਰਦਾ ਹੈ ਕਿ ਦਿਮਾਗ ਦੀਆਂ ਖੋਜੀ ਸ਼ਕਤੀਆਂ ਨੂੰ ਪ੍ਰੇਰਿਤ ਕਰਕੇ ਬੁਰੇ ਮਾਰਗ ਵਾਲ ਲਾਏ। ਬਾਈਬਲ ਦੀਆਂ ਸਚਾਈਆਂ ਪ੍ਰਤੀ ਸਨਮਾਨ ਦੇ ਨਾਲ ਨਾਲ ਇੱਕ ਤਰ੍ਹਾਂ ਦੇ ਗਰਵ ਦਾ ਅੰਸ਼ ਵੀ ਸ਼ਾਮਿਲ ਹੁੰਦਾ ਹੈ ਅਤੇ ਜਦੋਂ ਮਨੁੱਖ ਸ਼ਾਸਤਰ ਦੇ ਹਰ ਸ਼ਲੋਕ ਦਾ ਸੰਤੋਸ਼ਜਨਕ ਵਿਸਥਾਰ ਕਰਨ ਤੋਂ ਅਸਮਰੱਥ ਹੋ ਜਾਂਦੇ ਹਨ ਤਾਂ ਧੀਰਜ ਛੱਡ ਕੇ ਹਾਰ ਮੰਨ ਬੈਠਦੇ ਹਨ। ਇਹ ਮੰਨ ਲੈਣਾ ਕਿ ਇਹ ਪ੍ਰੇਰਿਤ ਸ਼ਬਦ ਉਨ੍ਹਾਂ ਦੀ ਸਮਝ ਤੋਂ ਬਾਹਰ ਹਨ ਉਨ੍ਹਾਂ ਲਈ ਇੱਕ ਤਰ੍ਹਾਂ ਲੱਜਿਆ ਦਾ ਕਾਰਣ ਬਣ ਜਾਂਦਾ ਹੈ। ਉਹ ਸਬਰ ਅਤੇ ਵਿਸ਼ਵਾਸ ਨਾਲ ਐਸੇ ਮੌਕੇ ਦੀ ਉਡੀਕ ਕਰਨ ਲਈ ਤਿਆਰ ਨਹੀਂ ਹੁੰਦੇ ਕਿ ਪ੍ਰਮੇਸ਼ਵਰ ਆਪ ਜਦੋਂ ਚਾਹੇਗਾ ਇਹ ਸਚਾਈ ਉਨ੍ਹਾਂ ਤੇ ਪ੍ਰਗਟ ਕਰੇਗਾ। ਉਹ ਸਮਝਦੇ ਹਨ ਕਿ ਰੱਬੀ ਮਿਹਰ ਤੋਂ ਬਿਨਾਂ ਹੀ ਉਨ੍ਹਾਂ ਦੀ ਮਨੁੱਖੀ ਸਮਝ ਦੀ ਚਤੁਰਾਈ ਧਰਮ ਸ਼ਾਸਤਰ ਦੇ ਸ਼ਲੋਕਾਂ ਨੂੰ ਸਮਝਣ ਲਈ ਕਾਫੀ ਹੈ ਅਤੇ ਜਦੋਂ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਉਹ ਸਿੱਟੇ ਦੇ ਤੌਰ ਤੇ ਇਸਦੇ ਅਧਿਕਾਰ ਤੋਂ ਮੁਨਕਰ ਹੋ ਜਾਂਦੇ ਹਨ। ਇਹ ਸੱਚ ਹੈ ਕਿ ਬਹੁਤ ਸਾਰੇ ਸਿਧਾਂਤ ਅਤੇ ਸਿੱਖਿਆਵਾਂ ਜਿੰਨ੍ਹਾਂ ਦਾ ਬਹੁਤ ਪ੍ਰਚਾਰ ਹੈ ਉਹ ਬਾਈਬਲ ਵਿੱਚੋਂ ਨਹੀਂ ਲਈਆਂ ਗਈਆਂ, ਸਗੋਂ ਉਹ ਬਾਈਬਲ ਦੀ ਪ੍ਰੇਰਣਾ ਦੇ ਵਿਰੁੱਧ ਹਨ ਅਤੇ ਇਹ ਚੀਜ਼ਾਂ ਬਹੁਤ ਸਾਰੇ ਲੋਕਾਂ ਲਈ ਸ਼ੰਕਾ ਅਤੇ ਪ੍ਰੇਸ਼ਾਨੀ ਦਾ ਕਾਰਣ ਬਣੀਆਂ ਰਹੀਆਂ ਹਨ। ਪ੍ਰੰਤੂ ਇਸਦਾ ਦੋਸ਼ ਪ੍ਰਮੇਸ਼ਵਰ ਦੇ ਵਚਨ ਤੇ ਨਹੀਂ ਮਨੁੱਖ ਦੀ ਆਪਣੀ ਚਤੁਰਾਈ ਅਤੇ ਕੁਮਾਰ-ਗਤਾ ਤੇ ਹੈ। SC 132.2
ਜੇਕਰ ਸਿਰਜੇ ਗਏ ਮਨੁੱਖਾ ਲਈ ਪ੍ਰਮੇਸ਼ਵਰ ਦੀ ਸੰਪੂਰਣਤਾ ਅਤੇ ਉਸਦੇ ਕਾਰਜਾਂ ਦਾ ਅੰਤ ਪਾ ਲੈਣਾ ਸੰਭਵ ਹੋ ਜਾਂਦਾ ਤਾਂ ਫਿਰ ਉਨ੍ਹਾਂ ਨੂੰ ਹੋਰ ਸੱਚਾਈ ਦੀ ਖੋਜ ਕਰਨ ਦੀ ਕੋਈ ਲੋੜ ਹੀ ਨਾ ਰਹਿੰਦੀ ਅਤੇ ਨਾ ਹੀ ਗਿਆਨ ਵਿੱਚ ਕੋਈ ਵਾਧਾ ਹੁੰਦਾ, ਨਾ ਹੀ ਦਿਲ ਦਿਮਾਗ ਵਿੱਚ ਉਨੱਤੀ ਹੁੰਦੀ ਅਤੇ ਪ੍ਰਮੇਸ਼ਵਰ ਉਨ੍ਹਾਂ ਲਈ ਸਰਬ ਗਿਆਤਾ ਸ੍ਰੇਸ਼ਟ ਨਾ ਹੁੰਦਾ: ਅਤੇ ਮਨੁੰਕ ਗਿਆਨ ਅਤੇ ਯੋਗਤਾ ਦੀਆਂ ਹੱਦਾਂ ਤੱਕ ਪਹੁੰਚ ਕੇ ਹੋਰ ਵਿਕਸਿਤ ਹੋਣ ਤੋਂ ਰੁਕ ਜਾਂਦਾ। ਸਾਨੂੰ ਪ੍ਰਮੇਸ਼ਵਰ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਉਸਨੇ ਇੰਜ ਨਹੀਂ ਕੀਤਾ। ਪ੍ਰਮੇਸ਼ਵਰ ਅਪਾਰ ਹੈ; ਅਤੇ ਉਸਦੇ ਵਿੱਚ “ਸਾਰੇ ਗਿਆਨ ਅਤੇ ਬੁੱਧੀ ਦੇ ਭੰਡਾਰ ਭਰੇ ਪਏ ਹਨ।” (Colossians) ਕੁਲੁਸੀਆ ਨੂੰ 2:3 । ਅਤੇ ਮਨੁੱਖ ਅਨੰਤ ਕਾਲ ਤੱਕ ਖੋਜ ਕਰਦਾ ਰਹੇਗਾ, ਸਿੱਖਦਾ ਰਹੇਗਾ ਫਿਰ ਵੀ ਪ੍ਰਮੇਸ਼ਵਰ ਦੀ ਭਲਾਈ , ਗਿਆਨ ਅਤੇ ਸ਼ਕਤੀ ਦੇ ਖਜ਼ਾਨਿਆਂ ਵਿੱਚ ਕੋਈ ਕਮੀ ਨਹੀਂ ਆਵੇਗੀ। SC 133.1
ਪ੍ਰਮੇਸ਼ਵਰ ਚਾਹੁੰਦਾ ਹੈ ਇਸ ਜੀਵਨ ਵਿੱਚ ਉਸਦੇ ਗਰੁਪਾਂ ਨੂੰ ਉਸਦੇ ਬਚਨਾਂ ਦੀਆਂ ਸਚਾਈਆਂ ਦਾ ਗਿਆਨ ਹੋਵੇ ਅਤੇ ਇੱਕੋ ਤਰੀਕਾ ਹੈ ਜਿਸ ਦੁਆਰਾ ਇਹ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ। ਅਸੀਂ ਪ੍ਰਮੇਸ਼ਵਰ ਦੇ ਬਚਨ(ਬਾਈਬਲ) ਦੇ ਗਿਆਨ ਦੇ ਪ੍ਰਕਾਸ਼ ਵਿੱਚੋਂ ਸਮਝ ਸਕਦੇ ਹਾਂ ਜਿਸ ਨਾਲ ਇਹ ਬਚਨ ਦਿੱਤਾ ਗਿਆ ਸੀ। “ਪ੍ਰਮੇਸ਼ਵਰ ਦੀਆਂ ਗੱਲਾਂ ਨੂੰ ਮਨੁੱਖ ਨਹੀਂ ਜਾਣ ਸਕਦਾ ਕੇਵਲ ਪ੍ਰਮੇਸ਼ਵਰ ਦਾ ਆਤਮਾ “ਅਤੇ ਆਤਮਾ ਸੱਤ ਗੱਲਾਂ ਦੀ ਖੋਜ ਕਰਦਾ ਹੈ, ਪ੍ਰਮੇਸ਼ਵਰ ਦੀਆਂ ਡੂਂਘੀਆਂ ਗੱਲਾਂ ਦੀ ” (1 Gorinthians) 1 ਕੁਰੰਥੀਆਂ ਨੂੰ 2:11:10 । ਅਤੇ ਪ੍ਰਾਣਦਾਤ ਨੇ ਆਪਣੇ ਚੇਲਿਆਾ ਨਾਲ ਇਹ ਇਕਰਾਰ ਕੀਤਾ ਸੀ,” ਅਤੇ ਉਹ ਜਦੋਂ ਸੱਚਾਈ ਦਾ ਆਤਮਾ ਆਏਗਾ ਉਹ ਤੁਹਾਨੂੰ ਸਾਰੀਆਂ ਸੱਚਾਈ ਦੱਸੇਗਾ---- ਕਿਉਂਕਿ ਉਹ ਮੇਰੀਆਂ ਗੱਲਾਂ ਵਿੱਚੋਂ ਲੈ ਕੇ ਤੁਹਾਨੂੰ ਦੱਸੇਗਾ” (John) ਯੂਹੰਨਾਂ 16:13:14 । ਪ੍ਰਮੇਸ਼ਵਰ ਚਾਹੁੰਦਾ ਹੈ ਮਨੁੱਖ ਆਪਣੀ ਚੇਤਨਾ ਸ਼ਕਤੀ ਦਾ ਉਪਯੋਗ ਕਰੇ ਅਤੇ ਬਾਈਬਲ ਦੀ ਪੜ੍ਹਾਈ ਅਤੇ ਖੋਜ ਉਸਦੀ ਸੂਝ ਬੂਝ ਦੀ ਸ਼ਕਤੀ ਦਾ ਵਿਕਾਸ ਕਰੇਗੀ ਜਿਵੇਂ ਦੂਸਰੀ ਹੋਰ ਕੋਈ ਪੜ੍ਹਾਈ ਨਹੀਂ ਕਰ ਸਕਦੀ। ਪ੍ਰੰਤੂ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਕਿਤੇ ਇਸਦੀ ਚੇਤਨ ਸ਼ਕਤੀ ਨੂੰ ਹੀ ਆਪਣਾ ਦੇਵਤਾ ਨਾ ਬਣਾ ਲਈਏ ਕਿਉਂਕਿ ਇਹੋ ਮਨੁੱਖ ਦੀ ਵੱਡੀ ਕਮਜ਼ੋਰੀ ਅਤੇ ਨਿਰਾਲਾਪਣ ਹੈ। ਜੇ ਅਸੀ ਚਾਹੁੰਦੇ ਹਾਂ ਕਿ ਪਵਿੱਤਰ ਸ਼ਾਸਤਰ ਸਮਝਣ ਵਿੱਚ ਕੋਈ ਕਠਿਨਾਈ ਨਾ ਆਏ ਅਤੇ ਸਰਲ ਤੋਂ ਸਰਲ ਸੱਚਾਈ ਦੀ ਗੱਲ ਨੂੰ ਸਮਝ ਸਕੀਏ ਤਾਂ ਸਾਨੂੰ ਇੱਕ ਬੱਚੇ ਹੀ ਨਿਆਈ ਭੋਲਾ ਭਾਲਾ ਅਤੇ ਵਿਸ਼ਵਾਸੀ ਬਣਨਾ ਪਵੇਗਾ ਹਰ ਵਕਤ ਸਿੱਖਣ ਲਈ ਤਿਆਰ ਪਵਿੱਤਰ ਆਤਮਾ ਦੀ ਮਹਾਨਤਾ ਅਤੇ ਉਸਦੀ ਵਡਿਆਈ ਦਾ ਅੰਤ ਨਾ ਪਾ ਸਕਣ ਵਾਲੀ ਸਾਡੀ ਅਯੋਗ ਸਮਝ ਦੇ ਅਨੁਭਵ ਨਾਲ ਸਾਨੂੰ ਨਿਰਮਾਣਤਾ ਦੀ ਪ੍ਰੇਰਣਾ ਮਿਲਣੀ ਚਾਹੀਦੀ ਹੈ ਅਤੇ ਉਸਦੇ ਬਚਨ(ਬਾਈਬਲ)ਨੂੰ ਖੋਲ੍ਹਣ ਵੇਲੇ ਐਸਾ ਸਤਿਕਾਰ ਭਰਿਆ ਭਾਵ ਹੋਣਾ ਚਾਹੀਦਾ ਹੈ ਜਿਵੇਂ ਕਿ ਅਸੀਂ ਉਸਦੀ ਪਵਿੱਤਰ ਹਜ਼ੂਰੀ ਵਿੱਚ ਹਾਜ਼ਰ ਹੋਈਏ। ਜਦੋਂ ਅਸੀਂ ਬਾਈਬਲ ਨੂੰ ਖੋਲ੍ਹੀਏ ਤਾਂ ਸਾਡੀ ਚੇਤਨ ਸ਼ਕਤੀ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਉਸਦੇ ਉੱਪਰ ਕਿਸੇ ਗ਼ੈਬੀ ਮਾਣ ਸ਼ਕਤੀ ਦਾ ਅਧਿਕਾਰ ਹੈ ਅਤੇ ਹਿਰਦੇ ਅਤੇ ਚਤੁਰਾਈ ਨੂੰ ਉਸ ਮਹਾਨ *ਮੈਂ ਹਾਂ” ਦੇ ਸਾਹਮਣੇ ਝੁਕ ਜਾਣਾ ਚਾਹੀਦਾ ਹੈ। SC 133.2
ਬਹੁਤ ਸਾਰੀਆਂ ਗੱਲਾਂ ਪੇਚੀਦਾ ਅਤੇ ਕਠਿਨ ਹਨ, ਜਿੰਨ੍ਹਾਂ ਨੂੰ ਪ੍ਰਮੇਸ਼ਵਰ ਉਨ੍ਹਾਂ ਲਈ ਸਰਲ ਅਤੇ ਸਪਸ਼ਟ ਕਰ ਦੇਵੇਗਾ ਜੋ ਲਗਨ ਨਾਲ ਉਨ੍ਹਾਂ ਦੀ ਖੋਜ ਦੇ ਚਾਹਵਾਨ ਹਨ । ਪ੍ਰੰਤੂ ਪਵਿੱਤਰ ਆਤਮਾ ਦੀ ਸਹਾਇਤਾ ਅਤੇ ਮਾਰਗ ਦਰਸ਼ਣ ਤੋਂ ਬਿਨਾਂ ਅਸੀਂ ਪਵਿੱਤ੍ਰ ਸ਼ਾਸ਼ਤਰ ਦੇ ਬਚਨਾਂ ਨੂੰ ਖਿੱਚੋਤਾਣ ਕਰਕੇ ਗਲਤ ਅਤੇ ਉਲਟੇ ਸਿੱਧੇ ਅਰਥ ਹੀ ਲਗਾਉਂਦੇ ਰਹਾਂਗੇ। ਬਾਈਬਲ ਨੂੰ ਬਹੁਤ ਪੜ੍ਹਿਆ ਜਾਂਦਾ ਹੈ। ਪਰ ਲਾਭ ਤੋਂ ਬਿਨਾਂ ਅਤੇ ਬਹੁਤਿਆ ਲਈ ਤਾਂ ਨਿਸ਼ਚਿਤ ਰੂਪ ਵਿੱਚ ਇਸ ਤਰ੍ਹਾ਼ ਕਰਨ ਨਾਲ ਹਾਨੀ ਹੀ ਹੁੰਦੀ ਹੈ। ਜਦੋਂ ਪ੍ਰਮੇਸ਼ਵਰ ਦੇ ਬਚਨ ਬਾਈਬਲ ਨੂੰ ਅਰਦਾਸ ਅਤੇ ਸਤਿਕਾਰ ਤੋਂ ਬਿਨਾਂ ਖ੍ਹੋਲਿਆ ਜਾਵੇ: ਜਦੋਂ ਵਿਚਾਰ ਅਤੇ ਤਿਆਗ ਪ੍ਰਮੇਸ਼ਵਰ ਤੇ ਕੇਂਦ੍ਰਿਤ ਨਾ ਹੋਵੇ ਅਤੇ ਨਾ ਹੀ ਉਸਦੀ ਮਰਜ਼ੀ ਦੇ ਅਨੁਕੂਲ ਹੋਵੇ ਤਾਂ ਦਿਲ ਦਿਮਾਗ ਤੇ ਸੰਦੇਹ (ਸ਼ੰਕਾ)ਬਾਈਬਲ ਦੇ ਬੱਦਲ ਛਾ ਜਾਂਦੇ ਹਨ ਅਤੇ ਦੁਸ਼ਮਣ(ਸ਼ੈਤਾਨ) ਵਿਚਾਰਾਂ ਤੇ ਗ਼ਲਬਾ ਪਾ ਲੈਂਦਾ ਹੈ ਅਤੇ ਉਹ ਬਚਨਾਂ ਦੇ ਸੁਝਾਓ ਤੇ ਅਨੁਵਾਦ ਐਸੀ ਤਰ੍ਹਾਂ ਸਮਝਾਉਂਦਾ ਹੈ ਜੋ ਬਿਲਕੁਲ ਗਲਤ ਹੁੰਦੇ ਹਨ। ਜਦੋਂ ਵੀ ਮਨੁੱਖ ਬਚਨ ਅਤੇ ਕਰਮ ਨਾਲ ਪ੍ਰਮੇਸ਼ਵਰ ਦੀ ਅਨੁਕੂਲਤਾ ਵਿੱਚੋਂ ਆਉਣਾ ਨਹੀਂ ਚਾਹੁੰਦੇ ਤਾਂ ਭਾਵੇਂ ਉਹ ਕਿੰਨੇ ਵੀ ਸ਼੍ਰੇਸ਼ਟ ਵਿਦਵਾਨ ਹੋਣ ਉਹ ਪਵਿੱਤਰ ਸ਼ਾਸਤਰ ਦੀ ਬਾਣੀ ਨੂੰ ਸਮਝਣ ਵਿੱਚ ਜ਼ਰੂਰ ਗਲਤੀ ਕਰਣਗੇ ਅਤੇ ਅਜਿਹੇ ਪ੍ਰਚਾਰਕਾਂ ਅਤੇ ਮਨੁੱਖਾਂ ਦੀ ਵਿਆਖਿਆ ਤੇ ਭਰੋਸਾ ਕਰਨਾ ਖ਼ਤਰੇ ਤੋਂ ਖਾਲੀ ਨਹੀਂ। ਜੋ ਬਾਈਬਲ ਵਿੱਚ ਤਰੁੱਟੀਆ਼ ਅਤੇ ਅਸ਼ੁੱਧੀਆਂ ਲੱਭਣਗੇ ਉਹ ਅਸਲ ਵਿੱਚ ਨੇਤਰਹੀਣ ਹਨ ਉਨ੍ਹਾਂ ਵਿੱਚ ਆਤਮਿਕ ਰੌਸ਼ਨੀ ਨਹੀਂ ਅਤੇ ਉਹ ਆਪਣੀ ਭ੍ਰਿਸ਼ਟ ਨਜ਼ਰ ਨਾਲ ਅਤਿ ਸਪਸ਼ਟ ਅਤੇ ਸਰਲ ਤੱਤਾਂ ਵਿਸ਼ਿਆਂ ਵਿੱਚ ਵੀ ਅਵਿਸ਼ਵਾਸ ਅਤੇ ਸ਼ੁਕੇ ਦੇਣ ਲਈ ਕਾਰਣ ਲੱਭਣਗੇ। SC 135.1
ਚਾਹੇ ਉਹ ਕਿੰਨਾਂ ਵੀ ਛੁਪਾਉਣ ਜਾਂ ਭੇਸ ਬਦਲਣ ਦੀ ਕੋਸ਼ਿਸ਼ ਕਰਨ ਪਰ ਅਵਿਸ਼ਵਾਸ ਅਤੇ ਸ਼ੁੰਕੇ ਦਾ ਅਧਿਕਤਰ ਮੂਲ ਕਾਰਨ ਪਾਪ ਨਾਲ ਪ੍ਰੀਤ ਹੁੰਦਾ ਹੈ। ਪ੍ਰਮੇਸ਼ਵਰ ਦੇ ਬਚਨ ਦੀ ਸਿੱਖਿਆ ਅਤੇ ਬੰਧਨਾਂ ਨੂੰ ਘਮੰਡੀ ਅਤੇ ਪਾਪ ਨਾਲ ਪ੍ਰੀਤ ਰੱਖਣ ਵਾਲੇ ਹਿਰਦਿਆਂ ਨੂੰ ਪ੍ਰਸੰਨਤਾ ਨਹੀਂ ਦਿੰਦੇ ਅਤੇ ਜੋ ਲੋਕ ਪ੍ਰਮੇਸ਼ਵਰ ਦੇ ਬਚਨ ਪਾਲਣ ਤੋਂ ਇਨਕਾਰੀ ਹੁੰਦੇ ਹਨ ਉਹ ਇਸਦੇ ਅਧਿਕਾਰ ਤੇ ਸ਼ੰਕਾ ਕਰਦੇ ਹਨ। ਸੱਚਾਈ ਨੂੰ ਜਾਣਨ ਲਈ ਸਾਡੇ ਅੰਦਰ ਇੱਕ ਸੱਚੀ ਲਗਨ ਉਤਪੰਨ ਹੋਣੀ ਚਾਹੀਦੀ ਹੈ ਅਤੇ ਹਿਰਦੇ ਵਿੱਚ ਸੱਚੀ ਚਾਹਨਾਂ ਇਸ ਸੱਚਾਈ ਦੇ ਬਚਨ ਨੂੰ ਪਾਲਣ ਦੀ ਅਤੇ ਉਹ ਸਾਰੇ ਜੋ ਨਿਰਮਾਣਤਾ ਨਾਲ ਬਾਈਬਲ ਨੂੰ ਪ੍ਰਮੇਸ਼ਵਰ ਦਾ ਬਚਨ ਜਾਣ ਕੇ ਪੜ੍ਹਨਗੇ ਉਨ੍ਹਾਂ ਨੂੰ ਅਸੰਖਾਂ ਪ੍ਰਮਾਣ ਮਿਲ ਜਾਣਗੇ ਕਿ ਬਾਈਬਲ ਪ੍ਰਮੇਸ਼ਵਰ ਦਾ ਬਚਨ ਹੈ ਅਤੇ ਉਨ੍ਹਾਂ ਨੂੰ ਇਸ ਦੀਆਂ ਸੱਚਾਈਆਂ ਦੇ ਗਿਆਨ ਦੀ ਸਮਝ ਆ ਜਾਏਗੀ ਜੋ ਕਿ ਉਨ੍ਹਾਂ ਨੂੰ ਮੁਕਤੀ ਦੇ ਦੁਆਰ ਤੱਕ ਪਹੁੰਚਾ ਦੇਵੇਗਾ। SC 136.1
ਯਿਸੂ ਮਸੀਹ ਨੇ ਕਿਹਾ ਸੀ, ” ਜੋ ਕੋਈ ਉਸ ਦੀ ਇੱਛਾ ਦੀ ਪਾਲਣਾ ਕਰਨਾ ਚਾਹੇਗਾ , ਉਹ ਉਸਦੇ ਉਪਦੇਸ਼ ਨੂੰ ਜਾਣ ਜਾਏਗਾ। ” (John) ਯੂਹੰਨਾਂ 7:17 R.V । ਜਿਸ ਵਿਸ਼ੇ ਨੂੰ ਤੁਸੀਂ ਆਪ ਸਮਝ ਨਹੀਂ ਸਕਦੇ ਉਸ ਉੱਤੇ ਪ੍ਰਸ਼ਨ ਤੇ ਟੀਕਾ ਟਿੱਪਣੀ ਅਤੇ ਸ਼ੰਕਾ ਕਰਨ ਦੀ ਥਾਂ ਉਸ ਪ੍ਰਕਾਸ਼ ਵੱਲ ਧਿਆਨ ਕਰੋ ਜੋ ਤੁਹਾਡੇ ਉੱਪਰ ਚਮਕ ਰਿਹਾ ਹੈ ਅਤੇ ਤੁਹਾਨੂੰ ਇਸ ਤੋਂ ਵੀ ਵੱਧ ਤੇਜਮਈ ਪ੍ਰਕਾਸ਼ ਹੋਰ ਮਿਲੇਗਾ। ਯਿਸੂ ਮਸੀਹ ਦੀ ਮਿਹਰ ਨਾਲ ਉਹ ਹਰ ਕਾਰਜ ਜੋ ਤੁਹਾਨੂੰ ਸਪਸ਼ਟ ਕਰ ਦਿੱਤਾ ਗਿਆ ਹੈ ਕਰਦੇ ਜਾਉ ਅਤੇ ਜਿੰਨ੍ਹਾਂ ਕਾਰਜਾਂ ਬਾਰੇ ਹੁਣ ਤੁਸੀ ਸ਼ੰਕੇ ਵਿੱਚ ਹੋ ਉਹ ਵੀ ਨਵਿਰਤ ਕਰ ਦਿੱਤੇ ਜਾਣਗੇ ਅਤੇ ਹੋਰ ਕਾਰਜਾਂ ਨੂੰ ਕਰਨ ਦੀ ਯੋਗਤਾ ਵੀ ਬਖ਼ਸ਼ੀ ਜਾਏਗੀ ਜਿੰਨ੍ਹਾਂ ਨੂੰ ਤੁਸੀਂ ਅਜੇ ਸਮਝ ਨਹੀਂ ਸਕਦੇ। SC 136.2
ਇੱਕ ਐਸਾ ਪ੍ਰਮਾਣ ਜੋ ਸਭ ਲਈ ਪ੍ਰੱਤਖ ਹੈ-ਉੱਚਕੋਟੀ ਦੇ ਵਿਦਵਾਨ ਤੇ ਅਨਪੜ੍ਹ ਲਈ ਵੀ ਪਰਖਣ ਦਾ ਪ੍ਰਮਾਣ। ਪ੍ਰਮੇਸ਼ਵਰ ਸਾਨੂੰ ਸਦਾ ਚੁਣੌਤੀ ਦਿੰਦਾ ਹੈ ਕਿ ਅਸੀਂ ਆਪ ਆ ਕੇ ਉਸਦੇ ਬਚਨਾਂ ਦੀ ਵਾਸਤਵਿਕਤਾ ਅਤੇ ਇਕਰਾਰਾਂ ਦੀ ਸੱਚਾਈ ਨੂੰ ਪਰਖੀਏ ਉਹ ਸਾਨੂੰ ਆਦੇਸ਼ ਦਿੰਦਾ ਹੈ। ਪਰਖ ਕੇ ਦੇਖੋ ਕਿ ਯਹੋਵਾ ਕਿੰਨਾਂ ਭਲਾ ਹੈ।” (Psalms) ਜ਼ਬੂਰਾਂ ਦੀ ਪੋਥੀ 34:81 । ਕਿਸੇ ਦੂਸਰੇ ਦੀ ਗੱਲ ਦਾ ਭਰੋਸਾ ਕਰਨ ਨਾਲੋਂ ਸਾਨੂੰ ਚਾਹੀਦਾ ਹੈ ਕਿ ਅਸੀਂ ਆਪ ਹੀ ਸੁਆਦ ਚੱਖ ਕੇ ਦੇਖੀਏ। ਉਹ ਐਲਾਨ ਕਰਦਾ ਹੈ, ” ਮੰਗੋ ਅਤੇ ਤੁਹਾਨੂੰ ਮਿਲੇਗਾ।” (John) ਯੂਹੰਨਾਂ 16:24 । ਉਸਦੀਆਂ ਸਾਰੀਆਂ ਪ੍ਰਤਿਗਿਆਵਾਂ ਪੂਰੀਆ ਹੋਣਗੀਆ। ਉਹ ਕਦੀ ਵੀ ਅਸਫਲ ਨਹੀਂ ਹੋਈਆਂ ਉਹ ਕਦੀ ਵੀ ਅਸਫਲ ਨਹੀਂ ਹੋ ਸਕਦੀਆਂ ਹਨ। ਤੇ ਜਿਉ਼ ਜਿਉਂ ਅਸੀਂ ਯਿਸੂ ਮਸੀਹ ਦੇ ਕਰੀਬ ਹੁੰਦੇ ਜਾਵਾਂਗੇ ਅਤੇ ਉਸਦੇ ਪਿਆਰ ਦੀ ਸੰਪੂਰਨਤਾ ਵਿੱਚ ਅਨੰਦ ਮਾਣਾਂਗੇ ਮਗਨ ਹੋਵਾਂਗੇ ਉਤਨਾਂ ਹੀ ਸਾਡੇ ਸ਼ੰਕੇ ਨਵਿਰਤ ਹੁੰਦੇ ਜਾਣਗੇ ਅਤੇ ਸਾਰੇ ਅੰਧੇਰੇ ਉਸਦੀ ਹਜ਼ੂਰੀ ਦੇ ਪ੍ਰਕਾਸ਼ ਵਿੱਚ ਰੌਸ਼ਣ ਹੋ ਜਾਣਗੇ। SC 136.3
ਪੋਲੁਸ ਪ੍ਰੇਰਿਤ ਕਰਦੇ ਹਨ ਕਿ ਪ੍ਰਮੇਸ਼ਵਰ ਸਾਨੂੰ ਅੰਧਕਾਰ ਦੇ ਵੱਸ ਤੋਂ ਛੁਡਾ ਕੇ ਆਪਣੇ ਪਿਆਰ ਦੇ ਰਾਜ ਵਿੱਚ ਲੈ ਆਇਆ ਹੈ। (Colosians) ਕੁਲਸੀਆ ਨੂੰ 1;13 । ਅਤੇ ਜੇ ਕੋਈ ਵੀ ਮੌਤ ਵਿੱਚੋਂ ਨਿਕਲ ਕੇ ਜੀਵਨ ਵਿੱਚ ਪ੍ਰਵੇਸ਼ ਕਰ ਚੁੱਕਾ ਹੈ ਉਸਨੂੰ ਇਹ ਕਹਿਣਾ ਚਾਹੀਦਾ ਹੈ, “ਪ੍ਰਮੇਸ਼ਵਰ ਸੱਚਾ ਹੈ” (John) ਯੂਹੰਨਾਂ 3:33 । ਉਹ ਇਹ ਸਾਖੀ ਦੇ ਸਕਦਾ ਹੈ, “ਮੈਂਨੂੰ ਸਹਾਇਤਾ ਦੀ ਲੋੜ ਸੀ ਅਤੇ ਉਹ ਮੈਂਨੂੰ ਯਿਸੂ ਵਿੱਚੋਂ ਮਿਲ ਗਈ। ਹਰ ਲੋੜ ਪੂਰੀ ਹੋ ਗਈ ਹੈ ਮੇਰੀ ਆਤਮਾ ਦੀ ਭੁੱਖ ਮਿਟ ਗਈ ਹੈ; ਅਤੇ ਹੁਣ ਬਾਈਬਲ ਮੇਰੇ ਲਈ ਯਿਸੂ ਮਸੀਹ ਦਾ ਗਿਆਨ ਹੈ।ਕੀ ਤੁਸੀਂ ਪੁੱਛਦੇ ਹੋਂ ਮੈਂ ਕਿਉਂ ਯਿਸੂ ਮਸੀਹ ਤੇ ਵਿਸ਼ਵਾਸ ਰੱਖਦਾ ਹਾਂ?ਕਿਉਂਕਿ ਉਹ ਮੇਰੇ ਲਈ ਪ੍ਰਮੇਸ਼ਵਰ ਵੱਲੋਂ ਪ੍ਰਾਣਦਾਤਾ ਹੈ। ਮੈਂ ਕਿਉਂ ਬਾਈਬਲ ਤੇ ਵਿਸ਼ਵਾਸ ਕਰਦਾ ਹਾਂ। ਕਿਉਂਕਿ ਇਹ ਮੇਰੀ ਆਤਮਾ ਨੂੰ ਜਗਾਉਣ ਵਾਸਤੇ ਪ੍ਰਮੇਸ਼ਵਰ ਦੀ ਆਵਾਜ਼ ਹੈ। ਸਾਨੂੰ ਆਪਣੇ ਆਪ ਇਹ ਸਾਖੀ ਪੜ੍ਹਨੀ ਚਾਹੀਦੀ ਹੈ ਕਿ ਬਾਈਬਲ ਸੱਚਾਈ ਹੈ, ਯਿਸੂ ਮਸੀਹ ਪ੍ਰਮੇਸ਼ਵਰ ਦਾ ਪੁੱਤਰ ਹੈ। ਸਾਨੂੰ ਉਸਦੀ ਗੱਲ ਦਾ ਪੂਰਾ ਭਰੋਸਾ ਅਤੇ ਗਿਆਨ ਹੈ ਕਿ ਅਸੀਂ ਚਲਾਕੀ ਨਾਲ ਘੜੀ ਹੋਈ ਕਿਸੇ ਮਨਘੜਤ ਕਹਾਣੀ ਤੇ ਵਿਸ਼ਵਾਸ ਨਹੀਂ ਕਰਦੇ। SC 137.1
ਪਤਰਸ ਨੇ ਭਰਾਵਾਂ ਨੂੰ ਧੀਰਜ ਦਿੰਦੇ ਹੋਏ ਕਿਹਾ, ” ਸਾਡੇ ਪ੍ਰਾਣਦਾਤਾ ਯਿਸੂ ਮਸੀਹ ਦੇ ਗਿਆਨ ਅਤੇ ਮਿਹਰ ਵਿੱਚ ਵੱਧਦੇ ਜਾਉ।” (2 Peter) 2 ਪਤਰਸ 3:18 । ਜਦੋਂ ਰੱਬ ਦੇ ਭਗਤ ਉਸਦੀ ਮਿਹਰ ਵਿੱਚ ਵੱਧਦੇ ਜਾਣਗੇ ਤਾਂ ਉਨ੍ਹਾਂ ਨੂੰ ਨਿਰੰਤਰ ਰੱਬ ਦੇ ਬਚਨ ਦਾ ਡੂੰਘੇਰਾ ਗਿਆਨ ਹੁੰਦਾ ਜਾਏਗਾ। SC 138.1
ਉਹ ਇਸ ਦੀਆਂ ਪਵਿੱਤਰ ਸਚਾਈਆਂ ਵਿੱਚ ਨਵਾਂ ਪ੍ਰਕਾਸ਼ ਅਤੇ ਸੁੰਦਰਤਾ ਦੇਖਣਗੇ । ਇਹ ਗੱਲ ਹਰ ਯੁਗ ਵਿੱਚ (ਚਰਚ)ਕਲੀਸੀਆ ਦੇ ਇਤਿਹਾਸ ਵਿੱਚ ਸੱਚ ਹੋਈ ਹੈ ਅਤੇ ਇਹ ਸਚਾਈ ਅੰਤ ਤੱਕ ਪ੍ਰਤੱਖ ਰਹੇਗੀ।” ਧਰਮੀਆਂ ਦਾ ਰਾਹ ਪ੍ਰਭਾਤ ਦੇ ਚਾਨਣ ਵਰਗਾ ਹੈ ਜਿਸਦਾ ਪ੍ਰਕਾਸ਼ ਦੁਪਿਹਰ ਦੇ ਚਾਨਣ ਵਾਂਗ ਵੱਧਦਾ ਜਾਂਦਾ ਹੈ (Proverb)ਕਹਾਂਉਤਾਂ 4:18 । ਬੁੱਧੀ ਦੇ ਵਿਕਾਸ ਲਈ ਪ੍ਰਮੇਸ਼ਵਰ ਦੀ ਜੋਤ ਦੇ ਸੂਰਜ ਦੀਆਂ ਕਿਰਣਾਂ ਨਾਲ ਸੰਪਰਕ ਕਰਕੇ ਪ੍ਰਕਾਸ਼ਮਾਨ ਹੋ ਜਾਏ । ਸਾਨੂੰ ਅਨੰਦਿਤ ਹੋਣਾ ਚਾਹੀਦਾ ਹੈ ਕਿਉਂਕਿ ਪੂਰਵ ਵਿਧਾਨ ਦੀਆਂ ਰਮਜ਼ਾ ਬਾਰੇ ਜਿਸ ਉਤਸੁਕਤਾ ਅਤੇ ਵਿਆਕੁਲਤਾ ਨੇ ਸਾਨੂੰ ਪ੍ਰੇਸ਼ਾਨ ਕੀਤਾ ਹੋਇਆ ਸੀ ਉਹ ਸਭ ਪ੍ਰਮੇਸ਼ਵਰ ਮਹਿਮਾ ਨਾਲ ਸਰਲ ਆਤੇ ਸਪਸ਼ਟ ਕੀਤੀਆਂ ਜਾਣਗੀਆਂ। ਕਠਿਨਾਈ ਨਾਲ ਸਮਝ ਆ ਸਕਣ ਵਾਲੀਆਂ ਗੱਲਾਂ ਆਸਾਨੀ ਨਾਲ ਸਮਝ ਆ ਸਕਣਗੀਆਂ ਅਤੇ ਜਿੱਥੇ ਸਾਡੀ ਸੀਮਿਤ ਮਾਨਸਿਕ ਸ਼ਕਤੀ ਨੂੰ ਨਿਰਾਸ਼ਤਾ ਅਤੇ ਅਪੂਰਣ ਮਨੋਰਥਾਂ ਦਾ ਅਨੁਭਵ ਹੋਇਆ ਸੀ ਉੱਥੇ ਸਾਨੂੰ ਹੁਣ ਮਹਾਨ ਸੰਪੂਰਨਤਾ ਅਤੇ ਸੁੰਦਰ ਏਕਤਾ ਦਾ ਅਹਿਸਾਸ ਹੋਵੇਗਾ। SC 138.2
“ਇਸ ਵੇਲੇ ਤਾਂ ਅਸੀਂ ਸ਼ੀਸ਼ੇ ਵਿੱਚ ਧੁੰਦਲਾ ਜਿਹਾ ਵੇਖਦੇ ਹਾਂ ਪਰ ਉਸ ਵੇਲੇ ਰੂਬਰੂ ਵੇਖਾਂਗੇ। ਇਸ ਵੇਲੇ ਮੈਂ ਕੁਝ ਕੁਝ ਜਾਣਦਾ ਹਾਂ ਪਰ ਉਸ ਵੇਲੇ ਉਹੋ ਜਿਹਾ ਜਾਣਗਾ ਜਿਹੋ ਜਿਹਾ ਮੈਂ ਵੀ ਜਾਣਿਆ ਗਿਆ ਹਾਂ । ” (1 Corinthians) 1 ਕੁਰੰਥੀਆ ਨੂੰ 13:!2 । SC 138.3