ਅਨੰਤ ਜੀਵਨ

7/14

ਛੇਵਾਂ ਅਧਿਆਏ

ਵਿਸ਼ਵਾਸ ਅਤੇ ਪ੍ਰਵਾਨਗੀ

ਜਦੋਂ ਤੁਹਾਡਾ ਅੰਤਹਕਰਣ ਪਵਿੱਤਰ ਆਤਮਾਂ ਦੀ ਸ਼ਕਤੀ ਨਾਲ ਜਾਗ੍ਰਿਤ ਹੋ ਜਾਏ, ਤਾਂ ਤੁਹਾਨੂੰ ਪਾਪ ਦੀ ਬੁਰਾਈ, ਇਸਦੀ ਦੁਸ਼ਟ ਤਾਕਤ, ਇਸਦਾ ਦੋਸ਼ ਅਤੇ ਸ਼ਰਾਪ ਕੁੱਝ ਕੁੱਝ ਨਜ਼ਰ ਆ ਜਾਏ ਤਾਂ ਤੁਸੀ ਪਾਪ ਨੂੰ ਘ੍ਰਿਣਾ ਦੀ ਨਜ਼ਰ ਨਾਲ ਦੇਖੋਗੇ । ਤੁਹਾਨੂੰ ਪਾਪ ਤੋਂ ਘ੍ਰਿਣਾ ਹੋ ਜਾਏਗੀ। ਫਿਰ ਤੁਸੀਂ ਮਹਿਸੂਸ ਕਰਦੇ ਹੋਂ ਕਿ ਪਾਪ ਨੇ ਤੁਹਾਨੂੰ ਪ੍ਰਮੇਸ਼ਵੇ ਕੋਲੋਂ ਵਿਛੋੜ ਦਿੱਤਾ ਹੈ ਅਤੇ ਤੁਸੀਂ ਪਾਪ ਦੀ ਦੁਸ਼ਟ ਤਾਕਤ ਦੇ ਅਧੀਨ ਹੋਂ ਅਤੇ ਜਿੰਨਾਂ ਹੀ ਤੁਸੀਂ ਛੁਟਕਾਰਾ ਪਾਉਣ ਲਈ ਸੰਘਰਸ਼ ਕਰਦੇ ਹੋਂ ਉਨਾਂ ਹੀ ਆਪਣੇ ਅਪ ਨੂੰ ਬੇਬਸ ਤੇ ਲਾਚਾਰ ਪਾਉਂਦੇ ਹੋਂ । ਤੁਹਾਡੇ ਉਦੇਸ਼ ਸੁੱਧ ਹਨ ,ਤੁਹਾਡਾ ਮਨ ਮਲੀਨ ਹੈ । ਤੁਸੀ ਦੇਖਦੇ ਹੋਂ ਕਿ ਤੁਹਾਡਾ ਜੀਵਨ ਸਵਾਰਥ ਤੇ ਪਾਪ ਨਾਲ ਭਰਿਆ ਹੋਇਆ ਹੈ । ਤੁਸੀ ਖਿਮਾਂ ਚਾਹੁੰਦੇ ਹੋਂ, ਪਵਿੱਤਰ ਹੋਣਾ ਲੋਚਦੇ ਹੋਂ, ਅਤੇ ਪਾਪ ਕੋਲੋਂ ਛੁਟਕਾਰਾ ਚਾਹੰਦੇ ਹੋਂ। ਪ੍ਰਮੇਸ਼ਵਰ ਨਾਲ ਅਨੁਕੂਲਤਾ ਅਤੇ ਉਸਦੇ ਸਰੂਪ ਵਿੱਚ ਇੱਕ ਮਿੱਕ ਹੋਣ ਲਈ ਤੁਸੀ ਕੀ ਕਰ ਸਕਦੇ ਹੋਂ? SC 58.1

ਐਸੀ ਅਵਸਥਾ ਵਿੱਚ ਤੁਹਾਨੂੰ ਪੂਰਣ ਸ਼ਾਤੀ ਦੀ ਲੋੜ ਹੈ-ਸਵਰਗੀ ਪਿਤਾ ਵੱਲੋਂ ਖਿਮਾਂ, ਪਿਆਰ ਅਤੇ ਆਤਮਕ ਸ਼ਾਂਤੀ। ਪੈਸਾ ਇਹ ਚੀਜ਼ਾਂ ਨਹੀ ਖਰੀਦ ਸਕਦਾ, ਬੁੱਧੀ ਇਸ ਨੂੰ ਪ੍ਰਾਪਤ ਨਹੀ ਕਰ ਸਕਦੀ । ਸਿਆਣਪ ਵੀ ਇਨ੍ਹਾਂ ਨੂੰ ਹਾਸਿਲ ਕਰਨ ਤੋਂ ਅਸੱਮਰਥ ਹੈ ,ਅਤੇ ਤੁਸੀਂ ਕਦੇ ਵੀ ਆਪਣੇ ਯਤਨਾਂ ਤੇ ਸੱਮਰਥਾ ਨਾਲ ਇਸ ਸ਼ਾਂਤ ਅਵਸਥਾ ਤੱਕ ਪਹੁੰਚਣ ਦੀ ਆਸ ਨਹੀ ਕਰ ਸਕਦੇ। SC 58.2

ਪ੍ਰਮੇਸ਼ਵਰ ਵੱਲੋਂ ਇਹ ਚੀਜ਼ ਤੁਹਾਨੂੰ ਉਪਹਾਰ ਵਿੱਚ ਮਿਲਦੀ ਹੈ ਬਿਨਾਂ ਪੈਸੇ, “ਬਿਨਾਂ ਕੀਮਤ ਤੋਂ। (Isiah)ਯਸਾਯਾਹ 55:1 । ਇਹ ਤੁਹਾਡੀ ਹੈ ਜੇਕਰ ਤੁਸੀਂ ਕੇਵਲ ਹੱਥ ਵਧਾ ਕੇ ਇਸ ਨੂੰ ਫੜ ਲਵੋ । ਪ੍ਰਭੂ ਕਹਿੰਦਾ ਹੈ, “ਭਾਵੇ ਤੁਹਾਡੇ ਪਾਪ ਕਿਰਮਿਚ ਜਿਹੇ ਹੋਣ ਉਹ ਬਰਫ ਜਿਹੇ ਚਿੱਟੇ ਹੋ ਜਾਣਗੇ, ਭਾਵੇਂ ਉਹ ਮਜੀਠ ਜੇਹੇ ਲਾਲ ਹੋਣ ਉਹ ਉੱਨ ਜੇਹੇ ਹੋ ਜਾਣਗੇ । (Isiah)ਯਸਾਯਾਹ 1:18। ਮੈਂ ਤੁਹਾਨੂੰ ਨਵਾਂ ਦਿਲ ਦੇਵਾਂਗਾ ਅਤੇ ਤੁਹਾਡੇ ਅੰਦਰ ਇੱਕ ਨਵੀਂ ਆਤਮਾ ਉਤਪੰਨ ਕਰਾਂਗਾ (Ezekiel)ਹਿਜ਼ਕੀਏਲ 36:26 । SC 58.3

ਤੁਸੀ ਆਪਣੇ ਪਾਪਾਂ ਦਾ ਇਕਬਾਲ ਕਰ ਲਿਆ ,ਅਤੇ ਉਨ੍ਹਾਂ ਨੂੰ ਦਿਲ ਤੋਂ ਦੂਰ ਕਰ ਦਿੱਤਾ ਹੈ।ਤੁਸੀ ਆਪਣਾ ਆਪ ਪ੍ਰਮੇਸ਼ਵਰ ਨੂੰ ਅਰਪਣ ਕਰਨ ਦਾ ਸੰਕਲਪ ਕਰ ਲਿਆ ਹੈ।ਹੁਣ ਉਸ ਪ੍ਰਭੂ ਕੋਲ ਜਾਉ ਅਤੇ ਪ੍ਰਾਰਥਨਾ ਰਾਹੀ ਉਸ ਨੂੰ ਕਹੋ । ਉਹ ਤੁਹਾਡੇ ਸਾਰੇ ਪਾਪ ਧੋ ਕੇ ਤੁਹਾਨੂੰ ਇੱਕ ਨਵਾਂ ਤੇ ਪਵਿੱਤਰ ਹਿਰਦਾ ਬਖਸ਼ ਦੇਵੇਗਾ ।ਫਿਰ ਵਿਸ਼ਵਾਸ ਕਰੋ ਕਿ ਇਹ ਤੁਹਾਨੂੰ ਮਿਲ ਗਿਆ ਹੈ ਕਿਉਂਕਿ ਉਸ ਨੇ ਇਕਰਾਰ ਕੀਤਾ ਹੈ।ਇਹੋ ਸੰਥਾ ਸੀ ਜੋ ਯਿਸੂ ਮਸੀਹ ਨੇ ਸਿਖਾਈ ਸੀ ਜਦੋਂ ਉਹ ਧਰਤੀ ਤੇ ਆਏ ਸਨ, ਕਿ ਉਹ ਤੋਹਫਾ ਜੋ ਪ੍ਰਮੇਸ਼ਵਰ ਨੇ ਸਾਨੂੰ ਦੇਣ ਦਾ ਇਕਰਾਰ ਕੀਤਾ ਹੈ ਸਾਨੂੰ ਮਿਲ ਗਿਆ ਹੈ ਅਤੇ ਉਹ ਸਾਡਾ ਹੋ ਚੁੱਕਾ ਹੈ । ਯਿਸੂ ਮਸੀਹ ਨੇ ਉਨ੍ਹਾਂ ਲੋਕਾਂ ਨੂੰ ਰਾਜ਼ੀ ਕਰ ਦਿੱਤਾ ਜਿੰਨ੍ਹਾਂ ਨੇ ਉਸਦੀ ਸ਼ਕਤੀ ਤੇ ਭਰੋਸਾ ਕੀਤਾ, ਉਸਨੇ ਉਨ੍ਹਾਂ ਦੀ ਉਨ੍ਹਾਂ ਕਾਰਜਾਂ ਵਿੱਚ ਸਹਾਇਤਾ ਕੀਤੀ ਜੋ ਉਹ ਦੇਖ ਸਕਦੇ ਸਨ, ਅਤੇ ਉਨ੍ਹਾਂ ਨੂੰ ਆਪਣੀ ਪਾਪ ਖਿਮਾਂ ਕਰਨ ਦੀ ਸ਼ਕਤੀ ਤੇ ਵਿਸ਼ਵਾਸ ਦਵਾਇਆ।ਇਸ ਗੱਲ ਨੂੰ ਉਸਨੇ ਸਪਸ਼ਟ ਤੌਰ ਤੇ ਸਮਝਾਇਆ ਸੀ ਅਧਰੰਗ ਦੇ ਇੱਕ ਰੋਗੀ ਨੂੰ ਰਾਜ਼ੀ ਕਰਨ ਵੇਲੇ, “ਕਿ ਤੁਸੀਂ ਜਾਣ ਲਉ ਕਿ *ਮਨੁੱਖ ਦੇ ਪੁੱਤਰ ਨੂੰ ਇਸ ਧਰਤੀ ਤੇ ਪਾਪ ਖਿਮਾਂ ਕਰਨ ਦਾ ਅਧਿਕਾਰ ਹੈ ,ਉਸਨੇ ਅਧਰੰਗ ਦੇ ਉਸ ਰੋਗੀ ਨੂੰ ਕਿਹਾ,“ਉੱਠ ਆਪਣਾ ਬਿਸਤਰਾ ਚੁੱਕ ਤੇ ਆਪਣੇ ਘਰ ਜਾਹ।” (Mathew)ਮਤੀ 9:6 ।ਇਸ ਪ੍ਰਕਾਰ ਯਹੂੰਨਾ ਉਪਦੇਸ਼ਕ ਕਹਿੰਦਾ ਹੈ, ਜਦੋਂ ਉਹ ਯਿਸੂ ਮਸੀਹ ਦੇ ਕੌਤਕਾਂ ਦਾ ਬਿਆਨ ਕਰਦਾ ਹੈ, “ਇਹ ਇਸ ਕਰਕੇ ਲਿਖਿਆ ਗਿਆ ਹੈ ਕਿ ਤੁਸੀਂ ਵਿਸ਼ਵਾਸ ਕਰੋ ਕਿ ਯਿਸੂ ਮਸੀਹ ਹੈ, ਪ੍ਰਮੇਸ਼ਵਰ ਦਾ ਪੁੱਤਰ ਅਤੇ ਇਹ ਵਿਸ਼ਵਾਸ ਕਰਕੇ ਤੁਸੀ ਉਸਦੇ ਨਾਮ ਤੋਂ ਜੀਵਨ ਪਾਉ।” (John)ਯਹੂੰਨਾ 20:31 । SC 59.1

ਯਿਸੂ ਮਸੀਹ ਨੇ ਰੋਗੀ ਨੂੰ ਕਿਵੇਂ ਰਾਜੀ ਕੀਤਾ ਇਹ ਅਸੀ ਬਾਇਬਲ ਦੇ ਸਿੱਧੇ ਸਾਦੇ ਵਰਣਨ ਤੋਂ ਥੋੜਾ ਬਹੁਤ ਸਿੱਖ ਸਕਦੇ ਹਾਂ ਕਿ ਪਾਪਾਂ ਦੀ ਖਿਮਾਂ ਲਈ ਸਾਨੂੰ ਕਿਸ ਪ੍ਰਕਾਰ ਯਿਸੂ ਮਸੀਹ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਆਉ ਅਸੀ ਬੈਤਸਦਾ ਦੇ ਅਪਾਹਜ ਦੀ ਕਹਾਣੀ ਵੱਲ ਧਿਆਣ ਦੇਈਏ।ਇਹ ਗਰੀਬ ਰੋਗੀ ਬਹੁਤ ਲਾਚਾਰ ਸੀ, ਅਠੱਤੀ ਸਾਲਾਂ ਤੋਂ ਉਸਨੇਂ ਆਪਣੇ ਹੁੱਥਾ ਪੈਰਾਂ ਤੋਂ ਕੰਮ ਨਹੀ ਸੀ ਲਿਆ,ਫਿਰ ਵੀ ਯਿਸੂ ਮਸੀਹ ਨੇ ਉਸਨੂੰ ਉਦੇਸ਼ ਦਿੱਤਾ, “ਉੱਠ ਆਪਣਾ ਬਿਸਤਰਾ ਚੁੱਕ ਕੇ ਤੁਰ,” ਰੋਗੀ ਕਹਿ ਸਕਦਾ ਸੀ, “ਹੇ ਪ੍ਰਭੂ ਪਹਿਲਾ ਮੈਨੂੰ ਰਾਜ਼ੀ ਕਰ ਦੇ ਫਿਰ ਮੈਂ ਤੇਰੇ ਬਚਨ ਦਾ ਪਾਲਣ ਕਰਾਂਗਾ” ਪ੍ਰੰਤੂ ਨਹੀ ਉਸਨੇ ਯਿਸੂ ਮਸੀਹ ਦੇ ਬਚਨਾਂ ਤੇ ਭਰੋਸਾ ਕੀਤਾ ਅਤੇ ਵਿਸ਼ਵਾਸ ਕੀਤਾ ਕਿ ਉਹ ਰਾਜ਼ੀ ਹੋ ਚੁੱਕਾ ਹੈ ਅਤੇ ਉਸੇ ਵਕਤ ਹੱਥ ਪੈਰ ਮਾਰਨ ਲੱਗ ਪਿਆ, ਉਸ ਨੇ ਉੱਠ ਕੇ ਤੁਰਨ ਦੀ ਚੇਸ਼ਟਾ ਕੀਤੀ ਅਤੇ ਉਹ ਤੁਰ ਪਿਆ।ਉਸਨੇ ਯਿਸੂ ਮਸੀਹ ਦੇ ਬਚਨਾਂ ਤੇ ਪੂਰੇ ਵਿਸ਼ਵਾਸ ਨਾਲ ਤੁਰੰਤ ਅਮਲ ਕੀਤਾ। ਪ੍ਰਮੇਸ਼ਵਰ ਨੇ ਬਲ ਬਖਸ਼ਿਆ ਅਤੇ ਉਹ ਉਸ ਘੜੀ ਤੰਦਰੁਸਤ ਹੋ ਗਿਆ । SC 60.1

ਇਸ ਪ੍ਰਕਾਰ ਪਾਪੀ ਤੁਸੀਂ ਵੀ ਹੋਂ ।ਤੁਸੀਂ ਆਪੇ ਆਪਣੇ ਪਿਛਲੇ ਪਾਪਾਂ ਦਾ ਪ੍ਰਾਸ਼ਚਿਤ ਨਹੀ ਕਰ ਸਕਦੇ। ਤੁਸੀਂ ਆਪਣੇ ਹਿਰਦੇ ਨੂੰ ਬਦਲ ਕੇ ਪਵਿੱਤਰ ਨਹੀ ਬਣਾ ਸਕਦੇ। ਪ੍ਰਮੇਸ਼ਵਰ ਯਿਸੂ ਮਸੀਹ ਦੁਆਰਾ ਇਹ ਸਭ ਤੁਹਾਡੇ ਲਈ ਕਰਨ ਨੂੰ ਤਿਆਰ ਹੈ। ਤੁਸੀਂ ਉਸਦੇ ਇਕਰਾਰ ਅਤੇ ਵਾਅਦੇ ਤੇ ਵਿਸ਼ਵਾਸ ਕਰੋ। ਆਪਣੇ ਪਾਪ ਸਵੀਕਾਰ ਕਰਕੇ ਆਪਣੇ ਆਪ ਨੂੰ ਉਸਦੇ ਹਵਾਲੇ ਕਰ ਦਿਉ। ਤੁਸੀਂ ਉਸ ਪ੍ਰਭੂ ਦੀ ਸੇਵਾ ਕਰਨ ਦੀ ਭਾਵਨਾਂ ਬਣਾਉ । ਜਿੰਨੇ ਨਿਸ਼ਚੇ ਨਾਲ ਤੁਸੀਂ ਇਸ ਲਗਨ ਵਿੱਚ ਜਾਉਂਗੇ ਉਨੀਂ ਹੀ ਤੱਤਪਰਤਾ ਨਾਲ ਪ੍ਰਮੇਸ਼ਵਰ ਆਪਣਾ ਵਚਨ ਪੂਰਾ ਕਰੇਗਾ । ਜੇ ਤੁਸੀਂ ਪ੍ਰਮੇਸ਼ਵਰ ਦੇ ਵਾਅਦੇ ਤੇ ਵਿਸ਼ਵਾਸ ਕਰਦੇ ਹੋ ਇਹ ਵਿਸ਼ਵਾਸ ਕਿ ਤੁਹਾਨੂੰ ਖਿਮਾਂ ਮਿਲ ਚੁੱਕੀ ਹੈ, ਅਤੇ ਤੁਸੀਂ ਪਵਿੱਤਰ ਹੋ ਚੁੱਕੇ ਹੋਂ, ਤਾਂ ਪ੍ਰਮੇਸ਼ਵਰ ਆਪ ਇਹ ਪਰਮਾਣ ਦੇਵੇਗਾ ਕਿ ਤੁਸੀ ਅਰੋਗ ਤੇ ਸ਼ੁੱਧ ਹੋ ਚੁੱਕੇ ਹੋਂ। ਉਵੇਂ ਹੀ ਜਿਵੇਂ ਯਿਸੂ ਮਸੀਹ ਨੇ ਉਸ ਅਪਾਹਿਜ ਰੋਗੀ ਨੂੰ ਤੁਰੰਤ ਤੁਰਨ ਦਾ ਬਲ ਬਖਸ਼ਿਆ, ਜਦੋਂ ਉਸ ਰੋਗੀ ਨੇ ਇਹ ਵਿਸ਼ਵਾਸ ਕਰ ਲਿਆ ਕਿ ਉਹ ਰਾਜ਼ੀ ਹੋ ਚੁੱਕਾ ਹੈ । ਏਸੇ ਤਰ੍ਹਾਂ ਤੁਹਾਡਾ ਵਿਸ਼ਵਾਸ ਤੁਹਾਡੀ ਆਤਮਾਂ ਨੂੰ ਨਰੋਈ ਅਤੇ ਅਰੋਗ ਕਰ ਦੇਵੇਗਾ । SC 60.2

ਇਸ ਉਡੀਕ ਵਿੱਚ ਨਾ ਬੈਠੇ ਰਹੋ ਕਿ ਤੁਹਾਨੂੰ ਅਰੋਗ ਹੋਣ ਦਾ ਅਨੁਭਵ ਹੋਵੇਗਾ,ਪ੍ਰੰਤੂ ਇਹ ਕਹੋ, ” ਮੈਂ ਵਿਸ਼ਵਾਸ ਕਰਦਾ ਹਾਂ, ਇਸ ਲਈ ਨਹੀ ਕਿ ਮੈਂ ਅਨੁਭਵ ਕੀਤਾ ਹੈ,ਬਲਕਿ ਇਸ ਲਈ ਕਿ ਪ੍ਰਮੇਸ਼ਵਰ ਨੇ ਵਾਅਦਾ ਕੀਤਾ ਹੈ। ” SC 61.1

ਯਿਸੂ ਮਸੀਹ ਕਹਿੰਦੇ ਹਨ, “ਜੋ ਕੁਝ ਤੁਸੀਂ ਪ੍ਰਾਰਥਨਾਂ ਕਰਕੇ ਮੰਗੋ ਪਰਤੀਤ ਕਰੋ ਕਿ ਤੁਹਾਨੂੰ ਮਿਲ ਗਿਆ ਹੈ ਤਾਂ ਤੁਹਾਨੂੰ ਮਿਲੇਗਾ” (Mark)ਮਰਕੁਸ 11:24 । ਨਿਰਸੰਦੇਹ ਇਸ ਪ੍ਰਤਿਗਿਆ ਦੀ ਇੱਕ ਸ਼ਰਤ ਹੈ-ਕਿ ਅਸੀ ਪ੍ਰਮੇਸ਼ਵਰ ਦੀ ਇੱਛਾ ਅਨੁਸਾਰ ਪ੍ਰਾਰਥਨਾ ਕਰੀਏ ਅਤੇ ਇਹ ਪ੍ਰਮੇਸ਼ਵਰ ਦੀ ਇੱਛਾ ਹੈ ਕਿ ਸਾਨੂੰ ਸਾਰੇ ਪਾਪਾਂ ਤੋਂ ਪਵਿੱਤਰ ਕਰ ਕੇ ਆਪਣੀ ਸੰਤਾਨ ਬਣਾਵੇ, ਅਤੇ ਸਾਨੂੰ ਪਵਿੱਤਰ ਜੀਵਨ ਜਿਉਂਣ ਯੋਗ ਬਣਾਏ। ਸੋ ਸਾਨੂੰ ਇਨ੍ਹਾਂ ਵਰਦਾਨਾਂ ਵਾਸਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ, ਅਤੇ ਪ੍ਤੀਤ ਕਰਨੀ ਚਾਹੀਦੀ ਹੈ, ਕਿ ਸਾਨੂੰ ਮਿਲ ਗਏ ਹਨ, ਅਤੇ ਪ੍ਰਮੇਸ਼ਵਰ ਦਾ ਸ਼ੁਕਰ ਕਰਨਾ ਚਾਹੀਦਾ ਹੈ ਇਸ ਮਿਹਰਬਾਨੀ ਲਈ।ਇਹ ਸਾਡਾ ਵਿਸ਼ੇਸ਼ ਅਧਿਕਾਰ ਹੈ ਕਿ ਯਿਸੂ ਮਸੀਹ ਕੋਲ ਜਾ ਕੇ ਸ਼ੁੱਧ ਹੋ ਜਾਈਏ ਅਤੇ ਪ੍ਰਮੇਸ਼ਵਰ ਦੇ ਨੇਮ ਦੇ ਸਾਹਮਣੇ ਬਿਨਾਂ ਸ਼ਰਮ ਤੇ ਗਿਲਾਨੀ ਦੇ ਆਪਣੇ * ਅਧਿਕਾਰ ਨਾਲ ਖੜੇ ਹੋ ਸਕੀਏ। ਸੋ ਹੁਣ ਉਨ੍ਹਾਂ ਲਈ ਜਿਹੜੇ ਯਿਸੂ ਮਸੀਹ ਵਿੱਚ ਹਨ ,ਸਜ਼ਾ ਦਾ ਹੁਕਮ ਨਹੀ ਹੈ ਕਿਉਂਕਿ ਜੀਵਨ ਦੇ ਆਤਮਾਂ ਦੀ ਸ਼ਰਾ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਆਤੇ ਮੌਤ ਦੀ ਸਜ਼ਾ ਤੋਂ ਮੁਕਤ ਕਰ ਦਿੱਤਾ ਹੈ।” (Romans)ਰੋਮੀਆ ਨੂੰ 8:1 । SC 61.2

ਹੁਣ ਜੇ ਤੁਸੀ ਆਪਣੇ ਆਪ ਦੇ ਨਹੀ ਹੋਂ , ਤੁਸੀਂ ਮੁੱਲ ਦੇ ਕੇ ਖਰੀਦੇ ਗਏ ਹੋਂ। “ਤੁਹਾਡਾ ਛੁਟਕਾਰਾ ਚਾਂਦੀ ਸੋਨੇ ਵਰਗੀਆ ਨਾਸ਼ਵੰਤ ਵਸਤੂਆਂ ਰਾਹੀ ਨਹੀ ਹੋਇਆਂ ਸਗੋਂ ਯਿਸੂ ਮਸੀਹ ਦੇ ਅਨਮੋਲ ਲਹੂ ਨਾਲ ਜਿਹੜਾ ਨਿਹਕਲੰਕ ਅਤੇ ਬੇਦਾਗ ਲੇਲੇ ਦੀ ਨਿਆਈ ਸੀ।” (1 Peter) 1 ਪਤਰਸ 1:18:19 ।ਪ੍ਰਮੇਸ਼ਵਰ ਤੇ ਵਿਸ਼ਵਾਸ ਕਰਨ ਦੇ ਸਧਾਰਣ ਕਾਰਜ ਦੁਆਰਾ ਪਵਿੱਤਰ ਆਤਮਾਂ ਦੀ ਸ਼ਕਤੀ ਤੁਹਾਡੇ ਹਿਰਦੇ ਅੰਦਰ ਇੱਕ ਨਵੀਂ ਜੀਵਨ ਰੂਹ ਭਰ ਦਿੰਦੀ ਹੈ। ਤੁਸੀ ਨਵਜਾਤ ਬਾਲਕ ਦੀ ਨਿਆਈਂ ਪ੍ਰਮੇਸ਼ਵਰ ਦੇ ਪਰੀਵਾਰ ਵਿੱਚ ਨਵਾਂ ਜਨਮ ਲੈ ਲੈਦੇ ਹੋਂ ਅਤੇ ਉਹ ਤੁਹਾਨੂੰ ਉਵੇਂ ਹੀ ਪਿਆਰ ਕਰਦਾ ਹੈ ਜਿਵੇਂ ਆਪਣੇ ਪੁੱਤਰ ਨਾਲ। SC 62.1

ਹੁਣ ਤੁਸੀਂ ਆਪਣਾ ਆਪ ਯਿਸੂ ਮਸੀਹ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ ਤਾਂ ਪਿੱਛੇ ਨਾ ਹਟੋ ।ਆਪਣੇ ਆਪ ਨੂੰ ਉਸ ਕੋਲੋਂ ਦੂਰ ਨਾ ਕਰੋ, ਸਗੋਂ ਪ੍ਰਤੀ ਦਿਨ ਇਹੋ ਕਹੋ, “ਮੈਂ ਯਿਸੂ ਮਸੀਹ ਦਾ ਹਾਂ ਅਤੇ ਮੈਂ ਆਪਾ ਉਸ ਨੂੰ ਅਰਪਣ ਕਰ ਦਿੱਤਾ ਹੈ” ਅਤੇ ਇਹੋ ਪ੍ਰਾਰਥਨਾ ਕਰਦੇ ਰਹੋ ਕਿ ਉਹ ਤੁਹਾਨੂੰ ਆਪਣੀ ਸ਼ਕਤੀ ਤੇ ਬਲ ਬਖਸ਼ ਕੇ ਆਪਣੀ ਮੇਹਰ ਵਿੱਚ ਰੱਖੇ।ਆਪਣੇ ਆਪ ਨੂੰ ਪ੍ਰਮੇਸ਼ਵਰ ਦੇ ਅਰਪਣ ਕਰਕੇ, ਉਸ ਉੱਪਰ ਪਰਤੀਤ ਕਰਕੇ, ਤੁਸੀਂ ਉਸਦੀ ਸੰਤਾਨ ਬਣ ਗਏ ਹੋਂ ਅਤੇ ਤੁਹਾਡਾ ਜੀਵਨ ਉਸ ਵਿੱਚ ਹੀ ਰਹਿਣਾ ਚਾਹੀਦਾ ਹੈ। ਪ੍ਰਚਾਰਕ ਕਹਿੰਦਾ ਹੈ, “ਸੋ ਜਿਵੇ ਤੁਸੀ ਯਿਸੂ ਮਸੀਹ ਨੂੰ ਪ੍ਰਭੂ ਕਰਕੇ ਮੰਨ ਲਿਆ ਉਸਦੇ ਵਿੱਚ ਹੀ ਰਹੋ,” (Colossians)ਕਲੂਸੀਆ ਨੂੰ 2:6 । SC 62.2

ਕਈ ਮਨੁੱਖ ਇਹ ਖਿਆਲ ਕਰਦੇ ਹਨ ਕਿ ਕੁਝ ਸਮਾਂ ਉਨ੍ਹਾਂ ਨੂੰ ਪ੍ਰੀਖਿਆ ਵਿੱਚ ਰਹਿ ਕੇ ਪ੍ਰਮੇਸ਼ਵਰ ਨੂੰ ਆਪਣਾ ਸੁਧਾਰ ਹੋ ਜਾਣ ਦਾ ਪ੍ਰਮਾਣ ਦੇਣਾ ਪਵੇਗਾ ਤਾਂ ਹੀ ਉਹ ਪ੍ਰਮੇਸ਼ਵਰ ਦੇ ਵਰਦਾਨਾ ਦਾ ਭਾਗੀ ਬਣ ਸਕਣਗੇ। ਪ੍ਰਮੇਸ਼ਵਰ ਦੇ ਅਸ਼ੀਰਵਾਦ ਦੀ ਮੰਗ ਉਨ੍ਹਾਂ ਨੂੰ ਪਹਿਲੋਂ ਕਰਨੀ ਚਾਹੀਦੀ ਹੈ ਕਿਉਂਕਿ ਉਸਦੀ ਮਹਿਰ ਤੇ ਯਿਸੂ ਮਸੀਹ ਦੀ ਸ਼ਕਤੀ ਉਨ੍ਹਾਂ ਦੇ ਨਿਤਾਣੇਪਣ ਤੇ ਦੁਰਬਲਤਾ ਵਿੱਚ ਸਹਾਈ ਹੋਵੇਗੀ ਅਤੇ ਇਸ ਤੋਂ ਬਿਨਾਂ ਉਹ ਪਾਪ ਦੀ ਦੁਸ਼ਟਤਾ ਦਾ ਮੁਕਾਬਲਾ ਨਹੀ ਕਰ ਸਕਦੇ ਅਤੇ ਨਾ ਹੀ ਕੋਈ ਸੁਧਾਰ ਆਪਣੇ ਵਿੱਚ ਲਿਆ ਸਕਦੇ ਹਨ।ਯਿਸੂ ਮਸੀਹ ਚਾਹੁੰਦਾ ਹੈ ਜਿਸ ਹਾਲਤ ਵਿੱਚ ਵੀ ਅਸੀ ਹਾਂ, ਲਾਚਾਰ, ਪਾਪੀ ਤੇ ਅਧਰਮੀ,ਅਸੀ ਉਸ ਉੱਤੇ ਨਿਰਭਰ ਹੋ ਕੇ ਉਸ ਕੋਲ ਆਈਏ।ਅਸੀਂ ਆਪਣੀ ਸਾਰੀ ਦੁਰਬਲਤਾ, ਮੂਰਖਤਾ ਅਤੇ ਪਾਪਮਈ ਹਾਲਤ ਵਿੱਚ ਆ ਕੇ ਉਸਦੇ ਚਰਨਾਂ ਵਿੱਚ ਡਿੱਗ ਕੇ ਪਸ਼ਚਾਤਾਪ ਕਰੀਏ, ਅਤੇ ਇਹ ਉਸਦੀ ਵਡਿਆਈ ਹੈ ਕਿ ਉਹ ਸਾਨੂੰ ਆਪਣੀ ਪ੍ਰੇਮ ਗਲਵਕੜੀ ਵਿੱਚ ਲੈ ਕੇ ਸਾਡੇ ਜ਼ਖਮਾਂ ਤੇ ਮਲ੍ਹਮ ਪੱਟੀ ਕਰਕੇ, ਸਾਨੂੰ ਸਾਰੀ ਅਪਵਿੱਤ੍ਰਤਾ ਤੋਂ ਸ਼ੁਧ ਕਰ ਦਿੰਦਾ ਹੈ । SC 63.1

ਇਹ ਐਸੀ ਮੰਜ਼ਿਲ ਹੈ ਜਿੱਥੇ ਪਹੁੰਚ ਕੇ ਹਜ਼ਾਰਾਂ ਅਸਫਲ ਹੋ ਜਾਂਦੇ ਹਨ ; ਉਹ ਵਿਸ਼ਵਾਸ ਨਹੀ ਕਰਦੇ ਕਿ ਯਿਸੂ ਮਸੀਹ ਉਨ੍ਹਾਂ ਨੂੰ ਨਿੱਜੀ ਰੂਪ ਵਿੱਚ ਇੱਕ ਇੱਕ ਨੂੰ ਮੁਆਫ਼ ਕਰਦਾ ਹੈ।ਉਹ ਪ੍ਰਮੇਸ਼ਵਰ ਦੇ ਵਚਨ ਦੀ ਪਰਤੀਤ ਨਹੀ ਕਰਦੇ।ਜੋ ਮਨੁੱਖ ਪ੍ਰਾਰਥਨਾ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਉਨ੍ਹਾਂ ਦਾ ਇਹ ਵਿਸ਼ੇਸ਼ ਅਧਿਕਾਰ ਹੈ ,ਅਤੇ ਉਨ੍ਹਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਹਰ ਪਾਪ ਦੀ ਖਿਮਾਂ ਉਨਾਂ ਲਈ ਬੇਮਲ ਹੈ।ਇਹ ਭਰਮ ਦੂਰ ਕਰ ਦਿਉ ਕਿ ਪ੍ਰਮੇਸ਼ਵਰ ਦੇ ਇਕਰਾਰ ਤੁਹਾਡੇ ਲਈ ਨਹੀਂ ਜਾਂ ਕਿਸੇ ਖ਼ਾਸ ਕਿਸਮ ਦੇ ਲੋਕਾਂ ਲਈ ਹਨ।ਇਹ ਇਕਰਾਰ ਹਰ ਪਸ਼ਚਾਤਾਪੀ ਮਨੁੱਖ ਲਈ ਹਨ । ਯਿਸੂ ਮਸੀਹ ਦੁਆਰਾ ਸ਼ਕਤੀ ਤੇ ਮਿਹਰ ਦੀ ਬਖਸ਼ਿਸ਼ ਹਰ ਵਿਸਵਾਸ਼ ਕਰਨ ਵਾਲੀ ਆਤਮਾਂ ਤੀਕ ਸੇਵਾਦਾਰ ਸਵਰਗੀ ਦੂਤਾਂ ਰਾਹੀ ਪਹੁੰਚਾਈ ਜਾਂਦੀ ਹੈ । ਕੋਈ ਵੀ ਐਸਾ ਨੀਚ ਪਾਪੀ ਨਹੀ ਜਿਸ ਨੂੰ ਯਿਸੂ ਮਸੀਹ ਦੁਆਰਾ ,ਜਿਸਨੇ ਕਿ ਉਸਦੇ ਵਾਸਤੇ ਪ੍ਰਾਣ ਦਿੱਤੇ ਸਨ ਸ਼ਕਤੀ, ਪਵਿੱਤ੍ਰਤਾ ਅਤੇ ਧਾਰਮਿਕਤਾ ਪ੍ਰਾਪਤ ਨਾ ਹੋ ਸਕੇ । ਯਿਸੂ ਮਸੀਹ ਹਰ ਸਮੇਂ ਇਸ ਉਡੀਕ ਵਿੱਚ ਬੈਠੇ ਹਨ ਕਿ ਉਹ ਵਿਸ਼ਵਾਸ ਕਰਨ ਵਾਲੇ ਲੋਕਾਂ ਦੇ ਪਾਪ ਦੀ ਲੱਥ ਪੱਥ ਨਾਲ ਗੰਦੇ ਕੱਪੜੇ ਉਤਾਰ ਕੇ ਉਨ੍ਹਾਂ ਨੂੰ ਧਾਰਮਿਕਤਾ ਦੇ ਉਜਲੇ ਅਤੇ ਚਿੱਟੇ ਚੋਲੇ ਪਵਾਉਣ । ਯਿਸੂ ਮਸੀਹ ਉਨ੍ਹਾਂ ਨੂੰ ਜੀਵਨ ਦਾਤ ਦੇਣਾ ਚਾਹੁੰਦੇ ਹਨ ਮ੍ਰਿਤੂ ਨਹੀ । SC 63.2

ਪ੍ਰਮੇਸ਼ਵਰ ਸਾਡੇ ਨਾਲ ਐਸਾ ਵਰਤਾਊ ਨਹੀ ਕਰਦਾ ਜਿਵੇਂ ਸਧਾਰਣ ਮਨੁੱਖ ਇੱਕ ਦੂਜੇ ਨਾਲ ਕਰਦੇ ਹਨ।ਉਸਦੇ ਵਿਚਾਰਾਂ ਵਿੱਚ ਸਾਡੇ ਲਈ ਦਯਾ ਪ੍ਰੇਮ ਤੇ ਕੋਮਲ ਦਰਦ ਹੈ ।ਉਹ ਕਹਿੰਦਾ ਹੈ, “ਦੁਸ਼ਟ ਆਪਣੇ ਰਾਹ ਨੂੰ ਤਿਆਗੇ ਅਤੇ ਬਰਿਆਰ ਆਪਣੇ ਖਿਆਲਾਂ ਨੂੰ ਜੇ ਉਹ *ਯਹੋਵਾਹ ਵੱਲ ਮੁੜੇ ਤਾਂ ਯਹੋਵਾਹ ਉਸ ਉੱਪਰ ਰਹਿਮ ਕਰੇਗਾ ,ਅਤੇ ਉਸ ਨੂੰ ਸੰਪੂਰਨ ਖਿਮਾਂ ਬਖਸ਼ੇਗਾ,” “ਮੈਂ ਤੇਰੇ ਅਪਰਾਧਾਂ ਨੂੰ ਕਾਲੀ ਘਟਾ ਵਾ਼ਗ ਅਤੇ ਤੇਰੇ ਪਾਪਾਂ ਨੂੰ ਬੱਦਲਾਂ ਵਾਗੂ ਮਿਟਾ ਦਿੱਤਾ ਹੈ” (Isiah)ਯਸਾਯਾਹ 55:7,44,22 । ਪ੍ਰਭੂ ਯਹੋਵਾਹ ਕਹਿੰਦਾ ਹੈ, ” ਮੈਨੂੰ ਮਰਨ ਵਾਲੇ ਦੀ ਮੌਤ ਨਾਲ ਖੁਸ਼ੀ ਨਹੀਂ ਹੁੰਦੀ, ਇਸ ਲਈ ਪਾਪਾਂ ਦਾ ਪਸ਼ਚਾਤਾਪ ਕਰੋ ਅਤੇ ਮੇਰੇ ਵੱਲ ਮੁੜੋ ਅਤੇ ਸਦੀਵੀ ਜੀਵਨ ਪਾਉ” (Ezekiel)ਹਿਜ਼ਕੀਏਲ 18:32। ਸ਼ੈਤਾਨ ਪ੍ਰਮੇਸ਼ਵਰ ਤੇ ਵਿਸ਼ਵਾਸ ਅਤੇ ਉਸਦੇ ਮਿਹਰ ਦੇ ਵਰਦਾਨ ਨੂੰ ਚੁਰਾ ਲੈਣ ਲਈ ਤਿਆਰ ਬੈਠਾ ਹੈ।ਉਹ ਮਨੁੱਖ ਦੀ ਆਤਮਾ ਵਿੱਚੋਂ ਆਸ਼ਾ ਤੇ ਰੱਬੀ ਜੋਤ ਦੀ ਹਰ ਕਿਰਨ ਮਿਟਾ ਦੇਣੀ ਚਾਹੁੰਦਾ ਹੈ ਪਰ ਤੁਸੀ ਉਸਨੂੰ ਐਸਾ ਕਦੀ ਵੀ ਨਾ ਕਰਨ ਦਿਉ। ਇਸ ਭਰਮ ਭੁਲਾਵੇ ਵਿੱਚ ਪਾਉਣ ਵਾਲੇ ਦੀ ਇੱਕ ਨਾ ਸੁਣੋ ਸਗੋਂ ਉਸਨੂੰ ਇਹ ਕਹੋ, “ਯਿਸੂ ਮਸੀਹ ਨੇ ਪ੍ਰਾਣ ਤਿਆਗੇ ਹਨ ਤਾਂ ਕਿ ਮੈਨੂੰ ਜੀਵਨ ਮਿਲੇ, ਉਹ ਮੈਨੂੰ ਪਿਆਰ ਕਰਦਾ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਮੇਰਾ ਨਾਸ਼ ਹੋਵੇ।ਮੇਰਾ ਪਿਤਾ ਪ੍ਰਮੇਸ਼ਵਰ ਬਹੁਤ ਕੋਮਲ, ਦਰਦੀ ਅਤੇ ਦਿਆਲੂ ਹੈ।ਭਾਵੇਂ ਮੈਂ ਗੁੰਮਰਾਹ ਹੋ ਕੇ ਉਸਦੇ ਪਿਆਰ ਦਾ ਤ੍ਰਿਸ਼ਕਾਰ ਕੀਤਾ ਹੈ ਅਤੇ ਉਹ ਅਸ਼ੀਰਵਾਦ ਜੋ ਉਸਨੇਂ ਮੈਨੂੰ ਦਿੱਤੇ ਸਨ, ਉਨ੍ਹਾਂ ਦਾ ਹੱਕ ਗੁਆ ਚੁੱਕਾ ਹਾਂ, ਪ੍ਰੰਤੂ ਮੈਂ ਫਿਰ ਉਠਾਗਾਂ । ਆਪਣੇ ਪਿਤਾ ਕੋਲ ਜਾਵਾਂਗਾ ਅਤੇ ਕਹਾਂਗਾ “ਮੈਂ ਸਵਰਗ ਦੇ ਵਿਰੁੱਧ ਅਤੇ ਤੇਰੀਆਂ ਅੱਖਾਂ ਸਾਹਮਣੇ ਪਾਪ ਕੀਤਾ ਹੈ ,ਅਤੇ ਇਸ ਯੋਗ ਨਹੀ ਰਿਹਾ ਕਿ ਤੇਰਾ ਪੁੱਤਰ ਕਹਾਵਾਂ, ਮੈਨੂੰ ਆਪਣੇ ਤਨਖ਼ਾਹੀ ਨੌਕਰ ਦੀ ਤਰ੍ਹਾ ਰੱਖ ਲੈ” । ਅਤੇ ਜਿਵੇਂ ਕਿ ਬਾਈਬਲ ਦੇ ਦ੍ਰਿਸ਼ਟਾਂਤ ਵਿੱਚ ਲਿਖਿਆ ਹੈ ਕਿ ਕਿਵੇਂ ਅਵਾਰਾ ਕਪੁੱਤ੍ਰ ਦਾ ਸਵਾਗਤ ਹੋਇਆ। “ਉਹ ਅਜੇ ਬਹੁਤ ਦੂਰ ਹੀ ਸੀ ਕੀ ਉਸਦੇ ਪਿਤਾ ਨੇ ਉਸਨੂੰ ਦੇਖ ਲਿਆ ਕਿ ਉਸਦਾ ਨਾਲਾਇਕ ਪੁੱਤਰ ਵਾਪਿਸ ਆ ਰਿਹਾ ਹੈ, ਤਾਂ ਪਿਆਰ ਅਤੇ ਤਰਸ ਨਾਲ ਤੁਰ ਕੇ ਦੌੜ ਕੇ ਉਸਨੂੰ ਗਲੇ ਲਗਾ ਲਿਆ ਅਤੇ ਬਹੁਤ ਚੁੰਮਿਆ” (Luke)ਲੂਕਾ 15:18:20 । SC 64.1

ਭਾਵੇਂ ਇਹ ਦ੍ਰਿਸ਼ਟਾਂਤ ਬਹੁਤ ਕੋਮਲ ਅਤੇ ਹਿਰਦੇ ਵੇਧਕ ਹੈ, ਪਰ ਤਾਂ ਵੀ ਸਵਰਗੀ ਪਿਤਾ ਦੀ ਅਨੰਤ ਮਮਤਾ ਨੂੰ ਪ੍ਰਗਟਾਉਣੌ ਅਸਮਰੱਥ ਹੈ।ਪ੍ਰਮੇਸ਼ਵਰ ਆਪਣੇ ਨਬੀ ਦੁਆਰਾ ਇਹ ਪ੍ਰਗਟ ਕਰਦਾ ਹੈ, “ਮੈਂ ਤੇਰੇ ਨਾਲ ਸਦੀਵੀ ਪ੍ਰੇਮ ਕੀਤਾ ਇਸੇ ਲਈ ਮੈਂ ਪਿਆਰ ਭਰੀ ਮਮਤਾ ਨਾਲ ਤੈਨੂੰ ਆਪਣੇ ਵੱਲ਼ ਖਿੱਚਿਆ ਹੈ ।” (Jeremiah)ਯਰਮਿਆਹ 31:3 । ਪਾਪੀ ਭਾਵੇਂ ਅਜੇ ਪਿਤਾ ਦੇ ਘਰ ਕੋਲੋਂ ਦੂਰ ਹੀ ਹੋਵੇ ਅਤੇ ਆਪਣੀ ਧੰਨ ਸੰਪਤੀ ਨੂੰ ਪ੍ਰਦੇਸ ਵਿੱਚ ਗੁਆ ਰਿਹਾ ਹੋਵੇ ,ਪਰ ਪਿਤਾ ਦਾ ਦਿਲ ਉਸ ਲਈ ਵਿਆਕੁਲ ਹੋ ਰਿਹਾ ਹੁੰਦਾ ਹੈ; ਅਤੇ ਪਿਤਾ ਪ੍ਰਮੇਸ਼ਵਰ ਕੋਲ ਵਾਪਿਸ ਮੁੜਨ ਦੀ ਹਰ ਇੱਛਾ ਜੋ ਉਸਦੀ ਆਤਮਾ ਵਿੱਚ ਜਾਗਦੀ ਹੈ,ਉਹ *ਪਵਿੱਤਰ ਆਤਮਾ ਦੀ ਹੀ ਕੋਮਲ ਬੇਨਤੀ ਹੁੰਦੀ ਹੈ ਜੋ ਭੁੱਲੇ ਭੱਟਕੇ ਪਾਪੀ ਨੂੰ ਪਿਤਾ ਪ੍ਰਮੇਸ਼ਵਰ ਦੇ ਪ੍ਰੇਮਮਈ ਹਿਰਦੇ ਵੱਲ ਮੋਹਿਤ ਕਰ ਕਰਕੇ ਬੇਨਤੀ ਕਰ ਕਰਕੇ ਖਿੱਚਦੀ ਹੈ। SC 65.1

ਬਾਇਬਲ ਦੇ ਇੰਨੇ ਬਹੁਮੁੱਲੇ ਇਕਰਾਰਾ ਦੇ ਸਾਹਵੇਂ ਕੀ ਤੁਸੀ ਅਜੇ ਵੀ ਸੰਦੇਹ ਨੂੰ ਅਵਸਰ ਦੇ ਸਕਦੇ ਹੋਂ? ਕੀ ਤੁਸੀ ਪ੍ਰਤੀਤ ਕਰ ਸਕਦੇ ਹੋ ਜਦੋਂ ਨਿਮਾਣਾਂ ਪਾਪੀ ਸ਼ਰਨ ਆਉਣਾ ਚਾਹੁੰਦਾ ਹੈ, ਪਾਪ ਛੱਡਣਾ ਚਾਹੁੰਦਾ ਹੈ ,ਤਾਂ ਕੀ ਪਤਾ ਪ੍ਰਮੇਸ਼ਵਰ ਉਸ ਪਸ਼ਚਾਤਾਪੀ ਨੂੰ ਕਠੋਰਤਾ ਨਾਲ ਆਪਣੇ ਚਰਨਾਂ ਵਿੱਚ ਆਉਣ ਤੋਂ ਰੋਕੇਗਾ? ਐਸੇ ਵਿਚਾਰਾਂ ਨੂੰ ਦੂਰ ਰੱਖੋ।ਆਪਣੇ ਸਵਰਗੀ ਪਿਤਾ ਬਾਰੇ ਇਹੋ ਜਿਹੇ ਵਿਚਾਰ ਰੱਖਣ ਨਾਲੋਂ ਵਧਕੇ ਕੋਈ ਚੀਜ਼ ਵੀ ਤੁਹਾਡੀ ਆਤਮਾ ਨੂੰ ਅਸਹਿ ਚੋਟ ਨਹੀ ਪਹੁੰਚਾ ਸਕਦੀ । SC 66.1

ਉਹ ਪਾਪ ਨੂੰ ਨਫਰਤ ਕਰਦਾ ਹੈ ਪਰ ਪਾਪੀ ਨੂੰ ਪਿਆਰ ਕਰਦਾ ਹੈ। ਉਸਨੇ ਯਿਸੂ ਮਸੀਹ ਦੇ ਰੂਪ ਵਿੱਚ ਆਪਾ ਵਾਰ ਦਿੱਤਾ ਤਾ ਕਿ ਜੋ ਵੀ ਉਸਤੇ ਵਿਸ਼ਵਾਸ ਕਰੇ, ਮੁਕਤੀ ਪਾਵੇ ਅਤੇ ਪ੍ਰਮੇਸ਼ਵਰ ਦੇ ਪ੍ਰਤਾਪੀ ਰਾਜ ਵਿੱਚ ਸਦੀਵੀ ਆਸ਼ੀਰਵਾਦ ਪਾਵੇ।ਹੋਰ ਇਸ ਤੋਂ ਜ਼ੋਰਦਾਰ ਅਤੇ ਕੋਮਲ ਸ਼ਬਦ ਕੀ ਹੋ ਸਕਦੇ ਹਨ ਜੋ ਉਸਨੇ ਸਾਨੂੰ ਆਪਣਾ ਪ੍ਰੇਮ ਪ੍ਰਗਟਾਉਣ ਲਈ ਚੁਣੇ “ਕੀ ਕੋਈ ਤੀਵੀਂ ਆਪਣੇ ਦੁੱਧ ਪੀਂਦੇ ਬੱਚੇ ਨੂੰ ਐਸਾ ਵਿਸਰਾ ਸਕਦੀ ਹੈ ਕਿ ਉਹ ਆਪਣੇ ਜਣੇ ਹੋਏ ਬੱਚੇ ਤੇ ਦਯਾ ਨਾ ਕਰੇ ਹੋ ਸਕਦਾ ਹੈ ਉਹ ਵਿਸਾਰ ਦੇਵੇ ਪਰ ਮੈਂ ਤੁਹਾਨੂੰ ਕਦੀ ਨਹੀ ਵਿਸਾਰ ਸਕਦਾ” (Isiah) ਯਮਾਯਾਹ 49:15 । SC 66.2

ਜੇ ਤੁਸੀ ਭਰਮ ਭੁਲੇਖੇ ਵਿੱਚ ਪੈ ਕੇ ਡਗਮਗਾ ਰਹੇ ਹੋ ਤਾਂ ਉੱਪਰ ਵੱਲ ਵੇਖੋ, ਕਿਉਂਕਿ ਯਿਸੂ ਮਸੀਹ ਸਾਡਾ ਵਿਚੋਲਾ ਬਣ ਕੇ ਜੀਵਤ ਹੈ।ਸ਼ੁਕਰ ਹੈ ਉਸ ਪ੍ਰਭੂ ਦਾ ਜਿਸਨੇ ਆਪਣਾ ਪਿਆਰਾ ਪੁੱਤਰ ਸਾਨੂੰ ਇੱਕ ਵਰਦਾਨ ਦਾ ਤੋਹਫਾ ਦਿੱਤਾ ਅਤੇ ਇਹੋ ਪ੍ਰਾਰਥਨਾ ਕਰੋ ਕਿ ਉਸਦੀ ਕੁਰਬਾਨੀ ਵਾਲੀ ਮੌਤ ਤੁਹਾਡੇ ਲਈ ਨਿਸਫਲ ਨਾ ਹੋਵੇ, SC 66.3

ਜਦੋਂ ਤੁਸੀ ਇਨ੍ਹਾਂ ਇਕਰਾਰਾਂ ਨੂੰ ਬਾਈਬਲ ਵਿੱਚ ਪੜ੍ਹੋ ਤਾਂ ਯਾਦ ਰੱਖੋ ਰੱਖੋ ਕੀ ਇਹ ਪ੍ਰਮੇਸ਼ਵਰ ਦੇ ਅਕਥਨੀਯ ਪਿਆਰ ਦਾ ਪ੍ਰਗਟਾਵਾ ਹੈ ਕਿ ਪਿਤਾ ਪ੍ਰਮੇਸ਼ਵਰ ਦੇ ਵਿਸ਼ਾਲ ਹਿਰਦੇ ਦਾ ਪ੍ਰੇਮ ਸਾਗਰ ਦੀ ਤਰ੍ਹਾਂ ਪਾਪੀ ਵੱਲ ਉਮਡ ਆਉਂਦਾ ਹੈ। “ਸਾਨੂੰ ਉਸਦੇ ਲਹੂ ਦੁਆਰਾ ਮੁਕਤੀ ਅਤੇ ਪਾਪਾਂ ਦੀ ਖਿਮਾਂ ਮਿਲੀ ਹੈ।” (Ephesians) ਅਫਸੀਆਂ ਨੂੰ 1:7 । ਹਾਂ ਕੇਵਲ ਐਨੀ ਹੀ ਪ੍ਰਤੀਤ ਕਰੋ ਕਿ ਪ੍ਰਮੇਸ਼ਵਰ ਤੁਹਾਡਾ ਸਹਾਈ ਹੈ ਅਤੇ ਉਹ ਆਪਣੇ ਸਰੂਪ ਵਿੱਚ ਸਾਜੇ ਮਨੁੱਖ ਨੂੰ ਫਿਰ ਉਸੇ ਸਰੂਪ ਵਿੱਚ ਲਿਆਉਣਾ ਚਾਹੁੰਦਾ ਹੈ ਜੋ ਸ਼ੈਤਾਨ ਨੇ ਪਾਪ ਨਾਲ ਵਿਗਾੜ ਦਿੱਤਾ ਹੋਇਆ ਹੈ। ਜਦੋਂ ਤੁਸੀਂ ਪਸ਼ਚਾਤਾਪ ਕਰਕੇ ਪ੍ਰਭੂ ਦੀ ਸ਼ਰਨ ਵਿੱਚ ਆਉਂਦੇ ਹੋ ਤਾਂ ਉਹ ਤਰਸ ਪਿਆਰ ਤੇ ਖਿਮਾਂ ਲੈ ਕੇ ਤੁਹਾਡੇ ਕੋਲ ਆਉਂਦਾ ਹੈ। SC 66.4