ਅਨੰਤ ਜੀਵਨ

8/14

ਸੱਤਵਾਂ ਅਧਿਆਏ

ਪੈਰੋਕਾਰੀ ਦੀ ਪਰਖ

“ਜੇਕਰ ਕੋਈ ਮਨੁੱਖ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟ ਹੈ ਪੁਰਾਣੀਅਂ ਗੱਲਾਂ ਬੀਤ ਗਈਆਂ, ਵੇਖੋ ਉਹ ਨਵੀਂਆ ਹੋ ਗਈਆਂ ਹਨ” (2 Cornthians) ਕੁਰੰਥੀਆਂ ਨੂੰ 5:17 । SC 68.1

ਮਨੁੱਖ ਭਾਵੇਂ ਆਪਣੇ ਮਨ ਦੇ ਪਰਿਵਰਤਨ ਦਾ ਠੀਕ ਸਮਾਂ ਤੇ ਸਥਾਨ ਨਾ ਦੱਸ ਸਕੇ ਅਤੇ ਨਾ ਹੀ ਉਨ੍ਹਾਂ ਸਾਰੇ ਹਾਲਾਤ ਸਾ ਅੰਦਾਜ਼ਾ ਲਗਾ ਸਕੇ ਜਿਨ੍ਹਾਂ ਦੁਆਰਾ ਉਸ ਦਾ ਮਨ -ਪਰਿਵਰਤਨ ਹੋਇਆ ਸੀ, ਪ੍ਰੰਤੂ ਉਸਦਾ ਮਤਲਬ ਇਹ ਨਹੀ ਸੀ ਕਿ ਉਸ ਵਿੱਚ ਪਰਿਵਰਤਨ ਆਇਆ ਹੀ ਨਹੀ। ਯਿਸੂ ਮਸੀਹ ਨੇ *ਨਿਕੁਦੱਮਸ ਨੂੰ ਕਿਹਾ ਸੀ, “ਪੌਣ ਜਿੱਧਰ ਚਾਹੁੰਦੀ ਹੈ ਵੱਗਦੀ ਹੈ ਅਤੇ ਤੂੰ ਉਹਦੀ ਆਵਾਜ਼ ਸੁਣਦਾ ਹੈ, ਪਰ ਇਹ ਨਹੀ ਜਾਣਦਾ ਜੋ ਉਹ ਕਿੱਧਰੋਂ ਆਈਂ ਅਤੇ ਕਿੱਧਰੇ ਨੂੰ ਜਾਂਦੀ ਹੈ। ਹਰ ਕੋਈ ਜੋ ਆਤਮਾ ਤੋਂ ਜੰਮਿਆ ਹੈ,ਉਹ ਇਹੋ ਜਿਹਾ ਹੈ ।” (John)ਯਹੂੰਨਾ 3:8 । ਹਵਾ ਦੀ ਤਰ੍ਹਾਂ ਜੋ ਕਿ ਦਿਖਾਈ ਨਹੀਂ ਦੇਂਦੀ ਪਰ ਉਸਦਾ ਪ੍ਰਭਾਵ ਪ੍ਰਤੱਖ ਦਿਖਾਈ ਦੇਂਦਾ ਹੈ ਅਤੇ ਅਨੁਭਵ ਹੁੰਦਾ ਹੈ। ਇਵੇਂ ਹੀ ਪ੍ਰਮੇਸ਼ਵਰ ਦੀ ਆਤਮਾ (ਸ਼ਕਤੀ) ਦਾ ਕੰਮ ਮਨੁੱਖ ਦੇ ਹਿਰਦੇ ਵਿੱਚ ਹੁੰਦਾ ਹੈ। ਨਵਜੀਵਨ ਦੀ ਸ਼ਕਤੀ ਜਿਸਨੂੰ ਕੋਈ ਮਨੁੱਖੀ ਅੱਖ ਨਹੀ ਦੇਖ ਸਕਦੀ ,ਆਤਮਾ ਵਿੱਚੋਂ ਇੱਕ ਨਵੀਂ ਜ਼ਿੰਦਗੀ ਉਤਪੰਨ ਕਰਦੀ ਹੈ ਅਤੇ ਪ੍ਰਮੇਸ਼ਵਰ ਦੇ ਸਰੂਪ ਵਿੱਚ ਇੱਕ ਨਵੇਂ ਮਨੁੱਖ ਨੂੰ ਜਨਮ ਦਿੰਦੀ ਹੈ। ਆਤਮਾ ਦਾ ਕੰਮ ਚੁੱਪ ਚਾਪ ਅਤੇ ਸੂਖਮ ਹੁੰਦਾ ਹੈ ,ਪ੍ਰੰਤੂ ਸ਼ਕਤੀ(ਆਤਮਾ) ਦੁਆਰਾ ਹਿਰਦੇ ਵਿੱਚ ਨਵਜੀਵਨ ਨੇ ਪ੍ਰਵੇਸ਼ ਕੀਤਾ ਹੈ ਤਾਂ ਨਵਾਂ ਜੀਵਨ ਇਸ ਅਸਲੀਅਤ ਦੀ ਸਾਖੀ ਦੇਵੇਗਾ । ਅਸੀ ਆਪਣੇ ਹਿਰਦੇ ਵਿੱਚ ਪਰਿਵਰਤਨ ਲਿਆਉਣ ਲਈ ਜਾਂ ਇਸਨੂੰ ਪ੍ਰਮੇਸ਼ਵਰ ਦੇ ਅਨੁਕੂਲ ਕਰਨ ਲਈ ਕੁਝ ਨਹੀਂ ਕਰ ਸਕਦੇ :ਸਾਨੂੰ ਆਪਣੇ ਬਲ ਜਾਂ ਆਪਣੇ ਚੰਗੇ ਕੰਮਾਂ ਤੇ ਜ਼ਰਾ ਵੀ ਭਰੋਸਾ ਨਹੀ ਕਰਨਾ ਚਾਹੀਦਾ, ਸਾਡੇ ਜੀਵਨ ਦਾ ਢੰਗ ਹੀ ਇਹ ਪ੍ਰਗਟ ਕਰ ਦੇਵੇਗਾ ਕਿ ਸਾਡੇ ਇਰਾਦੇ ਵਿੱਚ ਪ੍ਰਮੇਸ਼ਵਰ ਦੀ ਮਿਹਰ ਦਾ ਵਾਸਾ ਹੈ ਕਿ ਨਹੀ। ਸਾਡੀਆਂ ਆਦਤਾਂ ਚੱਜ ਆਚਾਰੀ ਤੇ ਕੰਮ ਕਾਰ ਵਿੱਚੋਂ ਇੱਕ ਨਵਾਂ ਪਰਿਵਰਤਨ ਨਜ਼ਰ ਪਾਏਗਾ।ਬੀਤੇ ਜੀਵਨ ਅਤੇ ਵਰਤਮਾਨ ਜੀਵਨ ਵਿੱਚ ਇੱਕ ਅੰਤਰ ਸਪਸ਼ਟ ਦਿਖਾਈ ਦੇਵੇਗਾ।ਚਰਿੱਤਰ ਕਿਸੇ ਖਾਸ ਅਵਸਰ ਤੇ ਬੁਰਾਈ ਜਾਂ ਭਲਾਈ ਦੀ ਕ੍ਰਿਤ ਕਰਨ ਨਾਲ ਨਹੀਂ ਪ੍ਰਗਟ ਹੁੰਦਾ ਬਲਕਿ ਇਹ ਸੁਭਾਵਕ ਬੋਲਚਾਲ ਤੇ ਲੱਛਣਾਂ ਤੋਂ ਪ੍ਰਗਟ ਹੁੰਦਾ ਹੈ। SC 68.2

ਇਹ ਸੱਚ ਹੈ ਕਈ ਵਾਰ ਯਿਸੂ ਮਸੀਹ ਦੀ ਨਵ- ਜੀਵਨ ਦੇਣ ਵਾਲੀ ਸ਼ਕਤੀ ਤੋਂ ਬਗੈਰ ਹੀ ਮਨੁੱਖ ਦੇ ਬਾਹਰੀ ਵਰਤਾਓ ਵਿੱਚ ਸੁਧਾਰ ਆਉਣਾ ਸੰਭਵ ਹੈ।ਦੂਸਰਿਆ ਦੀ ਨਜ਼ਰ ਵਿੱਚ ਮਾਣ ਅਤੇ ਰੋਅਬ ਪ੍ਰਾਪਤ ਕਰਨ ਦੀ ਲਾਲਸਾ ਕਈ ਵਾਰ ਜੀਵਨ ਨੂੰ ਸੁੱਚਜਾ ਬਣਾ ਦੇਂਦੀ ਹੈ।ਆਤਮ ਗੌਰਵ ਸਾਨੂੰ ਹਰ ਤਰ੍ਹਾਂ ਦੀ ਬੁਰਾਈ ਦਾ ਪ੍ਰਗਟਾਵਾ ਕਰਨ ਤੋਂ ਰੋਕੇਗਾ।ਇੱਕ ਸਵਾਰਥੀ ਹਿਰਦਾ ਵੀ ਦਾਨ ਪੁੰਨ ਕਰੇਗਾ, ਪ੍ਰੰਤੂ ਇਹ ਨਿਰਨਾਂ ਕਿਵੇਂ ਹੋ ਸਕੇਗਾ ਕਿ ਅਸੀ ਕਿਸਦੇ ਪੱਖ ਵਿੱਚ ਹਾਂ ? SC 69.1

ਪ੍ਰਸ਼ਨ ਇਹ ਉੱਠਦਾ ਹੈ ਕਿ ਸਾਡੇ ਹਿਰਦੇ ਤੇ ਕਿਸਦਾ ਪ੍ਭਾਵ ਹੈ? ਸਾਡੇ ਵਿਚਾਰ ਕਿਸ ਨਾਲ ਸਹਿਮਤ ਹਨ?ਸਾਡੀ ਉੱਤਮ ਸ਼ਕਤੀ ਅਤੇ ਛੱਲਕਦਾ ਪਿਆਰ ਕਿਸ ਲਈ ਹੈ?ਜੇ ਅਸੀ ਯਿਸੂ ਮਸੀਹ ਦੇ ਹਾਂ ਤਾਂ ਸਾਡੇ ਵਿਚਾਰ ਉਸਦੇ ਨਾਲ ਹੋਣਗੇ ਅਤੇ ਸਾਡੇ ਮਧੁਰ ਖ਼ਿਆਲ ਉਸਦੇ ਬਾਰੇ ਹੋਣਗੇ।ਜੋ ਕੁਝ ਸਾਡੇ ਕੋਲ ਹੈ ਅਤੇ ਜੋ ਵੀ ਅਸੀ ਹਾਂ ਸਭ ਉਸ ਨੂੰ ਅਰਪਣ ਹੋਵੇਗਾ। ਅਸੀ ਉਸਦੇ ਸਰੂਪ ਵਿੱਚ ਢਲ਼ਣ ਲਈ, ਉਸਦੀ ਸ਼ਕਤੀ ਵਿੱਚ ਸਾਹ ਲੈਣ ਲਈ, ਉਸਦੀ ਮਰਜ਼ੀ ਦੇ ਅਨੁਕੂਲ ਹੋਣ ਲਈ ਅਤੇ ਹਰ ਕੰਮ ਵਿੱਚ ਉਸਨੂੰ ਖੁਸ਼ ਕਰਨ ਲਈ ਬਿਹਬਲ ਹੋਵਾਂਗੇ। SC 69.2

ਜੋ ਲੋਕ ਯਿਸੂ ਮਸੀਹ ਵਿੱਚ ਨਵਾਂ ਜੀਵਨ ਪਾ ਲੈਂਦੇ ਹਨ ਉਨ੍ਹਾਂ ਨੂੰ ਆਤਮਾ ਦੀ ਸ਼ਕਤੀ ਦੇ ਫਲ ਲੱਗਣਗੇ, ” ਪ੍ਰੇਮ, ਅਨੰਦ,ਸ਼ਾਂਤੀ, ਧੀਰਜ ਸਹਿਣਸ਼ੀਲਤਾ, ਨਿਮ੍ਰਤਾ, ਭਲਾਈ ,ਭਰੋਸਾ ਅਤੇ ਸੰਜਮ” (Galatians) ਗਲਾਤੀਆਂ ਨੂੰ 5:22,23 । ਹੁਣ ਉਹ ਪਹਿਲਾ ਦੀ ਤਰ੍ਹਾਂ ਲੋਭ ਲਾਲਚ ਵਿੱਚ ਆਪਣੇ ਆਪ ਨੂੰ ਨਹੀ ਸ਼ਿੰਗਾਰਣਗੇ ,ਸਗੋਂ ਪ੍ਰਮੇਸ਼ਵਰ ਦੇ ਪੁੱਤਰ ਤੇ ਵਿਸ਼ਵਾਸ ਕਰਕੇ ਉਸਦੇ ਪੈਰ ਚਿੰਨ੍ਹਾਂ ਤੇ ਤੁਰਨਗੇ, ਆਪਣੇ ਆਪ ਵਿੱਚ ਉਸਦੇ ਪਵਿੱਤਰ ਚਰਿੱਤਰ ਦਾ ਝਲਕਾਰਾ ਦੇਖਣਗੇ ਜਿਵੇਂ ਕਿ ਉਹ ਆਪ ਪਵਿੱਤਰ ਹੈ।ਜਿੰਨ੍ਹਾਂ ਚੀਜ਼ਾਂ ਨੂੰ ਕਦੀ ਨਫਰਤ ਕਰਦੇ ਸਨ ਉਹ ਉਨ੍ਹਾਂ ਵਿੱਚ ਪ੍ਰੀਤ ਰੱਖਣਗੇ ਅਤੇ ਜਿੰਨ੍ਹਾਂ ਚੀਜ਼ਾਂ ਵਿੱਚ ਕਦੀ ਪ੍ਰੀਤ ਰੱਖਦੇ ਸਨ ਹੁਣ ਘ੍ਰਿਣਾ ਕਰਨਗੇ । ਹੰਕਾਰ ਅਤੇ ਸਵਾਰਥ ਦੇ ਅਧਿਕਾਰੀ ਦਿਲ ਦੇ ਨਿਰਮਾਣ ਅਤੇ ਮਸਕੀਨ ਹੋ ਜਾਣਗੇ।ਨਿਸਫਲ ਤੇ ਘਮੰਡੀ, ਗੰਭੀਰ ਅਤੇ ਸੰਕੋਚੀ ਬਣ ਜਾਣਗੇ।ਸ਼ਰਾਬੀ ਸੰਜਮੀ ਅਤੇ ਲੰਪਟ ਪਵਿੱਤਰ ਤੇ ਸ਼ੁੱਧ ਹੋ ਜਾਣਗੇ।ਸੰਸਾਰ ਦੇ ਮਿਥਿਆ ਅਤੇ ਪਖੰਡ ਭਰੇ ਰੀਤਾਂ ਰਿਵਾਜ਼ਾਂ ਅਤੇ ਭੜਕਾਉ ਸ਼ਿੰਗਾਰਾਂ ਨੂੰ ਦੂਰ ਕਰ ਦਿੱਤਾ ਜਾਂਦਾ ਹੈ।ਮਸੀਹੀ ਲੋਕ ਕੇਵਲ “ਬਾਹਰੀ ਚਮਕ ਦਮਕ” ਦੀ ਅਭਿਲਾਸ਼ਾ ਨਹੀ ਰੱਖਦੇ ਪ੍ਰੰਤੂ ” ਉਹ ਮਨ ਦੀ ਗੁਪਤ ਇਨਸਾਨੀਅਤ ਜਿਸ ਵਿੱਚ ਕੋਈ ਖੋਟ ਨਾ ਹੋਵੇ, ਮਨ ਦੀ ਨਿਰਾਸ਼ਤਾ ਅਤੇ ਗੰਭੀਰਤਾ ਦੇ ਅਵਿਨਾਸੀ ਸ਼ਿੰਗਾਰ ਨਾਲ ਸੁਸ਼ੋਭਤ ਰਹੇ” (1 Pertar)ਪਤਰਸ 3:3,4। SC 69.3

ਸੱਚੇ ਪਸ਼ਚਾਤਾਪ ਦਾ ਕੋਈ ਪ੍ਰਮਾਣ ਨਹੀ ਜਦੋਂ ਤੱਕ ਜੀਵਨ ਵਿੱਚ ਸੁਧਾਰ ਨਾ ਆਵੇ।ਜੇਕਰ ਉਹ ਗਹਿਣੇ ਰੱਖੀ ਵਸਤੂ ਵਾਪਿਸ ਨਾ ਕਰ ਦੇਵੇ, ਚੋਰੀ ਤੇ ਲੁੱਟ ਦਾ ਮਾਲ ਮੋੜ ਦੇਵੇ ,ਆਪਣੇ ਪਾਪਾਂ ਦਾ ਪ੍ਰਾਸ਼ਚਿਤ ਕਰ ਲਵੇ ਅਤੇ ਪ੍ਰਮੇਸ਼ਵਰ ਦੇ ਸਾਜੇ ਮਨੁੱਖਾ ਨੂੰ ਪਿਆਰ ਕਰੇ ,ਫਿਰ ਪਾਪੀ ਨੂੰ ਪੂਰਾ ਭਰੋਸਾ ਕਰ ਲੈਣਾ ਚਾਹੀਦਾ ਹੈ ਕਿ ਉਹ ਮੌਤ ਦੀ ਵਿਨਾਸ਼ਕਾਰੀ ਘਾਟੀ ਪਾਰ ਕਰਕੇ ਜੀਵਨ ਦੀ ਮੰਜ਼ਿਲ ਤੇ ਪੁੰਚ ਗਿਆ ਹੈ। SC 70.1

ਜਦੋਂ ਅਸੀ ਪਾਪੀ, ਗਲਤੀਆਂ ਕਰਨ ਵਾਲੇ ਮਨੁੱਖ ਯਿਸੂ ਮਸੀਹ ਦੀ ਸ਼ਰਨ ਆ ਜਾਂਦੇ ਹਾਂ ਅਤੇ ਉਸ ਦੀ ਰੱਬੀ ਮਿਹਰ ਦੇ ਹਿੱਸੇਦਾਰ ਬਣ ਜਾਂਦੇ ਹਾਂ ਤਾਂ ਹਿਰਦੇ ਵਿੱਚੋਂ ਪ੍ਰੇਮ ਦਾ ਸੋਮਾਂ ਫੁੱਟ ਨਿਕਲਦਾ ਹੈ । ਹਰ ਬੋਝ ਹਲਕਾ ਲੱਗਣ ਲੱਗ ਜਾਂਦਾ ਹੈ ਕਿਉਂਕੀ ਉਹ ਸੂਲਾ ਜੋ ਯਿਸੂ ਮਸੀਹ ਸਾਡੇ ਤੇ ਰੱਖਦਾ ਹੈ ਉਹ ਹਲਕਾ ਹੈ।ਕਰਤੱਵ ਪਾਲਣ ਇੱਕ ਅਨੰਦ ਅਤੇ ਬਲੀਦਾਨ ਇੱਕ ਖੁਸ਼ੀ ਬਣ ਜਾਂਦਾ ਹੈ।ਜੋ ਸਾਗਰ ਪਹਿਲਾ ਗੁਪਤ ਅਤੇ ਅੰਧੇਰਾ ਨਜ਼ਰ ਆਉਂਦਾ ਸੀ ਹੁਣ ਧਾਰਮਿਕਤਾ ਦੇ ਸੂਰਜ ਦੀਆਂ ਕਿਰਣਾ ਨਾਲ ਰੌਸ਼ਨ ਲ਼ੱਗਦਾ ਹੈ। SC 70.2

ਯਿਸੂ ਮਸੀਹ ਦੇ ਚਰਿੱਤਰ ਦੀ ਮੋਹਿਕ ਖੂਬਸੂਰਤੀ ਉਸਦੇ ਚੇਲਿਆਂ ਵਿੱਚੋਂ ਨਜ਼ਰ ਆਏਗੀ।ਪ੍ਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਨਾ ਉਸਦੀ ਖੁਸ਼ੀ ਸੀ।ਪ੍ਰਮੇਸ਼ਵਰ ਨੂੰ ਪਿਆਰ ਕਰਨਾ ਅਤੇ ਉਸਦੀ ਮਹਿਮਾ ਤੇ ਗੌਰਵ ਕਰਨਾ ਹੀ ਸਾਡੇ ਮੁਕਤੀ ਦਾਤੇ ਯਿਸੂ ਮਸੀਹ ਦੇ ਜੀਵਨ ਦਾ ਆਧਾਰ ਸੀ।ਉਸਦੇ ਸਾਰੇ ਕੰਮ ਪਿਆਰ ਅਤੇ ਭਲਾਈ ਨਾਲ ਸੁਸ਼ੋਭਿਤ ਸਨ।ਪ੍ਰੇਮ ਪ੍ਰਮੇਸ਼ਵਰ ਦੀ ਦਾਤ ਹੈ ਅਤੇ ਜਿਸਨੇ ਹਿਰਦਾ ਪ੍ਰਮੇਸ਼ਵਰ ਨੂੰ ਅਰਪਣ ਨਹੀ ਕੀਤਾ ਉਸ ਵਿੱਚ ਪ੍ਰੇਮ ਨਹੀਂ ਉਪਜ ਸਕਦਾ।ਇਹ ਕੇਵਲ ਉਸ ਹਿਰਦੇ ਵਿੱਚੋਂ ਹੀ ਉਪਜਦਾ ਹੈ ਜਿਸ ਹਿਰਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਰਾਜ ਹੋਵੇ। ” ਅਸੀ ਪ੍ਰੇਮ ਕਰਦੇ ਹਾਂ ਇਸ ਲਈ ਪਹਿਲਾਂ ਉਸਨੇ ਸਾਡੇ ਨਾਲ ਪਿਆਰ ਕੀਤਾ।” (1 John)ਯੂਹੰਨਾ 4:19 R.V ਰੱਬੀ ਮਿਹਰ ਨਾਲ ਨਵੀਨ ਹੋ ਚੁੱਕੇ ਹਿਰਦੇ ਦੇ ਹਰ ਕਰਤੱਵ ਦਾ ਅੰਸ਼ ਪਿਆਰ ਹੈ ।ਇਹ ਚਰਿੱਤਰ ਵਿੱਚ ਸੁਧਾਰ ਲਿਆਉਂਦਾ ਹੈ, ਮਨੋਵੇਗਾਂ ਤੇ ਰਾਜ ਕਰਦਾ ਹੈ, ਵਾਸ਼ਨਾ ਨੂੰ ਕਾਬੂ ਰੱਖਦਾ ਹੈ, ਦੁਸ਼ਮਨੀ ਤੇ ਵੈਰ ਨੂੰ ਸ਼ਾਤ ਕਰਦਾ ਹੈ ਅਤੇ ਪ੍ਰੇਮ ਅਨੁਰਾਗਾਂ ਨੂੰ ਸ਼ਰਾਫਤ ਨਾਲ ਸਜਾਉਂਦਾ ਹੈ ।ਜਦੋਂ ਇਸ ਪ੍ਰਕਾਰ ਦਾ ਪਿਆਰ ਆਤਮਾ ਵਿੱਚ ਨਿਵਾਜ ਹੋ ਜਾਏ ਤਾਂ ਜੀਵਨ ਨੂੰ ਮਿੱਠਾ ਅਤੇ ਮਧੁਰ ਬਣਾ ਦਿੰਦਾ ਹੈ ਅਤੇ ਆਲੇ ਦੁਆਲੇ ਦੇ ਸਭ ਲੋਕਾਂ ਤੇ ਨਿਰਮਲ ਪ੍ਰਭਾਵ ਪਾਉਂਦਾ ਹੈ। SC 71.1

ਦੋ ਵੱਡੀਆਂ ਗਲਤੀਆਂ ਹਨ ਜਿੰਨ੍ਹਾਂ ਕੋਲੋਂ ਪ੍ਰਮੇਸ਼ਵਰ ਦੇ ਪਿਆਰਿਆਂ ਨੂੰ ਵਿਸ਼ੇਸ਼ ਕਰਕੇ ਜੋ ਨਵੇਂ ਨਵੇਂ ਉਸਦੀ ਮਿਹਰ ਤੇ ਭਰੋਸਾ ਕਰਨ ਸਿੱਖੇ ਹੋਣ, ਬਚ ਕੇ ਰਹਿਣਾ ਚਾਹੀਦਾ ਹੈ।ਪਹਿਲੀ ਗਲਤੀ ਜਿਸਦੀ ਚਰਚਾ ਅੱਗੇ ਹੋ ਚੁੱਕੀ ਹੈ ਕਿ ਚੰਗੇ ਕੰਮਾਂ ਤੇ ਮਾਣ ਕਰਨਾ ਅਤੇ ਆਪਣੇ ਹੀਲੇ ਉਪਰਾਲਿਆਂ ਨਾਲ ਪ੍ਰਮੇਸ਼ਵਰ ਦੀ ਅਨੁਕੂਲਤਾ ਪ੍ਰਾਪਤ ਕਰਨ ਦੀ ਚੇਸ਼ਟਾ ਕਰਨੀ; ਜੋ ਮਨੁੱਖ ਕੇਵਲ ਕਰੜੇ ਨਿਯਮਾਂ ਦੀ ਪਾਲਣਾ ਕਰਕੇ ਆਪਣੇ ਕੰਮਾਂ ਦੁਆਰਾ ਪਵਿੱਤਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਵਿਅਰਥ ਚੇਸ਼ਟਾ ਵਿੱਚ ਸਮਾਂ ਗੁਆ ਰਿਹਾ ਹੈ।ਜੋ ਕੁਝ ਵੀ ਮਨੁੱਖ ਯਿਸੂ ਮਸੀਹ ਤੋਂ ਬਿਨਾਂ ਕਰਦਾ ਹੈ ਉਹ ਸਭ ਸਵਾਰਥ ਅਤੇ ਪਾਪ ਨਾਲ ਭਰਿਆ ਹੈ।ਇਹ ਕੇਵਲ ਯਿਸੂ ਮਸੀਹ ਦੀ ਹੀ ਰੱਬੀ ਮਿਹਰ ਹੈ ਜੋ ਵਿਸ਼ਵਾਸ ਰਾਹੀ ਸਾਨੂੰ ਪਵਿੱਤਰ ਬਣਾ ਸਕਦੀ ਹੈ। SC 71.2

ਇਸ ਗਲਤੀ ਤੋਂ ਵਿਪਰੀਤ ਇੱਕ ਹੋਰ ਖਤਰਨਾਕ ਗਲਤੀ ਇਹ ਹੈ ਕਿ ਕੇਵਲ ਯਿਸੂ ਮਸੀਹ ਤੇ ਵਿਸ਼ਵਾਸ ਕਰ ਲੈਣ ਨਾਲ ਮਨੁੱਖ ਰੱਬੀ ਨੇਮ ਤੋਂ ਮੁਕਤ ਹੋ ਜਾਂਦਾ ਹੈ ਅਤੇ ਕੇਵਲ ਵਿਸ਼ਵਾਸ ਕਰਨ ਨਾਲ ਹੀ ਅਸੀ ਯਿਸੂ ਮਸੀਹ ਦੀ ਮਿਹਰ ਦੇ ਭਾਗੀ ਬਣ ਜਾਂਦੇ ਹਾਂ ਅਤੇ ਸਾਨੂੰ ਆਪਣੀ ਮੁਕਤੀ ਲਈ ਹੋਰ ਕੁਝ ਕਰਨ ਦੀ ਵੀ ਲੋੜ ਨਹੀਂ। SC 72.1

ਪ੍ਰੰਤੂ ਜ਼ਰਾ ਧਿਆਨ ਨਾਲ ਵਿਚਾਰੋ, ਆਗਿਆ ਪਾਲਣ ਕਰਨਾ ਕੋਈ ਦਿਖਾਵੇ ਮਾਤਰ ਫਰਮਾਂ ਬਰਦਾਰੀ ਨਹੀ ,ਇਹ ਪਿਆਰ ਦੇ ਸੇਵਾ ਹੈ।ਪ੍ਰਮੇਸ਼ਵਰ ਦਾ ਰੱਬੀ ਨੇਮ ਉਸਦੀ ਫਿਤਰਤ ਦਾ ਪ੍ਰਗਟਾਵਾ ਹੈ, ਇਹ ਪਿਆਰ ਦੇ ਮਹਾਨ ਅਸੂਲਾਂ ਦਾ ਹੀ ਸਾਕਾਰ ਰੂਪ ਹੈ ਅਤੇ ਪ੍ਰਮੇਸ਼ਵਰ ਦੇ ਰਾਜ ਦੀ ਨੀਂਹ ਹੈ, ਸਵਰਗਾਂ ਵਿੱਚ ਅਤੇ ਧਰਤੀ ਉੱਪਰ।ਜੇ ਸਾਡੇ ਹਿਰਦੇ ਪ੍ਰਮੇਸ਼ਵਰ ਦੇ ਸਰੂਪ ਵਿੱਚ ਨਵੀਨ ਹੋ ਚੁੱਕੇ ਹਨ ਅਤੇ ਜੇ ਰੱਬੀ ਪਿਆਰ ਸਾਡੀ ਆਤਮਾ ਵਿੱਚ ਉਪਜ ਚੁੱਕਾ ਹੈ ਤਾਂ ਕੀ ਰੱਬ ਦਾ ਨੇਮ ਸਾਡੇ ਜੀਵਨ ਦਾ ਆਧਾਰ ਨਹੀ ਹੋਵੇਗਾ? ਜਦੋਂ ਪਿਆਰ ਦੇ ਅਸੂਲਾਂ ਦਾ ਬੀਜ ਆਤਮਾਂ ਵਿੱਚ ਬੀਜਿਆ ਜਾਏ ਅਤੇ ਜਦੋਂ ਮਨੁੱਖ ਆਪਣੇ ਕਰਤੇ ਦੇ ਸਰੂਪ ਵਿੱਚ ਨਵੀਨਤਾ ਪ੍ਰਾਪਤ ਕਰ ਲਵੇ ਤਾਂ ਨਵੀਂ ਪ੍ਰਤਿਗਿਆ ਦਾ ਇਕਰਾਰ ਪੂਰਾ ਹੋ ਜਾਂਦਾ ਹੈ, “ਮੈਂ ਆਪਣੇ ਨੇਮਾਂ ਨੂੰ ਉਨ੍ਹਾਂ ਦੇ ਹਿਰਦਿਆਂ ਵਿੱਚ ਲਿਖ ਦੇਵਾਂਗਾ ਅਤੇ ਉਨ੍ਹਾਂ ਦੇ ਵਿਵੇਕ ਵਿੱਚ ਪਾ ਦੇਵਾਂਗਾ” (Hebrew) ਇਬਰਾਨੀਆਂ ਨੂੰ 10:16 । ਜੇਕਰ ਰੱਬੀ ਨੇਮ ਹਿਰਦੇ ਤੇ ਉਕਰਿਆ ਜਾਵੇ ਤਾਂ ਕੀ ਉਹ ਜੀਵਨ ਨੂੰ ਉਸਦੇ ਅਨੁਕੂਲ ਨਹੀਂ ਬਣਾਏਗਾ ?ਆਗਿਆ ਪਾਲਣ, ਪ੍ਰੇਮ ਭਗਤੀ ਅਤੇ ਸੇਵਾ ਮੁਰੀਦ (ਪੇਰੋਕਾਰ) ਹੋ ਜਾਣ ਦਾ ਸੱਚਾ ਚਿੱਨ੍ਹ ਹੈ ਅਤੇ ਬਾਈਬਲ ਵਿੱਚ ਲਿਖਿਆ ਹੈ, “ਇਹ ਪ੍ਰਮੇਸ਼ਵਰ ਲਈ ਸਾਡੇ ਪਿਆਰ ਦਾ ਪ੍ਰਗਟਾਵਾ ਹੈ ਜੋ ਅਸੀ ਉਸਦੇ ਨੇਮਾਂ ਦਾ ਪਾਲਣ ਕਰਦੇ ਹਾਂ,” ਜੋ ਮਨੁੱਖ ਇਹ ਕਹੇ ਕਿ ਮੈਂ ਪ੍ਰਮੇਸ਼ਵਰ ਨੂੰ ਜਾਣਦਾ ਹਾਂ ਪਰ ਉਸਦੇ ਨੇਮਾਂ ਦਾ ਪਾਲਣ ਨਾ ਕਰੇ ਉਹ ਝੂਠਾ ਹੈ, ਅਤੇ ਸੱਚਾਈ ਉਸ ਵਿੱਚ ਨਹੀ। (1 John) 1 ਯੂਹੰਨਾ 5:3:2:4 ।ਇਹ ਵਿਸ਼ਵਾਸ ਹੀ ਹੈ ਕੇਵਲ ਵਿਸ਼ਵਾਸ ਜੋ ਮਨੁੱਖ ਨੂੰ ਆਗਿਆ ਪਾਲਣ ਤੋਂ ਛੁਟਕਾਰਾ ਦਿਵਾਉਣ ਦੀ ਬਜਾਏ ਆਗਿਆ ਪਾਲਣ ਦੇ ਯੋਗ ਬਣਾ ਕੇ ਯਿਸੂ ਮਸੀਹ ਦੀ ਮਿਹਰ ਦਾ ਭਾਗੀ ਬਣਾਉਂਦਾ ਹੈ। SC 72.2

ਅਸੀ ਆਪਣੀ ਆਗਿਆ ਪਾਲਣ ਕਰਨ ਦੀ ਸ਼ਕਤੀ ਨਾਲ ਮੁਕਤੀ ਹਾਸਿਲ ਨਹੀ ਕਰ ਸਕਦੇ ,ਕਿਉਂਕਿ ਮੁਕਤੀ ਪ੍ਰਮੇਸ਼ਵਰ ਦਾ ਬੇਨਿਆਜ ਵਰਦਾਨ ਹੈ ਜੋ ਕੇਵਲ ਵਿਸ਼ਵਾਸ ਕਰਨ ਵਾਲਿਆਂ ਨੂੰ ਹੀ ਬਖਸ਼ਿਆ ਜਾਂਦਾ ਹੈ ਪ੍ਰੰਤੂ ਆਗਿਆ ਪਾਲਣ ਕਰਨਾ ਵਿਸ਼ਵਾਸ ਦਾ ਹੀ ਫਲ ਹੈ। ਤੁਸੀ ਜਾਣਦੇ ਹੋਂ ਉਹ ਇਸ ਲਈ ਪ੍ਰਗਟ ਹੋਇਆ ਭਈ ਪਾਪਾਂ ਨੂੰ ਚੁੱਕ ਕੇ ਲੈ ਜਾਵੇ ਅਤੇ ਉਸਦੇ ਵਿੱਚ ਪਾਪ ਨਹੀ ਹੈ ,ਹਰ ਕੋਈ ਜੋ ਉਸਦੇ ਵਿੱਚ ਕਾਇਮ ਹੈ ਪਾਪ ਨਹੀ ਕਰਦਾ ਅਤੇ ਹਰ ਕੋਈ ਜੋ ਪਾਪ ਕਰਦਾ ਹੈ ਉਸਨੇ ਉਸ ਨੂੰ ਨਹੀ ਵੇਖਿਆ ਅਤੇ ਨਾਂ ਹੀ ਜਾਣਿਆ ਹੈ।” (1 John) 1 ਯੂਹੰਨਾ 3:5,6 ।ਇਹੋ ਹੀ ਸੱਚੀ ਕਸੌਟੀ (ਪਰਖ) ਹੈ ਜੇ ਅਸੀ ਯਿਸੂ ਮਸੀਹ ਵਿੱਚੋਂ ਕਾਇਮ ਹਾਂ ਅਤੇ ਜੇ ਪ੍ਰਮੇਸ਼ਵਰ ਦਾ ਪਿਆਰ ਸਾਡੇ ਵਿੱਚ ਵੱਸਦਾ ਹੈ ਤਾਂ ਸਾਡੇ ਅਨੁਭਵ ਸਾਡੇ ਵਿਚਾਰ, ਇਰਾਦੇ ਅਤੇ ਕਾਰਜ ਸਾਰੇ ਪ੍ਰਮੇਸ਼ਵਰ ਦੀ ਮਰਜ਼ੀ ਦੇ ਅਨੁਕੂਲ ਹੋਣਗੇ।ਜਿਵੇਂ ਕਿ ਉਨ੍ਹਾਂ ਦਾ ਵਰਨਣ ਪਵਿੱਤਰ ਆਦੇਸ਼ ਦੇ ਨਿਯਮਾਂ ਵਿੱਚ ਹੋਇਆ ਹੈ। “ਹੇ ਛੋਟੇ ਬੱਚਿਓ ਕੋਈ ਤੁਹਾਨੂੰ ਨਾ ਭਰਮਾਵੇ, ਜਿਹੜਾ ਧਰਮ ਕਰਦਾ ਹੈ ਉਹ ਧਰਮੀ ਹੈ ਜਿਵੇਂ ਪ੍ਰਮੇਸ਼ਵਰ ਧਰਮੀ ਹੈ।” (John)1 ਯੂਹੰਨਾ 3:7 ।ਧਾਰਮਿਕਤਾ ਪ੍ਰਮੇਸ਼ਵਰ ਦੇ ਪਵਿੱਤਰ ਅਸੂਲਾਂ ਤੋਂ ਪ੍ਰਗਟ ਹੁੰਦੀ ਹੈ । ਜਿਵੇਂ ਕਿ ਸਿਨਾਈ ਪਰਬੱਤ ਉੱਪਰ ਦਿੱਤੇ ਗਏ ਦਸ ਆਦੇਸ਼ਾ ਵਿੱਚ ਵਰਣਨ ਕੀਤੀ ਗਈ ਸੀ। SC 73.1

ਯਿਸੂ ਮਸੀਹ ਤੇ ਉਹ ਕਥਿਤ ਵਿਸ਼ਵਾਸ, ਜੋ ਮਨੁੱਖ ਨੂੰ ਪ੍ਰਮੇਸ਼ਵਰ ਦੀ ਆਗਿਆ ਪਾਲਣ ਕਰਨ ਤੋਂ ਛੁਟਕਾਰਾ ਦਿਵਾਉਂਦਾ ਹੈ,ਉਹ ਵਿਸ਼ਵਾਸ ਨਹੀ ਕੇਵਲ ਅਨੁਮਾਨ ਮਾਤਰ ਕਲਪਣਾ ਹੈ। ਤੁਸੀਂ ਮਿਹਰ ਨਾਲ ਬਚਾਏ ਗਏ ਹੋਂ ਵਿਸ਼ਵਾਸ ਰਾਹੀਂ” ਪ੍ਰੰਤੂ “ਵਿਸ਼ਵਾਸ, ਜੇ ਅਮਲਾਂ ਤੋਂ ਖਾਲੀ ਹੈ ਤਾਂ ਉਹ ਮੁਰਦਾ ਹੈ (James)ਯਾਕੂਬ 2:17 । ਯਿਸੂ ਮਸੀਹ ਨੇ ਧਰਤੀ ਤੇ ਆਉਣ ਤੋਂ ਪਹਿਲਾਂ ਆਪਣੇ ਆਪ ਬਾਰੇ ਇੰਝ ਕਿਹਾ ਸੀ, “ਮੈਨੂੰ ਤੇਰੀ (ਪ੍ਰਮੇਸ਼ਵਰ) ਆਗਿਆ ਪਾਲਣ ਵਿੱਚ ਖੁਸ਼ੀ ਹੁੰਦੀ ਹੈ ,ਹੇ ਮੇਰੇ ਪ੍ਰਮੇਸ਼ਵਰ ਤੇਰੇ ਨੇਮ ਮੇਰੇ ਹਿਰਦੇ ਵਿੱਚ ਹਨ।” (Psalms) ਜ਼ਬੂਰਾਂ ਦੀ ਪੋਥੀ 40:8 ਅਤੇ ਫਿਰ ਦੋਬਾਰਾ ਸਵਰਗਾਂ ਵਿੱਚ ਜਾਣ ਤੋਂ ਪਹਿਲਾਂ ਉਸਨੇ ਐਲਾਨ ਕੀਤਾ ਸੀ, “ਮੈਂ ਆਪਣੇ ਪਿਤਾ ਪ੍ਰਮੇਸ਼ਵਰ ਦੇ ਆਦੇਸ਼ਾ ਦਾ ਪਾਲਣ ਕੀਤਾ ਹੈ ਅਤੇ ਉਸਦੇ ਪਿਆਰ ਵਿੱਚ ਕਾਇਮ ਰਿਹਾ ਹਾਂ।” (John) ਯੂਹੰਨਾ 15:10 ਪਵਿੱਤਰ ਗ੍ਰੰਥ (ਬਾਈਬਲ) ਵਿੱਚ ਲਿਖਿਆ ਹੈ, “ਜੇਕਰ ਅਸੀ ਉਸਦੇ ਆਦੇਸ਼ਾਂ ਦਾ ਪਾਲਣ ਕਰਾਂਗੇ ਤਾਂ ਜਾਣਾਗੇ ਕਿ ਅਸੀ ਉਸਨੂੰ ਜਾਣਦੇ ਹਾਂ, ਜੋ ਕੋਈ ਇਹ ਕਹਿੰਦਾ ਹੈ ਕਿ ਮੈਂ ਉਸ ਵਿੱਚ ਕਾਇਮ ਹਾਂ ,ਉਸਨੂੰ ਆਪ ਵੀ ਉਵੇਂ ਹੀ ਚੱਲਣਾ ਚਾਹੀਦਾ ਹੈ ਜਿਵੇਂ ਉਹ (ਪ੍ਰਮੇਸ਼ਵਰ) ਚਲਦਾ ਸੀ । (1 John)ਯੂਹੰਨਾਂ 2:3-6 ।” ਕਿਉਂਕਿ ਯਿਸੂ ਮਸੀਹ ਨੇ ਸਾਡੇ ਲਈ ਦੁੱਖ ਸਹੇ ,ਸਾਡੇ ਲਈ ਆਪਣੀ ਮਿਸਾਲ ਕਾਇਮ ਕਰ ਦਿੱਤੀ ਕਿ ਅਸੀ ਵੀ ਉਸਦੇ ਪੈਰ ਚਿੰਨ੍ਹਾ ਤੇ ਚਲੀਏ।” (1 Peter) 1 ਪਤਰਸ 2:21 । SC 74.1

ਅਨੰਤ ਜੀਵਨ ਦੀ ਪ੍ਰਾਪਤੀ ਲਈ ਜੋ ਸ਼ਰਤ ਪਹਿਲਾਂ ਸੀ ਉਹੋ ਹੁਣ ਵੀ ਹੈ।ਉਹੋ ਸ਼ਰਤ ਜੋ ਸਾਡੇ ਪ੍ਰਥਮ ਮਾਤਾ ਪਿਤਾ(ਅਦਮ ਤੇ ਹਵਾ) ਦੇ ਪਤਨ ਤੋਂ ਪਹਿਲਾਂ ਸਵਰਗ ਲੋਕ ਵਿੱਚੋਂ ਉਨ੍ਹਾਂ ਦੇ ਸਾਹਮਣੇ ਸੀ ਉਹੋ ਅੱਜ ਵੀ ਹੈ।ਰੱਬੀ ਨੇਮਾਂ ਦਾ ਪੂਰਣ ਤੌਰ ਤੇ ਪਾਲਣ ਕਰਨਾ ਅਤੇ ਸੰਪੂਰਣ ਧਾਰਮਿਕਤਾ, ਕਰ ਜੇ ਇਸ ਸ਼ਰਤ ਤੋਂ ਘੱਟ ਕਿਸੇ ਵੀ ਸ਼ਰਤ ਤੇ ਅਨੰਤ ਜੀਵਨ ਦੀ ਪ੍ਰਾਪਤੀ ਹੋ ਜਾਏ ਤਾਂ ਸਾਰੀ ਸ੍ਰਿਸ਼ਟੀ ਦੀ ਖੁਸ਼ੀ ਤੇ ਸ਼ਾਂਤੀ ਖ਼ਤਰੇ ਵਿੱਚ ਪੈ ਜਾਏ। ਇੰਜ ਸਮਝੋ ਕਿ ਪਾਪ ਦਾ ਮਾਰਗ ਹਮੇਸ਼ਾ ਲਈ ਖੱਲ੍ਹ ਜਾਏ ਅਤੇ ਦੁੱਖ ਤੇ ਸੰਤਾਪ ਦਾ ਵਿਨਾਸ਼ਕਾਰੀ ਚੱਕਰ ਹਮੇਸ਼ਾ ਲਈ ਚਲਦਾ ਰਹੇ। SC 74.2

ਪਤਨ ਤੋਂ ਪਹਿਲਾਂ ਆਦਮ ਵਾਸਤੇ ਪ੍ਰਮੇਸ਼ਵਰ ਦੇ ਆਦੇਸ਼ਾਂ ਦਾ ਪਾਲਣ ਕਰਕੇ ਧਾਰਮਿਕ ਚਰਿੱਤਰ ਰੱਖਣਾ ਸੰਭਵ ਸੀ। ਪ੍ਰੰਤੂ ਉਹ ਅਸਫਲ ਹੋ ਗਿਆ ਅਤੇ ਉਸਦੇ ਪਾਪ ਕਾਰਣ ਸਾਡੀਆ ਸਾਰੀਆ ਪ੍ਰਕਿਤੀਆਂ ਦਾ ਵੀ ਪਤਨ ਹੋ ਗਿਆ ਅਤੇ ਅਸੀਂ ਆਪਣੇ ਯਤਨਾਂ ਨਾਲ ਆਪਣੇ ਆਪ ਨੂੰ ਧਰਮੀ ਨਹੀ ਬਣਾ ਸਕੇ ਕਿਉਂਕਿ ਅਸੀ ਪਾਪੀ ਅਤੇ ਅਪਵਿੱਤਰ ਰਹੋ ਚੁੱਕੇ ਹਾਂ ।ਇਸ ਲਈ ਪੂਰੀ ਰੀਤ ਨਾਲ ਪਵਿੱਤਰ ਰੱਬੀ ਨੇਮ ਦਾ ਪਾਲਣ ਨਹੀ ਕਰ ਸਕਦੇ ।ਸਾਡੇ ਵਿੱਚ ਉਹ ਪਵਿੱਤ੍ਰਤਾ ਜਮਾਂਦਰੂ ਤੌਰ ਤੇ ਨਹੀ ਰਹੀ ਜਿਸ ਦੇ ਬਲ ਤੇ ਅਸੀ ਪਵਿੱਤਰ ਰੱਬੀ ਨੇਮ ਦੀਆਂ ਮੰਗਾਂ ਦੀ ਪੂਰਤੀ ਕਰ ਸਕੀਏ, ਪ੍ਰੰਤੂ ਯਿਸੂ ਮਸੀਹ ਨੇ ਸਾਡੇ ਉਧਾਰ ਲਈ ਇੱਕ ਮਾਰਗ ਪ੍ਰਦਰਸ਼ਤ ਕਰ ਦਿੱਤਾ ਹੈ। ਉਹ ਸਾਡੀ ਇਸ ਧਰਤੀ ਤੇ ਉਨ੍ਹਾਂ ਸੰਕਟਾ ਤੇ ਭਰਮ ਭੁਲਾਵਿਆਂ ਦੇ ਵਿਚਕਾਰ ਆ ਕੇ ਰਿਹਾ, ਜਿੰਨ੍ਹਾਂ ਵਿੱਚ ਅਸੀ ਰਹਿ ਰਹੇ ਹਾਂ । ਉਸਨੇ ਨਿਸ਼ਪਾਪ ਜੀਵਨ ਬਤੀਤ ਕੀਤਾ ਅਤੇ ਸਾਡੇ ਲਈ ਪ੍ਰਾਣ ਦੇ ਦਿੱਤੇ ।ਹੁਣ ਉਹ ਸਾਡੇ ਸਾਰੇ ਪਾਪਾਂ ਦਾ ਬੋਝ ਚੁੱਕ ਕੇ ਅਤੇ ਸਾਨੂੰ ਆਪਣੀ ਧਾਰਮਿਕਤਾ ਬਖਸ਼ਣ ਦੀ ਪੇਸ਼ਕਸ਼ ਕਰਦਾ ਹੈ ।ਜੇਕਰ ਤੁਸੀਂ ਉਸਨੂੰ ਆਪਣਾ ਜੀਵਣ ਅਰਪਣ ਕਰ ਦਿਉ ਅਤੇ ਉਸਨੂੰ ਆਪਣਾ ਮੁਕਤੀ ਦਾਤਾ ਤੇ ਬਚਾਉਣ ਵਾਲਾ ਮੰਨ ਲਵੋ ਤਾ ਭਾਵੇ ਕਿੰਨਾ ਵੀ ਪਾਪਮਈ ਤੁਹਾਡਾ ਜੀਵਨ ਹੋਵੇ, ਉਸਦੀ ਧਾਰਮਿਕਤਾ ਦੇ ਬਲ ਤੇ ਤੁਸੀਂ ਧਰਮੀ ਮੰਨ ਲਏ ਜਾਉਂਗੇ ।ਯਿਸੂ ਮਸੀਹ ਦਾ ਨਿਹਕਲੰਕ ਚਰਿੱਤਰ ਤੁਹਾਡੇ ਕਲੰਕਿਤ ਚਰਿੱਤਰ ਦੇ ਸਥਾਨ ਤੇ ਹਾਮੀ ਭਰੇਗਾ ਅਤੇ ਤੁਸੀਂ ਪ੍ਰਮੇਸ਼ਵਰ ਦੇ ਸਾਹਮਣੇ ਇੰਝ ਸਵੀਕਾਰ ਕੀਤੇ ਜਾਉਂਗੇ ਜਿਵੇਂ ਤੁਸੀਂ ਕਦੀ ਕੋਈ ਪਾਪ ਕੀਤਾ ਹੀ ਨਹੀ। SC 75.1

ਇਸਦੇ ਨਾਲੋਂ ਵੀ ਵਧਕੇ ਯਿਸੂ ਮਸੀਹ ਹਿਰਦੇ ਵਿੱਚ ਪਰਿਵਤਰਨ ਲਿਆ ਦੇਦਾਂ ਹੈ ।ਉਹ ਕੇਵਲ ਵਿਸ਼ਵਾਸ ਕਰਨ ਨਾਲ ਤੁਹਾਡੇ ਹਿਰਦੇ ਵਿੱਚ ਆ ਕੇ ਵੱਸ ਜਾਂਦਾ ਹੈ। ਤੁਹਾਨੂੰ ਇਸ ਸਬੰਧ ਯਿਸੂ ਮਸੀਹ ਤੇ ਵਿਸ਼ਵਾਸ ਅਤੇ ਨਿਰੰਤਰ ਉਸਨੂੰ ਆਪਣੀ ਇੱਛਾ ਸਮਰਪਣ ਕਰਕੇ ਬਣਾਈ ਰੱਖਣਾ ਚਾਹੀਦਾ ਹੈ ਅਤੇ ਜਦੋਂ ਤੀਕ ਤੁਸੀਂ ਇੰਜ ਕਰਦੇ ਰਹੋਗੇ ਉਸਦੀ ਇੱਛਾ ਤੁਹਾਡੇ ਅੰਦਰ ਪ੍ਰਮੇਸ਼ਵਰ ਦੀ ਅਪਾਰ ਖੁਸ਼ੀ ਤੇ ਅਨੰਤ ਜੀਵਨ ਭਰਦੀ ਰਹੇਗੀ ਅਤੇ ਉਹ ਤੁਹਾਡੇ ਅੰਦਰ ਵੱਸ ਕੇ ਆਪਣੇ ਰੂਪ ਦਾ ਪ੍ਰਗਟਾਵਾ ਕਰਦਾ ਰਹੇਗਾ ਅਤੇ ਤੁਸੀਂ ਇਹ ਆਖੋਂਗੇ ਮੈਂ ਤਾਂ ਨਹੀ ਜੀਉਂਦਾ ਸਗੋਂ ਮਸੀਹ ਮੇਰੇ ਵਿੱਚ ਜਿਉਂਦਾ ਹੈ ਅਤੇ ਹੁਣ ਜਿਹੜਾ ਜੀਵਨ ਸਰੀਰ ਵਿੱਚ ਮੈਂ ਭੋਗਦਾ ਹਾਂ ਉਹ ਪਰਮੇਸ਼ਵਰ ਦੇ ਪੁੱਤਰ ਉੱਤੇ ਵਿਸ਼ਵਾਸ ਨਾਲ ਭੋਗਦਾ ਹਾਂ ਜਿਸਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਕੁਰਬਾਨ ਕਰ ਦਿੱਤਾ।” (Galatians) ਗਲਾਤੀਆਂ ਨੂੰ 2:20 ।ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਇਹ ਤੁਸੀਂ ਨਹੀ ਜੋ ਬੋਲਦੇ ਹੋਂ। ਪ੍ਰੰਤੂ ਪਿਤਾ ਪ੍ਰਮੇਸ਼ਵਰ ਦੀ ਆਤਮਾ ਤੁਹਾਡੇ ਵਿੱਚੋਂ ਬੋਲਦੀ ਹੈ।” (Matthew)ਮਤੀ 10:20 । ਅਤੇ ਜਦ ਤੱਕ ਯਿਸੂ ਮਸੀਹ ਤੁਹਾਡੇ ਅੰਦਰ ਕੰਮ ਕਰਦਾ ਰਹੇਗਾ, ਤੁਸੀਂ ਵੀ ਉਹ ਆਤਮਾ ਪ੍ਰਗਟ ਕਰਦੇ ਰਹੋਂਗੇ। ਉਹੋ ਸ਼ੁਭ ਕੰਮ ਕਰੋਂਗੇ ਆਗਿਆ ਪਾਲਣ ਅਤੇ ਧਾਰਮਿਕਤਾ ਦੇ ਕੰਮ। SC 76.1

ਸੋ ਸਾਡੇ ਕੋਲ ਕੋਈ ਵੀ ਅਜਿਹੀ ਵਸਤੂ ਨਹੀਂ ਜਿਸਦਾ ਅਸੀ ਮਾਨ ਕਰ ਸਕੀਏ।ਆਤਮ ਗੌਰਵ ਲਈ ਸਾਡੇ ਕੋਲ ਕੋਈ ਕਾਰਣ ਨਹੀ। ਸਾਡੇ ਕੋਲ ਕੇਵਲ ਇੱਕੋ ਆਸ਼ਾ ਮਾਤਰ ਹੈ ਯਿਸੂ ਮਸੀਹ ਦੀ ਧਾਰਮਿਕਤਾ ਜੋ ਉਸਨੇ ਸਾਡੇ ਲੇਖੇ ਲਾਈ ਹੈ ਅਤੇ ਉਸਦੀ ਆਤਮਿਕ ਸ਼ਕਤੀ ਸਾਡੇ ਵਿੱਚੋਂ ਅਤੇ ਸਾਡੇ ਲਈ ਕੰਮ ਕਰਦੀ ਹੈ। SC 76.2

ਜਦੋਂ ਅਸੀ ਵਿਸ਼ਵਾਸ ਦੀ ਗੱਲ ਕਰੀਏ ਇੱਕ ਅੰਤਰ ਹੈ ।ਜੋ ਸਾਨੂੰ ਵਿਚਾਰ ਵਿੱਚ ਰੱਖਣਾ ਚਾਹੀਦਾ ਹੈ। ਇੱਕ ਐਸਾ ਵਿਸ਼ਵਾਸ ਵੀ ਹੈ ਜੋ ਪੂਰਨ ਤੌਰ ਤੇ ਸੱਚੇ ਵਿਸ਼ਵਾਸ ਨਾਲੋਂ ਭਿੰਨ ਹੈ। ਪ੍ਰਮੇਸ਼ਵਰ ਤੇ ਉਸਦੀ ਸ਼ਕਤੀ ਦੀ ਹੋਂਦ, ਉਸਦੇ ਅਟੱਲ ਵਚਨਾਂ ਦੀ ਸਚਾਈ ਕੁਝ ਐਸੇ ਪ੍ਰਮਾਣ ਹਨ ਜਿੰਨ੍ਹਾ ਦਾ ਸ਼ੈਤਾਨ ਤੇ ਉਸਦੇ ਚੇਲੇ ਵੀ ਖੰਡਨ ਨਹੀ ਕਰ ਸਕਦੇ ।ਬਾਈਬਲ ਵਿੱਚ ਲਿਖਿਆ ਹੈ, “ਦੁਸ਼ਟ ਆਤਮਾਵਾਂ ਵੀ ਵਿਸ਼ਵਾਸ ਕਰਦੀਆਂ ਹਨ ਅਤੇ ਕੰਬਦੀਆਂ ਹਨ। ਪਰ ਇਹ ਵਿਸ਼ਵਾਸ ਨਹੀ।” (James) ਯਾਕੂਬ 2:19 ।ਜਿੱਥੇ ਕੇਵਲ ਪ੍ਰਮਸ਼ਵਰ ਦੇ ਬਚਨਾਂ ਤੇ ਵਿਸ਼ਵਾਸ ਹੀ ਨਹੀ ਸਗੋਂ ਇੱਛਾ ਦਾ ਵੀ ਸਮੱਰਪਣ ,ਜਿੱਥੇ ਸਾਰਾ ਹਿਰਦਾ ਉਸਨੂੰ ਅਰਪਣ ਕਰ ਦਿੱਤਾ ਜਾਂਦਾ ਹੈ ਅਤੇ ਸਾਰੇ ਅਨੁਰਾਗ ਵੀ ਉਸ ਉੱਤੇ ਕੇਂਦ੍ਰਿਤ ਕਰ ਦਿੱਤੇ ਜਾਂਦੇ ਹਨ, ਉੱਥੇ ਵਿਸ਼ਵਾਸ ਠਹਿਰਦਾ ਹੈ- ਉਹ ਵਿਸ਼ਵਾਸ ਜੋ ਪਿਆਰ ਦੇ ਅਸੂਲਾਂ ਤੇ ਅਮਲ ਕਰਦਾ ਹੈ ਅਤੇ ਆਤਮਾ ਨੂੰ ਪਵਿੱਤਰ ਕਰਦਾ ਹੈ ।ਏਸੇ ਵਿਸ਼ਵਾਸ ਦੁਆਰਾ ਹਿਰਦਾ ਨਵੀਨ ਰੂਪ ਵਿੱਚ ਪ੍ਰਮੇਸਵਰ ਦੇ ਸਰੂਪ ਨੂੰ ਧਾਰਣ ਕਰ ਲੈਂਦਾ ਹੈ ਅਤੇ ਉਹ ਹਿਰਦਾ ਜੋ ਨਵੀਨ ਅਵਸਥਾ ਤੋਂ ਪਹਿਲਾ ਪ੍ਰਮੇਸ਼ਵਰ ਦੇ ਨੇਮ ਦੇ ਅਧੀਨ ਨਹੀ ਸੀ ਅਤੇ ਨਾ ਹੀ ਹੋ ਸਕਦਾ ਸੀ ਹੁਣ ਪ੍ਰਮੇਸ਼ਵਰ ਦੇ ਪਵਿੱਤਰ ਨੇਮਾਂ ਵਿੱਚ ਖੁਸ਼ੀ ਮਨਾਉਂਦਾ ਹੈ ਅਤੇ ਪੁਕਾਰ ਉੱਠਦਾ ਹੈ, “ਆਹਾ ਮੈਂ ਤੇਰੀ ਵਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ ,ਦਿਨ ਭਰ ਮੈਂ ਉਸਦੇ ਵਿੱਚ ਲੀਨ ਰਹਿੰਦਾ ਹਾਂ।” (Psalms) 119:97। ਜ਼ਬੂਰਾਂ ਦੀ ਪੋਥੀ ਅਤੇ ਪਵਿੱਤਰ ਵਿਵਸਥਾ ਦੀ ਧਾਰਮਿਕਤਾ ਸਾਡੇ ਵਿਚ ਪੂਰਣ ਹੋ ਜਾਂਦੀ ਹੈ, ਜੋ ਸ਼ਰੀਰ ਦੇ ਅਨੁਸਾਰ ਨਹੀਂ ਬਲਕਿ ਆਤਮਾ ਦੇ ਅਨੁਸਾਰ ਚੱਲਦੇ ਹਨ।” (Romans)ਰੋਮੀਆ ਨੂੰ 8:1 । SC 76.3

ਕਈ ਲੋਕ ਐਸੇ ਵੀ ਹਨ ਜਿੰਨ੍ਹਾਂ ਨੂੰ ਯਿਸੂ ਮਸੀਹ ਦੀ ਖਿਮਾਂ ਕਰਨ ਵਾਲੀ ਸ਼ਕਤੀ ਦਾ ਗਿਆਨ ਹੋ ਗਿਆ ਹੈ ਅਤੇ ਉਹ ਵਾਸਤਵਿਕ ਤੌਰ ਤੇ ਪ੍ਰਮੇਸ਼ਵਰ ਦੇ ਬੱਚੇ ਬਣਨ ਦੇ ਚਾਹਵਾਨ ਹਨ, ਪਰ ਸਮਝਦੇ ਹਨ ਉਨ੍ਹਾਂ ਦਾ ਚਰਿੱਤਰ ਅਪੂਰਣ ਹੈ। ਉਨ੍ਹਾਂ ਦਾ ਜੀਵਨ ਔਗੁਣ ਭਰਿਆ ਹੈ ਅਤੇ ਉਹ ਇਸ ਭਰਮ ਵਿੱਚ ਪੈ ਜਾਂਦੇ ਹਨ ਕਿ ਸ਼ਾਇਦ ਉਨ੍ਹਾਂ ਦੇ ਹਿਰਦੇ ਪਵਿੱਤਰ ਆਤਮਾ ਨਾਲ ਨਵੀਨ ਨਹੀ ਹੋ ਸਕਦੇ।ਉਨ੍ਹਾਂ ਨੂੰ *ਮੈਂ ਇਹ ਕਹਾਂਗੀ, “ਨਿਰਾਸ਼ ਹੋ ਕੇ ਪਿੱਛੇ ਨਾ ਹਟੋ ।ਅਕਸਰ ਸਾਨੂੰ ਯਿਸੂ ਮਸੀਹ ਦੇ ਚਰਨਾਂ ਤੇ ਡਿੱਗ ਕੇ ਰੋਣਾ ਵੀ ਪੈਂਦਾ ਹੈ ਕਿਉਂਕਿ ਸਾਡੇ ਵਿੱਚ ਤਰੁਟੀਆਂ ਅਤੇ ਔਗੁਣ ਹਨ। ਪਰ ਸਾਨੂੰ ਨਿਰਾਸ਼ ਨਹੀ ਹੋਣਾ ਚਾਹੀਦਾ ਹੈ। ਦੁਸ਼ਮਣ (ਸ਼ੈਤਾਨ) ਸਾਡੇ ਤੇ ਕਾਬੂ ਪਾ ਵੀ ਲਵੇ,ਤਾਂ ਅਸੀ ਪ੍ਰਮੇਸ਼ਵਰ ਵੱਲੋਂ ਦੂਰ ਨਹੀ ਹਟਾਏ ਗਏ,ਨਾ ਹੀ ਅਸਵੀਕਾਰ ਹੋਏ ਜਾਂ ਤਿਰਸਕਾਰੇ ਗਏ ਹਾਂ, ਨਹੀਂ, ਯਿਸੂ ਮਸੀਹ ਪ੍ਰਮੇਸ਼ਵਰ ਦੇ ਸੱਜੇ ਪਾਸੇ ਖੜਾ ਹੈ, ਜੋ ਸਾਡੇ ਲਈ ਵਿਚੋਲੇ ਦਾ ਕੰਮ ਕਰ ਰਿਹਾ ਹੈ। ਪ੍ਰਿਯ *ਯੂਹੰਨਾਂ ਲਿਖਦਾ ਹੈ, ” ਹੇ ਬਾਲਕੋ ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਲਿਖਦਾ ਹਾਂ ਕਿ ਤੁਸੀ ਪਾਪ ਨਾ ਕਰੋ ਅਤੇ ਜੇਕਰ ਕੋਈ ਪਾਪ ਕਰੇ ਵੀ ਤਾਂ ਪਿਤਾ ਪ੍ਰਮੇਸ਼ਵਰ ਕੋਲ ਸਾਡਾ ਇੱਕ ਸਹਾਇਕ ਹੈ ਅਰਥਾਤ ਯਿਸੂ ਮਸੀਹ।” ( 1 John) ਯੂਹੰਨਾਂ 2:1 । ਅਤੇ ਯਿਸੂ ਮਸੀਹ ਦੇ ਬਚਨਾਂ ਨੂੰ ਨਾ ਭੁਲਾਉ।” ਪਿਤਾ ਪ੍ਰਮੇਸ਼ਵਰ ਆਪ ਤੁਹਾਨੂੰ ਪਿਆਰ ਕਰਦਾ ਹੈ ।” (1 John) ਯੂਹੰਨਾਂ 16:27 । ਆਪਣੇ ਵੱਲ ਮੁੜਦੇ ਦੇਖਣਾ ਚਾਹੁੰਦਾ ਹੈ ।ਆਪਣੀ ਪਵਿੱਤਰਤਾ ਤੇ ਮਹਾਨਤਾ ਦਾ ਝਲਕਾਰਾ ਤੁਹਾਡੇ ਵਿੱਚ ਦੇਖਣਾ ਚਾਹੁੰਦਾ ਹੈ ।ਤੁਸੀਂ ਕੇਵਲ ਆਪਾ ਉਸ ਨੂੰ ਸੱਮਰਪਣ ਕਰ ਦਿਉ, ਫਿਰ ਜਿਸਨੇ ਤੁਹਾਡੇ ਵਿੱਚ ਇਹ ਸ਼ੁਭ ਕੰਮ ਸ਼ੁਰੁ ਕੀਤਾ ਹੈ ਉਹ ਯਿਸੂ ਮਸੀਹ ਦੇ ਦਿਨ ਤੱਕ ਨਿਭਾਉਂਦਾ ਰਹੇਗਾ ।ਹੋਰ ਵੀ ਤੀਬਰਤਾ ਨਾਲ ਪ੍ਰਾਰਥਨਾ ਕਰੋ ਅਤੇ ਪੂਰਣਤਾ ਨਾਲ ਵਿਸ਼ਵਾਸ ਕਰੋ ।ਜਿਵੇਂ ਹੀ ਅਸੀ ਆਪਣੀ ਸ਼ਕਤੀ ਤੇ ਭਰੋਸਾ ਕਰਨਾ ਛੱਡ ਦੇਈਏ ਸਾਨੂੰ ਆਪਣੇ ਬਣਾਉਣ ਵਾਲੇ ਦੀ ਸ਼ਕਤੀ ਤੇ ਵਿਸ਼ਵਾਸ ਕਰ ਲੈਣਾ ਚਾਹੀਦਾ ਹੈ, ਅਤੇ ਉਸਦੀ ਵਡਿਆਈ ਕਰਨੀ ਚਾਹੀਦੀ ਹੈ ਜੋ ਸਾਡੇ ਨਰੋਏ ਰੰਗ ਰੂਪ ਦਾ ਸੋਮਾ ਹੈ। SC 77.1

ਜਿਤਨਾ ਵੀ ਤੁਸੀਂ ਯਿਸੂ ਮਸੀਹ ਦੇ ਨਿਕਟ ਹੁੰਦੇ ਜਾਉਂਗੇ ਉਨ੍ਹੇ ਹੀ ਤੁਹਾਨੂੰ ਆਪਣੇ ਦੋਸ਼ ਨਜ਼ਰ ਆਉਂਦੇ ਜਾਣਗੇ ਕਿਉਂਕਿ ਤੁਹਾਡੀ ਨਜ਼ਰ ਤੋਂ ਪਾਪ ਦਾ ਅੰਧੇਰਾ ਸਾਫ ਹੁੰਦਾ ਜਾਵੇਗਾ ਅਤੇ ਤੁਹਾਨੂੰ ਦੋਸ਼ ਤੇ ਤਰੁਟੀਆਂ ਯਿਸੂ ਮਸੀਹ ਦੇ ਸੰਪੂਰਨ ਚਰਿੱਤਰ ਸਾਹਮਣੇ ਹੋਰ ਵੀ ਵਿਸ਼ਾਲ ਅਤੇ ਸਪਸ਼ਟ ਰੂਪ ਵਿੱਚ ਨਜ਼ਰ ਆਉਂਦੇ ਜਾਣਗੇ। ਇਹ ਇੱਕ ਪਰਮਾਣ ਹੈ ਕਿ ਸ਼ੈਤਾਨ ਦੇ ਧੋਖੇ ਦਾ ਅਸਰ ਜਾਂਦਾ ਰਿਹਾ ਅਤੇ ਪ੍ਰਮੇਸ਼ਵਰ ਦੀ ਆਤਮਾ ਦਾ ਜੀਵਨ ਦਾਨ ਦੇਣ ਵਾਲਾ ਪ੍ਰਭਾਵ ਤੁਹਾਨੂੰ ਜਾਗ੍ਰਿਤ ਕਰ ਰਿਹਾ ਹੈ। SC 78.1

ਜੋ ਹਿਰਦਾ ਆਪਣੀ ਮਲੀਨਤਾ ਦਾ ਅਨੁਭਵ ਨਹੀਂ ਕਰਦਾ ਉਸ ਵਿੱਚ ਯਿਸੂ ਮਸੀਹ ਲਈ ਡੂੰਘਾ ਪਿਆਰ ਨਹੀ ਉਪਜ ਸਕਦਾ। ਜੋ ਆਤਮਾ ਯਿਸੂ ਮਸੀਹ ਦੀ ਮਿਹਰ ਨਾਲ ਪਰਿਵਰਤਨ ਹੋ ਚੁੱਕੀ ਹੈ, ਉਹ ਉਸਦੇ( ਪ੍ਰਮੇਸ਼ਵਰ ) ਚਰਿੱਤਰ ਦੀ ਸ਼ਲਾਘਾ ਕਰੇਗੀ, ਪ੍ਰੰਤੂ ਜੇ ਸਾਨੂੰ ਆਪਣੇ ਚਰਿੱਤਰ ਦੀ ਕਰੂਪਤਾ ਨਜ਼ਰ ਨਾ ਆਏ ਤਾਂ ਨਿਰਸੰਦੇਹ ਇਹ ਪ੍ਰਮਾਣ ਹੈ ਕਿ ਸਾਨੂੰ ਅਜੇ ਯਿਸੂ ਮਸੀਹ ਦੀ ਮਹਾਨਤਾ ਤੇ ਸੁੰਦਰਤਾ ਦੀ ਝੱਲਕ ਨਹੀ ਵੱਜੀ। SC 79.1

ਜਿੰਨਾਂ ਵੀ ਅਸੀਂ ਆਪਣੇ ਚਰਿੱਤਰ ਅਤੇ ਜੀਵਨ ਵਿੱਚ ਸਲਾਹੁਣ ਯੋਗ ਗੁਣਾਂ ਦੀ ਘਾਟ ਦੇਖਾਂਗੇ ਉਤਨੀ ਹੀ ਸਾਡੀ ਸ਼ਰਧਾ ਆਪਣੇ ਮੁਕਤੀ ਦਾਤੇ ਦੇ ਚਰਿੱਤਰ ਦੀ ਸੁੰਦਰਤਾ ਅਤੇ ਉਸਦੀ ਮਹਾਨ ਪਵਿੱਤਰਤਾ ਤੇ ਵਧੇਗੀ।ਆਪਣੇ ਗੁਨਾਹਾਂ ਦਾ ਝਲਕਾਰਾ ਸਾਨੂੰ ਉਸ ਵੱਲ ਖਿੱਚ ਲੈ ਜਾਏਗਾ। ਜੋ ਖਿਮਾਂ ਦਿੰਦਾ ਹੈ ਅਤੇ ਜਦੋਂ ਸਾਡੀ ਆਤਮਾ ਨੂੰ ਸਾਡੀ ਬੇਬਸੀ ਦਾ ਗਿਆਨ ਹੋਵੇਗਾ ਤਾਂ ਉਹ ਯਿਸੂ ਮਸੀਹ ਤੱਕ ਪਹੁੱਚੇਗੀ :ਅਤੇ ਉਹ ਆਪਣੀ ਸ਼ਕਤੀ ਨਾਲ ਉਸ ਆਤਮਾ ਤੇ ਆਪਣੇ ਆਪ ਨੂੰ ਪ੍ਰਗਟ ਕਰੇਗਾ।ਸਾਡਾ ਗਿਆਨ ਜਿੰਨਾ ਵੀ ਸਾਨੂੰ ਯਿਸੂ ਮਸੀਹ ਦੀ ਲੋੜ ਦਾ ਅਹਿਸਾਸ ਕਰਾਕੇ ਉਸ ਵੱਲ ਅਤੇ ਪ੍ਰਮੇਸ਼ਵਰ ਦੇ ਬਚਨ ਵੱਲ ਲੈ ਜਾਏਗਾ, ਉਸਦੇ ਚਰਿੱਤਰ ਦਾ ਉਤਨਾਂ ਹੀ ਮਹਾਨ ਦ੍ਰਿਸ਼ਟੀਕੋਣ ਸਾਨੂੰ ਸਮਝ ਆਵੇਗਾ ਅਤੇ ਸੰਪੂਰਨ ਤੌਰ ਤੇ ਉਸਦੇ ਰੂਪ ਦਾ ਝਲਕਾਰਾ ਸਾਡੇ ਵਿੱਚੋਂ ਪਵੇਗਾ। SC 79.2